SCHOLARSHIP FOR 10+2 STUDENTS:82.8 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ

SCHOLARSHIP FOR 10+2 STUDENTS:82.8 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ 

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਸਾਲ 2023 ਦੀ ਬਾਰ੍ਹਵੀਂ ਪ੍ਰੀਖਿਆ 'ਚ 82.8 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀ ਗੌਰਮਿੰਟ ਆਫ਼ ਇੰਡੀਆ ਮਨਿਸਟਰੀ ਆਫ਼ ਐਜੂਕੇਸ਼ਨ ਡਿਪਰਾਟਮੈਂਟ ਆਫ਼ ਹਾਈਰ ਐਜੂਕੇਸ਼ਨ ਨਵੀਂ ਦਿੱਲੀ ਵਲੋਂ ਦਿੱਤੇ ਜਾਣ ਵਾਲੇ ਵਜੀਫ਼ੇ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ 31 ਦਸੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਸੰਬੰਧੀ ਜਾਣਕਾਰੀ ਸਿੱਖਿਆ ਬੋਰਡ ਦੇ ਉਪ ਸਕੱਤਰ (ਪ੍ਰੀ-ਬਾਰ੍ਹਵੀਂ) ਨੇ ਦਿੱਤੀ।


Central Scheme of Scholarship for College and University students-Inviting of Applications for Fresh 2023 Batch on National E-Scholarship Portal-

National Scholarship Portal (www.scholarships.gov.in) has been launched under Digital India Initiative Scheme. Central Sector Scheme of Scholarships for College and University Students (CSSS) which is approved by the Govemment of India Ministry of Education Department of Higher Education, New Delhi has been linked with the National Scholarship Portal. This scheme is for the College and University students.


Students who have scored 82.8% or above in 12th Class in 2023 are required to apply online on National Scholarship Portal (www.scholarship.gov.in) till 31-Dec-2023 for the scholarship to be given by the Government of India Ministry of Education Department of Higher Education, New Delhi. It is mandatory for the students who are applying to link their Aadhaar card number with their bank account. Candidates should also get their online applications verified by their College/University.






ਜਵਾਹਰ ਨਵੋਦਿਆ ਵਿਚ ਆਨਲਾਈਨ ਰਜਿਸਟ੍ਰੇਸ਼ਨ ਦੀ ਤਰੀਕ 7 ਨਵੰਬਰ ਤੱਕ ਵਧਾਈ

 ਜਵਾਹਰ ਨਵੋਦਿਆ ਵਿਚ ਆਨਲਾਈਨ ਰਜਿਸਟ੍ਰੇਸ਼ਨ ਦੀ ਤਰੀਕ 7 ਨਵੰਬਰ ਤੱਕ ਵਧਾਈ

ਹੁਸ਼ਿਆਰਪੁਰ, 31 ਅਕਤੂਬਰ :

ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵਿੱਦਿਅਕ ਵਰ੍ਹੇ 2024-25 ਦੀਆਂ ਨੌਵੀਂ ਅਤੇ ਗਿਆਰਵੀਂ ਜਵਾਤ ਦੀਆਂ ਖਾਲੀ ਸੀਟਾਂ ਭਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਤਰੀਕ ਵਧਾ ਕੇ 7 ਨਵੰਬਰ 2023 ਕਰ ਦਿੱਤੀ ਗਈ ਹੈ।



 ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਮੌਜੂਦਾ ਵਿੱਦਿਅਕ ਵਰ੍ਹੇ ਵਿਚ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ/ਮਾਨਤਾ ਪ੍ਰਾਪਤ ਸਕੂਲਾਂ ਵਿਚ ਅੱਠਵੀਂ ਅਤੇ ਦਸਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਸਪੈਕਟਸ, ਪ੍ਰਸ਼ਨ ਪੱਤਰ ਦਾ ਨਮੂਨਾ ਅਤੇ ਹੋਰ ਜਾਣਕਾਰੀ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ www.navodaya.gov.in ’ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਮੁਫ਼ਤ ਹੈ ਅਤੇ ਇਸ ਸਬੰਧੀ ਜਾਣਕਾਰੀ ਲੈਣ ਲਈ ਫੋਨ ਨੰਬਰ 01882-28939393 ’ਤੇ ਕੰਮਕਾਜ਼ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ESMA ENFORCEMENT IN PUNJAB: 31 ਦਸੰਬਰ ਤੱਕ ਲਗਾ ਐਸਮਾ, ਪਟਵਾਰੀਆਂ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਹੁਕਮ ਜਾਰੀ

 ESMA ENFORCEMENT IN PUNJAB: 31 ਦਸੰਬਰ ਤੱਕ ਲਗਾ ਐਸਮਾ, ਪਟਵਾਰੀਆਂ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਹੁਕਮ ਜਾਰੀ 



ALERT : ਗੁੜ -ਸ਼ਕਰ ਬਣਾਉਣ ਤੇ ਲਗਾਈ ਪਾਬੰਦੀ, ਹੋ ਰਹੀ ਹੈ ਕੈਮੀਕਲ ਦੀ ਵਰਤੋਂ - ਡੀਸੀ

ALERT : ਗੁੜ - ਸ਼ਕਰ ਬਣਾਉਣ ਤੇ ਲਗਾਈ ਪਾਬੰਦੀ, ਹੋ ਰਹੀ ਹੈ ਕੈਮੀਕਲ ਦੀ ਵਰਤੋਂ - ਡੀਸੀ  



ਹੁਸ਼ਿਆਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਇੱਕ ਹੁਕਮ ਜਾਰੀ ਕਰਦਿਆਂ 15 ਨਵੰਬਰ, 2023 ਤੋਂ ਪਹਿਲਾਂ ਜ਼ਿਲ੍ਹੇ ਦੀ ਹੱਦ ਅੰਦਰ ਗੁੜ-ਖੰਡ ਬੇਲਣ ਯੂਨਿਟ ਨੂੰ ਖੋਲ੍ਹਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਗੁੜ ਅਤੇ ਚੀਨੀ ਬਣਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ 'ਤੇ ਪਾਬੰਦੀ ਹੋਵੇਗੀ।

ਕੋਮਲ ਮਿੱਤਲ ਨੇ ਦੱਸਿਆ ਕਿ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ, ਫੂਡ ਸੇਫ਼ਟੀ ਅਫ਼ਸਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਧਿਆਨ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਇੱਕ ਪੱਤਰ ਰਾਹੀਂ ਲਿਆਂਦਾ ਗਿਆ ਹੈ।



ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ


- ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ


- ਸਿਹਤ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ  


- ਬੱਚਿਆਂ ਨੂੰ ਬੁਲੰਦੀ ਉੱਤੇ ਪਹੁੰਚਣ ਲਈ ਕੀਤਾ ਪ੍ਰੇਰਿਤ


- ਐਮ.ਐਲ.ਏ ਸੇਖੋਂ, ਡੀ.ਸੀ ਅਤੇ ਐਸ.ਐਸ.ਪੀ ਉੱਚੇਚੇ ਤੌਰ ਤੇ ਰਹੇ ਹਾਜ਼ਰ


ਫ਼ਰੀਦਕੋਟ 01 ਨਵੰਬਰ ( ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਦਰਮਾ ਦਾ ਟੀਚਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਚੰਦਰਮਾ ਤੇ ਨਿਸ਼ਾਨਾ ਨਾ ਵੀ ਲੱਗੇ ਤਾਂ ਕਿਸੇ ਚਮਕਦੇ ਸਿਤਾਰੇ ਤੇ ਤਾਂ ਲੱਗ ਹੀ ਜਾਵੇਗਾ।




ਬੱਚਿਆਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਜਿਹੇ ਇਮਤਿਹਾਨਾਂ ਵਿੱਚ ਜੀਅ ਜਾਨ ਨਾਲ ਅਤੇ ਪੂਰੀ ਸ਼ਿੱਦਤ ਨਾਲ ਕਿਸਮਤ ਅਜਮਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮੌਕੇ ਤੇ ਹਾਜ਼ਰ ਡੀ.ਸੀ. ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਸ.ਹਰਜੀਤ ਸਿੰਘ ਨੂੰ ਬੱਚਿਆਂ ਦੇ ਸਨਮੁੱਖ ਕਰਦਿਆਂ ਦੋਨਾਂ ਜ਼ਿਲ੍ਹੇ ਦੇ ਅਫਸਰਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਪੀਕਰ ਸੰਧਵਾਂ ਨੇ ਡੀ.ਸੀ ਅਤੇ ਐਸ.ਐਸ.ਪੀ ਦੇ ਮੱਧ ਵਰਗੀ ਪਰਿਵਾਰਾਂ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਇਹ ਦੋ ਬੰਦੇ ਆਪਣੀ ਸਿੱਦਕ ਅਤੇ ਲਗਨ ਨਾਲ ਇਸ ਮੁਕਾਮ ਤੇ ਪਹੁੰਚ ਸਕਦੇ ਹਨ ਤਾਂ ਤੁਸੀਂ(ਬੱਚੇ) ਵੀ ਇਹ ਟੀਚਾ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ।


ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਸਮੇਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਦੌਰਾ ਯਾਦ ਕਰਵਾਉਂਦਿਆਂ ਪੁੱਛਿਆ ਕਿ ਸਮਾਗਮ ਵਿੱਚ ਹਾਜ਼ਰ ਕਿੰਨੇ ਬੱਚਿਆਂ ਨੇ ਚੰਡੀਗੜ੍ਹ ਜਾ ਕੇ ਸਭਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਮੌਕੇ ਤੇ ਹੀ ਉਨ੍ਹਾਂ 1000-1000 ਰੁਪਏ ਦੇ ਦੋ ਸਵਾਲ ਪੁੱਛੇ ਅਤੇ ਕਿਹਾ ਕਿ ਜੋ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਮਿਲੇਗਾ। ਸਪੀਕਰ ਸੰਧਵਾਂ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਵਿਧਾਨ ਸਭਾ ਵਿੱਚ ਸਪੀਕਰ ਦਾ ਕੀ ਕੰਮ ਹੁੰਦਾ ਹੈ। ਇਸ ਸਵਾਲ ਦੇ ਜਵਾਬ ਵਜੋਂ 2 ਬੱਚੀਆਂ ਸੁਨੇਹਾ ਅਤੇ ਡੌਲੀ ਨੇ ਵਿਸਥਾਰ ਪੂਰਵਕ ਸਪੀਕਰ ਵਲੋਂ ਕੀਤੇ ਜਾਂਦੇ ਕੰਮਾਂ ਜਿਵੇ ਕਿ ਸੈਸ਼ਨ ਦੌਰਾਨ ਮੋਡਰੇਟਰ ਦੀ ਭੂਮਿਕਾ ਅਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਦੱਸਿਆ ਤਾਂ ਸਪੀਕਰ ਸੰਧਵਾਂ ਨੇ ਤੁਰੰਤ ਬੱਚੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।


          ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਵਿੱਚ ਇੱਕ ਅਪਾਹਜ ਨੌਜਵਾਨ ਲੜਕੀ ਨੂੰ ਉਸ ਦੇ ਬਜ਼ੁਰਗ ਪਿਤਾ ਵਲੋਂ ਬੜੀ ਮੁਸ਼ਕਿਲ ਨਾਲ ਪਕੜ ਕੇ ਤੁਰੇ ਜਾਂਦਿਆਂ ਨੂੰ ਵੇਖ ਕੇ ਸਪੀਕਰ ਸੰਧਵਾਂ ਨੇ ਮੌਕੇ ਤੇ ਹਾਜ਼ਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੀ ਤੁਰੰਤ ਹਰ ਸੰਭਵ ਸਹਾਇਤਾ ਦੇਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਆਪਣੇ ਅਮਲੇ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਬਜ਼ੁਰਗ ਪਿਤਾ ਅਤੇ ਉਸ ਦੀ ਬੱਚੀ ਲਈ ਪੈਨਸ਼ਨ ਰਾਹੀਂ ਢੁੱਕਵੀ ਮਾਲੀ ਸਹਾਇਤਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ।


ਬੱਸਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ ਨੇ ਦੱਸਿਆ ਕਿ ਫਰੀਦਕੋਟ ਸੂਬੇ ਵਿੱਚ ਪਹਿਲਾ ਜ਼ਿਲ੍ਹਾ ਹੈ ਜਿਸ ਨੇ ਸਕੂਲ ਆਫ ਐਮੀਨੈਸ ਦੇ ਬੱਚਿਆਂ ਲਈ ਸਭ ਤੋਂ ਪਹਿਲਾ ਇਹ ਬੱਸ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸਾਂ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸੰਪੂਰਨ ਪਾਲਣਾ ਕਰਦੀਆਂ ਹਨ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਖੇ ਕੁੱਲ 2150 ਵਿਦਿਆਰਥੀਆਂ ਵਿੱਚੋਂ 380 ਦੂਰੋਂ ਚੱਲ ਕੇ ਆਉਂਦੇ ਸਨ ਜਿਨ੍ਹਾਂ ਲਈ 4 ਬੱਸਾਂ ਲਗਾਈਆਂ ਗਈਆ ਹਨ। ਇਸੇ ਤਰ੍ਹਾਂ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿੱਚ ਪੜਦੇ 40 ਬੱਚਿਆਂ ਲਈ ਇੱਕ ਬੱਸ, ਬਲਬੀਰ ਸਕੂਲ ਫ਼ਰੀਦਕੋਟ ਸਕੂਲ ਆਫ ਐਮੀਨੈਂਸ ਵਿੱਚ ਪੜਦੇ 28 ਬੱਚਿਆਂ ਲਈ ਇੱਕ ਬੱਸ, ਹਜ਼ਾਰੀ ਲਾਲ ਸ਼ਿਵ ਲਾਲ ਨਰਾਇਣ ਦਾਸ ਜੈਤੋ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ 53 ਬੱਚਿਆਂ ਲਈ ਇੱਕ ਬੱਸ ਲਗਾਈ ਗਈ ਹੈ।


ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਇਸ ਮੌਕੇ ਗੱਤਕਾ ਨੈਸ਼ਨਲ ਖੇਡ ਵਿੱਚ ਫਸਟ ਆਉਣ ਵਾਲੀਆਂ 2 ਬੱਚੀਆਂ ਮਨਸੂ ਕੌਰ ਅਤੇ ਏਕਮਜੋਤ ਕੌਰ ਨੂੰ 31000-31000 ਰੁਪਏ ਦੇ ਚੈਕ ਦੇ ਕੇ ਸਨਮਾਨਿਤ ਕੀਤਾ। ਵਜੀਫਾ ਟੈਸਟ ਸਕੀਮ (ਐਨ.ਐਮ.ਐਮ.ਐਸ) ਤਹਿਤ ਪੰਜਾਬ ਵਿੱਚ ਪਹਿਲਾ ਸਥਾਨ ਸੁਨੇਹਾ( ਮੈਟ੍ਰਿਕ) ਪ੍ਰਭਜੀਤ ਕੌਰ(ਮਿਡਲ)ਪਹਿਲਾ ਸਥਾਨ, ਅਤੇ ਪ੍ਰਨੀਤ ਕੌਰ (ਮਿਡਲ) ਦੂਜਾ ਸਥਾਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਵੀ 31000-31000 ਰੁਪਏ ਦੇ ਕੇ ਸਨਮਾਨਿਤ ਕੀਤਾ।

ਵੋਟ ਬਣਵਾਓ- ਇਨਾਮ ਚ ਮਹਿੰਦੀ ਲਗਵਾਓ ਮੁਹਿੰਮ:ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ


ਵੋਟਾਂ ਦੀ ਵਿਸ਼ੇਸ਼ ਸੁਧਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ


ਦੋ ਦਿਨਾਂ ਵੋਟ ਬਣਵਾਓ- ਇਨਾਮ ਚ ਮਹਿੰਦੀ ਲਗਵਾਓ ਮੁਹਿੰਮ ਦੌਰਾਨ 100 ਤੋਂ ਵਧੇਰੇ ਨਵੇਂ ਵੋਟ ਫ਼ਾਰਮ ਪ੍ਰਾਪਤ ਹੋਏ


ਦੂਸਰੇ ਦਿਨ ਡਿਪਟੀ ਕਮਿਸ਼ਨਰ ਵੀ ਮੁਹਿੰਮ ਨੂੰ ਹੁਲਾਰਾ ਦੇਣ ਪੁੱਜੇ ਅਤੇ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ


ਐਸ ਏ ਐਸ ਨਗਰ, 31 ਅਕਤੂਬਰ:

ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਕਲ੍ਹ ਤੋਂ ਦੋ ਦਿਨਾਂ ਵਾਸਤੇ ਆਰੰਭੀ ਨਿਵੇਕਲੀ ਪਹਿਲਕਦਮੀ ' ਵੋਟਰ ਬਣਨ ਦਾ ਤਿਉਹਾਰ-ਆਓ, ਭਾਗ ਲਓ ਅਤੇ ਮੁਫ਼ਤ ਮਹਿੰਦੀ ਲਗਵਾਓ ' ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਦੌਰਾਨ 100 ਤੋਂ ਵਧੇਰੇ ਨਵੀਆਂ ਵੋਟਾਂ ਬਣਵਾਉਣ ਦੇ ਫ਼ਾਰਮ ਪ੍ਰਾਪਤ ਹੋਏ।



      ਅੱਜ ਦੁਪਹਿਰ ਬੂਥ ਨੰਬਰ 146, 147 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਵਿਖੇ ਲਾਏ ਗਏ ਮਹਿੰਦੀ ਇਨਾਮ ਮੇਲੇ ਵਿੱਚ ਬੱਚੀਆਂ ਨੂੰ ਮਿਲਣ ਅਤੇ ਮੁਫ਼ਤ ਮਹਿੰਦੀ ਦਾ ਇਨਾਮ ਪ੍ਰਾਪਤ ਕਰ ਰਹੀਆ ਮੁਟਿਆਰਾਂ ਨੂੰ ਉਤਸ਼ਾਹਿਤ ਕਰਨ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਲੋਕਤੰਤਰ ਚ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ 27 ਅਕਤੂਬਰ ਤੋਂ 9 ਦਸੰਬਰ ਤੱਕ ਚਲਾਈ ਗਈ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ -2024 ਦਾ ਉਦੇਸ਼ ਪਹਿਲੀ ਜਨਵਰੀ 2024 ਨੂੰ 18 ਸਾਲ ਦੇ ਹੋਣ ਵਾਲੇ ਹਰ ਇੱਕ ਨੌਜੁਆਨ ਨੂੰ ਮਤਦਾਤਾ ਵਜੋਂ ਰਜਿਸਟਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮੁਟਿਆਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੋਟਰ ਬਣਨ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੇ ਉਨ੍ਹਾਂ ਯੋਗ ਨਾਗਰਿਕਾਂ ਨੂੰ ਵੀ ਵੋਟਰ ਬਣਨ ਲਈ ਪ੍ਰੇਰਨ ਜੋ 01.01.2024 ਨੂੰ 18 ਸਾਲ ਜਾਂ ਵੱਧ ਦੀ ਉਮਰ ਪੂਰੀ ਕਰਦੇ ਹਨ।

     ਉਨ੍ਹਾਂ ਨੇ ਐਸ ਏ ਐਸ ਨਗਰ ਵਿਧਾਨ ਸਭਾ ਹਲਕੇ ਦੀ ਵੋਟਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਐਸ ਡੀ ਐਮ ਮੋਹਾਲੀ ਚੰਦਰ ਜੋਤੀ ਸਿੰਘ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ, ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕਰ ਕੇ, ਮਿਥੀ ਤਰੀਕ ਤੱਕ ਵੱਧ ਤੋਂ ਵੱਧ ਨਵੇਂ ਵੋਟਰ ਜੋੜਨ ਲਈ ਕਿਹਾ।

     ਇਸ ਦੌਰਾਨ ਐਸ.ਡੀ.ਐਮ. ਦਫਤਰ ਦੇ ਸ਼੍ਰੀਮਤੀ ਨੀਤੂ ਗੁਪਤਾ, ਸੁਪਰਵਾਈਜ਼ਰ ਉਰਵਿੰਦਰ ਸਿੰਘ ਬਾਜਵਾ ਅਤੇ ਇਹਨਾਂ ਬੂਥਾਂ ਦੇ ਬੀ.ਐਲ.ਓਜ਼ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਹਾਜ਼ਰ ਸੀ।

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਵਿੱਤ ਮੰਤਰੀ ਦੇ ਨਾਂ ਮੰਗ ਪੱਤਰ, ਘੱਟੋ-ਘੱਟ ਉਜਰਤ 18000 ਰੁਪਏ ਲਾਗੂ ਕਰਨ ਦੀ ਮੰਗ

 *ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਵਿੱਤ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ*


*ਘੱਟੋ-ਘੱਟ ਉਜਰਤ 18000 ਰੁਪਏ ਲਾਗੂ ਕਰਨ ਦੀ ਮੰਗ*


ਨਵਾਂ ਸ਼ਹਿਰ 01 ਨਵੰਬਰ : ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮਿਡ-ਡੇ-ਮੀਲ ਵਰਕਰਾਂ ਦੇ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।  ਜਿਸ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਪੂਰੇ ਸਕੇਲਾਂ ਵਿਚ ਰੈਗੂਲਰ ਕਰਨ, ਰੈਗੂਲਰ ਕਰਨ ਤੱਕ ਘੱਟੋ-ਘੱਟ ਉਜਰਤ 18000 ਰੁਪਏ ਮਹੀਨਾ ਦੇਣ, ਵਰਕਰਾਂ ਨੂੰ ਪਹਿਚਾਣ ਪੱਤਰ ਅਤੇ ਗਰਮੀ ਸਰਦੀ ਦੀਆਂ ਵਰਦੀਆਂ ਦੇਣ, ਸਰਕਾਰੀ ਮਹਿਲਾ ਮੁਲਾਜ਼ਮਾਂ ਵਾਂਗ ਅਚਨਚੇਤ, ਮੈਡੀਕਲ, ਪ੍ਰਸੂਤਾ ਅਤੇ ਕਮਾਈ ਛੁੱਟੀਆਂ ਦੇਣ, ਪੂਰੀ ਨਰਸਰੀ ਦੇ ਬੱਚਿਆਂ ਨੂੰ ਕੁਲ ਗਿਣਤੀ ਵਿੱਚ ਸ਼ਾਮਲ ਕਰਕੇ ਸਕੂਲ ਵਿੱਚ ਘੱਟੋ ਘੱਟ 2 ਵਰਕਰਾਂ ਅਤੇ ਹਰ 25 ਬੱਚਿਆਂ ਦੀ ਗਿਣਤੀ ਪਿਛੇ ਇੱਕ ਵਰਕਰ ਦੀ ਨਿਯੁਕਤੀ ਕਰਨ, ਸੇਵਾ ਪੱਤਰੀਆਂ ਲਗਾਉਣ, ਜੀ ਪੀ ਐਫ਼ ਕੱਟਣ, ਹਰ ਵਰਕਰ ਦਾ 5 ਲੱਖ ਦਾ ਬੀਮਾ ਕਰਨ, ਵਰਕਰ ਦੀ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਆਦਿ ਦੀਆਂ ਮੰਗਾਂ ਸ਼ਾਮਲ ਸਨ।



           ਵਫ਼ਦ ਵਿੱਚ ਸੁਨੀਤਾ ਰਾਣੀ, ਕੁਲਵਿੰਦਰ ਕੌਰ, ਕਿਰਨ, ਸਰੋਜ ਰਾਣੀ, ਊਸ਼ਾ ਰਾਣੀ, ਪਰਮਜੀਤ ਕੌਰ, ਨਛੱਤਰ ਕੌਰ, ਰਾਜ ਰਾਣੀ, ਨੀਲਮ ਰਾਣੀ, ਕਾਂਤਾ ਰਾਣੀ,  ਜਸਵਿੰਦਰ ਕੌਰ, ਰਜਨੀ, ਗੀਤਾ ਰਾਣੀ ਆਦਿ ਸ਼ਾਮਲ ਸਨ। ਇਸ ਮੌਕੇ ਕਰਨੈਲ ਸਿੰਘ ਸਾਬਕਾ ਬੀ ਪੀ ਈ ਓ, ਪ੍ਰਿੰ ਧਰਮ ਪਾਲ ਅਤੇ ਜਰਨੈਲ ਸਿੰਘ ਮੌਜੂਦ ਸਨ।

LIVE "MAI PUNJAB BOLDA HAN"ਮੈਂ ਪੰਜਾਬ ਬੋਲਦਾ ਹਾਂ’ ਮਹਾਂ ਬਹਿਸ ਲੁਧਿਆਣਾ ਤੋਂ ਲਾਈਵ ਵੇਖੋ

Live: Bhagwant Mann ਦੀ ‘ਮੈਂ ਪੰਜਾਬ ਬੋਲਦਾ ਹਾਂ’ ਮਹਾਂ ਬਹਿਸ ਲੁਧਿਆਣਾ ਤੋਂ ਲਾਈਵ ਵੇਖੋ 




PUNJABI OLYMPIAD 2023 : ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ ਲਈ ਸਮੂਹ ਸਕੂਲਾਂ ਨੂੰ ਜਾਰੀ ਹੋਈਆਂ ਹਦਾਇਤਾਂ

 

ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ



ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ


ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਮੋਰਚੇ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ


ਚੰਡੀਗੜ੍ਹ/ਐਸ.ਏ.ਐਸ.ਨਗਰ, 31 ਅਕਤੂਬਰ:

‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਤ ਵਜੋਂ ਅੱਜ ਉਨ੍ਹਾਂ ਨੂੰ ਮਿਲਣ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਮੋਹਾਲੀ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।



      ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ (ਪੁਰਾਣੇ ਡੀ.ਸੀ. ਦਫ਼ਤਰ, ਫੇਜ਼ 1, ਮੋਹਾਲੀ) ਦੇ ਬਾਹਰ 195 ਦਿਨਾਂ ਤੋਂ ਚੱਲੇ ਆ ਰਹੇ ਧਰਨੇ ਦੇ ਆਗੂਆਂ ਨੇ ਮੰਤਰੀ ਬਲਕਾਰ ਸਿੰਘ ਨੂੰ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਤੈਅ ਕਰਨ ਲਈ ਮੰਗ ਪੱਤਰ ਸੌਂਪਿਆ। .

      ਮੰਤਰੀ ਬਲਕਾਰ ਸਿੰਘ ਨੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਸਮੇਤ ਮੋਰਚੇ ਦੇ ਆਗੂਆਂ ਨੂੰ ਉਨ੍ਹਾਂ ਦੇ ਮੰਗ ਪੱਤਰ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਾਮਲਿਆਂ ਚ ਮੈਰਿਟ ਦੇ ਆਧਾਰ ’ਤੇ ਇਨਸਾਫ਼ ਦੇਣ ਦਾ ਭਰੋਸਾ ਦੇਣ ਲਈ ਕਿਹਾ ਹੈ।

       ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਮੰਗ ਪੱਤਰ 12 ਮੰਗਾਂ 'ਤੇ ਆਧਾਰਿਤ ਹੈ, ਜਿਸ 'ਤੇ ਜਲਦ ਹੀ ਪੱਕਾ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਦ੍ਰਿੜ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

      ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਡੇਢ ਸਾਲ ਦੇ ਕਾਰਜਕਾਲ ਵਿੱਚ ਮੈਰਿਟ ਦੇ ਆਧਾਰ 'ਤੇ ਲਗਭਗ 40,000 ਨੌਕਰੀਆਂ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਰਾਖਵਾਂਕਰਣ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਦੇ ਨਾਲ ਨਾਲ ਭਵਿੱਖ ਵਿੱਚ ਅਜਿਹੀ ਮੁਸ਼ਿਕਲ ਨਾ ਬਣੇ, ਇਸ ਲਈ ਵੀ ਸਥਾਈ ਹੱਲ ਲੱਭਣ ਦਾ ਭਰੋਸਾ ਦਿੱਤਾ।

--

KARWA CHAUTH CHAND TIME IN PUNJAB 2023: ਪੜ੍ਹੋ ਆਪਣੇ ਸ਼ਹਿਰ ਵਿੱਚ ਕਰਵਾ ਚੌਥ ਚੰਦਰਮਾ ਦਾ ਸਮਾਂ

KARWA CHAUTH CHAND TIME IN PUNJAB 2023: ਪੜ੍ਹੋ ਆਪਣੇ ਸ਼ਹਿਰ ਵਿੱਚ ਕਰਵਾ ਚੌਥ ਚੰਦਰਮਾ ਦਾ ਸਮਾਂ 


KARWA CHAUTH CHAND IN PUNJAB 2023 : ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਆਹੁਤਾ ਔਰਤਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਕਰਵਾ ਚੌਥ 1 ਨਵੰਬਰ ਨੂੰ ਪੂਰੇ ਭਾਰਤ ਵਿੱਚ  ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਇਹ  ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਦਿਨ, ਵਿਆਹੁਤਾ ਔਰਤਾਂ ਚੰਦਰਮਾ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੀਆਂ ਹਨ। 



TIME OF KARWA CHAUTH CHAND IN PUNJAB 2023 

ਜੋਤਸ਼ੀਆਂ ਅਨੁਸਾਰ 1 ਨਵੰਬਰ ਦੀ ਰਾਤ 8.16 ਤੋਂ 8.36 ਵਜੇ ਤੱਕ ਚੰਦਰਮਾ ਦੇਖਿਆ ਜਾ ਸਕਦਾ ਹੈ। ਇਹ ਚੰਦ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ ਪਰ ਇਹ ਮੌਸਮ 'ਤੇ ਵੀ ਨਿਰਭਰ ਕਰੇਗਾ।

TIME OF KARWA CHAUTH CHAND IN PUNJAB DISTRICT WISE 2023

Karwa Chauth Chand time Jalandhar, Faridkot, Amritsar, Chandigarh, Ludhiana 2023  : ਕਰਵਾ ਚੌਥ 2023 ਚੰਦਰਮਾ ਦਾ ਚੜ੍ਹਨ ਦਾ ਸਮਾਂ:  ਜੋਤਸ਼ੀਆਂ ਅਨੁਸਾਰ ਚੰਦਰਮਾ ਦੇ ਦਰਸ਼ਨ ਦਾ ਸੰਭਾਵਿਤ ਸਮਾਂ ਰਾਤ ਦੇ 8.14 ਵਜੇ ਜਲੰਧਰ, ਫਰੀਦਕੋਟ 8.19, ਅੰਮ੍ਰਿਤਸਰ 8.15, ਜੈਪੁਰ 8.20, ਅਜਮੇਰ 8.32, ਚੰਡੀਗੜ੍ਹ 8.10, ਲੁਧਿਆਣਾ 8.10  ਹੈ।


Karwa Chauth Chand time Ferozpur, Moga , Fazilka, Sangrur, Ropar , Nawanshr, Kapurthala, Pathankot : 

ਫ਼ਿਰੋਜ਼ਪੁਰ ਵਿਖੇ ਚੰਦਰਮਾ ਦੇ ਦਰਸ਼ਨ ਦਾ ਸੰਭਾਵਿਤ ਸਮਾਂ  8.15 , ਇਸੇ ਤਰ੍ਹਾਂ 8.19, ਮੋਗਾ 8.18, ਫ਼ਾਜ਼ਿਲਕਾ 8.24, ਬਠਿੰਡਾ 8.20, ਪਟਿਆਲਾ 8.13, ਸੰਗਰੂਰ 8.17, ਰੋਪੜ 8.12, ਨਵਾਂਸ਼ਹਿਰ 8.14, ਕਪੂਰਥਲਾ 8.14, ਪਠਾਨਕੋਟ, 21.14 ਜੰਮੂ, 28.11 ਜੰਮੂ, 28.11. 8.11, ਰੋਹਤਕ 8.17, ਪਾਣੀਪਤ 8.15, ਹਿਸਾਰ 8.21, ਸਿਰਸਾ 8.22, ਕੈਥਲ 8.15, ਜੀਂਦ 8.17, ਦਿੱਲੀ 8.16, ਫਰੀਦਾਬਾਦ 8.15, ਗੁਰੂਗ੍ਰਾਮ 8.16, ਸ਼੍ਰੀਗੰਗਾਨਗਰ 8.26, ਬੀਕਾਨੇਰ 8.34 ਅਤੇ ਸ਼ਿਮਲਾ 8.09 ਵਜੇ ਚੰਦਰਮਾ ਦੇ ਦਰਸ਼ਨ ਕੀਤੇ ਜਾਣਗੇ। ਉਪਰੋਕਤ ਸਮੇਂ ਵਿੱਚ 10-15 ਮਿੰਟ ਦਾ ਅੰਤਰ ਹੈ ਸਕਦਾ ਹੈ।

ਪੰਡਤਾਂ ਅਤੇ ਜੋਤਸ਼ੀਆਂ ਅਨੁਸਾਰ ਭਾਰਤ ਵਿੱਚ ਸਨਾਤਨ ਧਰਮ ਦੀਆਂ ਔਰਤਾਂ ਆਪਣੇ ਅਖੰਡ ਭਾਗਾਂ ਲਈ ਬਿਨਾਂ ਪਾਣੀ ਦੇ ਇਹ ਵਰਤ ਰੱਖਦੀਆਂ ਹਨ ਅਤੇ ਚੰਦਰਮਾ ਦੀ ਪੂਜਾ ਕਰਕੇ ਹੀ ਆਪਣਾ ਵਰਤ ਪੂਰਾ ਕਰਦੀਆਂ ਹਨ।

CHANDRAYAAN MAHA QUIZ RESULT LINK : ਚੰਦ੍ਰਯਾਨ ਮਹਾਂ ਕਵਿਜ਼ ਰਿਜਲਟ, ਇਸ ਲਿੰਕ ਤੇ ਕਰੋ ਚੈੱਕ

CHANDRAYAAN MAHA QUIZ RESULT LINK : ਚੰਦ੍ਰਯਾਨ ਮਹਾਂ ਕਵਿਜ਼ ਰਿਜਲਟ, ਇਸ ਲਿੰਕ ਤੇ ਕਰੋ ਚੈੱਕ 

ਭਾਰਤ ਸਰਕਾਰ ਵੱਲੋਂ ਚੰਦਰਯਾਨ ਮਹਾ ਕੁਇਜ਼ ਦੀ ਆਖਰੀ ਮਿਤੀ 31 ਅਕਤੂਬਰ, 2023 ਤੱਕ ਵਾਧਾ ਕੀਤਾ ਗਿਆ ਸੀ। ਇਸ ਉਪਰੰਤ ਚੰਦਰਯਾਨ ਮਹਾ ਕੁਇਜ਼‌ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ।ਕੁਇਜ਼ ਦੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ ਅਤੇ ਕੁਇਜ਼ ਦੇ ਸਾਰੇ ਭਾਗੀਦਾਰਾਂ ਨੂੰ ਆਨਲਾਈਨ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ, ਜੋ ਕਿ ਡਾਊਨਲੋਡ ਕੀਤਾ ਜਾ ਸਕਦਾ ਹੈ। 
ਕਵਿਜ਼ ਦਾ ਰਿਜਲਟ ਜਲਦੀ ਹੀ ਜਾਰੀ ਕੀਤਾ ਜਾਵੇਗਾ । ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( Active soon) 




CHANDRAYAAN 3 MAHA QUIZ LINK: 10 ਪ੍ਰਸ਼ਨਾਂ ਦੇ ਉੱਤਰ ਦਿਓ, ਤੇ ਜਿਤੋ 6.5 ਲੱਖ ਰੁਪਏ ਦੇ ਇਨਾਮ, ਸਰਕਾਰ ਨੇ ਲਿੰਕ ਕੀਤਾ ਜਾਰੀ 


ਭਾਰਤ ਸਰਕਾਰ ਵੱਲੋਂ ਚੰਦਰਯਾਨ ਮਹਾ ਕੁਇਜ਼ ਦੀ ਆਖਰੀ ਮਿਤੀ 31 ਅਕਤੂਬਰ, 2023 ਤੱਕ ਵਾਧਾ ਕੀਤਾ ਗਿਆ ਹੈ। ਕੁਇਜ਼ ਦੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ ਅਤੇ ਕੁਇਜ਼ ਦੇ ਸਾਰੇ ਭਾਗੀਦਾਰਾਂ ਨੂੰ ਆਨਲਾਈਨ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ, ਜੋ ਕਿ ਡਾਊਨਲੋਡ ਕੀਤਾ ਜਾ ਸਕਦਾ ਹੈ। 

ਡਾਇਰੈਕਟਰ ਐਸਸੀਈਆਰਟੀ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਹਦਾਇਤ ਕੀਤੀ ਗਈ ਹੈ  ਸਾਰੇ ਸਕੂਲਾਂ ਨੂੰ ਚੰਦਰਯਾਨ-3 ਮਹਾ ਕੁਇਜ਼ ਦੀ ਆਖਰੀ ਮਿਤੀ ਵਿੱਚ 31 ਅਕਤੂਬਰ, 2023 ਤੱਕ ਹੋਏ ਵਾਧੇ ਬਾਰੇ ਜਾਣਕਾਰੀ ਦਿੱਤੀ ਜਾਵੇ, ਕੁਇਜ਼ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ, ਤਾਂ ਜੋ ਕੁਇਜ਼ ਵਿੱਚ ਭਾਗ ਲੈਣ ਵਾਲੇ ਭਾਗੀਦਾਰੀਆਂ ਗਿਣਤੀ ਵਿੱਚ ਹੋਰ ਵਾਧਾ ਹੋ ਸਕੇ ਅਤੇ ਵਿਦਿਆਰਥੀ ਨਕਦ ਇਨਾਮ ਜਿੱਤਣ ਦਾ ਮੌਕਾ ਵੀ ਪ੍ਰਾਪਤ ਕਰ ਸਕਣਾ।

CHANDRAYAAN 3 MAHA QUIZ  LINK 

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਟੀਮ ਅਤੇ 140 ਕਰੋੜ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਭਾਰਤ ਹੁਣ ਚੰਦਰਮਾ ਉੱਤੇ ਹੈ”। "India is now on the moon!" said the Hon’ble PM, Shri Narendra Modi, while congratulating the ISRO Team and the 140 crore heartbeats of the Nation.  ਇਸ ਕਵਿਜ਼ ਦਾ ਲਿੰਕ ਤੇ ਹਿਸਾ ਲੈਣ ਲਈ ਪ੍ਰਕ੍ਰਿਆ ਹੇਠਾਂ ਦਿੱਤੀ ਗਈ ਹੈ।

ਚੰਦ੍ਰਯਾਨ 3 ਨਾਲ ਸਬੰਧਤ ਪ੍ਰਸ਼ਨ ਅਤੇ ਉਤਰ QUESTIONS AND ANSWERS ON CHANDRAYAAN 3 MAHA QUIZ, READ HERE


23 ਅਗਸਤ, 2023 ਨੂੰ, ਦੁਨੀਆ ਨੇ ਚੰਦਰਯਾਨ 3 ਦੇ ਨਿਰਦੋਸ਼ ਚੰਦਰਮਾ ਲੈਂਡਿੰਗ ਦੇ ਮਹੱਤਵਪੂਰਣ ਮੌਕੇ ਨੂੰ ਦੇਖਿਆ, ਜਿਸ ਨਾਲ ਭਾਰਤ ਚੰਦ ਦੇ ਦੱਖਣੀ ਧਰੁਵ ਦੇ ਨੇੜੇ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਚੰਦਰਯਾਨ 3 ਦੀ ਲੈਂਡਿੰਗ ਦੀ ਸਫਲਤਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਇਸ ਦੀ ਟੀਮ ਦੇ ਅਸਾਧਾਰਣ ਸਮਰਪਣ ਅਤੇ ਅਟੁੱਟ ਦ੍ਰਿੜ ਇਰਾਦੇ ਦਾ ਪ੍ਰਮਾਣ ਹੈ।


ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ), MyGov ਦੇ ਸਹਿਯੋਗ ਨਾਲ, ਭਾਰਤ ਦੀ ਅਦਭੁਤ ਪੁਲਾੜ ਖੋਜ ਯਾਤਰਾ ਦਾ ਸਨਮਾਨ ਕਰਦੇ ਹੋਏ ਚੰਦਰਯਾਨ 3 ਮਹਾਕਵਿਜ਼ ਵਿੱਚ ਹਿੱਸਾ ਲੈਣ, ਚੰਦਰਮਾ ਦੇ ਅਜੂਬਿਆਂ ਦੀ ਪੜਚੋਲ ਕਰਨ ਅਤੇ ਵਿਗਿਆਨ ਅਤੇ ਖੋਜ ਪ੍ਰਤੀ ਸਾਡੇ ਪਿਆਰ ਦਾ ਪ੍ਰਦਰਸ਼ਨ ਕਰਨ ਲਈ ਨਾਗਰਿਕਾਂ ਨੂੰ ਸੱਦਾ ਦਿੱਤਾ ਗਿਆ ਹੈ।

CHANDRAYAAN 3 MAHA QUIZ

ਚੰਦਰਯਾਨ 3 ਮਹਾਕਵਿਜ਼ ਵਿੱਚ ਹਿੱਸਾ ਲੈਣ ਲਈ, ਉਮੀਦਵਾਰਾਂ ਨੂੰ MyGov 'ਤੇ ਇੱਕ ਵਿਅਕਤੀਗਤ ਖਾਤਾ ਬਣਾਉਣ ਦੀ ਲੋੜ ਹੁੰਦੀ ਹੈ। ਸਾਰੇ ਭਾਗੀਦਾਰਾਂ ਨੂੰ ਇੱਕ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ ਜੋ ਡਾਊਨਲੋਡ ਕੀਤਾ ਜਾ ਸਕਦਾ ਹੈ, ਅਤੇ ਕੁਇਜ਼ ਦੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ। 

HOW TO PLAY CHANDRAYAAN 3 MAHA QUIZ 

To participate in the Chandrayaan 3 mahaquiz, the candidates need to create an individual account on MyGov. All participants will receive a participation certificate that can be downloaded, and the winners of the quiz will be rewarded with cash prizes.

CHANDRAYAAN 3 MAHA QUIZ  QUESTIONS 

The Quiz is open to all Indian Citizens. 

The quiz will start as soon as the participant clicks on the 'Submit' button after entering the correct OTP. 

This is a timed quiz with 10 questions to be answered in 300 seconds. There will be no negative marking

Participants need to ensure to provide all valid and correct details in the profile page. Updated profile is to be used for further communication with the participant. An incomplete profile will not be eligible to become the Winner.  

 QUESTIONS AND ANSWERS ON CHANDRAYAAN 3 MAHA QUIZ, READ HERE

CHANDRAYAAN 3 MAHA QUIZ PRIZES 

The Top Performer will be awarded cash prize of ₹ 1,00,000/- (One lakh rupees only): 

The second-best performer will be awarded with a cash prize of ₹ 75,000/- (Seventy-five thousand rupees only). 


The third best performer will be awarded with a cash prize of ₹ 50,000/- (fifty thousand rupees only). 

The next hundred (100) performers will be awarded consolation prizes of ₹ 2,000/- (Two thousand rupees only) each. 

The next two hundred (200) performers will be awarded consolation prizes of ₹ 1,000/- (One thousand rupees only) each 

LINK FOR ISRO CHANDRAYAAN MAHAQUIZ  : 

ਚੰਦਰਯਾਨ 3 ਮਹਾਕਵਿਜ਼ ਵਿੱਚ ਹਿੱਸਾ ਲੈਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ, ਉਸ ਤੋਂ ਬਾਅਦ Participate now ਤੇ ਕਲਿੱਕ ਕਰੋ। ਇਸ ਉਪਰੰਤ ਆਪਣੇ ਵੇਰਵੇ ਨਾਮ‌, ਮੋਬਾਈਲ ਨੰਬਰ, ਈਮੇਲ , ਸਟੇਟ ਅਤੇ  ਜ਼ਿਲ੍ਹਾ ਭਰਨ ਉਪਰੰਤ Proceed button ਤੇ ਕਲਿੱਕ ਕਰੋ। 

ਤੁਹਾਡੇ ਮੋਬਾਇਲ ਤੇ ਓਟੀਪੀ ਆਵੇਗਾ, ਓਟੀਪੀ ਭਰਨ ਉਪਰੰਤ ਨਾਲ ਹੀ ਕਵਿਜ਼ ਸ਼ੁਰੂ ਹੋ ਜਾਵੇਗਾ

Link for CHANDRAYAAN 3 MAHA QUIZ click here 

ਚੰਦਰਯਾਨ 3 ਮਹਾਕਵਿਜ਼ ਪ੍ਰਸ਼ਨ ਪੱਤਰ ਪੜੋ ਇਥੇ 

QUESTIONS AND ANSWERS ON CHANDRAYAAN 3 MAHA QUIZ, READ HERE



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends