ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲੰਘੇ ਦਿਨ ਬੋਰਡਾਂ ਦੇ ਚੇਅਰਮੈਨਾਂ ਸਿੱਖਿਆ ਸ਼ਾਸਤਰੀਆਂ ਨਾਲ ਹੋਈ ਬੈਠਕ ਤੋਂ ਬਾਅਦ ਆਇਆ ਹੈ। ਬੋਰਡਾਂ ਦੇ ਚੇਅਰਮੈਨਾਂ ਨਾਲ ਹੋਈ ਬੈਠਕ ਵਿੱਚ ਕੇਂਦਰ ਵੱਲੋਂ ਪੇਸ਼ ਦੋ-ਨੁਕਾਤੀ ਸੁਝਾਵਾਂ (ਏ ਅਤੇ ਬੀ) ਵਿਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੁਕਤਾ-ਏ ਨੂੰ ਆਧਾਰ ਮੰਨ ਕੇ ਪ੍ਰੀਖਿਆਵਾਂ ਕਰਵਾਏਗਾ ਜਿਸਦੀ ਸਮਾਂ-ਸਾਰਣੀ ਪਹਿਲੀ ਜੂਨ ਨੂੰ ਜਾਰੀ ਹੋਵੇਗੀ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਦੱਸੇ ਗਏ ਨੁਕਤੇ ਬਾਰੇ ਪੰਜਾਬ ਸਰਕਾਰ ਪਾਸੋਂ ਸੇਧ ਲਈ ਜਾ ਰਹੀ ਹੈ ਜਿਸ ਨੂੰ ਮੁੱਖ ਰੱਖ ਕੇ ਕੋਵਿਡ- 19 ਸਬੰਧੀ ਨਵਾਂ ਪ੍ਰੋਟੋਕਾਲ ਬਣਾਇਆ ਜਾਵੇਗਾ ਜਿਨ੍ਹਾਂ ਵਿਚ ਵਿਦਿਆਰਥੀਆਂ ਦੇ ਬੈਠਣ ਦੀ ਦੂਰੀ ਘੱਟੋ-ਘੱਟ 6 ਫੁੱਟ ਤਕ ਰੱਖੀ ਜਾਵੇਗੀ।
PUNJAB EDUCATIONAL NEWS READ HERE
FORMULA A ( ਨੁਕਤਾ ਏ )
ਸਿੱਖਿਆ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਨੁਕਤਾ ਏ ਅਨੁਸਾਰ ਪ੍ਰੀਖਿਆ ਬਾਰੂਵੀਂ ਜਮਾਤ ਨਾਲ ਸਬੰਧਤ ਵੱਖ ਵੱਖ ਸਟਰੀਮਜ਼ (ਸਾਇੰਸ, ਆਰਟਸ, ਕਾਮਰਸ, ਵੋਕੇਸ਼ਨਲ ) ਨਾਲ ਸਬੰਧਤ ਵਿਸ਼ਿਆਂ ਵਿਚੋਂ ਲਾਜ਼ਮੀ ਵਿਸ਼ਿਆਂ ਦੀ ਹੀ ਪ੍ਰੀਖਿਆ ਲੈ ਲਈ ਜਾਣੀ ਹੈ, ਇਨ੍ਹਾਂ ਵਿਸ਼ਿਆਂ ਵਿਚੋਂ ਪ੍ਰਾਪਤ ਨੰਬਰਾਂ ਦੇ ਆਧਾਰ ਤੇ ਬਾਕੀ ਵਿਸ਼ਿਆਂ ਦੇ ਨੰਬਰ ਲਾਏ ਜਾਣਗੇ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ
ਉਨ੍ਹਾਂ ਦੱਸਿਆ ਫਾਰਮੂਲਾ- ਥੀ ਅਨੁਸਾਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲੈ ਲਈ ਜਾਵੇਗੀ ਪਰ ਸਮਾਂ ਤੇ ਪਾਠਕ੍ਰਮ ਘਟਾ ਕੇ ਪ੍ਰਸ਼ਨ ਆਬਜੈਕਟਿਵ ਟਾਈਪ ਦੇ ਹੋਣਗੇ।