“ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਦੇ ਵਿਕਾਸ ਕੰਮਾਂ ਦਾ ਲਿਆ ਜਾਇਜਾ"
ਦਾਖਲਾ ਵਧਾਉਣ ਲਈ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਾਂਝੀ ਮੀਟਿੰਗ
ਨੰਗਲ 15 ਅਪ੍ਰੈਲ: (ਪ੍ਰਮੋਦ ਭਾਰਤੀ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਲਾਣ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜਾ ਲਿਆ ਗਿਆ। ਐਸ.ਐਮ.ਸੀ. ਦੇ ਚੇਅਰਮੈਨ ਜਸਵੀਰ ਚੰਦ, ਪ੍ਰਵੀਨ ਲਤਾ ਅਤੇ ਮੋਹਣ ਲਾਲ ਵੱਲੋਂ ਵਿਕਾਸ ਕੰਮਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਕਮੇਟੀ , ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਸਾਂਝੀ ਮੀਟਿੰਗ ਕੀਤੀ ਗਈ। ਪ੍ਰਿੰਸੀਪਲ ਮੋਨਿਕਾ ਭੂਟਾਨੀ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਦਾਖਲਾ ਵਧਾਉਣ ਲਈ ਡੋਰ ਟੂ ਡੋਰ ਕੈਂਪੇਨ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਮਾਰਟ ਸਕੂਲ ਭਲਾਣ ਵਿਖੇ ਮਿਲ ਰਹੀਆਂ ਵਧੀਆ ਅਤੇ ਮੁਫਤ ਸਹੂਲਤਾਂ ਦਾ ਲਾਭ ਲੈਣ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ।
ਭਲਾਣ ਸਕੂਲ ਦੇ ਸਕੂਲ ਮੀਡੀਆ ਕੋਆਰਡੀਨੇਟਰ /ਲੈਕਚਰਾਰ ਦੇਵਰਾਜ ਨੇ ਸਕੂਲ ਦੀ ਅਸਲੀ ਤਸਵੀਰ ਪਿੰਡ ਵਾਸੀਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
ਇਸ ਮੀਟਿੰਗ ਵਿੱਚ ਲੈਕਚਰਾਰ ਅਸ਼ੋਕ ਕੁਮਾਰ, ਲੈਕਚਰਾਰ ਰਵਿੰਦਰ ਕੁਮਾਰ, ਆਂਗਨਵਾੜੀ ਵਰਕਰ ਆਸ਼ਾ ਰਾਣੀ ਅਤੇ ਨੀਨਾ ਰਾਣੀ ਹਾਜਰ ਸਨ।