ਅਧਿਆਪਕ ਸਕੂਲ ਹਾਜਰ ਰਹਿ ਕੇ ਵਿਭਾਗ ਦੇ ਕੰਮ ਕਾਜ ਦੇਖਣਗੇ- ਸਿੱਖਿਆ ਸਕੱਤਰ
ਪੰਜਾਬ
ਸਿੱਖਿਆ ਵਿਭਾਗ ਦੀ ਹਫਤਾਵਾਰੀ ਸਮੀਖਿਆ ਮੀਟਿੰਗ ਦੌਰਾਨ ਅਹਿਮ ਵਿਚਾਰਾਂ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ
ਵਿਦਿਆਰਥੀ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਸਮੀਖਿਆ ਕਰਨ ਹਿੱਤ
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਰਾਜ
ਪੱਧਰੀ
ਵਰਚੂਅਲ
ਮੀਟਿੰਗ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ, ਉਪ
ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਮੈਂਟਰ, ਨੋਡਲ ਅਫਸਰ, ਸਮੂਹ ਡਾਈਟ ਪ੍ਰਿੰਸੀਪਲ ਸਮੇਤ ਜ਼ਿਲ੍ਹਾ
ਮੀਡੀਆ ਕੋਆਰਡੀਨੇਟਰਜ਼ ਵਲੋਂ ਹਿਸਾ ਲਿਆ ਗਿਆ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿਦਿਆਰਥੀ
ਹਿੱਤ ਵਿੱਚ ਬਹੁਤ ਸਾਰੀਆਂ ਸਕੀਮਾਂ ਨੂੰ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਸਮਾਜ ਅੰਦਰ ਸਰਕਾਰੀ
ਸਕੂਲਾਂ ਦੀ ਭਰੋਸੇਯੋਗਤਾ ਵਧੀ ਹੈ।
ਮੀਟਿੰਗ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਦੇ
ਚਲਦਿਆਂ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਸਰਕਾਰੀ ਸਕੂਲਾਂ ਨੂੰ 31
ਮਾਰਚ ਤੱਕ ਬੰਦ ਕਰਦਿਆਂ ਵਿਦਿਆਰਥੀਆਂ ਨੂੰ ਘਰ ਬੈਠ ਕੇ ਪੜਾਈ ਜਾਰੀ ਰੱਖਣ ਲਈ ਕਿਹਾ
ਗਿਆ ਹੈ ਜਦਕਿ ਸਮੂਹ ਅਧਿਆਪਕ ਸਕੂਲ ਵਿਖੇ ਹਾਜਰ ਰਹਿੰਦਿਆਂ ਸਕੂਲ ਤੇ ਵਿਭਾਗ ਦੇ
ਕੰਮਕਾਜ ਨੂੰ ਪੂਰਾ ਕਰਨਗੇ।