ਪੁਰਾਣੀ ਪੈਨਸ਼ਨ ਬਹਾਲੀ ਮਾਮਲਾ: ਵਿੱਤ ਮੰਤਰੀ ਦੇ ਹਲਕੇ ’ਚ ਧਾਵੇ ਦਾ ਐਲਾਨ




11 ਜੁਲਾਈ ਨੂੰ ਬਠਿੰਡੇ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

ਸੂਬਾ ਪੱਧਰੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ


ਲੁਧਿਆਣਾ ( ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਕਨਵੀਨਰ ਜਸਵੀਰ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮੰਨਣ ਤੋਂ ਆਨਾ ਕਾਨੀ ਕਰ ਰਹੀ ਹੈ। ਜਿਸ ਕਾਰਣ ਸਮੂਹ ਮੁਲਾਜਮਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਇਹ ਬੇਚੈਨੀ ਦਿਨੋਂ ਦਿਨ ਰੋਹ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।ਇਸੇ ਰੋਹ ਨੂੰ ਹੋਰ ਪ੍ਰਚੰਡ ਕਰਨ ਲਈ ,ਅੱਜ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 11 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਬਠਿੰਡੇ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।


 ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਇਸ ਰੈਲੀ ਵਿੱਚੋ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੱਤਾ।ਇਸੇ ਲੜੀ ਤਹਿਤ 27 ਅਤੇ 28 ਜੂਨ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲਾਂ ਦੇ ਚੇਅਰਮੈਨ ਅਤੇ ਪ੍ਰਧਾਨਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ 6 ਜੁਲਾਈ ਨੂੰ ਬਲਾਕ ਪੱਧਰੀ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਮੁਜਾਹਰੇ ਕੀਤੇ ਜਾਣਗੇ। ਇਸ ਸਮੇਂ ਜਰਨੈਲ ਸਿੰਘ ਪੱਟੀ,ਅਜੀਤਪਲ ਸਿੰਘ ਜੱਸੋਵਾਲ,ਜਸਵਿੰਦਰ ਸਿੰਘ ਜੱਸਾ ਪਿਸ਼ੋਰੀਆ,ਲਖਵਿੰਦਰ ਸਿੰਘ ਭੌਰ,ਕਰਮਜੀਤ ਸਿੰਘ ਤਾਮਕੋਟ,ਪ੍ਰਭਜੀਤ ਸਿੰਘ ਰਸੂਲਪੁਰ ਬਿਕਰਮਜੀਤ ਸਿੰਘ ਕੱਦੋਂ, ,,ਸੱਤ ਪ੍ਰਕਾਸ਼ ਹਰਵਿੰਦਰ ਸਿੰਘ ਬਿਲਗਾ,ਵਰਿੰਦਰ ਵਿੱਕੀ,ਗੁਰਦੀਪ ਸਿੰਘ ਚੀਮਾ,ਹਿੰਮਤ ਸਿੰਘ ਖੋਖ,ਕੁਲਦੀਪ ਸਿੰਘ ਵਾਲੀਆ,ਗੁਰਪ੍ਰੀਤ ਸਿੰਘ ਫਰੀਦਕੋਟ,ਕੁਲਵਿੰਦਰ ਸਿੰਘ ਤਰਨਤਾਰਨ, ਤੇਜਿੰਦਰ ਸਿੰਘ ਸੰਗਰੂਰ,ਸੰਜੀਵ ਧੂਤ ਹੁਸ਼ਿਆਰਪੁਰ, ਗੁਰਦੀਪ ਸਿੰਘ ਅਤੇ ਦਰਸ਼ਨ ਅਲੀਸ਼ੇਰ ਮਾਨਸਾ,ਹਰਪ੍ਰੀਤ ਸਿੰਘ,ਅਸ਼ੋਕ ਕੁਮਾਰ,ਬੀਰਦਵਿੰਦਰ ਸਿੰਘ,ਰਜਿੰਦਰ ਕੁਮਾਰ ਜਲੰਧਰ,ਅਤੇ ਬਲਜੀਤ ਸਿੰਘ ਪਟਿਆਲਾ ਹਾਜ਼ਰ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends