ਅਧਿਆਪਕਾਂ ਦੀਆਂ ਬਦਲੀਆਂ ਅੱਜ ਵੀ ਲਾਗੂ ਨਹੀਂ,ਆਈ ਨਵੀਂ ਤਾਰੀਖ
ਸਿੱਖਿਆ ਵਿਭਾਗ ਵੱਲੋਂ ਅੱਜ ਵੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ।ਵਿਭਾਗ ਦੇ ਜਾਰੀ ਪੱਤਰ ਅਨੁਸਾਰ ਜੇਕਰ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ
ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ ਮਿਤੀ 18.05.2021 ਨੂੰ ਲਾਗੂ
ਕੀਤੀਆਂ ਜਾਂਦੀਆਂ ਹਨ ਤਾਂ ਕਾਫੀ ਗਿਣਤੀ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ
ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋਵੇਗੀ। ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ
ਦੀ ਨਵੀਂ ਨਿਯੁਕਤੀ ਸਬੰਧੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੈਂਡਿੰਗ
ਹੈ।
ਇਸ ਲਈ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਇਮਰੀ ਕਾਡਰ ਦੇ
ਅਧਿਆਪਕ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ ਮਿਤੀ 25.05.2021
ਤੋਂ ਲਾਗੂ ਕੀਤੀਆਂ ਜਾਣਗੀਆਂ।