ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਨੇ 1000 ਵਿਦਿਆਰਥੀ ਦਾਖਲ ਕਰਕੇ ਬਣਾਇਆ ਰਿਕਾਰਡ- ਡੀ.ਈ.ਓ. ਤੁੱਲੀ

 ਵਿਧਾਇਕ ਵੇਰਕਾ ਵਲੋਂ ਪ੍ਰੀ-ਪ੍ਰਾਇਮਰੀ ਸਮਾਰਟ ਕਲਾਸਰੂਮ ਦਾ ਉਦਘਾਟਨ 

- ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ਤੇ ਵਧਾਇਆ ਮਾਣ- ਡਾ: ਰਾਜਕੁਮਾਰ ਵੇਰਕਾ

- ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਨੇ 1000 ਵਿਦਿਆਰਥੀ ਦਾਖਲ ਕਰਕੇ ਬਣਾਇਆ ਰਿਕਾਰਡ- ਡੀ.ਈ.ਓ. ਤੁੱਲੀ 



ਅੰਮ੍ਰਿਤਸਰ, 19 ਜੂਨ (ਪਰਮਿੰਦਰ ਸਿੰਘ)- ਪੰਜਾਬ ਵੇਅਰਹਾਊਸ ਦੇ ਚੇਅਰਮੈਨ ਤੇ ਵਿਧਾਇਕ ਡਾ: ਰਾਜਕੁਮਾਰ ਵੇਰਕਾ (ਕੈਬਨਿਟ ਮੰਤਰੀ) ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਮੁਢਲੀਆਂ ਤੇ ਆਧੁਨਿਕ ਸਹੂਲਤਾਂ ਅਤੇ ਸਰਕਾਰੀ ਸਕੂਲ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਦੇਸ਼ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ ਹੈ ਤੇ ਅਧਿਆਪਕ ਵਰਗ ਨੇ ਆਪਣੀ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਕੌਮੀ ਪੱਧਰ ਤੇ ਮਾਣ ਵਧਾਇਆ ਹੈ। ਡਾ: ਵੇਰਕਾ ਅੱਜ ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟ ਖਾਲਸਾ ਵਿਖੇ ਬਣੇ ਪ੍ਰੀ-ਪ੍ਰਾਇਮਰੀ ਸਮਾਰਟ ਕਲਾਸਰੂਮ ਦਾ ਉਦਘਾਟਨ ਕਰਨ ਉਪਰੰਤ ਹਾਜਰ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰ ਰਹੇ ਸਨ।

ਡਾ: ਵੇਰਕਾ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਨਣਾ ਕੁਝ ਸਿਆਸੀ ਆਗੂਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਪੰਜਾਬ ਦੀ ਇਸ ਮਾਣਮੱਤੀ ਪ੍ਰਾਪਤੀ ਉਪਰ ਗਲਤ ਬਿਆਨਬਾਜੀ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਜਿਥੇ ਸਰਕਾਰੀ ਸਕੂਲਾਂ ਦੀ ਨੁਹਾਰ ਵਿੱਚ ਜਿਕਰਯੋਗ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਸਹੂਲ਼ਤਾਂ, ਵਿਦਿਆਰਥੀ ਹਿੱਤ ਵਿੱਚ ਚਲਾਈਆਂ ਸਕੀਮਾਂ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਵਿੱਚ ਹੋਏ ਉਚੇਰੇ ਵਾਧੇ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟਕੇ ਸਰਕਾਰੀ ਸਕੁਲਾਂ ਵਿੱਚ ਦਾਖਿਲ ਹੋ ਰਹੇ ਹਨ ਜਿਸਦੀ ਮਿਸਾਲ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਖਾਲਸਾ ਵਲੋਂ 1000 ਤੋਂ ਵੱਧ ਵਿਦਿਆਰਥੀ ਦਾਖਿਲ ਕੀਤੇ ਜਾਣ ਤੋਂ ਮਿਲਦੀ ਹੈ। ਇਸ ਸਮੇਂ ਉਨ੍ਹਾਂ ਸਕੂਲ ਸਟਾਫ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਮਿਹਨਤ ਸਦਕਾ ਸਕੂਲ ਵਲੋਂ ਨਿਵੇਕਲਾ ਰਿਕਾਰਡ ਬਣਾਇਆ ਹੈ। ਇਸ ਸਮੇਂ ਯਸ਼ਪਾਲ ਬਲਾਕ ਸਿੱਖਿਆ ਅਫਸਰ ਵੇਰਕਾ, ਸਕੂਲ਼ ਮੁਖੀ ਸ਼੍ਰੀਮਤੀ ਕਮਲਜੀਤ ਕੌਰ, ਰਜਿੰਦਰ ਸਿੰਘ ਏ.ਸੀ., ਮੁਨੀਸ਼ ਮੇਘ ਪਾਰਟੀ ਵਾਲੇ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਰਵੀ ਭਾਰਦਵਾਜ ਬਲਾਕ ਮੀਡੀਆ ਕੋਆਰਡੀਨੇਟਰ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੰੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਨੀਤ ਗੁਲਾਟੀ, ਸਵਿੰਦਰ ਸਿੰਘ ਸੱਤ ਕੋਟ ਖਾਲਸਾ (ਦੋਵੇਂ ਕੌਂਸਲਰ ਪਤੀ), iੋਵਰਾਟ ਦੇਵਗਨ (ਕੌਂਸਲਰ ਸਪੁੱਤਰ), ਜੀ.ਐਸ. ਮਦਾਨ, ਰਸਜੀਤ ਸਿੰਘ ਖਹਿਰਾ (ਦੋਵੇਂ ਰੋਟਰੀ ਕਲੱਬ), ਸੁਖਪ੍ਰੀਤ ਕੌਰ, ਨਵਨੀਤ ਕੌਰ, ਅੰਜੂ ਬਾਲਾ, ਸੁਖਵਿੰਦਰ ਕੋਰ, ਦੇਵੀ ਕੁਮਾਰੀ, ਵੀਨਾ ਰਾਣੀ ਪਤਨੀ ਮੁਨੀਸ਼ ਮੇਘ ਸਹਾਇਕ ਕੋਆਰਡੀਨੇਟਰ, ਬਲਵਿੰਦਰ ਕੌਰ ਸਮੇਤ ਸਕੂਲ ਸਟਾਫ ਅਤੇ ਸਮੂਹ ਆਂਗਣਵਾੜੀ ਵਰਕਰ ਹਾਜਰ ਸਨ। 

ਤਸਵੀਰ ਕੈਪਸ਼ਨ: ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁੱਲੀ, ਯਸ਼ਪਾਲ ਬੀ.ਈ.ਈ.ਓ. ਵੇਰਕਾ, ਸਕੂਲ ਮੁਖੀ ਸ਼੍ਰੀਮਤੀ ਕਮਲਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ, ਵਿਨੀਤ ਗੁਲਾਟੀ, ਸਵਿੰਦਰ ਸਿੰਘ ਸੱਤ ਤੇ ਹੋਰ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends