PAY COMMISSION: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਵਲੋਂ ਪੇਅ ਕਮਿਸ਼ਨ ਨਾਮੰਜ਼ੂਰ, ਕੰਮਕਾਜ ਕੀਤਾ ਠੱਪ

 

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਮੁਲਾਜ਼ਮ ਸਾਥੀਆਂ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ/ਚੰਡੀਗੜ੍ਹ ਅਤੇ ਪੀ, ਐਸ.ਐਮ.ਐਸ.ਯੂ. ਦੇ ਸੱਦੇ ਤੇ ਸਰਕਾਰ ਵੱਲੋਂ ਲਾਗੂ ਕੀਤੇ ਛੇਵੇਂ ਪੈ ਕਮਿਸ਼ਨ ਨੂੰ ਨਾ ਮਨਜ਼ੂਰ ਕਰਦੇ ਹੋਏ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਵਿੱਢੇ ਜਾ ਰਹੇ ਸੰਘਰਸ਼ ਹਿੱਤ ਮਿਤੀ 22- 06-2021 ਨੂੰ ਠੀਕ 11.00 ਵਜੇ ਪੰਜਾਬ ਭਰ ਅਤੇ ਚੰਡੀਗੜ੍ਹ ਦੇ ਦਫਤਰਾਂ ਦਾ ਬਾਈਕਾਟ ਕਰਕੇ ਡੀ.ਸੀ. ਦਫਤਰ ਵਿਖੇ ਇੱਕਤਰ ਹੋਣ ਦਾ ਫੈਸਲਾ ਕੀਤਾ ਹੈ। 

6th PAY COMMISSION : Read all updates here 


ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਅਤੇ ਪੀ.ਐਸ.ਐਮ.ਐਸ.ਯੂ. ਵੱਲੋਂ ਮਿਤੀ 23-06- 21 ਤੋਂ 27-06-2021 ਤੱਕ ਦਫ਼ਤਰੀ ਕੰਮਕਾਜ ਠੱਪ ਕਰਨ ਲਈ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਮੁਲਾਜ਼ਮ ਮੁਲਾਜ਼ਮ ਹਿੱਤਾਂ ਨੂੰ ਮੁੱਖ ਰੱਖਦੇ ਹੋਏ, ਮੁਲਾਜ਼ਮ ਹਿੱਤਾਂ ਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਏਕਤਾ ਦਾ ਸਬੂਤ ਦਿੰਦੇ ਹੋਏ 22-06-2021 ਦਿਨ ਮੰਗਲਵਾਰ ਨੂੰ ਠੀਕ 11.00 ਵਜੇ ਸਮੂਹ ਮੁਲਾਜ਼ਮ ਦਫਤਰਾਂ ਦਾ ਕੰਮਕਾਜ ਬੰਦ ਕਰਕੇ ਆਪਣੇ ਵਿੱਢੇ ਜਾਣ ਵਾਲੇ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਾਂ ਅਤੇ ਮਿਤੀ 23-06-2021 ਤੋਂ 27-06-2021 ਤੱਕ ਕਲਮਛੋੜ ਹੜਤਾਲ ਤੇ ਜਾ ਰਹੇ ਹਾਂ। 


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends