ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਉਡਾਨ ਪ੍ਰੋਜੈਕਟ ਅਤੇ ਵਰਡ ਆਫ਼ ਦਾ ਡੇਅ ਸਬੰਧੀ ਆਨਲਾਈਨ ਮੁਲਾਂਕਣ 10 ਅਤੇ 12 ਮਈ ਨੂੰ

 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਉਡਾਨ ਪ੍ਰੋਜੈਕਟ ਅਤੇ ਵਰਡ ਆਫ਼ ਦਾ ਡੇਅ ਸਬੰਧੀ ਆਨਲਾਈਨ ਮੁਲਾਂਕਣ 10 ਅਤੇ 12 ਮਈ ਨੂੰ।



ਐੱਸ.ਏ.ਐੱਸ.ਨਗਰ 8 ਮਈ( ਰਜਨਦੀਪ ਚਾਹਲ) ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਲਈ ਹਰ ਸਮੇਂ ਯਤਨਸ਼ੀਲ ਹੈ। ਇਸੇ ਲੜੀ ਤਹਿਤ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਉਡਾਨ ਪ੍ਰੋਜੈਕਟ ਅਤੇ ਵਰਡ ਆਫ ਦਾ ਡੇਅ ਐਕਟੀਵਿਟੀ ਤਹਿਤ ਆਮ ਗਿਆਨ , ਭੁੱਲੀ-ਵਿਸਰੀ ਦੁਰਲੱਭ ਪੰਜਾਬੀ ਸ਼ਬਦਾਵਲੀ ਅਤੇ ਰੋਜ਼ਾਨਾ ਇੱਕ ਅੰਗਰੇਜ਼ੀ ਸ਼ਬਦ ਸਬੰਧੀ ਮਹੱਤਵਪੂਰਨ ਜਾਣਕਾਰੀ ਸਲਾਈਡਾਂ ਦੇ ਰੂਪ ਵਿੱਚ ਭੇਜੀ ਜਾ ਰਹੀ ਹੈ।

ਵਿਭਾਗ ਵੱਲੋਂ ਅਜਿਹੀਆਂ ਗਤੀਵਿਧੀਆਂ ਦਾ ਸਮੇਂ-ਸਮੇਂ 'ਤੇ ਮੁਲਾਂਕਣ ਵੀ ਕੀਤਾ ਜਾਂਦਾ ਹੈ । ਜਿਸ ਮੰਤਵ ਲਈ ਪਿਛਲੇ ਕੁੱਝ ਦਿਨਾਂ ਤੋਂ ਸੈਸ਼ਨ 2020-21ਦੌਰਾਨ ਭੇਜੀ ਗਈ ਸਮੁੱਚੀ ਸਮੱਗਰੀ ਦੀ ਦੁਹਰਾਈ ਵੀ ਕਰਵਾਈ ਜਾ ਰਹੀ ਸੀ। 

ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਵੱਲੋਂ ਜਾਰੀ ਪੱਤਰ ਅਨੁਸਾਰ 10 ਮਈ, 2021 ਨੂੰ ਉਡਾਨ ਪ੍ਰੋਜੈਕਟ ਅਤੇ 12 ਮਈ,2021 ਨੂੰ ਵਰਡ ਆਫ ਦਾ ਡੇਅ(ਅੰਗਰੇਜ਼ੀ ਅਤੇ ਪੰਜਾਬੀ ) ਦਾ ਮੁਲਾਂਕਣ ਕੀਤਾ ਜਾਵੇਗਾ। ਉਡਾਨ ਪ੍ਰੋਜੈਕਟ ਅਧੀਨ ਸਲਾਈਡ ਰਾਹੀਂ ਭੇਜੇ ਗਏ ਪ੍ਰਸ਼ਨਾਂ 'ਤੇ ਅਧਾਰਿਤ 20 ਅੰਕਾਂ ਦਾ ਮੁਲਾਂਕਣ ਕੀਤਾ ਜਾਵੇਗਾ। 

ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗਰੁੱਪ ਵਾਈਜ਼ 6 ਵੀਂ ਤੋਂ 8 ਵੀਂ ਜਮਾਤ , 9 ਵੀਂ ਤੋਂ 10 ਵੀਂ ਅਤੇ12 ਵੀਂ ਦੇ ਵੱਖਰੇ-ਵੱਖਰੇ ਤਿੰਨ ਲਿੰਕ ਐੱਸ.ਐੱਸ.ਏ. ਦੀ ਸਾਈਟ 'ਤੇ ਅਪਲੋਡ ਕੀਤੇ ਜਾਣਗੇ। ਜੋ ਕਿ 48 ਘੰਟੇ ਲਈ ਵਿਦਿਆਰਥੀਆਂ ਲਈ ਖੁੱਲ੍ਹੇ ਰਹਿਣਗੇ। ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਇਹ ਮੁਲਾਂਕਣ ਆਨਲਾਈਨ ਮੁਕੰਮਲ ਕਰ ਸਕਣਗੇ।

ਇਸੇ ਤਰ੍ਹਾਂ ਵਰਡ ਆਫ ਦਾ ਡੇਅ ਦੇ ਮੁਲਾਂਕਣ ਲਈ ਮਿਤੀ 12 ਮਈ ਨੂੰ ਪਿਛਲੇ ਸਾਲ ਦੇ ਭੇਜੇ ਗਏ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਸ਼ਬਦਾਂ 'ਤੇ ਅਧਾਰਿਤ 15 ਪ੍ਰਸ਼ਨਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਦੇ ਵੱਖਰੇ-ਵੱਖਰੇ ਗੂਗਲ ਲਿੰਕ ਵੀ ਵੈਬਸਾਈਟ 'ਤੇ ਉਪਲੱਬਧ ਕਰਵਾਏ ਜਾਣਗੇ। ਇਸ ਲਿੰਕ ਰਾਹੀਂ ਵੀ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ 48 ਘੰਟਿਆਂ ਦੇ ਵਿੱਚ ਮੁਲਾਂਕਣ ਹੱਲ ਕਰ ਸਕਣਗੇ।


Download Udaan and word of day here

ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ( ਸੈ. ਸਿੱ) ਅਤੇ ਮਿਡਲ ,ਹਾਈ ਅਤੇ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ ਇਹਨਾਂ ਮੁਲਾਂਕਣਾਂ ਪ੍ਰਤੀ ਉਤਸ਼ਾਹਿਤ ਕਰਕੇ ਇਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਸਬੰਧੀ ਮੁਲਾਂਕਣ ਲਿੰਕ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀਆਂ ਅਤੇ ਸਕੂਲ ਅਧਿਆਪਕਾਂ ਦੀ ਹੋਵੇਗੀ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends