*ਹੁਣ ਸਿੱਖਿਆ ਮੰਤਰੀ ਨੂੰ ਵੀ ਅਧਿਆਪਕਾਂ ਤੋਂ ਮਿਲਿਆ ਡਿੱਸਲਾਈਕਾਂ ਦਾ ਸਨਮਾਨ*
*ਸਰਕਾਰੀ ਗੁਣਗਾਨ ਖਿਲਾਫ਼ ਅਧਿਆਪਕਾਂ ਚ ਤਿੱਖਾ ਰੋਸ*: *ਦਿੱਗਵਿਜੇ ਪਾਲ*
ਚੰਡੀਗੜ੍ਹ 13 ਜੂਨ ( ) ਸਿੱਖਿਆ ਵਿਭਾਗ ਵਿੱਚ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਸਰਕਾਰੀ ਪ੍ਰਾਪਤੀ ਬਣਾ ਕੇ ਪੇਸ਼ ਕਰਨਾ ਪੰਜਾਬ ਦੇ ਅਧਿਆਪਕਾਂ ਨੂੰ ਹਰਗਿਜ਼ ਪ੍ਰਵਾਨ ਨਹੀਂ ਹੈ।ਜਿਸਨੂੰ ਅੱਜ ਸ਼ੋਸ਼ਲ ਮੀਡੀਆ ਤੇ ਆਪਣੀ ਸਰਕਾਰ ਤੇ ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ ਦਾ ਗੁਣਗਾਣ ਕਰ ਰਹੇ ਸਿੱਖਿਆ ਮੰਤਰੀ ਨੂੰ ਅਧਿਆਪਕ ਵਰਗ ਨੇ ਡਿਸਲਾਈਕਾਂ ਨਾਲ ਭਾਰੀ ਰੋਸ ਦਰਜ ਕਰਵਾ ਕੇ ਸਾਬਤ ਕੀਤਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕੀਤਾ।ਅਧਿਆਪਕ ਆਗੂਆਂ ਨੇ ਆਖਿਆ ਜ਼ਮੀਨੀ ਹਕੀਕਤਾਂ ਤੋਂ ਉਲਟ ਮਹਿਜ਼ ਫਰਜ਼ੀ ਤੇ ਝੂਠੇ ਅੰਕੜਿਆਂ ਦੇ ਆਧਾਰ ਤੇ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਬੁਲੰਦੀਆਂ ਤੇ ਲਿਜਾਣ ਦਾ ਪ੍ਰਚਾਰ ਚੋਣ ਸਟੰਟ ਹੈ।ਜਿਸ ਦਾ ਸੂਤਰਧਾਰ ਸਿੱਖਿਆ ਸਕੱਤਰ ਹੈ,ਜਿਹੜਾ ਮਿਸ਼ਨ ਸ਼ਤ ਪ੍ਰਤੀਸ਼ਤ ਜਿਹੇ ਤੁਗਲਕੀ ਪ੍ਰੋਜੈਕਟਾਂ ਨਾਲ ਵਿਦਿਆਰਥੀਆਂ ਦੇ ਹੱਥੋਂ ਬਸਤੇ ਖੋਹ ਕੇ ਉਨ੍ਹਾਂ ਦਾ ਭਵਿੱਖ ਤਬਾਹ ਕਰਨ ਤੇ ਤੁਲਿਆ ਹੋਇਆ ਹੈ।
ਪਸ਼ੂ ਪਾਲਣ ਵਿਭਾਗ ਵਿੱਚ 968 ਅਸਾਮੀਆਂ ਤੇ ਭਰਤੀ ਪ੍ਰਕ੍ਰਿਆ ਸ਼ੁਰੂ: ਚੇਅਰਮੈਨ
ਸੂਬਾਈ ਅਧਿਆਪਕ ਆਗੂਆਂ ਬਲਬੀਰ ਚੰਦ ਲੌਂਗੋਵਾਲ,ਕਰਨੈਲ ਸਿੰਘ ਚਿੱਟੀ ਤੇ ਗੁਰਮੀਤ ਕੋਟਲੀ ਨੇ ਸਪੱਸ਼ਟ ਕੀਤਾ ਕਿ ਮਹਿਜ਼ ਨਾਲ ਹਾਸਲ ਕੀਤੇ ਪਹਿਲੇ ਸਥਾਨ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਬਿਆਨ ਰਹੇ ਸਿੱਖਿਆ ਮੰਤਰੀ ਨੂੰ ਹਜ਼ਾਰਾਂ ਅਧਿਆਪਕਾਂ ਵੱਲੋਂ ਮਿਲੇ ਡਿੱਸਲਾਈਕ ਸਾਬਤ ਕਰਦੇ ਹਨ ਕਿ ਅਧਿਆਪਕ ਵਰਗ ਵਿੱਚ ਸਰਕਾਰ ਦੀਆਂ ਗ਼ਲਤ ਵਿੱਦਿਅਕ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਹੈ। ਖ਼ਬਰ ਲਿਖੇ ਜਾਣ ਤੱਕ ਲਾਇਕ 396 ਅਤੇ ਡਿਸਲਾਈਕ 7000 ਦੇ ਕਰੀਬ ਸਨ।
ਆਗੂਆਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਆਨ ਲਾਈਨ ਸਿੱਖਿਆ ਬਹਾਨੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਕਰਕੇ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਸਾਜ਼ਿਸ਼ ਦਾ ਹਿੱਸਾ ਹਨ। ਸੂਬਾਈ ਅਧਿਆਪਕ ਆਗੂਆਂ ਨੇ ਪੇ ਕਮਿਸ਼ਨ ਦੀ ਰਿਪੋਰਟ ਲੇਟ ਕਰਨ, ਵਿਦਿਆਰਥੀਆਂ ਦਾ ਵਜ਼ੀਫਾ ਰੋਕਣ, ਰੈਗੂਲਰ ਅਧਿਆਪਕਾਂ ਦੀ ਥਾਂ ਠੇਕਾ ਭਰਤੀ ਕਰਨ, ਚੁੱਪ ਚੁਪੀਤੇ ਹਜ਼ਾਰਾਂ ਪੋਸਟਾਂ ਖ਼ਤਮ ਕਰਨ, ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਵੱਡਾ ਖੋਰਾ ਲਾਉਣ, ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸੜਕਾਂ ਤੇ ਰੋਲਣ ਜਿਹੀਆਂ ਅਨੇਕਾਂ ਵਿਦਿਆਰਥੀ/ਅਧਿਆਪਕ/ਸਿੱਖਿਆ ਵਿਰੋਧੀ ਨੀਤੀਆਂ ਨੂੰ ਅੱਖੋਂ ਪਰੋਖੇ ਕਰਨ ਲਈ ਮਹਿਜ਼ ਫਰਜ਼ੀ ਅੰਕੜਿਆਂ ਨੂੰ ਪ੍ਰਾਪਤੀਆਂ ਪ੍ਰਚਾਰਿਆ ਜਾ ਰਿਹਾ ਹੈ। ਇਹ ਪ੍ਰਾਪਤੀਆਂ ਨਹੀਂ ਸਗੋਂ ਸਰਕਾਰੀ ਨਾਕਾਮੀ ਹੈ।ਜਿਸਦੇ ਖ਼ਿਲਾਫ਼ ਅਧਿਆਪਕ ਲਾਮਬੰਦੀ ਕਰਕੇ ਅਸਲੀਅਤ ਜੱਗ ਜ਼ਾਹਰ ਕੀਤੀ ਜਾਵੇਗੀ।