BREAKING: ਬਦਲੀਆਂ ਰੱਦ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਇੱਕ ਮੌਕਾ ਹੋਰ , ਪੜ੍ਹੋ

ਸਿੱਖਿਆ ਵਿਭਾਗ ਵੱਲੋਂ Teacher Transfer Policy 2019 ਤਹਿਤ ਪ੍ਰਾਪਤ ਪ੍ਰਤੀ ਬੇਨਤੀਆਂ ਦੇ ਅਧਾਰ ਤੇ ਵੱਖ-ਵੱਖ ਕਾਡਰ ਦੇ ਯੋਗ ਦਰਖਾਸਤਕਰਤਾਵਾਂ ਦੇ ਮਿਤੀ 24.03.2021 ਅਤੇ 09.04.2021 ਆਨ ਲਾਇਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। 


 ਵਿਭਾਗ ਵੱਲੋਂ ਜਿਨ੍ਹਾਂ ਅਧਿਆਪਕ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਸਨ ਉਨ੍ਹਾਂ ਨੂੰ ਆਪਣੀ ਬਦਲੀ ਆਨ ਲਾਇਨ ਰੱਦ ਕਰਵਾਉਣ ਦਾ ਇੱਕ ਮੋਕਾ ਦਿੱਤਾ ਗਿਆ ਸੀ। 


 ਵਿਭਾਗ ਨੂੰ ਅਜੇ ਵੀ ਕਈ ਅਧਿਆਪਕਾਂ ਤੋਂ ਆਪਣੀ ਬਦਲੀ ਰੱਦ ਕਰਵਾਉਣ ਲਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਇਨ੍ਹਾਂ ਬੇਨਤੀਆਂ ਦੇ ਸਨਮੁੱਖ ਵਿਭਾਗ ਵੱਲੋਂ ਸਮੂਹ ਅਧਿਆਪਕ ਜਿਨ੍ਹਾਂ ਦੀ ਮਿਤੀ 24.03.2021 ਅਤੇ 09.04.2021 ਨੂੰ ਆਨ ਲਾਇਨ ਬਦਲੀ ਹੋਈ ਹੈ, ਨੂੰ ਬਦਲੀ ਰੱਦ ਕਰਵਾਉਣ ਦਾ ਇੱਕ ਹੋਰ ਮੋਕਾ ਦਿੱਤਾ ਜਾਂਦਾ ਹੈ।




ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ



 ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇੰਨ ਕਰਕੇ Transfer Cancellation Link ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨ ਲਾਇਨ ਆਪਣੀ ਬੇਨਤੀ ਮਿਤੀ 02.07.2021 ਤੱਕ ਦੇ ਸਕਦਾ ਹੈ। 



ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਅਧਿਆਪਕ ਨੇ ਬਦਲੀ ਰੱਦ ਕਰਵਾਉਣ ਲਈ ਦਰਖਾਸਤ ਮੁੱਖ ਦਫਤਰ ਵਿਖੇ ਦਿੱਤੀ ਹੋਈ ਹੈ ਅਤੇ ਉਸ ਦੀ ਬਦਲੀ ਰੱਦ ਨਹੀਂ ਹੋਈ ਤਾਂ ਉਹ ਆਨਲਾਈਨ ਵਿਧੀ ਰਾਹੀਂ ਆਪਣੀ ਬਦਲੀ ਰੱਦ ਕਰਵਾ ਸਕਦਾ ਹੈ।



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends