21 ਸਾਲਾਂ ਪਿੱਛੋਂ ਪੰਜਾਬ ਨੂੰ ਉਲਪਿੰਕਸ ’ਚ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ

 21 ਸਾਲਾਂ ਪਿੱਛੋਂ ਪੰਜਾਬ ਨੂੰ ਉਲਪਿੰਕਸ ’ਚ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ



ਚੰਡੀਗੜ੍ਹ 22 ਜੂਨ (ਹਰਦੀਪ ਸਿੰਘ ਸਿੱਧੂ) 21 ਸਾਲਾਂ ਪਿੱਛੋਂ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਟੋਕੀਓ ਉਲਪਿੰਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਭਾਰਤ ਦੀ ਹਾਕੀ ਟੀਮ ਦੀ ਤੀਜੀ ਵਾਰ ਉਲਪਿੰਕ ਖੇਡਾਂ ਵਿਚ ਕਪਤਾਨੀ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਭਾਰਤੀ ਟੀਮ ਦੀ ਬਾਰਸੀਲੋਨਾ-1992, ਐਟਲਾਂਟਾ-1996 ਵਿਚ ਕਪਤਾਨੀ ਕਰ ਚੁੱਕਿਆ ਹੈ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ ਅੱਠਵਾਂ ਹਾਕੀ ਖਿਡਾਰੀ ਹੈ, ਜਿਹੜਾ ਉਲਪਿੰਕ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। 


EDUCATIONAL NEWS READ HERE


ਇਸ ਤੋਂ ਪਹਿਲਾਂ ਪੰਜਾਬ ਦੇ ਰਮਨਦੀਪ ਸਿੰਘ ਗਰੇਵਾਲ ਨੇ ਉਲਪਿੰਕਸ ਦੇ ਹਾਕੀ ਮੁਕਾਬਲਿਆਂ ਵਿੱਚ 2000 -ਸਿਡਨੀ ਵਿਚ ਕਪਤਾਨੀ ਕੀਤੀ ਸੀ। ਮਨਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਦੋਨੋਂ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਖਿਡਾਰੀ ਹਨ। ਵੱਖ-ਵੱਖ ਸਮੇਂ ਪੰਜਾਬ ਨਾਲ ਸਬੰਧਤ ਬਲਬੀਰ ਸਿੰਘ ਸੀਨੀਅਰ (1956 ਮੈਲਬਰਨ), ਚਰਨਜੀਤ ਸਿੰਘ (1964 ਟੋਕੀਓ), ਪ੍ਰਿਥੀਪਾਲ ਸਿੰਘ (1968 ਮੈਕਸੀਕੋ), ਹਰਮੀਕ ਸਿੰਘ (1972 ਮਿਊਨਿਖ), ਅਜੀਤਪਾਲ ਸਿੰਘ (1976 ਮਾਂਟਰੀਅਲ), ਪਰਗਟ ਸਿੰਘ (1992 ਬਾਰਸੀਲੋਨਾ ਤੇ 1996 ਐਟਲਾਂਟਾ) ਤੇ ਰਮਨਦੀਪ ਸਿੰਘ ਗਰੇਵਾਲ (2000 ਸਿਡਨੀ) ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੋਈ ਹੈ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends