ਬੀਬੀਐਮਬੀ ਪਲਾਂਟ ਨੇ ਰਾਤ 2 ਵਜੇ ਤੋਂ ਆਕਸੀਜਨ ਪੈਦਾਵਾਰ ਸ਼ੁਰੂ ਕੀਤੀ : ਸੋਨਾਲੀ ਗਿਰੀ


ਬੀਬੀਐਮਬੀ ਪਲਾਂਟ ਨੇ ਰਾਤ 2 ਵਜੇ ਤੋਂ ਆਕਸੀਜਨ ਪੈਦਾਵਾਰ ਸ਼ੁਰੂ ਕੀਤੀ : ਸੋਨਾਲੀ ਗਿਰੀ  

* ਡਿਪਟੀ ਕਮਿਸ਼ਨਰ ਵੱਲੋਂ ਬੀਬੀਐਮਬੀ ਦੇ ਚੇਅਰਮੈਨ, ਇੰਜੀਨੀਅਰਾਂ ਦੀ ਟੀਮ ਅਤੇ ਫ਼ੌਜ ਦੇ ਮਾਹਰ ਤਕਨੀਸ਼ਨਾਂ ਨੂੰ ਵਧਾਈ  

* ਆਕਸੀਜਨ ਦੀ ਕੁਆਲਿਟੀ ਦੀ ਜਾਂਚ ਮਗਰੋਂ ਹੀ ਇਸ ਨੂੰ ਮੈਡੀਕਲ ਕਾਰਜ ਲਈ ਵਰਤਿਆ ਜਾਵੇਗਾ  

* ਡੀ ਸੀ ਨੇ ਐਮ ਪੀ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਦਦ ਸਦਕਾ ਇਹ ਪਲਾਂਟ ਚਾਲੂ ਹੋ ਸਕਿਆ  

ਰੂਪਨਗਰ 26 ਮਈ :

ਜ਼ਿਲ੍ਹਾ ਰੂਪਨਗਰ ਦੇ ਹਸਪਤਾਲਾਂ ਨੂੰ ਵਾਧੂ ਆਕਸੀਜਨ ਸਪਲਾਈ ਕਰਨ ਦੇ ਮਾਮਲੇ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਬੀਬੀਐਮਬੀ ਪਲਾਟ ਨੇ ਰਾਤ 2 ਵਜੇ ਤੋਂ ਆਕਸੀਜਨ ਪੈਦਾ ਕਰਨੀ ਸ਼ੁਰੂ ਕਰ ਦਿੱਤੀ ।

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਬੀਬੀਐਮਬੀ ਪਲਾਂਟ ਦੇ ਚਾਲੂ ਹੋਣ ਨਾਲ ਹੁਣ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਵਧਾ ਦਿੱਤੀ ਜਾਵੇਗੀ ਤਾਂ ਜੋ ਡਾਕਟਰ ਉਨ੍ਹਾਂ ਮਰੀਜ਼ਾਂ ਜੋ ਕਿ ਕੋਰੋਨਾ ਵਾਇਰਸ ਜਾਂ ਹੋਰ ਬੀਮਾਰੀਆਂ ਨਾਲ ਪੀਡ਼ਤ ਹਨ ਉਨ੍ਹਾਂ ਦਾ ਢੁੱਕਵਾਂ ਇਲਾਜ ਕਰ ਸਕਣ ।ਉਨ੍ਹਾਂ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਬੀਬੀਐਮਬੀ ਦਾ ਆਕਸੀਜਨ ਪਲਾਂਟ ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ ,ਨੂੰ ਮੁੜ ਸ਼ੁਰੂ ਕਰਨ ਵਿੱਚ ਬੀਬੀਐਮਬੀ ਦੇ ਚੇਅਰਮੈਨ ਚੀਫ ਇੰਜਨੀਅਰ ਅਤੇ ਉਨ੍ਹਾਂ ਦੇ ਇੰਜੀਨੀਅਰਾਂ ਦੀ ਟੀਮ, ਬੀਬੀਐਮਬੀ ਦੇ ਰਿਟਾਇਰਡ ਮੁਲਾਜ਼ਮਾਂ

 ਤੋਂ ਇਲਾਵਾ ਫੌਜ ਦੇ ਮਾਹਰ ਤਕਨੀਸ਼ਨਾਂ ਦਾ ਕਾਫ਼ੀ ਯੋਗਦਾਨ ਹੈ, ਜਿਨ੍ਹਾਂ ਨੇ ਪਿਛਲੇ ਚਾਰ ਹਫਤਿਆਂ ਤੋਂ ਸਖ਼ਤ ਮਿਹਨਤ ਕਰਕੇ ਬੀਬੀਐਮਬੀ ਦੇ ਇਸ ਆਕਸੀਜਨ ਪਲਾਂਟ ਨੂੰ ਮੁੜ ਤੋਂ ਚਾਲੂ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ । ਡਿਪਟੀ ਕਮਿਸ਼ਨਰ ਵੱਲੋਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਮਦਦ ਸਦਕਾ ਇਹ ਆਕਸੀਜਨ ਪਲਾਂਟ ਸ਼ੁਰੂ ਕਰਨ ਵਿਚ ਸਫਲਤਾ ਪ੍ਰਾਪਤ ਹੋਈ ਹੈ ।



ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਬੀਬੀਐਮਬੀ ਦੇ ਪਲਾਂਟ ਨੇ ਰਾਤ 2 ਵਜੇ ਤੋਂ ਆਕਸੀਜਨ ਦੀ ਪੈਦਾਵਾਰ ਸ਼ੁਰ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਰਾਤ 6 ਸਿਲੰਡਰ ਆਕਸੀਜਨ ਦੇ ਭਰੇ ਗਏ ਹਨ । ਡਿਪਟੀ ਕਮਿਸ਼ਨਰ ਦੱਸਿਆ  ਕਿ ਆਕਸੀਜਨ ਦੀ ਕੁਆਲਿਟੀ ਚੈੱਕ ਕਰਨ ਮਗਰੋਂ ਪਲਾਂਟ ਤੋਂ ਫੁੱਲ ਰਫ਼ਤਾਰ ਵਿੱਚ ਆਕਸੀਜਨ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਮਗਰੋਂ ਹੀ ਇਹ ਆਕਸੀਜਨ ਹਸਪਤਾਲਾਂ ਵਿਚ ਮੈਡੀਕਲ ਕਾਰਜ ਲਈ ਵਰਤੋਂ ਲਈ ਭੇਜੀ ਜਾਵੇਗੀ ।

Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends