ਜੂਨੀਅਰ ਕਰਮਚਾਰੀਆਂ ਨੂੰ ਉੱਚ ਅਹੁਦਿਆਂ ਦੇ ਕਾਰਜਭਾਰ ਸਭਾਲਣ ਲਈ ਡੀਪੀਆਈ ਵਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਜੂਨੀਅਰ ਕਰਮਚਾਰੀ ਨੂੰ ਉੱਚ ਅਹੁਦੇ ਦਾ ਕਾਰਜਭਾਰ ਨਾਂ ਸੋਪਿਆ ਜਾਵੇ।
ਡੀਪੀਆਈ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ:
ਇਸ ਡਾਇਰੈਕਟੋਰੇਟ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ
LPA 37 of 2017 in CWP No. 17358 of 2015 ਵਿੱਚ ਦਿੱਤੇ ਗਏ ਫੈਸਲੇ ਤੇ ਕਾਰਵਾਈ
ਕਰਨ ਲਈ ਵਿੱਤ ਵਿਭਾਗ ਤੋਂ ਅਗਵਾਈ ਮੰਗੀ ਗਈ ਸੀ।
ਇਹ ਵੀ ਪੜ੍ਹੋ
ਉਸ ਕੇਸ ਵਿੱਚ ਉਕਤ ਫੈਸਲੇ ਨੂੰ ਲਾਗੂ
ਕਰਨ ਲਈ ਪ੍ਰਵਾਨਗੀ ਦਿੰਦੇ ਹੋਏ ਵਿੱਤ ਵਿਭਾਗ ਨੇ ਆਪਣੀ ਮਿਸਲ ਨੰ. FD-
FPPCOCMPs/15/2021-21-PPC ਤੇ ਸਲਾਹ ਦਿੱਤੀ ਹੈ ਕਿ ਵਿਭਾਗਾਂ ਵੱਲੋਂ ਜੂਨੀਅਰ
ਕਰਮਚਾਰੀਆਂ ਨੂੰ ਉੱਚ ਅਹੁਦਿਆਂ ਦੇ ਕਾਰਜਭਾਰ ਸੰਭਾਲਣ ਤੋਂ ਪਰਹੇਜ ਕੀਤਾ ਜਾਵੇ। ਇਸ ਲਈ
ਵਿੱਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਇਹ
ਸੁਨਿਸ਼ਚਿਤ ਕੀਤਾ ਜਾਵੇ ਕਿ ਭਵਿੱਖ ਵਿੱਚ ਬੇਲੋੜੇ ਵਿੱਤੀ ਬੋਝ ਅਤੇ ਮੁੱਕਦਮੇ ਬਾਜੀ ਨੂੰ ਘਟਾਉਣ ਦੇ
ਮੰਤਵ ਲਈ ਕਿਸੇ ਜੂਨੀਅਰ ਕਰਮਚਾਰੀ ਨੂੰ ਉੱਚ ਅਹੁਦੇ ਦਾ ਕਾਰਜਭਾਰ ਨਾਂ ਸੋਪਿਆ ਜਾਵੇ।