ਰੋਟਰੀ ਕਲੱਬ ਆਸਥਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 2 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ *

 *ਰੋਟਰੀ ਕਲੱਬ ਆਸਥਾ ਵੱਲੋਂ ਸ਼੍ਰੀ  ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 2 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ *



*ਅੰਮ੍ਰਿਤਸਰ, 14 ਸਤੰਬਰ:* ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਵੱਲੋਂ ਸਮਾਜ ਸੇਵਾ ਲਈ ਚਲਾਏ ਜਾ ਰਹੇ ਆਪਣੇ ਸੇਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਦੋ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ ਗੁਰਪੁਰਬ ਵਾਲੇ ਦਿਨ ਨਿਰਮਲਜੋਤ ਆਈ ਹਸਪਤਾਲ ਦੇ ਸਰਜਨ ਡਾ. ਭੁਪਿੰਦਰ ਸਿੰਘ ਅਤੇ ਡਾ. ਹਰਮਨਦੀਪ ਸਿੰਘ 30 ਅਗਵਾਈ ਵਿੱਚ ਕਰਵਾਇਆ ਗਿਆ। ਸ਼ਨੀਵਾਰ ਸਵੇਰੇ ਦੋਵਾਂ ਮਰੀਜ਼ਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਨ ਤੋਂ ਬਾਅਦ  ਜ਼ਰੂਰੀ ਆਈ ਡਰਾਪ ਅਤੇ ਦਵਾਈਆਂ ਦੇ ਕੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ। ਇਹ ਜਾਣਕਾਰੀ ਕਲੱਬ ਦੇ ਬੁਲਾਰੇ ਤੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ, ਪ੍ਰੋਜੈਕਟ ਚੇਅਰਮੈਨ ਪਰਮਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਇੰਜੀ. ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਸੇਵਨ ਫੋਕਸ ਏਰੀਆ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਤਹਿਤ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਰਾਜਰਾਣੀ ਅਤੇ ਓਲਡ ਏਜ ਹੋਮ ਦੇ ਸ਼ੰਭੂ ਨਾਥ ਆਪਣੀ ਅੱਖ ਦਾ ਆਪਰੇਸ਼ਨ ਕਰਵਾਉਣ ਲਈ ਕਲੱਬ ਦੇ ਅਹੁਦੇਦਾਰਾਂ ਕੋਲ ਪਹੁੰਚੇ। ਕਲੱਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦੋਵਾਂ ਮਰੀਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਆਪਰੇਸ਼ਨ ਦਾ ਖਰਚਾ ਸਪਾਂਸਰ ਕੀਤਾ। ਇਸ ਮੌਕੇ 'ਤੇ ਸਕੱਤਰ ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਪੱਪੂ, ਪ੍ਰਿੰਸੀਪਲ ਸ਼ਰਨਜੀਤ ਕੌਰ, ਗੁਰਮੀਤ ਸਿੰਘ ਹੀਰਾ ਅਤੇ ਪਰਮਜੀਤ ਸਿੰਘ ਵੀ ਮੌਜੂਦ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends