ਆਪਸ਼ਨ ਬੀ ਦੇ ਤਹਿਤ ਹੋਣਗੀਆਂ ਪੰਜਾਬ 'ਚ 12 ਵੀਂ ਦੀਆਂ ਪ੍ਰੀਖਿਆਵਾਂ

 

ਕੋਰੋਨਾ ਮਹਾਮਾਰੀ ਦੇ ਚਲਦਿਆਂ ਸਾਰੇ ਸਕੂਲ ਕਾਲਜ ਬੰਦ ਹਨ , ਤੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ. ਕੇਂਦਰ ਸਰਕਾਰ ਦੁਆਰਾ ਇਹ ਸਾਫ ਕੀਤਾ ਗਿਆ ਹੈ ਕਿ 12 ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ।

 ਕਰੋਨਾ ਤੋਂ ਕਿਵੇਂ ਵਿਦਿਆਰਥੀਆਂ ਦਾ ਬਚਾਅ ਕੀਤਾ ਜਾਵੇ ਇਹ ਇਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ । ਹੁਣ CBSE ਦੁਆਰਾ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਚਲ ਰਹੀ ਹੈ ।ਪਰੰਤੂ 3 ਰਾਜਾਂ ਪੰਜਾਬ , ਦਿੱਲੀ ਤੇ ਕੇਰਲਾ ਨੇ ਬਿਨਾਾਂ ਵੈਕਸੀਨ ਤੋਂ 12 ਵੀਂ ਦੀਆਂ ਪ੍ਰੀਖਿਆਵਾਂ ਦਾ ਵਿਰੋਧ ਕੀਤਾ ਹੈ। ਲੇਕਿਨ ਇਹ 3 ਰਾਜ ਵੈਕਸੀਨ ਤੌਂ ਵਾਅਦ ਆਪਸ਼ਨ ਬੀ ਦੇ ਤਹਿਤ ਪ੍ਰੀਖਿਆਵਾਂ ਕਰਵਾਉਣ ਨੂੰ ਤਿਆਰ ਹਨ.।  29 ਰਾਜਾਂ ਨੇ ਨੁਕਤਾ ਬੀ ਦੇ ਤਹਿਤ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਲੇਕਿਨ 3 ਰਾਜਾਂ ਰਾਜਸਥਾਨ , ਤ੍ਰਿਪੁਰਾ ਅਤੇ ਤੇਲੰਗਾਨਾ ਨੇ ਨੁਕਤਾ ਏ ਰਾਹੀਂ ਭਾਵ ਮੌਜੁਦਾ ਫੌਰਮੇਟ ਵਿਚ ਹੀ ਪ੍ਰੀਖਿਆਵਾਂ ਕਰਵਾਉਣ ਦੀ ਸਹਿਮਤੀ ਦਿਤੀ ਹੈ।

ਕੀ ਹੈ CBSE ਦਾ ਨੁਕਤਾ ਏ?
 CBSE ਦੇ ਇਸ ਨੁਕਤੇ ਵਿਚ ਮੌਜੁਦਾ ਫਾਰਮੈਟ ( 3 ਘੰਟੇ ਦਾ ਪੇਪਰ ) ਦੇ ਨਾਲ ਜਰੂਰੀ ( Major subjects ) 19 ਵਿਸ਼ਿਆਂ ਦੀ ਰੈਗੂਲਰ ਪ੍ਰੀਖਿਆ , ਪ੍ਰੀਖਿਆ ਕੇਂਦਰਾਂ ਵਿਚ ਕਰਵਾਉਣ ਦੀ ਗੱਲ ਕਹਿ ਗਈ ਹੈ।ਬਾਕੀ ਵਿਸ਼ਿਆਂ ਦੀ ਅਸੈਸਮੈਂਟ , ਮੇਜਰ ਵਿਸ਼ਿਆਂ ਦੇ ਨੰਬਰਾਂ ਦੇ ਅਧਾਰ ਤੇ ਕੀਤੀ ਜਾਵੇਗੀ।



ਕੀ ਹੈ CBSE ਦਾ ਨੁਕਤਾ ਬੀ? 
CBSE ਦੇ ਇਸ ਨੁਕਤੇ ਵਿਚ ਪ੍ਰੀਖਿਆ ਦਾ ਸਮਾਂ 3  ਘੰਟਿਆਂ ਤੌ ਘਟਾ ਕੇ 90 ਮਿੰਟ ਕੀਤਾ ਗਿਆ ਹੈ ਪ੍ਰੀਖਿਆ ਜਿਸ ਸਕੂਲ ਵਿਚ ਵਿਦਿਆਰਥੀ ਪੜਦਾ ਹੈ ਉਥੇ ਹੀ ਹੋਵੇਗੀ।ਭਾਵ ਕੋਈ ਅਲਗ ਤੌਰ ਤੇ ਪ੍ਰੀਖਿਆ ਕੇਂਦਰ ਨਹੀਂ ਬਣਾਏ ਜਾਣਗੇ।

ਇੱਸ ਪ੍ਰੀਖਿਆ ਵਿਚ ਅਬਜੈਕਟਿਵ ਅਤੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੁਛੇ ਜਾਣਗੇ।
ਇਸ ਆਪਸ਼ਨ ਵਿਚ ਵਿਦਿਆਰਥੀਆਂ ਨੂੰ ਇਕ ਭਾਸ਼ਾ ਅਤੇ ਤਿੰਨ ਚੋਣਵੇ ਵਿਸ਼ਿਆਂ ਦੀ ਪ੍ਰੀਖਿਆ ਵਿਚ ਅਪੀਯਰ ਹੋਣਾ ਪਵੇਗਾ।

ਉਦਾਹਰਣ ਦੇ ਤੌਰ ਤੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਫਿਜਿਕਸ,ਕੈਮਿਸਟਰੀ ਅਤੇ ਮੈਥ / ਬਾਇਓਲੋਜੀ ਦੀ ਪ੍ਰੀਖਿਆ ਦੇਣੀ ਹੋਵੇਗੀ।



ਸਿੱਖਿਆ ਵਿਭਾਗ ਪੰਜਾਬ ਵੱਲੋਂ ਨੁਕਤਾ ਬੀ ਤਹਿਤ ਪ੍ਰੀਖਿਆਵਾਂ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਇਸ ਲਈ ਇਹ ਜਾਣਕਾਰੀ ਵਿਦਿਆਰਥੀਆਂ ਤਕ ਜ਼ਰੂਰ ਪੁੱਜਦੀ ਕਰੋ , ਤਾਂ ਜੋ ਵਿਦਿਆਰਥੀ ਸਹੀ ਢੰਗ ਨਾਲ ਤਿਆਰੀ ਕਰ ਲੈਣ।

Featured post

TEHSILDAR/ PCS/ ETO/ BDPO RECRUITMENT 2025 : ਪੰਜਾਬ ਸਰਕਾਰ ਵੱਲੋਂ 322 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

TEHSILDAR/ PCS/ ETO/ BDPO RECRUITMENT 2025 : ਪੰਜਾਬ ਸਰਕਾਰ ਵੱਲੋਂ 322 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ Comprehensive Guide t...

RECENT UPDATES

Trends