ਰਾਜਨੀਤਕ ਧਿਰਾਂ ਪੰਜਾਬ ਦੇ ਅਧਿਆਪਕ ਵਰਗ ਦੀ ਖੂਨ ਪਸੀਨਾ ਨਾਲ ਸਰਕਾਰੀ ਸਕੂਲਾਂ ਲਈ ਕੀਤੀ ਮਿਹਨਤ ਨੂੰ ਨਾ ਰੋਲਣ-ਹੈੱਡਮਾਸਟਰ ਐਸੋਸੀਏਸ਼ਨ ਪੰਜਾਬ

 ਰਾਜਨੀਤਕ ਧਿਰਾਂ ਪੰਜਾਬ ਦੇ ਅਧਿਆਪਕ ਵਰਗ ਦੀ ਖੂਨ ਪਸੀਨਾ ਨਾਲ ਸਰਕਾਰੀ ਸਕੂਲਾਂ ਲਈ ਕੀਤੀ ਮਿਹਨਤ ਨੂੰ ਨਾ ਰੋਲਣ-ਹੈੱਡਮਾਸਟਰ ਐਸੋਸੀਏਸ਼ਨ ਪੰਜਾਬ


ਸਿੱਧੀ ਭਰਤੀ ਦੇ ਸਕੂਲ ਮੁਖੀਆਂ ਦਾ ਪ੍ਰੋਬੇਸ਼ਨ ਸਮਾਂ ਇੱਕ ਸਾਲ ਕਰਨ ਤੇ ਪੇਅ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਮੰਗ



ਚੰਡੀਗੜ੍ਹ 13 ਜੂਨ ( ) ਰਾਜਨੀਤਕ ਪਾਰਟੀਆਂ ਵੱਲ੍ਹੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਹੁਣ ਅਧਿਆਪਕਾਂ ਵਿੱਚ ਵੱਡੇ ਪੱਧਰ ਤੇ ਰੋਸ ਫੈਲਣ ਲੱਗਿਆ ਹੈ,ਵੱਖ ਵੱਖ ਅਧਿਆਪਕ ਐਸੋਸੀਏਸ਼ਨਾਂ/ਜਥੇਬੰਦੀਆਂ ਅਧਿਆਪਕਾਂ ਦੇ ਹੱਕ ਵਿੱਚ ਨਿਤਰਣ ਲੱਗੀਆਂ ਹਨ। ਉਹ ਪਹਿਲੇ ਪੜਾਅ ਦੌਰਾਨ ਸਮੂਹ ਰਾਜਨੀਤਕ ਧਿਰਾਂ ਨੂੰ ਅਪੀਲਾਂ ਵੀ ਕਰਨ ਲੱਗੀਆਂ ਹਨ ਕਿ ਉਹ ਆਪਣੀਆਂ ਰਾਜਨੀਤਿਕ ਖੇਡਾਂ ਲਈ ਪੰਜਾਬ ਭਰ ਦੇ ਅਧਿਆਪਕਾਂ ਦੀ ਸਰਕਾਰੀ ਸਕੂਲਾਂ ਲਈ ਖੂਨ ਪਸੀਨਾ ਵਹਾਕੇ ਕੀਤੀ ਮਿਹਨਤ ਅਤੇ ਕਰੋਨਾ ਦੇ ਔਖੇ ਸਮੇਂ ਦੌਰਾਨ ਅਨੇਕਾਂ ਜਾਨਾਂ ਕੁਰਬਾਨ ਕਰਕੇ ਕੀਤੀ ਮਿਹਨਤ ਨੂੰ ਮਿੱਟੀ ਚ ਨਾ ਰੋਲਣ।

ਇਹ ਵੀ ਪੜ੍ਹੋ: 

ਹੁਣ ਸਿੱਖਿਆ ਮੰਤਰੀ ਨੂੰ ਵੀ ਅਧਿਆਪਕਾਂ ਤੋਂ ਮਿਲਿਆ ਡਿੱਸਲਾਈਕਾਂ ਦਾ ਸਨਮਾਨ


 ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਸਕਾਰਾਤਮਕ ਤਬਦੀਲੀਆਂ ਆਈਆਂ ਹਨ। ਜਿੰਨਾਂ ਲਈ ਅਧਿਆਪਕਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਕੁਝ ਕੁ ਰਾਜਨੀਤਕ ਪਾਰਟੀਆਂ ਪੰਜਾਬ ਦੇ ਕੀਤੇ ਹੋਏ ਅਧਿਆਪਕਾਂ ਦੇ ਕੰਮਾਂ ਨੂੰ ਰਾਜਨੀਤੀ ਦੀ ਭੇਂਟ ਚਾੜ੍ਹਨ ਵਿੱਚ ਲੱਗੀਆਂ ਹੋਈਆਂ ਹਨ ।ਇਹਨਾਂ ਦੇ ਬਿਆਨ ਪੰਜਾਬ ਦੇ ਅਧਿਆਪਕ ਵਰਗ, ਹਰ ਕਰਮਚਾਰੀ ਤੇ ਹਰ ਅਧਿਕਾਰੀ ਦੀ ਮਿਹਨਤ ਨੂੰ ਭਾਰੀ ਸੱਟ ਮਾਰ ਰਹੇ ਹਨ,ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਚ ਰੋਸ ਹੈ। '।ਕੁਝ ਕੁ ਰਾਜਨੀਤਕ ਅਹੁਦੇਦਾਰਾਂ ਵੱਲੋਂ ਅਜਿਹੇ ਬਿਆਨ ਦੇਣਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਦੀ ਮਿਲੀਭੁਗਤ ਨਾਲ ਇਹ ਅੰਕ ਪ੍ਰਾਪਤ ਹੋਏ ਹਨ। ਇਹ ਬੇਤੁਕਾ ਅਤੇ ਘਟੀਆ ਬਿਆਨ ਹੈ।ਇਹਨਾਂ ਨੂੰ ਚਾਹੀਦਾ ਹੈ ਕਿ ਕੋਵਿੰਡ19 ਦੇ ਸਮੇਂ ਅਧਿਆਪਕਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਖ਼ਤ ਮਿਹਨਤ ਕੀਤੀ । ਕਈ ਅਧਿਆਪਕ ਤੇ ਨਾਨ-ਟੀਚਿੰਗ ਕਰਮਚਾਰੀ ਡਿਊਟੀ ਨਿਭਾਉਂਦਿਆਂ ਇਸ ਸਮੇਂ ਆਪਣੀਆਂ ਜਾਨਾਂ ਕੁਰਬਾਨ ਕਰ ਗਏ।ਇਸ ਲਈ ਅਧਿਆਪਕ ਵਰਗ ਦੀ ਮਿਹਨਤ ਦੀ ਪ੍ਸੰਸਾ ਕੀਤੀ ਜਾਵੇ । ਪੰਜਾਬ ਦੇ ਸਿੱਖਿਆ ਅਧਿਕਾਰੀ, ਪ੍ਰਿੰਸੀਪਲ ,ਹੈੱਡਮਾਸਟਰ,


ਇਹ ਵੀ ਪੜ੍ਹੋ:

ਪਸ਼ੂ ਪਾਲਣ ਵਿਭਾਗ ਵਿੱਚ 968 ਅਸਾਮੀਆਂ ਤੇ ਭਰਤੀ ਪ੍ਰਕ੍ਰਿਆ ਸ਼ੁਰੂ: ਚੇਅਰਮੈਨ 



ਅਧਿਆਪਕ ਵਰਗ,ਬੀਪੀਈਓ,ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਤੇ ਸਿੱਖਿਆ ਵਿਭਾਗ ਦੇ ਹਰੇਕ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀ ਵੱਲੋਂ ਦਿਨ ਰਾਤ ਕੀਤੀ ਹੋਈ ਮਿਹਨਤ ਨਾਲ ਪੰਜਾਬ ਨੇ ਪ੍ਫਾਰਮੈਂਸ ਗਰੇਡਿੰਡ ਇੰਡੈਕਸ ਵਿੱਚ ਇੱਕ ਹਜ਼ਾਰ ਵਿੱਚੋਂ ਨੌੰ ਸੌ ਉਣੱਤੀ ਅੰਕ ਪ੍ਰਾਪਤ ਕਰਦੇ ਹੋਏ ਦੇਸ਼ ਵਿੱਚੋਂ ਅੱਵਲ ਸਥਾਨ ਹਾਸਲ ਕੀਤਾ ਹੈ । ਇਹ ਸਿੱਖਿਆ ਵਿਭਾਗ ਲਈ ਬਹੁਤ ਵੱਡੀ ਪ੍ਰਾਪਤੀ ਹੈ । ਪੰਜਾਬ ਦੇ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਲਗਾਤਾਰ ਸੁਧਾਰ ਵੱਲ ਵਧ ਰਹੀ ਹੈ ।ਇੱਥੇ ਇਹ ਗੱਲ ਜ਼ਰੂਰ ਹੈ ਕਿ ਜੇਕਰ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦਾ ਸਿਰ ਦੇਸ਼ ਵਿੱਚ ਉੱਚਾ ਕੀਤਾ ਹੈ ਤਾਂ ਇਸ ਬਦਲੇ ਸਿੱਖਿਆ ਵਿਭਾਗ ਦੇ ਹਰੇਕ ਕਰਮਚਾਰੀ ਵੱਲੋਂ ਕੀਤੇ ਕੰਮਾਂ ਦਾ ਸਰਕਾਰ ਨੂੰ ਮੁੱਲ ਪਾਉਣਾ ਚਾਹੀਦਾ ਹੈ ਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੁਆਰਾ ਕੀਤੇ ਜਾ ਰਹੇ ਲਗਾਤਾਰ ਕੰਮਾਂ ਦਾ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਕੇ ਇਨਾਮ ਦੇਣਾ ਚਾਹੀਦਾ ਹੈ ਤਾਂ ਜੋ ਸਾਰੇ ਕਰਮਚਾਰੀ ਪ੍ਰੇਰਿਤ ਹੋ ਕੇ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਪੰਜਾਬ ਦਾ ਨੰਬਰ ਇੱਕ ਰੈਂਕ ਬਰਕਰਾਰ ਰੱਖ ਸਕਣ । ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਸਿੱਖਿਆ ਵਿਭਾਗ ਦਾ ਕੱਦ ਹੋਰ ਉੱਚਾ ਕਰਨ ਲਈ ਲਗਾਤਾਰ ਦਿਨ ਰਾਤ ਮਿਹਨਤ ਕਰਨ ਰਹੇ ਹਨ ।ਆਉਣ ਵਾਲੇ ਸਮੇਂ ਵਿਚ 100 ਫੀਸਦੀ ਅੰਕ ਹਾਸਲ ਕਰਨ ਦੀ ਰਹਿੰਦੀ ਕਮੀ ਨੂੰ ਵਿਭਾਗ ਦੇ ਸਮੂਹ ਕਰਮਚਾਰੀਆਂ ਦੁਆਰਾ ਪੂਰਨ ਕੀਤਾ ਜਾਏਗਾ ਤੇ ਸਾਡੇ ਸਿੱਖਿਆ ਵਿਭਾਗ ਨੂੰ ਇੱਕ ਹਜ਼ਾਰ ਅੰਕਾਂ ਦੀ ਪ੍ਰਾਪਤੀ ਕਰਵਾਈ ਜਾਵੇਗੀ ।

ਅਹਿਮ ਖਬਰ : ਪੰਜਾਬ ਦੇ ਇਸ ਸਰਕਾਰੀ ਵਿਭਾਗ 'ਚ ਨਿਕਲੀਆਂ ਨੌਕਰੀਆਂ, ਇਸ਼ਤਿਹਾਰ ਜਾਰੀ


 ਡਾਇਰੈਕਟ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅਧਿਆਪਕਾਂ ਦੇ ਕੰਮਾਂ ਦੀ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਸੰਸਥਾ ਵੱਲੋਂ ਕੀਤੀ ਜਾ ਰਹੀ ਨਿਖੇਧੀ ਦਾ ਪੂਰਨ ਤੌਰ 'ਤੇ ਵਿਰੋਧ ਕਰਦੀ ਹੈ ਕਿਉਂਕਿ ਅਧਿਆਪਕ ਵਰਗ ਨੂੰ ਵਧੀਆ ਢੰਗ ਨਾਲ਼ ਕੰਮ ਕਰਨ ਲਈ ਸ਼ਾਂਤਮਈ ਤੇ ਦਬਾਅ ਰਹਿਤ ਸਮਾਜਿਕ ਤੇ ਵਿਭਾਗੀ ਮਾਹੌਲ ਦੀ ਲੋੜ ਹੁੰਦੀ ਹੈ ਪਰ ਅਜਿਹੇ ਬਿਆਨ ਅਤੇ ਜਾਇਜ਼ ਮੰਗਾਂ ਦੀ ਅਪੂਰਤੀ ਅਧਿਆਪਕ ਦੀ ਮਨੋਦਸ਼ਾ ਨੂੰ ਇਕਾਗਰਚਿਤ ਹੋ ਲਈ ਰੁਕਾਵਟ ਬਣਦੇ ਹਨ । ਸੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਤੋਂ 1-1-16 ਤੋਂ ਪੇਅ ਕਮਿਸ਼ਨ ਰਿਪੋਰਟ ਲਾਗੂ ਕਰਨ , ਸਾਰੇ ਕੇਡਰਾਂ ਦੀਆਂ ਪੈਂਡਿੰਗ ਤਰੱਕੀਆਂ ਕਰਨ, ਪਹਿਲਾਂ ਹੀ ਵਿਭਾਗ 'ਚ ਕੰਮ ਕਰ ਰਹੇ ਅਧਿਆਪਕਾਂ ਦੀ ਸਿੱਧੀ ਭਰਤੀ ਰਾਹੀਂ ਬਤੌਰ ਸਕੂਲ ਮੁਖੀ ਨਿਯੁਕਤੀ ਹੋਣ ਹੋਣ 'ਤੇ ਪਰਖ ਸਮਾਂ ਇੱਕ ਸਾਲ ਕਰਨ , ਡੀ.ਏ. ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਅਧਿਆਪਕਾਂ, ਸਕੂਲ ਮੁਖੀਆਂ ਤੇ ਕਲਰਕਾਂ ਦੀਆਂ ਖਾਲੀ ਅਸਾਮੀਆਂ ਨਵੀਂ ਭਰਤੀ ਰਾਹੀਂ ਭਰਨ , ਕੱਚੇ ਕਾਮੇ ਪੱਕੇ ਕਰਨ, ਆਊਟਸੋਰਸਿੰਗ ਰਾਹੀਂ ਭਰਤੀ ਬੰਦ ਕਰਕੇ ਵਿਭਾਗੀ ਕਮੇਟੀਆਂ ਰਾਹੀਂ ਪੱਕੀ ਭਰਤੀ ਕਰਨ, ਅਧਿਆਪਕ ਜਥੇਬੰਦੀਆਂ ਨਾਲ਼ ਸੰਜੀਦਗੀ ਨਾਲ਼ ਗੱਲਬਾਤ ਕਰਕੇ ਵਿੱਤੀ ਅਤੇ ਪ੍ਰਸ਼ਾਸ਼ਨਿਕ ਮੰਗਾਂ ਮੰਨਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਪੰਜਾਬ ਦੀ ਇਸ ਮਾਣਮੱਤੀ ਪ੍ਾਪਤੀ ਲਈ ਮਿਹਨਤ ਕਰਨ ਵਾਲ਼ੇ ਸਿੱਖਿਆ ਵਿਭਾਗ ਦੇ ਹਰ ਕਰਮਚਾਰੀ ਦੀ ਮਿਹਨਤ ਦਾ ਮੁੱਲ ਮੋੜਿਆ ਜਾ ਸਕੇ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends