ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਪੁਣੇ ਅਧਾਰਿਤ ਕੰਪਨੀ ਵੱਲੋਂ ਤਿਆਰ ਕੋਵਿਡ ਟੈਸਟ ਕਿੱਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਟੈਸਟ ਕਿੱਟ ਦੀ ਮਦਦ ਨਾਲ ਹੁਣ ਘਰ ਬੈਠੇ ਕਵਿਡ-19 ਦਾ ਟੈਸਟ ਕੀਤਾ ਜਾ ਸਕੇਗਾ ਤੇ ਨਤੀਜਾ ਮਹਿਜ਼ 15 ਮਿੰਟਾਂ ਵਿੱਚ ਮਿਲੇਗਾ। 'ਕੋਵੀਸੈਲਫ ਨਾਂ ਦੀ ਦੇਸ਼ ਦੀ ਪਹਿਲੀ ਕੋਵਿਡ-19 ਹੋਮਟੈਸਟ ਕਿੱਟ ਦੀ ਕੀਮਤ 250 ਰੁਪਏ ਰੱਖੀ ਗਈ ਹੈ ਤੇ ਇਸ ਨੂੰ ਮਾਈਲੈਬ ਡਿਸਕਵਰੀ ਸੌਲਿਊਸ਼ਨਜ਼ ਪੁਣੇ ਨੇ ਵਿਕਸਤ ਕੀਤਾ ਹੈ
ਅਗਲੇ ਕੁਝ
ਦਿਨਾਂ ਚ ਇਹ ਕਿੱਟ ਬਾਜ਼ਾਰ ਵਿੱਚ
ਉਪਲੱਬਧ ਹੋਵੇਗੀ। ਇਸ ਤੋਂ ਪਹਿਲਾਂ
ਕੰਪਨੀ ਨੇ ਪਿਛਲੇ ਸਾਲ ਭਾਰਤ ਨੂੰ ਉਹਦੀ
ਪਹਿਲੀ ਆਰਟੀਪੀਸੀਆਰ ਟੈਸਟ ਕਿੱਟ
ਦਿੱਤੀ ਸੀ, ਜਿਸ ਨੂੰ ਹੁਣ ਆਮ ਕਰਕੇ
ਕਵਿਡ-19 ਟੈਸਟਾਂ ਲਈ ਵਰਤਿਆ ਜਾ
ਰਿਹਾ ਹੈ।
ਸਿਪਲਾ ਵੱਲੋਂ ਆਰ-ਪੀਸੀਆਰ
ਟੈਸਟ ਕਿੱਟ ਵਿਰਾਜੇਂਨ ਲਾਂਚ ‘ਸਿਪਲਾਂ
ਨੇ ਉਬਾਇਓ ਥਾਇਓਟੈਕਨਾਲੋਜੀ
ਸਿਸਟਮਜ਼ ਦੀ ਭਾਈਵਾਲੀ ਨਾਲ ‘ਵਿਰਾਜੈਂਨ ਨਾਮ ਦੀ ਆਰਟੀ-ਪੀਸੀਆਰ ਟੈਸਟ ਕਿੱਟ
ਬਾਜ਼ਾਰ ਵਿੱਚ ਲਾਂਚ ਕਰਨ ਦਾ ਐਲਾਨ ਕੀਤਾ
ਹੈ। ਸਿਪਲਾ ਨੇ ਇਕ ਬਿਆਨ ਵਿੱਚ ਕਿਹਾ ਕਿ
ਨਵੀਂ ਟੈਸਟ ਕਿੱਟ ਲਾਂਚ ਕਰਨ ਪਿਛਲਾ ਮੁੱਖ
ਮੰਤਵ ਮੌਜੂਦਾ ਟੈਸਟਿੰਗ ਸੇਵਾਵਾਂ ਤੇ
ਸਮਰੱਥਾ ਨਾਲ ਜੁੜੇ ਮੁੱਦਿਆਂ ਨੂੰ ਮੁਖਾਤਿਬ
ਹੋਣ ਵਿੱਚ ਮਦਦ ਮਿਲੇਗੀ। ਕੰਪਨੀ ਨੇ ਕਿਹਾ
ਕਿ ਕੋਵਿਡ-19 ਵਾਇਰਸ ਦੀ ਪਛਾਣ ਲਈ
ਤਿਆਰ ਕੀਤੀ ਕਿੱਟ ਦੀ ਸਪਲਾਈ 25 ਮਈ
ਤੋਂ ਸ਼ੁਰੂ ਹੋ ਜਾਵੇਗੀ।