ਨਤੀਜੇ ਤੋਂ ਬਾਅਦ ਮਾਰਕਸ਼ੀਟ ਨਹੀਂ ਦੇਖ ਸਕਣਗੇ 10 ਵੀੰ ਜਮਾਤ ਦੇ ਵਿਦਿਆਰਥੀ

ਸੀ. ਬੀ. ਐੱਸ. ਈ ਵੱਲੋਂ 10ਵੀਂ ਕਲਾਸ ਦਾ ਨਤੀਜਾ ਜੂੂੂੂਨ ਮਹੀਨੇ ਦੇੇ ਅੰਤ ਵਿੱਚ ਜਾਂ ਫਿਰ ਜੁਲਾਈ ਮਹੀਨੇ ਚ ਐਲਾਨੇ ਜਾਣ ਦੀ ਸੰਭਾਵਨਾ ਹੈ,  ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨ ਚ ਵੱਖ- ਵੱਖ ਤਰ੍ਹਾਂ ਦੇ ਸਵਾਲਾਂ ਸਬੰਧੀ  ਜਵਾਬ ਦੇਣ ਲਈ ਬੋਰਡ ਨੇ ਐੱਫ. ਏ. ਕਿਉ. ਜਾਰੀ ਕੀਤਾ ਹੈ, ਜਿਸ ਵਿਚ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਉਪਰੰਤ ਜੇਕਰ ਕੋਈ ਬੱਚਾ ਆਪਣੀ ਆਂਸਰ ਸ਼ੀਟ ਦੇਖਣਾ ਚਾਹੁੰਦਾ ਹੋਵੇ ਤਾਂ ਉਸ ਦੇ ਲਈ ਅਜਿਹੀ ਕੋਈ ਸਹੂਲਤ ਮੁਹੱਈਆ ਨਹੀਂ ਹੋਵੇਗੀ। ‌


 ਸੀ. ਬੀ. ਐੱਸ. ਈ. ਵੱਲੋਂ ਜਾਰੀ ਐੱਫ. ਏ. ਕਿਊ. ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਦਸਵੀਂ ਕਲਾਸ ਦਾ ਨਤੀਜਾ ਬੋੋਰਡ ਨੋਟੀਫਿਕੇਸ਼ਨ ਵੱਲੋਂ ਵਿਕਸਿਤ ਇਕ ਆਬਜੈਕਟਿਵ ਕਾ੍ਈਟੇਰੀਅਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ।


ਸੀ. ਬੀ. ਐੱਸ. ਈ. ਵੱਲੋਂ ਜਾਰੀ ਐੱਫ. ਏ. ਕਿਊ. ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀਆਂ ਸਕੂਲ ਵੱਲੋਂ ਕਰਵਾਈ ਕਿਸੇ ਵੀ ਅਸੈਸਮੈਂਟ ਵਿਚ ਹਾਜ਼ਰ ਨਹੀਂ ਹੁੰਦਾ ਤਾਂ ਸਕੂਲ ਇਕ ਆਫਲਾਈਨ/ਆਨਲਾਈਨ ਜਾਂ ਇਕ ਟੈਲੀਫੋਨਿਕ ਵਨ-ਟੂ-ਵਨ ਅਸੈਸਮੈਂਟ ਕੰਡਕਟ ਕਰ ਸਕਦਾ ਹੈ ਅਤੇ ਰਿਕਮੈਂਡੇਸ਼ਨ ਨੂੰ ਪ੍ਰਮਾਣਿਤ ਕਰਨ ਲਈ ਡਾਕੂਮੈਂਟਰੀ ਐਵੀਡੈਂਸ ਰਿਕਾਰਡ ਕਰ ਸਕਦਾ ਹੈ । 


 ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਵਿਦਿਆਰਥੀ ਜੋ ਦਿੱਤੇ ਗਏ ਅੰਕਾਂ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਸ ਨੂੰ ਸੀ. ਬੀ. ਐੱਸ. ਈ. ਵੱਲੋਂ ਪ੍ਰੀਖਿਆ ਲੈਣ ਲਈ ਹਾਲਾਤ ਮੁਤਾਬਕ ਹੋਣ ਤੇ ਐਗਜ਼ਾਮ ਵਿਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ। 



  ਸੀ. ਬੀ. ਐੱਸ. ਈ. ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਕੂਲਾਂ ਦੀ ਸਹੂਲਤ ਲਈ, ਸੀ. ਬੀ. ਐੱਸ. ਈ. ਇਕ ਆਨਲਾਈਨ ਸਿਸਟਮ ਪ੍ਰਦਾਨ ਕਰੇਗਾ, ਜਿਸ ਵਿਚ ਸਕੂਲ ਅੰਕ ਦਰਜ ਕਰ ਸਕਦੇ ਹਨ ਅਤੇ ਜਾਂਚ ਸਕਦੇ ਹਨ ਕਿ ਦਿੱਤੇ ਗਏ ਅੰਕ ਇਤਿਹਾਸਕ ਵੰਡ ਦੇ ਮੁਤਾਬਕ ਹਨ ਜਾਂ ਨਹੀਂ। 

ਸੀ. ਬੀ. ਐੱਸ. ਈ. ਵੱਲੋਂ ਜਾਰੀ  ਐੱਫ. ਏ. ਕਿਊ . ਪੜਨ ਲਈ ਕਲਿੱਕ ਕਰੋ


Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends