ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ

 ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ। 

 

ਐਨ ਪੀ ਏ ਦੇ ਮੁੱਦੇ ਤੇ ਸਰਕਾਰ ਦੇ ਫੈਸਲੇ ਨੂੰ ਲਿਆ ਆੜੇ ਹੱਥੀਂ।



ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਫੈਸਲੇ ਨੂੰ ਵਿਚਾਰਨ ਲਈ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ ਅੈਮਰਜੈਂਸੀ ਮੀਟਿੰਗ ਕੀਤੀ ਗਈ।

   ਮੀਟਿੰਗ ਵਿੱਚ ਡਾਕਟਰਾਂ ਦੇ ਐਨ ਪੀ ਏ ਘਟਾਉਣ ਅਤੇ ਬੇਸਿਕ ਪੇ ਨਾਲੋਂ ਡੀ ਲਿੰਕ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ।  

           ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫੈਸਲੇ ਨਾਲ ਸਰਕਾਰ ਨੇ ਸਰਕਾਰੀ ਡਾਕਟਰਾਂ , ਜ਼ੋ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਡਿਊਟੀ ਨਿਭਾ ਰਹੇ ਹਨ , ਅਤੇ ਜਿਸ ਦੌਰਾਨ ਉਹਨਾਂ ਵਿਚੋਂ ਵੱਡੀ ਗਿਣਤੀ ਵਿਚ ਕਰੋਨਾ ਦਾ ਸ਼ਿਕਾਰ ਹੀ ਨਹੀਂ ਹੋਏ ਸਗੋਂ ਕੲੀ ਮੌਤ ਦੇ ਮੂੰਹ ਵਿੱਚ ਵੀ ਚਲੇ ਗਏ,ਨਾਲ ੳੁਹਨਾਂ ਦਾ ਮਨੋਬਲ ਡੇਗ ਰਹੀ ਹੈ। ਜਿਸ ਨਾਲ ਭਵਿੱਖ ਵਿੱਚ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।

Also read: 

       ਮੀਟਿੰਗ ਵਿੱਚ ਸਰਬਸੰਮਤੀ ਨਾਲ ਸਰਕਾਰ ਦੇ ਫੈਸਲੇ ਨੂੰ ਤੁਰੰਤ ਵਾਪਸ ਕਰਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਅੈਸੋਸੀਏਸਨ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਗਈ। ਜਿਸ ਤਹਿਤ ਸਭ ਤੋਂ ਪਹਿਲਾਂ ਜਦੋਂ ਸਰਕਾਰ ਡਾਕਟਰਾਂ ਦਾ ਖੂਨ ਚੂਸਣ ਲੲੀ ਕਾਹਲੀ ਹੈ ਉਥੇ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਮੈਂਬਰ ਮੋਹਾਲੀ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਕੇ ਸਰਕਾਰ ਨੂੰ ਇਸ ਘਿਨਾਉਣੀ ਹਰਕਤ ਦਾ ਸ਼ੀਸ਼ਾ ਦਿਖਾਉਣਗੇ।

   ਅਗਲੇ ਪੜਾਅ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਖੁੱਲਾ ਖਤ , ਜ਼ਿਲਿਆਂ ਵਿੱਚ ਜੱਥੇਬੰਦਕ ਮੀਟਿੰਗਾਂ ਅਤੇ ਬੁੱਧਵਾਰ ਨੂੰ ਮੁਕੰਮਲ ਹੜਤਾਲ ਤੇ ਜਾਣ ਦਾ ਸਖਤ ਫੈਸਲਾ ਵੀ ਲੈ ਲਿਆ ਗਿਆ ਹੈ।ਇਸ ਸਮੇਂ ਮੀਟਿੰਗ ਵਿੱਚ ਅੈਸੋਸੀਏਸਨ ਦੇ ਜਨਰਲ ਸਕੱਤਰ ਡਾਕਟਰ ਮਨੋਹਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਗਗਨਦੀਪ ਸ਼ੇਰਗਿੱਲ, ਮੀਤ ਪ੍ਰਧਾਨ ਡਾਕਟਰ ਚੰਦਰਸ਼ੇਖਰ, ਡਾਕਟਰ ਮਦਨ ਮੋਹਨ, ਡਾਕਟਰ ਰਣਜੀਤ ਰਾਏ , ਜੱਥੇਬੰਦਕ ਸਕੱਤਰ ਡਾਕਟਰ ਇੰਦਰਵੀਰ ਗਿੱਲ, ਡਾਕਟਰ ਜਤਿੰਦਰ ਪਨੂੰ, ਡਾਕਟਰ ਸੈਰਿਨ ਧੀਮਾਨ, ਡਾਕਟਰ ਸੁਖਦੀਪ ਸਿੰਘ, ਡਾਕਟਰ ਅਖਿਲ ਸਰੀਨ, ਡਾਕਟਰ ਵਰਿੰਦਰ ਰਿਆੜ, ਡਾਕਟਰ ਸਤਨਾਮ ਸਿੰਘ, ਡਾਕਟਰ ਗੁਰਮੇਲ ਸਿੰਘ ਬਠਿੰਡਾ, ਡਾਕਟਰ ਜਤਿੰਦਰ ਕੋਛੜ, ਡਾਕਟਰ ਸੰਜੀਵ ਜੈਨ ਅਤੇ ਡਾਕਟਰ ਸਿਮਰਨਜੀਤ ਸਿੰਘ ਸ਼ਾਮਲ ਸਨ।

Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends