गुरुवार, मई 20, 2021

ਸਕੂਲ ਦੀ ਵੀਡੀਓ ਵਾਇਰਲ ਕਰਨ ਵਾਲੇ ਅਧਿਆਪਕ ਤੇ ਸਖ਼ਤੀ, ਕੀਤਾ ਤਬਾਦਲਾ

ਮੁੱਖ ਅਧਿਆਪਕਾ , ਸਰਕਾਰੀ ਹਾਈ ਸਕੂਲ ਸਿੰਬਲੀ, ਜਿਲਾ ਹੁਸ਼ਿਆਰਪੁਰ ਵਲੋਂ ਮਿਤੀ 10.5.2021 ਨੂੰ ਇੱਕ ਸ਼ਿਕਾਇਤ ਕੀਤੀ ਗਈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਮਾਰਟ ਸਕੂਲਾਂ ਦੀ ਜੋ ਮੁਹਿੰਮ ਚੱਲ ਰਹੀ ਹੈ, ਉਸੇ ਮੁਹਿੰਮ ਦੇ ਤਹਿਤ ਪੰਜਾਬ ਰਾਜ ਦੇ ਸਾਰੇ ਸਕੂਲਾਂ ਵਿੱਚ ਕੰਮ ਚਲ ਰਿਹਾ ਹੈ, ਇਸ ਤੋਂ ਇਲਾਵਾ ਦਾਖਲਾ ਮੁਹਿੰਮ ਦੀ ਸਫਲਤਾ ਉਨ੍ਹਾਂ ਦੀ ਜਿੰਮੇਵਾਰੀ ਤੋਂ ਡਿਊਟੀ ਬਣਦੀ ਹੈ। 

ਅਕਸਰ ਦਫਤਰ ਵਲੋਂ ਅਤੇ ਬਾਕੀ ਉੱਚ ਅਧਿਕਾਰੀਆਂ ਵਲੋਂ ਵੀ  Zoom app ਮੀਟਿੰਗ ਕੀਤੀਆਂ ਜਾਂਦੀਆਂ ਹਨ। ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਕਰਦੇ ਹੋਏ ਉਹ ਬਤੌਰ ਮੁੱਖੀ ਸਭ ਵਿਭਾਗੀ ਅਧਿਕਾਰੀਆਂ ਦੇ ਹੁਕਮਾਂ ਦੇ ਪਾਲਣਾ ਹਿੱਤ ਸਕੂਲਾਂ ਵਿੱਚ ਡਿਊਟੀ ਦੇ ਰਹੀ ਹੈ।


 ਆਪਣੀ ਉਕਤ ਸ਼ਿਕਾਇਤ ਵਿੱਚ ਸਕੂਲ ਮੁਖੀ ਵਲੋਂ ਇਹ ਵੀ ਲਿਖਿਆ ਗਿਆ ਕਿ ਮਿਤੀ 10.5.2021 ਨੂੰ ਉਸ ਨੂੰ 9872872164 ਨੰਬਰ ਤੋਂ ਫੋਨ ਆਇਆ ਕਿ ''ਮੈਂ ਡੀ.ਈ.ਓ. ਆਫਿਸ ਤੋਂ ਬੋਲ ਰਿਹਾ ਹਾਂ, ਮੈਨੂੰ ਕਿਸੇ ਪੱਤਰਕਾਰ ਦਾ ਫੋਨ ਆਇਆ ਹੈ ਕਿ ਤੁਸੀਂ (ਸ.ਹ.ਸ. ਸਿੰਬਲੀ) ਖੋਲਿਆ ਹੈ ਪੱਤਰਕਾਰਾਂ ਨੂੰ ਇਹ ਜਾਣਕਾਰੀ ਤੁਹਾਡੇ ਕਿਸੇ ਸਟਾਫ ਮੈਂਬਰ ਨੇ ਦਿੱਤੀ ਹੈ। ਇਸ ਸਬੰਧੀ ਉਸ ਵਲੋਂ ਇਸ ਦਾ ਕਾਰਨ ਪੁੱਛਿਆ ਤਾਂ ਨਾ ਸਿਰਫ਼ ਉਸ ਨੂੰ ਡੀ.ਪੀ.ਆਰ.ਓ. ਦਫਤਰ ਵਿੱਚ ਲੱਗੇ ਕਿਸੇ ਦੋਸਤ ਦੇ ਨਾਂ ਦੀ ਧਮਕੀ ਦਿੱਤੀ ਤੇ ਇਹ ਵੀ ਕਿਹਾ ਕਿ ਤੁਸੀਂ ਬੇਸ਼ੱਕ ਮੇਰੀ ਸ਼ਿਕਾਇਤ ਕਰਦੋ ਮੈਂ ਤਾਂ ਹਰ ਪ੍ਰਿੰਸੀਪਲ ਤੇ ਹੈਂਡ ਨੂੰ ਫੋਨ ਕਰਦਾ ਹੀ ਹਾਂ।’’


 ਪੜਤਾਲ ਦੌਰਾਨ ਸ੍ਰੀ ਬੇਅੰਤ ਸਿੰਘ, ਪੰਜਾਬੀ ਮਾਸਟਰ ਨੇ ਇਹ ਮਹਿਸੂਸ ਕੀਤਾ ਕਿ ਉਸ ਨੇ ਫੋਨ ਕਰਕੇ ਗੁਸਤਾਖੀ ਕੀਤੀ ਹੈ ,ਅਜਿਹਾ ਭਵਿੱਖ ਵਿੱਚ ਨਹੀਂ ਹੋਵੇਗਾ। 

ਵਿਭਾਗ ਦਾ ਮੰਨਿਆ  ਕਿ ਸ੍ਰੀ ਬੇਅੰਤ ਸਿੰਘ, ਪੰਜਾਬੀ ਮਾਸਟਰ ਨੂੰ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇਸ ਗੱਲ ਦੀ ਜਿੰਮੇਵਾਰੀ ਦਾ ਅਹਿਸਾਸ ਹੋਣਾ  ਚਾਹੀਦਾ ਸੀ ।
ਪਰੰਤੂ ਅਜਿਹਾ ਕਰਨ ਦੀ ਬਜਾਏ ਉਸ ਨੇ ਦੂਸਰੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਦੀ ਮੁਹਿੰਮ ਨੂੰ ਤਾੜਬੀੜ ਕਰਨ ਦਾ ਯਤਨ ਕੀਤਾ ਹੈ।  

 ਇਸ ਲਈ  ਸ੍ਰੀ ਬੇਅੰਤ ਸਿੰਘ, ਪੰਜਾਬੀ ਮਾਸਟਰ ਨੂੰ ਵਿਭਾਗ ਵੱਲੋਂ ਲੋਕ ਹਿੱਤ ਵਿੱਚ ਪ੍ਰਬੰਧਕੀ ਅਧਾਰ ਤੇ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ, ਜਿਲ੍ਹਾ ਸ਼ਹੀਦ ਭਗਤ ਸਿੰਘ ਨਵਾਂਸ਼ਹਿਰ ਵਿਖੇ ਤਤਕਾਲ ਬਦਲਿਆ ਗਿਆ ਹੈ। 

 

Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...