ਕਰਫ਼ਿਊ ਦੌਰਾਨ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਵਾਲੇ ਸਕੂਲ ਮੁਖੀਆਂ ਦੀ ਆਰਟੀਆਈ ਰਾਹੀਂ ਮੰਗੀ ਸੂਚਨਾ।

 

ਕਰਫ਼ਿਊ ਦੌਰਾਨ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਵਾਲੇ ਸਕੂਲ ਮੁਖੀਆਂ ਦੀ ਆਟੀਆਈ ਰਾਹੀਂ  ਸੂਚਨਾ ਮੰਗੀ ਗਈ ਹੈ

RTI ਕਾਰਯਕਰਤਾ  ਰਮਨਦੀਪ ਵਲੋਂ ਮੰਗੀ ਸੂਚਨਾ ਵਿੱਚ ਕਿਹਾ ਹੈ ਕਿ ਦਫਤਰ ਜ਼ਿਲ੍ਹਾ ਮੈਜਿਸਟਰੇਟ ਫ਼ਾਜ਼ਿਲਕਾ (ਦੁਟਕਲ ਸ਼ਾਖਾ) ਦੇ ਪਿੱਠ ਅੰਕਣ ਨੰਬਰ 3335-67/MC-4/M.A. ਮਿਤੀ 15 ਮਈ 2021 ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਪੂਰੇ ਜ਼ਿਲ੍ਹੇ ਫਾਜ਼ਿਲਕਾ ਵਿਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਪਰ ਬਾਵਜੂਦੈ ਇਸਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ ਸਕੂਲ ਖੋਲ੍ਹੇ ਹਨ, ਜੋ ਕਿ ਇਕ ਅਪਰਾਧ ਹੈ, ਇਸ ਨਾਲ ਭਵਿੱਖ ਵਿੱਚ ਕਰੋਨਾ ਦੇ ਫੈਲਾਅ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਲੋਕਾਂ ਦੇ ਜੀਵਨ ਨਾਲ ਸਬੰਧਤ ਸੂਚਨਾ ਹੋਣ ਕਰਕੇ ਹੇਠ ਲਿਖੇ ਅਨੁਸਾਰ ਸੂਚਨਾ ਆਰਟੀਆਈ ਐਕਟ 7(1) ਤਹਿਤ 48 ਘੰਟੇ ਵਿੱਚ ਦਿੱਤੀ ਜਾਵੇ । 

   ਰਮਨਦੀਪ ਵਲੋਂ ਸੂਚਨਾ ਮੰਗੀ ਗਈ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਵੱਲੋਂ ਲਿਖਤੀ ਜਾਂ ਜ਼ੁਬਾਨੀ ਜੋ ਵੀ ਹਦਾਇਤ ਸਕੂਲ ਮੁਖੀਆਂ ਨੂੰ ਸ਼ਨੀਵਾਰ 15 ਮਈ 2021 ਨੂੰ ਸਕੂਲ ਖੋਲ੍ਹਣ ਸੰਬੰਧੀ  ਜਾਰੀ ਕੀਤੀ ਹੈ ਉਸ ਦੀ ਅਟੈਸਟਡ ਕਾਪੀ ਦਿੱਤੀ ਜਾਵੇ ਅਤੇ  ਸਕੂਲ ਖੋਲਣ ਸਬੰਧੀ ਜੇਕਰ ਕੋਈ ਹਦਾਇਤ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਹੈ, ਤਾਂ ਉਸ ਦੀ ਸੂਚਨਾ ਦਿੱਤੀ ਜਾਵੇ। 



ਜ਼ਿਲ੍ਹਾ ਫਾਜ਼ਿਲਕਾ ਵਿੱਚ ਕਿਹੜੇ-ਕਿਹੜੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ 15 ਮਈ 2021 ਨੂੰ ਸਕੂਲ ਖੋਲ੍ਹੇ ਹਨ ਉਨ੍ਹਾਂ ਸਕੂਲਾਂ ਦੇ ਨਾਮ ਤੇ ਸਕੂਲ ਮੁਖੀਆਂ ਦੇ ਉਹਦੇ ਦੱਸੇ ਜਾਣ। ਸਕੂਲਾਂ ਵਿਚ ਸਟਾਫ ਨੇ ਹਾਜ਼ਰੀ ਜਿਸ ਰਜਿਸਟਰ ਵਿੱਚ ਲਗਾਈ ਹੈ। ਉਨ੍ਹਾਂ ਸਾਰੇ ਪੰਨਿਆਂ ਦੀਆਂ ਅਟੈਸਟਡ ਕਾਪੀਆਂ ਦਿੱਤੀਆਂ ਜਾਣ। ਜਿਨ੍ਹਾਂ ਸਕੂਲ ਮੁਖੀਆਂ ਨੇ 15ਮਈ 2021 ਸਕੂਲ ਖੋਲ੍ਹੇ ਸਨ ਉਨ੍ਹਾਂ ਖਿਲਾਫ਼ ਜੋ ਵੀ ਕਾਰਵਾਈ  ਕੀਤੀ ਗਈ ਹੈ ਉਸ ਦੀ ਡਿਟੇਲ ਦਿੱਤੀ ਜਾਵੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਹ ਸੂਚਨਾ ਸਕੂਲ ਮੁਖੀਆਂ ਨੂੰ ਸਮਾਂਬੱਧ ਭੇਜਣ ਲਈ ਲਿਖਿਆ ਹੈ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends