ਰਾਸ਼ਟਰੀ ਸਰਵੇਖਣ ਨੇ ਸਰਕਾਰੀ ਸਕੂਲਾਂ ਦੇ ਵਿਕਾਸ ਤੇ ਲਗਾਈ ਮੋਹਰ- ਪ੍ਰਿੰਸੀਪਲ ਅਮਰਜੀਤ ਸਿੰਘ

 ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ਤੇ ਵਧਾਇਆ ਮਾਣ

- ਸਰਕਾਰੀ ਸਕੂਲਾਂ ਵਿੱਚ 12 ਫੀਸਦੀ ਬੱਚਿਆਂ ਦਾ ਵਾਧਾ ਸਿੱਖਿਆ ਦੇ ਉਚੇਰੇ ਮਿਆਰ ਦੀ ਗਵਾਹੀ- ਕੌਂਸਲਰ ਭਾਟੀਆ

- ਰਾਸ਼ਟਰੀ ਸਰਵੇਖਣ ਨੇ ਸਰਕਾਰੀ ਸਕੂਲਾਂ ਦੇ ਵਿਕਾਸ ਤੇ ਲਗਾਈ ਮੋਹਰ- ਪ੍ਰਿੰਸੀਪਲ ਅਮਰਜੀਤ ਸਿੰਘ

- ਸਰਕਾਰੀ ਸਕੂਲਾਂ ਕਾਰਨ ਪੰਜਾਬ ਨੂੰ ਅੱਵਲ ਸਥਾਨ ਮਿਲਣਾ ਮਾਣ ਵਾਲੀ ਗੱਲ- ਐਨ.ਆਰ.ਆਈ. ਮਲਕੀਤ ਸਿੰਘ ਮਾਨ 


ਅੰਮ੍ਰਿਤਸਰ, 13 ਜੂਨ  ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ਹੇਠ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ਵਲੋਂ ਨਿਭਾਈ ਸ਼ਲਾਘਾਯੋਗ ਭੂਮਿਕਾ ਸਦਕਾ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਭਰ ਵਿਚੋਂ ਅੱਵਲ ਸਥਾਨ ਹਾਸਲ ਹੋਇਆ ਹੈ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਦੌਲਤ ਰਾਜ ਦੇ ਸਕੂਲਾਂ ਦੇ ਸਰਵਪੱਖੀ ਵਿਕਾਸ ਕਾਰਨ ਸਮਾਜ ਦੇ ਹਰ ਵਰਗ ਦਾ ਸਰਕਾਰੀ ਸਕੂਲਾਂ ਪ੍ਰਤੀ ਮੁੜ ਵਿਸਵਾਸ਼ ਪੈਦਾ ਹੋਇਆ ਹੈ।

ਤਸਵੀਰਾਂ: ਜਤਿੰਦਰ ਸਿੰਘ ਮੋਤੀ ਭਾਟੀਆ ਕੌਂਸਲਰ ਨਗਰ ਨਿਗਮ ਅੰਮ੍ਰਿਤਸਰ,
ਪ੍ਰਿੰਸੀਪਲ ਅਮਰਜੀਤ ਸਿੰਘ ਸੁਲਤਾਨਵਿੰਡ, ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਛੇਹਰਟਾ
ਐਨ.ਆਰ.ਆਈ. ਮਲਕੀਤ ਸਿੰਘ ਮਾਨ ਯੂ.ਐਸ.ਏ.



 ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਮ.ਐਸ.ਗੇਟ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਤਿੰਦਰ ਸਿੰਘ ਮੋਤੀ ਭਾਟੀਆ ਕੌਂਸਲਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਕੀਤਾ ਗਿਆ। ਸ. ਭਾਟੀਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪਿਛਲੇ ਕੁਝ ਸਾਲਾਂ ‘ਚ ਸਰਕਾਰ ਦੀਆਂ ਯੋਜਨਾਵਾਂ ਨੂੰ ਰਾਜ ਦੇ ਮਿਹਨਤੀ ਅਧਿਆਪਕਾਂ ਨੇ ਸੁਚਾਰੂ ਰੂਪ ਚ’ ਨੇਪਰੇ ਚਾੜ ਕੇ ਰਾਸ਼ਟਰੀ ਪੱਧਰ ਤੇ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ‘ਚ ਲਗਾਤਾਰ ਦੂਸਰੇ ਸਾਲ 12 ਫੀਸਦੀ ਤੋਂ ਵੱਧ ਬੱਚਿਆਂ ਦਾ ਵਾਧਾ ਰਾਜ ਦੇ ਸਕੂਲਾਂ ਦਾ ਹਰ ਪੱਖੋਂ ਵਧੇ ਹੋਏ ਮਿਆਰ ਦੀ ਗਵਾਹੀ ਭਰਦਾ ਹੈ ਜਿਸਦੀ ਤਸਦੀਕ ਕੇਂਦਰ ਸਰਕਾਰ ਦੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਾਹੀਂ ਮੋਹਰ ਲਗਾਕੇ ਕੀਤੀ ਗਈ ਹੈ ਅਤੇ ਇਸ ਪ੍ਰਾਪਤੀ ਨਾਲ ਸੂਬੇ ਦਾ ਸਿਰ ਦੇਸ਼ ਵਿਦੇਸ਼ ਵਿੱਚ ਉੱਚਾ ਹੋਇਆ ਹੈ। 


ਇਹ ਵੀ ਪੜ੍ਹੋ:

ਪਸ਼ੂ ਪਾਲਣ ਵਿਭਾਗ ਵਿੱਚ 968 ਅਸਾਮੀਆਂ ਤੇ ਭਰਤੀ ਪ੍ਰਕ੍ਰਿਆ ਸ਼ੁਰੂ: ਚੇਅਰਮੈਨ 

ਘਰ ਘਰ ਰੋਜ਼ਗਾਰ: ਆਂਗਨਵਾੜੀ ਭਰਤੀ, ਸੁਪਰਵਾਈਜ਼ਰ ਭਰਤੀ, ਮਾਸਟਰ ਕੇਡਰ ਭਰਤੀ, ਪੀ੍ ਪਾ੍ਇਮਰੀ ਅਧਿਆਪਕਾਂ ਦੀ ਭਰਤੀ, ਲੈਕਚਰਾਰ ਭਰਤੀ , ਕਲਰਕ ਭਰਤੀ , ਦੇਖੋ ਇਥੇ

ਇਸ ਸੰਬੰਧੀ ਸ. ਅਮਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਦਾ ਕਹਿਣਾ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ‘ਚ ਸਮਾਰਟ ਕਲਾਸ ਰੂਮਜ਼, ਵਿਦਿਅਕ ਪਾਰਕ, ਕੰਪਿਊਟਰ ਲੈਬਜ, ਬਾਲਾ ਵਰਕ, ਖੂਬਸੂਰਤ ਖੇਡ ਮੈਦਾਨ ਤੇ ਫਰਨੀਚਰ ਤੇ ਆਧਾਰਿਤ ਮਿਆਰੀ ਢਾਂਚਾ ਅਧਿਆਪਕਾਂ ਦੇ ਦਿਮਾਗ ਦੀ ਸਿਰਜਣਾ ਹੈ ਜਿਸ ਲਈ ਦਾਨੀ ਸੱਜਣਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ। 

Also read: 

 ਸਿੱਖਿਆ ਮੰਤਰੀ ਨੂੰ ਵੀ ਅਧਿਆਪਕਾਂ ਤੋਂ ਮਿਲਿਆ ਡਿੱਸਲਾਈਕਾਂ ਦਾ ਸਨਮਾਨ, ਪੜ੍ਹੋ ਪੂਰੀ ਖਬਰ

ਪ੍ਰਿੰਸੀਪਲ ਮਨਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦਾ ਕਹਿਣਾ ਹੈ ਕਿ ਰਾਸ਼ਟਰੀ ਸਰਵੇਖਣ ਨੇ ਸਾਡੇ ਸਕੂਲਾਂ ਚ’ ਹੋਏ ਵਿਕਾਸ ਨੂੰ ਰਾਸ਼ਟਰੀ ਪੱਧਰ ਤੇ ਮੋਹਰੀ ਕਰਾਰ ਦਿਤਾ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਸਾਡੇ ਸਕੂਲਾਂ ਵਿੱਚ 100 ਫੀਸਦੀ ਵਿਕਾਸ ਹੋ ਚੁਕਿਆ ਹੈ ਸਗੋਂ ਇਸ ਖਿਤਾਬ ਨੂੰ ਕਾਇਮ ਰੱਖਣ ਅਤੇ ਸਰਕਾਰੀ ਸਕੂਲਾਂ ਨੂੰ ਸਰਵ ਕਲਾ ਸੰਪੂਰਨ ਬਣਾਉਣ ਲਈ 1000 ਵਿਚੋਂ 1000 ਅੰਕ ਹਾਸਲ ਕਰਨ ਲਈ ਯਤਨ ਜਾਰੀ ਰਹਿਣਗੇ। ਯੂ.ਐਸ.ਏ. ਦੀ ਧਰਤੀ ਤੇ ਜਾ ਵੱਸੇ ਸਾ. ਸਰਪੰਚ ਮਲਕੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸਰਕਾਰੀ ਸਕੂਲਾਂ ਤੋੋਂ ਪੜੇ ਹਨ ਤੇ ਕੌਮੀ ਪੱਧਰ ਤੇ ਇੰਨਾਂ ਸਕੂਲਾਂ ਦੇ ਸਿਰ ਤੇ ਪੰਜਾਬ ਨੂੰ ਵਿਦਿਆ ਦੇ ਖੇਤਰ ਵਿੱਚ ਅੱਵਲ ਸਥਾਨ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। 


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends