ਮਾਸਟਰ ਕਾਡਰ ਅਧਿਆਪਕਾਂ ਲਈ 958 ਅਧਿਆਪਕਾਂ ਦਿਤਾ ਲਿਖਤੀ ਟੈਸਟ
- ਅੰਮ੍ਰਿਤਸਰ ਚ’ ਸ਼ਾਂਤਮਈ ਮਾਹੌਲ ਵਿੱਚ ਸੰਪਨ ਹੋਈ ਪ੍ਰੀਖਿਆ- ਸਤਿੰਦਰਬੀਰ ਸਿੰਘ
ਅੰਮ੍ਰਿਤਸਰ, 20 ਜੂਨ (ਪਰਮਿੰਦਰ ਸਿੰਘ )- ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਸਕੁਲਾਂ ਵਿੱਚ ਖਾਲੀ ਹੋਈਆਂ ਮਾਸਟਰ ਕਾਡਰ ਦੀਆਂ ਅਸਾਮੀਆਂ ਨੰੁੰ ਭਰਨ ਲਈ ਅੱਜ ਅਧਿਆਪਕਾਂ ਦਾ ਲਿਖਤੀ ਟੈਸਟ ਲਿਆ ਗਿਆ ਜਿਸ ਵਿੱਚ 958 ਅਧਿਆਪਕਾਂ ਨੇ ਹਾਜਰੀ ਭਰਦਿਆਂ iਲ਼ਖਤੀ ਪ੍ਰੀਖਿਆ ਦਿਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਸੰਜੀਵ ਭੂਸ਼ਣ ਜ਼ਿਲ਼੍ਹਾ ਨੋਡਲ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਵਿਭਾਗ ਵਲੋਂ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਲਈ ਅੱਜ ਹੋਏ ਟੈਸਟ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਟਾਊਨ ਹਾਲ ਅਤੇ ਖਾਲਸਾ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਥੇ ਪ੍ਰੀਖਿਆ ਦੇਣ ਲਈ 828 ਉਮੀਦਵਾਰਾਂ ਵਲੋਂ ਆਪਣਾ ਨਾਮ ਦਰਜ ਕੀਤਾ ਗਿਆ ਸੀ ਪਰ ਅੱਜ ਹੋਈ ਪ੍ਰੀਖਿਆ ਵਿੱਚ 744 ਉਮੀਦਵਾਰ ਹਾਜਰ ਰਹੇ ਜਦਕਿ 84 ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰ ਤੋਂ ਦੂਰੀ ਬਣਾਈ ਰੱਖੀ। ਇਸ ਤਰਾਂ ਹਾਜਰ ਉਮੀਦਵਾਰਾਂ ਦੀ ਗਿਣਤੀ 89.86 ਫੀਸਦੀ ਰਹੀ।
ਸਿੱਖਿਆ ਅਧਿਕਾਰੀਆਂ ਦੱਸਿਆ ਕਿ ਸ਼ਾਮ ਸਮੇਂ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੇ ਟੈਸਟ ਲਈ ਸਿਰਫ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਣੇ ਪ੍ਰੀਖਿਆ ਕੇਂਦਰ ਵਿੱਚ 238 ਪ੍ਰੀਖਿਆਰਥੀਆਂ ਨੇ ਨਾਮ ਦਰਜ ਕਰਵਾਇਆ ਸੀ ਜਿਸ ਵਿੱਚੋਂ 214 ਪ੍ਰੀਖਿਆਰਥੀਆਂ ਨੇ iਲ਼ਖਤੀ ਟੈਸਟ ਵਿੱਚ ਹਿੱਸਾ ਲਿਆ ਜਦਕਿ 24 ਉਮੀਦਵਾਰ ਗੈਰ ਹਾਜਰ ਰਹੇ। ਇਸ ਤਰਾਂ iਲ਼ਖਤੀ ਪ੍ਰੀਖਿਆ ਦੇਣ ਵਾਲਿਆਂ ਦੀ ਗਿਣਤੀ 89.92 ਫੀਸਦੀ ਰਹੀ। ਅੱਜ ਜ਼ਿਲ਼੍ਹਾ ਪੱਧਰ ਤੇ ਹੋਈ ਪ੍ਰੀਖਿਆ ਲਈ ਬਣਾਏ ਕੇਂਦਰਾਂ ਦਾ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਕੁਮਾਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ ਵਲੋਂ ਦੌਰਾ ਕੀਤਾ ਗਿਆ ਜਿਥੇ ਪ੍ਰੀਖਿਆ ਬਿਨ੍ਹਾ ਕਿਸੇ ਨਕਲ ਕੇਸ ਦੇ ਸ਼ਾਂਤਮਈ ਮਾਹੌਲ ਵਿੱਚ ਸੰਪਨ ਹੋਈ।
ਤਸਵੀਰ ਕੈਪਸ਼ਨ: ਮਾਸਟਰ ਕਾਡਰ ਅਧਿਆਪਕ ਦੇ ਲਿਖਤੀ ਟੈਸਟ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਬਣਾਏ ਪ੍ਰੀਖਿਆ ਕੇਂਦਰ ਦਾ ਮੁਆਇਨਾ ਕਰਦੇ ਹੋਏ ਸਤਿੰਦਰਬੀਰ ਸਿੰਘ ਡੀ.ਈ.ਓ. ਅੰਮ੍ਰਿਤਸਰ ਤੇ ਹੋਰ।