ਰਾਜ ਪੱਧਰੀ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਰੇਡ ਅਤੇ ਬੈਡਮਿੰਟਨ ਸ਼ਾਟ ਦੀ ਧੂਮਾਂ

 ਰਾਜ ਪੱਧਰੀ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਰੇਡ ਅਤੇ ਬੈਡਮਿੰਟਨ ਸ਼ਾਟ ਦੀ ਧੂਮਾਂ



ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ


ਮੋਹਾਲੀ: ਮਿਤੀ 22 ਨਵੰਬਰ 

ਪੰਜਾਬ ਸਰਕਾਰ ਦੀ ਖੇਡ ਪਾਲਿਸੀ ਤਹਿਤ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਹੇਠ ਇੱਥੇ ਬਹੁਮੰਤਵੀਂ ਖੇਡ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ ਚੱਲ ਰਹੀਆਂ ਖੇਡਾਂ ਦੇ ਤੀਜੇ ਅਤੇ ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ। ਜਾਣਕਾਰੀ ਮੁਤਾਬਕ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਬਹੁਤ ਹੀ ਖ਼ੂਬਸੂਰਤ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪੋ ਆਪਣੇ ਜ਼ਿਲ੍ਹਿਆਂ ਦੇ ਲਈ ਸਰਵੋਤਮ ਪ੍ਰਦਰਸ਼ਨ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਦੱਸਿਆ ਕਿ ਅੱਜ ਇੱਥੇ ਪਹੁੰਚੇ ਮੁੱਖ ਮਹਿਮਾਨ ਵਜੋਂ ਪੰਜਾਬ ਪੁਲਿਸ ਤੋਂ ਐੱਸ ਐੱਚ ਓ ਗੱਬਰ ਸਿੰਘ ਐੱਸ ਐੱਚ ਓ ਮਟੌਰ(ਅੰਤਰਰਾਸ਼ਟਰੀ ਹਾਕੀ ਖਿਡਾਰੀ) ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਗਰਾਂਊਂਡ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਗੁਰਮੀਤ ਸਿੰਘ ਟੋਨੀ ਅਤੇ ਸੁਖਵਿੰਦਰ ਸਿੰਘ ਗਿੱਲ ਸਿੰਚਾਈ ਵਿਭਾਗ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਦਾ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਪ੍ਰਬੰਧਕੀ ਕਮੇਟੀ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ। ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਦੇਵਕਰਨ ਸਿੰਘ ਨੇ ਦੱਸਿਆ ਕਿ ਅੱਜ ਬੈਡਮਿੰਟਨ (ਮੁੰਡੇ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਬੈਡਮਿੰਟਨ (ਕੁੜੀਆਂ) ਵਿੱਚ ਪਹਿਲਾ ਸਥਾਨ ਮੋਗਾ,ਦੂਜਾ ਸਥਾਨ ਹੁਸ਼ਿਆਰਪੁਰ ਅਤੇ ਤੀਜਾ ਸਥਾਨ ਸੰਗਰੂਰ ਨੇ ਪ੍ਰਾਪਤ ਕੀਤਾ। ਤੈਰਾਕੀ ਦੇ ਫਾਈਨਲ ਮੁਕਾਬਲੇ ਵਿੱਚ (ਮੁੰਡੇ ਅਤੇ ਕੁੜੀਆਂ) ਦੇ ਵੱਖ ਵੱਖ ਈਵੈਂਟਸ ਵਿੱਚ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਅਤੇ ਫਿਰੋਜ਼ਪੁਰ ਨੇ ਚਾਰ-ਚਾਰ ਪਹਿਲੇ ਸਥਾਨ,ਫਾਜ਼ਿਲਕਾ ਅਤੇ ਸੰਗਰੂਰ ਨੇ ਦੋ ਦੋ ਪਹਿਲੇ ਸਥਾਨ ਅਤੇ ਪਠਾਨਕੋਟ ਅਤੇ ਜਲੰਧਰ ਨੇ ਇੱਕ ਇੱਕ ਪਹਿਲੇ ਸਥਾਨ ਪ੍ਰਾਪਤ ਕੀਤੇ। ਕਬੱਡੀ ਨੈਸ਼ਨਲ (ਮੁੰਡੇ) ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ ਜਦਕਿ ਕਬੱਡੀ ਨੈਸ਼ਨਲ (ਕੁੜੀਆਂ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਲੁਧਿਆਣਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਕਬੱਡੀ ਸਰਕਲ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਫਾਜ਼ਿਲਕਾ ਨੇ ਦੂਜਾ ਸਥਾਨ ਅਤੇ ਤੀਜਾ ਸਥਾਨ ਮਾਨਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਡਾ.ਇੰਦੂ ਜ਼ਿਲ੍ਹਾ ਖੇਡ ਅਫ਼ਸਰ ਸੈਕੰਡਰੀ, ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ ਅਤੇ ਜਸਵਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਰਿਕਾਰਡ ਕਮੇਟੀ ਇੰਚਾਰਜ ਲਖਵੀਰ ਸਿੰਘ ਪਲਹੇੜੀ,

ਗਰਾਂਊਂਡ ਕਮੇਟੀ ਇੰਚਾਰਜ ਰਵਿੰਦਰ ਸਿੰਘ ਸੁਹਾਲੀ,ਫੰਡ ਕੁਲੈਕਸ਼ਨ ਜਸਵੀਰ ਕੌਰ ਬੀਪੀਈਓ,ਸੰਦੀਪ ਕੌਰ ਮੁੰਡੀ ਖਰੜ,ਕਬੱਡੀ ਨੈਸ਼ਨਲ (ਮੁੰਡੇ) ਇੰਚਾਰਜ ਅਮਰੀਕ ਸਿੰਘ ਬੀਐੱਸਓ,ਕਬੱਡੀ ਨੈਸ਼ਨਲ (ਕੁੜੀਆਂ) ਇੰਚਾਰਜ ਰਚਨਾ ਬੀਐੱਸਓ,ਕਬੱਡੀ ਸਰਕਲ ਕਮਲਜੀਤ ਸਿੰਘ ਬੀਪੀਈਓ ਕੁਰਾਲੀ,ਜਸਵਿੰਦਰ ਸਿੰਘ ਬੀਐੱਸਓ,ਤੈਰਾਕੀ ਇੰਚਾਰਜ ਗੁਰਮੀਤ ਕੌਰ ਬੀਪੀਈਓ,ਬੈਡਮਿੰਟਨ ਮੁੰਡੇ ਇੰਚਾਰਜ ਹਰਜਿੰਦਰ ਕੌਰ ਬੀਐੱਸਓ,ਬੈਡਮਿੰਟਨ ਕੁੜੀਆਂ ਇੰਚਾਰਜ ਦਵਿੰਦਰ ਕੁਮਾਰ ਬੀਐੱਸਓ,ਰਿਫਰੈਸ਼ਮੈਂਟ ਇੰਚਾਰਜ ਸਤਿੰਦਰ ਸਿੰਘ ਬੀਪੀਈਓ ਬਨੂੜ,ਸਟੇਜ ਕਮੇਟੀ ਇੰਚਾਰਜ ਨੀਨਾ ਰਾਣੀ ਬੀਪੀਈਓ, ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਹਾਜ਼ਰ ਸਨ।

Extension in service: ਸੇਵਾ ਕਾਲ ਵਿੱਚ ਵਾਧੇ ਸਬੰਧੀ ਅਪਲਾਈ ਕਰਨ ਲਈ ਟਾਈਮਲਾਈਨ ਜਾਰੀ

 

BREAKING NEWS: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਬਰੀ

 BREAKING NEWS: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਬਰੀ

ਚੰਡੀਗੜ੍ਹ, 22 ਨਵੰਬਰ 2023

ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਰਾਹਤ ਆਰਡੀਐਕਸ ਨਾਲ ਸਬੰਧਤ ਮਾਮਲੇ ਵਿੱਚ ਮਿਲੀ ਹੈ। ਚੰਡੀਗੜ੍ਹ ਪੁਲੀਸ ਆਰਡੀਐਕਸ ਮਾਮਲੇ ਵਿੱਚ ਜਗਤਾਰ ਸਿੰਘ ਹਮਾਰਾ ਖ਼ਿਲਾਫ਼ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਕਰ ਸਕੀ।

Child care leave: ਚਾਈਲਡ ਕੇਅਰ ਲੀਵ ਮੰਜ਼ੂਰ ਕਰਨ ਸਬੰਧੀ ਨਵੀਆਂ ਹਦਾਇਤਾਂ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੀਤਾ ਇਹ ਫੈਸਲਾ

 

TEACHER PROMOTION 2023: ਈਟੀਟੀ ਤੋਂ ਐਚਟੀ ਅਤੇ ਐਚਟੀ ਤੋਂ ਸੀਐਚਟੀ ਦੀਆਂ ਪ੍ਰਮੋਸ਼ਨਾਂ ਕਰਨ ਦੀ ਪ੍ਰਵਾਨਗੀ

 

BIG BREAKING: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ, ਦੇਖੋ ਨਵੇਂ ਵਿਭਾਗਾਂ ਦੀ ਸੂਚੀ

BIG BREAKING: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ, ਦੇਖੋ ਨਵੇਂ ਵਿਭਾਗਾਂ ਦੀ ਸੂਚੀ 

ਚੰਡੀਗੜ੍ਹ, 21 ਨਵੰਬਰ 2023 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੋਂ ਲੈ ਕੇ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ। ਹੁਣ ਮੀਤ ਹੇਅਰ  ਖੇਡ ਵਿਭਾਗ ਦਾ ਕੰਮ ਦੇਖਣਗੇ। PB.JOBSOFTODAY.IN

ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਮੰਤਰੀ ਮੀਤ ਹੇਅਰ ਦੇ ਦੂਜੇ ਵਿਭਾਗ ਵਿਗਿਆਨ ਅਤੇ ਤਕਨਾਲੋਜੀ ਨੂੰ ਆਪਣੇ ਅਧੀਨ ਰੱਖਿਆ ਹੈ। ਮਾਈਨਿੰਗ ਤੋਂ ਇਲਾਵਾ ਜੋੜਾਮਾਜਰਾ ਜਲ ਸਰੋਤ ਅਤੇ ਭੂਮੀ ਅਤੇ ਜਲ ਵਿਭਾਗ ਦੀ ਸੰਭਾਲ ਦੀ ਦੇਖ-ਰੇਖ ਵੀ ਕਰਨਗੇ। 

Also read: 

TEACHER TRANSFER BIG UPDATE: ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ 

PUNJAB CABINET MINISTER PORTFOLIO NEW LIST



ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ,ਬੈਡਮਿੰਟਨ ਦੇ ਮੈਚਾਂ ਵਿੱਚ ਬੱਚਿਆਂ ਨੇ ਦਿਖਾਏ ਆਪਣੇ ਜੌਹਰ

 ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ,ਬੈਡਮਿੰਟਨ ਦੇ ਮੈਚਾਂ ਵਿੱਚ ਬੱਚਿਆਂ ਨੇ ਦਿਖਾਏ ਆਪਣੇ ਜੌਹਰ


ਭਲਕੇ ਆਖ਼ਰੀ ਦਿਨ ਹੋਣਗੇ ਸੈਮੀਫਾਈਨਲ ਅਤੇ ਫਾਈਨਲ ਮੈਚ

ਮੋਹਾਲੀ: ਮਿਤੀ 21 ਨਵੰਬਰ

ਪੰਜਾਬ ਸਰਕਾਰ ਦੀ ਖੇਡ ਪਾਲਿਸੀ ਅਨੁਸਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਹੇਠ ਇੱਥੇ ਬਹੁਮੰਤਵੀਂ ਖੇਡ ਕੰਪਲੈਕਸ ਮੋਹਾਲੀ ਵਿਖੇ ਚੱਲ ਰਹੀਆਂ ਤਿੰਨ ਰੋਜ਼ਾ ਅਂੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕਬੱਡੀ ਅਤੇ ਬੈਡਮਿੰਟਨ ਦੇ ਖੇਡ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਇੱਥੇ ਉਚੇਚੇ ਤੌਰ ਤੇ ਪਹੁੰਚੇ 

ਵਿਸ਼ੇਸ਼ ਮਹਿਮਾਨਾਂ ਵਿੱਚ ਪਰਮਜੀਤ ਸਿੰਘ ਸੰਧੂ ਜੰਮੂਆਣਾ ਅਮਰੀਕਾ ਵਾਲ਼ੇ, ਗੁਰਮੀਤ ਸਿੰਘ ਵਾਲੀਆ ਸਾਬਕਾ ਕੌਂਸਲਰ, ਮਨਿੰਦਰ ਸਿੰਘ ਖੋਸਾ ਅਤੇ ਗੌਰਵ ਕੁਮਾਰ (ਸਨਰਾਈਜ਼ ਪ੍ਰੋਪਰਟੀ ਮੋਹਾਲੀ),ਡਾ ਕਰਨਵੀਰ ਸਿੰਘ ਸਰਾਂ, ਅਵਤਾਰ ਸਿੰਘ ਸੰਧੂ ਰੌਣਕ ਸ਼ਾਹ ਅਤੇ ਜੈਲੀ ਸਨੇਟਾ ਖੇਡ ਪ੍ਰਮੋਟਰ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਇਹਨਾਂ ਮਹਿਮਾਨਾਂ ਦਾ ਸਵਾਗਤ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਵੱਲੋਂ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਹਨਾਂ ਦਾ ਇੱਥੇ ਆਕੇ ਵਿਸ਼ੇਸ਼ ਯੋਗਦਾਨ ਬਦਲੇ ਧੰਨਵਾਦ ਕੀਤਾ। ਮੀਡੀਆ ਇੰਚਾਰਜ ਦੇਵ ਕਰਨ ਸਿੰਘ ਨੇ ਦੱਸਿਆ ਕਿ ਅੱਜ ਹੋਏ ਕਬੱਡੀ ਸਰਕਲ , ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ ਦੇ ਕੁਆਰਟਰ ਫਾਈਨਲ ਮੈਚ ਜਾਰੀ ਸਨ ਜਦੋਂ ਕਿ ਬੈਡਮਿੰਟਨ ਮੁੰਡਿਆਂ ਦੀ ਟੀਮ ਜ਼ਿਲ੍ਹਾ ਮਾਨਸਾ ਦਾ ਫਾਈਨਲ ਮੁਕਾਬਲਾ ਜ਼ਿਲ੍ਹਾ ਫਾਜ਼ਿਲਕਾ ਵਿਚਕਾਰ ਭਲਕੇ ਖੇਡਿਆ ਜਾਵੇਗਾ ਅਤੇ ਬੈਡਮਿੰਟਨ ਕੁੜੀਆਂ ਵਿੱਚ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚਕਾਰ ਹੋਵੇਗਾ।

ਇਸ ਮੌਕੇ ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ,ਜਸਵਿੰਦਰ ਸਿੰਘ ਬੈਨੀਪਾਲ,ਕੁਲਵਿੰਦਰ ਕੌਰ,ਭਵਦੀਪ ਸਿੰਘ, ਹਰਪ੍ਰੀਤ ਸਿੰਘ,ਲਖਵੀਰ ਸਿੰਘ ਪਲਹੇੜੀ, ਖੁਸ਼ਪ੍ਰੀਤ ਸਿੰਘ,ਸੰਦੀਪ ਕੌਰ,ਅਰਵਿੰਦਰ ਸਿੰਘ,ਰਾਜਿੰਦਰ ਸਿੰਘ,ਲਿਆਕਤ ਅਲੀ,ਮੱਖਣ ਸਿੰਘ, ਸੁਸ਼ਮਾ,ਪ੍ਰਭਪ੍ਰੀਤ ਕੌਰ,ਪੂਜਾ,ਅਰਵਿੰਦਰ ਕੌਰ,ਮੰਚ ਸੰਚਾਲਕ ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਟੀ ਆਰ ਐਫ ਸੈਮੀਨਾਰ ਅਤੇ ਗੁਰੂਪੁਰਬ ਤਿਆਰੀਆਂ ਲਈ ਮੀਟਿੰਗ ਕੀਤੀ

 ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਨੇ ਟੀ ਆਰ ਐਫ ਸੈਮੀਨਾਰ ਅਤੇ ਗੁਰੂਪੁਰਬ ਤਿਆਰੀਆਂ ਲਈ ਮੀਟਿੰਗ ਕੀਤੀ         


                    ਰੋਟਰੀ ਕਲੱਬ ਡਿਸਟ੍ਰਿਕਟ ਅੰਮ੍ਰਿਤਸਰ 3070  ਨੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਵਿਪਨ ਭਸੀਨ ਅਤੇ ਜ਼ੋਨਲ ਚੇਅਰਮੈਨ ਜਤਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ 3 ਦਸੰਬਰ ਨੂੰ ਐਮ. ਕੇ. ਹੋਟਲ ਵਿੱਚ ਹੋ ਰਹੇ ਟੀ. ਆਰ. ਐਫ. ਸੈਮੀਨਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਵੀਰ ਸਿੰਘ ਹਾਲ ਵਿੱਚ 2 ਦਸੰਬਰ ਹੋ ਰਹੇ ਕੀਰਤਨ ਸਮਾਗਮ ਦੀ ਤਿਆਰੀਆਂ ਲਈ ਅੰਮ੍ਰਿਤਸਰ ਕਲੱਬ ਕੰਪਨੀ ਬਾਗ਼ ਵਿੱਚ ਅੰਮ੍ਰਿਤਸਰ ਦੇ ਸਮੂਹ ਕੱਲਬਾਂ ਦੇ ਪ੍ਰਧਾਨਾਂ,ਸਕੱਤਰਾ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿੱਚ ਪੀ. ਡੀ. ਜੀ. ਡਿਸਟ੍ਰਿਕਟ ਟ੍ਰੇਨਰ ਦਵਿੰਦਰ ਸਿੰਘ ਸੀ. ਏ., ਡਿਸਟ੍ਰਿਕਟ ਸੈਕਟਰੀ ਹਰੀਸ਼ ਸ਼ਰਮਾ ਅਤੇ ਡਿਪਟੀ ਗਵਰਨਰ ਜੇ. ਐਸ.ਡਾਵਰ ਉਚੇਚੇ ਤੋਰ ਤੇ ਪੁੱਜੇ | ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਰਿਲੀਜ ਕਰਦਿਆਂ ਦੱਸਿਆ ਕਿ ਇਸ ਮੌਕੇ ਗਵਰਨਰ ਵਿਪਿਨ ਭਸੀਨ,ਪੀ. ਡੀ. ਜੀ.ਦਵਿੰਦਰ ਸਿੰਘ, ਹਰੀਸ਼ ਸ਼ਰਮਾ ਅਤੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਜੀ ਨੇ ਸਮੂਹ ਪ੍ਰਧਾਨਾਂ ਨੂੰ ਇਸ ਮਹੱਤਵਪੂਰਨ ਸੈਮੀਨਾਰ ਅਤੇ ਗੁਰਪੁਰਬ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸਮੂਲੀਅਤ ਲਈ ਕਿਹਾ ਅਤੇ ਟੀ. ਆਰ. ਐਫ ਦੀ ਮਹੱਤਤਾ ਬਾਰੇ ਵਿਸ਼ਥਾਰ ਨਾਲ ਦੱਸਿਆ ਤਾਂਕਿ  ਮਾਨਵਤਾ ਭਲਾਈ ਲਈ ਡਿਸਟ੍ਰਿਕਟ ਵਲੋਂ ਵੱਡੇ ਪ੍ਰੋਜੈਕਟ ਕੀਤੇ ਜਾ ਸਕਣ ਅਤੇ ਸਮੂਹ ਕੱਲਬਾਂ ਨੂੰ 100 ਪ੍ਰਤੀਸ਼ਤ ਟੀ. ਆਰ. ਐਫ. ਦੇਣ ਲਈ ਅਪੀਲ ਕੀਤੀ |ਇਸ ਮੋਕੇ ਰੋਟਰੀ ਕਲੱਬ ਆਸਥਾ ਪ੍ਰਧਾਨ ਅਮਨ ਸ਼ਰਮਾ, ਆਈ. ਪੀ. ਪੀ.ਅਸ਼ਵਨੀ ਅਵਸਥੀ,ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਜਸਪਾਲ ਸਿੰਘ ਈਕੋ, ਡਾ.ਆਰਤੀ ਮਲਹੋਤਰਾ ਪ੍ਰੀਮੀਰ, ਨਰਿੰਦਰਪਾਲ ਸਿੰਘ ਨੋਰਥ ਈਸਟ,ਕੇ. ਐਸ.ਖੁਰਾਣਾ ਸਾਊਥ, ਮਨਮੋਹਨ ਸਿੰਘ,ਸੋਹਣ ਲਾਲ ਖੰਨਾ ਅੰਮ੍ਰਿਤਸਰ, ਗੁਰਮੀਤ ਸਿੰਘ ਹੀਰਾ ਨੋਰਥ , ਰਾਜੇਸ਼ ਖੰਨਾ ਈਸਟ, ਐਡਵੋਕੇਟ ਐਸ. ਐਸ.ਬਤਰਾ, ਡਾ ਰਮਨ ਗੁਪਤਾ, ਡਾ ਜੇ. ਐਸ.ਗੁੰਬਰ, ਰਾਕੇਸ਼ ਕੁਮਾਰ ਕਪੂਰ,ਵਿਜੈ ਭਸੀਨ,,ਡਾ ਮਨਜੀਤ ਪਾਲ ਕੌਰ,ਕਰਨਲ ਏ. ਐਸ.ਅਨੇਜਾ, ਵਰੁਣ ਕੱਕੜ,ਹਰਬੀਰ ਸਿੰਘ, ਭੁਪਿੰਦਰ ਕਟਾਰੀਆ, ਸੰਦੀਪ ਕੁਮਾਰ, ਤਿਲਕ ਰਾਜ ਮਹਾਜਨ ਆਦਿ ਹਾਜਰ ਸਨ |

BOARD EXAM 2024: ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਸੋਧਾਂ ਸਬੰਧੀ ਸ਼ਡਿਊਲ ਜਾਰੀ

 

TEACHER TRANSFER BIG UPDATE: ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ

TEACHER TRANSFER  BIG UPDATE:  ਅਧਿਆਪਕਾਂ ਦੀਆਂ ਬਦਲੀਆਂ ਲਈ ਵੱਡੀ ਖੱਬਰ, ਹਰੇਕ ਮਹੀਨੇ ਖੁਲ੍ਹੇਗਾ ਪੋਰਟਲ, ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ 


ਚੰਡੀਗੜ੍ਹ, 21 ਨਵੰਬਰ 2023 ( PBJOBSOFTODAY)

ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਵੱਡੀ ਖੱਬਰ ਸਾਹਮਣੇ ਆਈ ਹੈ। ਹੁਣ ਬਦਲੀਆਂ ਲਈ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਿੱਖਿਆ ਵਿਭਾਗ ਵੱਲੋਂ ਸਪੈਸ਼ਲ ਕੈਟਾਗਰੀ ( EXEMPTED CATEGORY) ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ ਹਰੇਕ ਮਹੀਨੇ ਓਪਨ ਹੋਵੇਗਾ।  PB.JOBSOFTODAY.IN

ਛੋਟ ਵਾਲੀ ਸ਼੍ਰੇਣੀ'   ( EXEMPTED CATEGORY ) ਵਿਚ ਪੈਣ ਵਾਲੇ ਅਧਿਆਪਕਾਂ ਨੂੰ ਇਕ ਵੱਡੀ ਰਾਹਤ ਦਿਤੀ ਜਾਵੇਗੀ , ਹੁਣ ਉਨ੍ਹਾਂ ਨੂੰ ਆਪਣੀ ਪਸੰਦ ਦੇ ਸਟੇਸ਼ਨਾਂ ਤੇ ਪੋਸਟ ਕਰਨ ਲਈ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। 

PUNJAB TEACHER TRANSFER NEW UPDATE 

ਪੰਜਾਬ ਸਰਕਾਰ ਨੇ ਸਪੈਸ਼ਲ ਅਧਿਆਪਕਾਂ ਦੀ ਕੈਟਾਗਰੀ ਵਾਲੀਆਂ ਸ਼੍ਰੇਣੀਆਂ ਦੇ ਕੇਸਾਂ ਲਈ ਹਰ ਮਹੀਨੇ  ਟ੍ਰਾਂਸਫਰ ਪੋਰਟਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਜਿਹੇ ਮਾਮਲਿਆਂ ਵਿੱਚ ਪਹਿਲਾਂ ਸਾਲ ਵਿੱਚ  ਸਿਰਫ ਇੱਕ ਵਾਰ ਆਮ ਟ੍ਰਾਂਸਫਰ ਦੇ ਨਾਲ  ਹੀ ਮੰਨਿਆ ਜਾਂਦਾ ਸੀ। 

Also read : 

ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ 

ਸਰਕਾਰ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਤਬਾਦਲਾ ਨੀਤੀ ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਤਹਿਤ ਅਧਿਆਪਕ, ਜੋ ਅਪਾਹਜ ਹਨ; ਆਪਣੇ ਆਪ ਜਾਂ ਉਨ੍ਹਾਂ ਦੇ ਆਸ਼ਰਿਤ ਜੋ ਕੈਂਸਰ ਤੋਂ ਪੀੜਤ ਹਨ,  ਡਾਇਲਸਿਸ; ਕਿਡਨੀ ਟ੍ਰਾਂਸਪਲਾਂਟੇਸ਼ਨ ; ਹੈਪੇਟਾਈਟਸ ਸੀ/ਸਿਕਲ ਸੈੱਲ ਰੋਗ ਜਾਂ ਥੈਲੇਸੀਮੀਆ ਤੋਂ ਪੀੜਤ ਹਨ  , ਉਹ ਅਧਿਆਪਕ ਸਪੈਸ਼ਲ ਕੈਟਾਗਰੀ ( EXEMPTED CATEGORY ) ਵਿੱਚ ਆਉਂਦੇ ਸਨ ।



 ਇਸ ਤੋਂ ਇਲਾਵਾ ਜੋ ਅਧਿਆਪਕ "teachers who are divorced; care givers for differently abled children; widows; spouses of armed forces, etc also fall in the category" 

 ਆਮ ਤੌਰ 'ਤੇ,  ਬਦਲੀਆਂ ਲਈ ਇੱਛੁਕ  ਅਧਿਆਪਕ ਮਾਰਚ ਵਿਚ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਔਫਲਾਈਨ ਮੋਡ ਦੁਆਰਾ ਪ੍ਰਾਪਤ ਕੀਤੀਆਂ ਟ੍ਰਾਂਸਫਰ ਬੇਨਤੀਆਂ ਨੂੰ ਨਹੀਂ ਮੰਨਿਆ ਜਾਂਦਾ ਹੈ।

Follow the PUNJAB NEWS ONLINE ( PB.JOBSOFTODAY.IN) channel on WhatsApp: https://whatsapp.com/channel/0029Va5vDh44dTnIhm9WD00c


  ਹੁਣ ਤੱਕ ਛੋਟ ਸ਼੍ਰੇਣੀ (Exempted category )ਦੇ ਅਧੀਨ ਪੈਣ ਵਾਲੇ ਅਧਿਆਪਕਾਂ ਨੂੰ ਆਮ ਬੇਨਤੀਆਂ ਦੇ ਨਾਲ ਵੀ ਮੰਨਿਆ ਜਾਂਦਾ ਸੀ ਜਦੋਂ ਪੋਰਟਲ  ਸਾਲ ਵਿਚ ਇਕ ਵਾਰ ਖੁੱਲ੍ਹਦਾ ਸੀ। ਹੁਣ, ਇਸ ਫੈਸਲੇ ਨਾਲ, ਹਰ ਮਹੀਨੇ ਪੋਰਟਲ ਨੂੰ ਖੋਲ੍ਹਿਆ ਜਾਵੇਗਾ ਅਤੇ ਉਨ੍ਹਾਂ ਨੂੰ ਪੂਰੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ। 

EDUCATION MINISTER GAVE APPROVAL FOR THE DECISION 

 ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਨਵੇਂ ਫੈਸਲੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਇਸ ਦੇ ਲੌਜਿਸਟਿਕਸ‌ ( LOGISTICS ) ਨੂੰ ਪੂਰਾ ਕੀਤਾ ਜਾ ਰਿਹਾ ਹੈ। 

ਮੀਡੀਆ ਨਾਲ ਗੱਲਬਾਤ ਕਰਦਿਆਂ  ਸਿੱਖਿਆ ਮੰਤਰੀ ਦੇ ਓਐਸਡੀ ਗੁਲਸ਼ਨ ਛਾਬੜਾ ਨੇ ਕਿਹਾ ਕਿ "ਇਹ ਸਪੈਸ਼ਲ ਸ਼੍ਰੇਣੀ ਵਿੱਚ ਆਉਣ ਵਾਲੇ ਅਧਿਆਪਕਾਂ ਲਈ ਵੱਡੀ ਰਾਹਤ ਹੋਵੇਗੀ। ਉਨ੍ਹਾਂ ਨੂੰ ਬਦਲੀਆਂ ਲਈ  ਇੱਕ ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਇਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਜਲਦੀ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends