ਸਿੱਖਿਆ ਵਿਭਾਗ ਨੇ ਪੱਦਉਨੱਤ ਹੋਏ ਕਮਰਸ ਲੈਕਚਰਾਰ ਦੀ ਸਮਰੱਥਾ ਵਧਾਉਣ ਲਈ ਵਰਚੁਅਲ ਸੈਮੀਨਾਰ ਦਾ ਕੀਤਾ ਆਯੋਜਨ

 ਸਿੱਖਿਆ ਵਿਭਾਗ ਨੇ ਪੱਦਉਨੱਤ ਹੋਏ ਕਮਰਸ ਲੈਕਚਰਾਰ ਦੀ ਸਮਰੱਥਾ ਵਧਾਉਣ ਲਈ ਵਰਚੁਅਲ ਸੈਮੀਨਾਰ ਦਾ ਕੀਤਾ ਆਯੋਜਨ 

  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਵਧਾਇਆ ਲੈਕਚਰਾਰਾਂ ਦਾ ਉਤਸ਼ਾਹ 

  ਫ਼ਿਰੋਜ਼ਪੁਰ 19 ਜੂਨ (ਹਰਦੀਪ ਸਿੰਘ ਸਿੱਧੂ) 


 ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨ ਲਈ ਨਵੇਂ ਨਿਯੁਕਤ ਲੈਕਚਰਾਰਾਂ ਨੂੰ ਟ੍ਰੈਨਿੰਗ ਦਿੱਤੀ । 



  ਇਹ ਸਾਰੀ ਟ੍ਰੈਨਿੰਗ ਵਰਚੁਅਲ ਮਾਧਿਅਮ ਜੂੰਮ ਐਪ ਰਾਹੀਂ। ਕੀਤੀ ਗਈ। ਇਸ ਕੜੀ ਤਹਿਤ 14 ਤੋਂ 18 ਜੂਨ ਤੱਕ ਸਿੱਖਿਆ ਵਿਭਾਗ ਵਿੱਚ ਪਰਮੋਟ 261 ਕਾਮਰਸ ਲੈਕਚਰਾਰਾਂ ਦੀ ਚਾਰ ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕਮਰਸ ਦੇ ਵਿਸ਼ੇ ਨੂੰ ਪੜ੍ਹਾਉਣ ਦੀਆਂ ਸੂਖਮਤਾਵਾਂ ਸਿਖਾਈਆਂ ਗਈਆਂ। 

  ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਵਣਜ ਵਿਸ਼ੇ ਦੇ ਲੈਕਚਰਾਰਾਂ ਨੂੰ ਵਪਾਰਕ ਵਿਸ਼ੇ ਦੀ ਸਿਖਲਾਈ ਬਾਰੇ ਕੁਝ ਨਵੀਂ ਜਾਣਕਾਰੀ ਪ੍ਰਦਾਨ ਕਰਨਾ ਸੀ। ਸਟੇਟ ਰਿਸੋਰਸ ਪਰਸਨ ਪਵਨ ਕਾਮਰਾ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਸ ਸਿਖਲਾਈ ਵਿੱਚ ਮੁੱਖ ਤੌਰ ਤੇ ਵਣਜ ਵਿਸ਼ੇ, ਟੈਕਨੋਲੋਜੀ ਵਿੱਚ ਵਿਕਾਸ ਅਤੇ ਵਪਾਰ ਵਿੱਚ ਇਸਦੀ ਵਰਤੋਂ, ਵਣਜ ਵਿਸ਼ੇ ਦਾ ਸਿਲੇਬਸ, ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਆਦਿ ਬਾਰੇ ਮੁੱਖ ਤੌਰ ਤੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ। ਇਸ ਸਿਖਲਾਈ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਕਾਮਰਸ ਲੈਕਚਰਾਰਾਂ ਨੇ ਬਹੁਤ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੇ ਭਵਿੱਖ ਵਿਚ ਵੀ ਅਜਿਹੀ ਸਿਖਲਾਈ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਸਮੇਂ ਦੇ ਨਾਲ ਇਸ ਵਿਸ਼ੇ ‘ਤੇ ਵਿਦਿਆਰਥੀਆਂ ਦੀ ਰੁਚੀ ਬਣਾਈ ਰੱਖੀ ਜਾ ਸਕੇ। ਵਿਭਾਗ ਵੱਲੋਂ ਪਹਿਲਾਂ ਹੀ ਵਪਾਰਕ ਵਿਸ਼ੇ ਨੂੰ ਪੜ੍ਹਾ ਰਹੇ ਲੈਕਚਰਾਰਾਂ ਦੀ ਸਮਰੱਥਾ ਵਧਾਉਣ ਦਾ ਪ੍ਰੋਗਰਾਮ ਛੇਤੀ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਸਿਖਲਾਈ ਦੌਰਾਨ ਪਵਨ ਕੁਮਾਰ ਸਟੇਟ ਰਿਸੋਰਸ ਪਰਸਨ, ਡਾ: ਰਵਿੰਦਰ ਪ੍ਰਤਾਪ ਸਿੰਘ, ਮਨਪ੍ਰੀਤ ਕੌਰ, ਹਰਸ਼ ਖੁੱਲਰ, ਮੋਨਿਕਾ ਚੋਪੜਾ, ਰਾਜੀਵ ਮੋਂਗਾ, ਸੰਦੀਪ ਸੇਠੀ, ਜੈਅੰਤ ਸ਼ਰਮਾ ਅਤੇ ਪਵਨ ਮਾਨ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ। ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਡੀ ਆਰ ਪੀਜ ਨੇ ਵੀ ਇਸ ਸਿਖਲਾਈ ਵਿੱਚ ਹਿੱਸਾ ਲਿਆ। ਫ਼ਿਰੋਜ਼ਪੁਰ ਦੇ ਦੀਪਕ ਸ਼ਰਮਾ, ਦਿਲਪ੍ਰੀਤ ਸਿੰਘ, ਰੋਹਿਤ ਕੁਮਾਰ, ਮਨੋਜ ਗੁਪਤਾ, ਵਿਜੇ ਗਰਗ, ਕ੍ਰਿਸ਼ਨ ਚੋਪੜਾ, ਕਮਲ ਗੋਇਲ, ਮੋਨਿਕਾ ਗਰੋਵਰ, ਸੁਨੀਲ ਧਵਨ, ਅੰਜਲੀ ਸਪਰਾ ਆਦਿ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੈਕਚਰਾਰਾਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਨੇ ਇਸ ਲਈ ਸਿਖਿਆ ਵਿਭਾਗ ਦਾ ਧੰਨਵਾਦ ਕੀਤਾ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends