Latest updates

Saturday, March 6, 2021

ਡੀ. ਈ.ਓ. ਪ੍ਰਾਇਮਰੀ ਰਜਿੰਦਰ ਕੌਰ ਨੇ ਕੀਤੀ ਜਿਲ੍ਹੇ ਦੀ ਜ਼ੂਮ ਮੀਟਿੰਗ


ਦਾਖਲਾ ਵਧਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ 6 ਮਾਰਚ (ਅੰਜੂ ਸੂਦ) ਅੱਜ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਸਮੂਹ ਸੀਐੱਸਟੀ ਸਹਿਬਾਨ ਦੀ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਜਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਜੂਮ ਐਪ  ਰਾਹੀਂ ਇਕ ਜ਼ਰੂਰੀ ਮੀਟਿੰਗ ਕੀਤੀ ਗਈ  ਮੀਟਿੰਗ ਵਿਚ ਸਮੂਹ ਸੀਐੱਸਟੀ ਸਹਿਬਾਨ ਨੂੰ ਈਚ ਕਲਾਸਰੂਮ ਸਮਾਰਟ ਕਲਾਸ ਰੂਮ , ਸਕੂਲਾਂ ਵਿੱਚ  ਬਾਥਰੂਮਾਂ ਨੂੰ ਸਾਫ ਸੁਥਰਾ ਰੱਖਣ ਸਬੰਧੀ,ਸਕੂਲਾਂ ਵਿੱਚ ਖੇਡ ਗਰਾਊਂਡ ਸਥਾਪਤ ਕਰਨ ਸਬੰਧੀ,ਸਕੂਲ ਦੇ ਮੇਨ ਗੇਟ ਉੱਪਰ ਸਕੂਲ ਦੀ ਸਥਾਪਨਾ ਮਿਤੀ  ਲਿਖਣ ਸਬੰਧੀ,ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਪ੍ਰੇਰਨਾ ਦਾਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਅਸਿਸਟੈਂਟ  ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਕੁਮਾਰ ਨੇ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਸਬੰਧੀ  ਸਾਰਿਆਂ ਨੂੰ ਉਤਸ਼ਾਹਿਤ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਜਿੰਦਰ ਕੌਰ ਜੀ ਵੱਲੋਂ  ਸਕੂਲ ਮੁਖੀ ਸਾਹਿਬਾਨ ਨੂੰ  ਆਪਣੀਆਂ ਬੈਸਟ ਪ੍ਰੈਕਟਿਸਿਸ ਅਤੇ ਸਕੂਲ ਦੇ ਸਮਾਰਟ ਕਲਾਸ ਰੂਮ ਅਤੇ ਬਾਥਰੂਮਾਂ ਦੀਅਾਂ ਤਸਵੀਰਾਂ ਹਰ ਰੋਜ਼ ਗਰੁੱਪਾਂ ਵਿੱਚ ਸ਼ੇਅਰ ਕਰਨ ਲਈ ਆਖਿਆ  ਮੀਟਿੰਗ ਵਿਚ ਸਮੂਹ ਬੀਪੀਓ ਸਹਿਬਾਨ ਬਲਾਕ ਨੋਡਲ ਆਫੀਸਰ ਸਹਿਬਾਨ ਸੀਐਸਟੀ ਸਹਿਬਾਨ ਆਦਿ ਹਾਜ਼ਰ ਸਨ। 


ਸੋਸ਼ਲ ਮੀਡੀਆ ਕੋਆਰਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਲੁਧਿਆਣਾ ਪ੍ਰਾਇਮਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਪੰਜਾਬ ਪੱਧਰ ਤੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ। 

Ads