ਮੌਸਮ ਅਪਡੇਟ: ਮੌਸਮੀ ਹਲਚਲਾਂ ਕੱਲ੍ਹ 2 ਜੂਨ ਤੱਕ ਬਣੀਆਂ ਰਹਿਣਗੀਆਂ

 


ਬੀਤੀ ਸੋਮਵਾਰ ਦੇਰ ਸ਼ਾਮ/ਰਾਤ ਲਗਪਗ ਸਮੁੱਚੇ ਸੂਬੇ ਚ ਹਨੇਰੀ-ਝੱਖੜ ਨਾਲ਼ ਹਲਕਾ-ਦਰਮਿਆਨਾ ਮੀਂਹ ਦਰਜ ਹੋਇਆ। ਜਿਸ ਨਾਲ਼ ਦੁਪਹਿਰੇ 40°C ਤੋਂ ਉੱਪਰ ਚੱਲ ਰਿਹਾ ਪਾਰਾ ਤਕੜੀ ਗਿਰਾਵਟ ਨਾਲ 20° ਤੋਂ ਹੇਠਾਂ ਜਾ ਉੱਤਰਿਆ। ਮੋਗਾ, ਲੁਧਿਆਣਾ, ਅਬੋਹਰ, ਫਾਜਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਪਟਿਆਲਾ ਚ ਹਨੇਰੀ-ਝੱਖੜ (80-90kph) ਨਾਲ ਦਰਮਿਆਨਾ ਮੀਂਹ ਦਰਜ ਹੋਇਆ। ਨਾਲ ਲਗਦੇ ਹਰਿਆਣਾ, ਦਿੱਲੀ ਚ ਵੀ ਇਹੋ ਸਥਿਤੀ ਦੇਖੀ ਗਈ।  

ਪੰਜਾਬ ਤੇ ਨਾਲ ਲੱਗਦੇ ਪਾਕਿਸਤਾਨ 'ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਨਾਲ ਜੰਮੂ-ਕਸ਼ਮੀਰ ਚ ਵੈਸਟਰਨ ਡਿਸਟ੍ਬੇਂਸ ਦੀ ਮੌਜੂਦਗੀ ਬਣੀ ਹੋਈ ਹੈ। ਜਿਸ ਕਰਕੇ ਪੰਜਾਬ ਚ ਬੱਦਲਵਾਈ ਦਾ ਬਣਨਾ ਜਾਰੀ ਰਹੇਗਾ, ਘਟੀ ਤੀਬਰਤਾ ਨਾਲ ਟੁੱਟਵੀਂਆਂ ਮੌਸਮੀ ਹਲਚਲਾਂ ਕੱਲ੍ਹ 2 ਜੂਨ ਤੱਕ ਬਣੀਆਂ ਰਹਿਣਗੀਆਂ। 

-

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends