ਬਾਬਾ ਬਕਾਲਾ ਤਹਿਸੀਲ ਪੱਧਰੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)ਦੀ ਮੀਟਿੰਗ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਦੀਆਂ ਤਿਆਰੀਆਂ ਨੂੰ ਦਿੱਤੀ ਅੰਤਿਮ ਰੂਪ-ਰੇਖਾ - ਪੰਨੂ , ਲਾਹੌਰੀਆ

 ਬਾਬਾ ਬਕਾਲਾ ਤਹਿਸੀਲ ਪੱਧਰੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)ਦੀ ਮੀਟਿੰਗ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਦੀਆਂ ਤਿਆਰੀਆਂ ਨੂੰ ਦਿੱਤੀ ਅੰਤਿਮ ਰੂਪ-ਰੇਖਾ - ਪੰਨੂ , ਲਾਹੌਰੀਆ 


               ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਤਹਿਸੀਲ ਬਾਬਾ ਬਕਾਲਾ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਬਲਾਕ ਰਈਆ-1, ਰਈਆ - 2 ਅਤੇ ਤਰਸਿੱਕਾ ਦੇ ਸਮੂੰਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਸਾਂਝੀ ਮੁਲਾਜ਼ਮ-ਪੈਨਸ਼ਨਰ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇun ਵੱਖ-ਵੱਖ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ l ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਪਾਲ ਸਿੰਘ ਪੰਨੂੰ ਦਲਜੀਤ ਸਿੰਘ ਲਾਹੌਰੀਆ ਗੁਰਿੰਦਰ ਸਿੰਘ ਘੁੱਕੇਵਾਲੀ , ਨਵਦੀਪ ਸਿੰਘ ਅੰਮ੍ਰਿਤਸਰ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਅਤੇਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿੱਚ ਤਹਿਸੀਲ ਬਾਬਾ ਬਕਾਲਾ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਆਗੂਆਂ ਨੇ ਸਮੂੰਹ ਅਧਿਆਪਕਾਂ ਅਤੇ ਮੁਲਾਜ਼ਮ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਰੁਝੇਵਿਆਂ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਦੀ ਇਸ ਸਾਂਝੀ ਲੜਾਈ ਨੂੰ ਮਜ਼ਬੂਤ ਕਰਨ ਲਈ 7 ਅਗਸਤ ਨੂੰ ਚੰਡੀਗੜ੍ਹ ਮਹਾ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਇਸ ਮੌਕੇ ਜਸਵਿੰਦਰਪਾਲ ਸਿੰਘ ਜੱਸ ਰਈਆ ਦਿਲਬਾਗ ਸਿੰਘ ਬਾਜਵਾ ,ਗੁਰਪ੍ਰੀਤ ਸਿੰਘ ਸਿੱਧੂ ਤਰਸਿੱਕਾ ਗੁਰਿੰਦਰਜੀਤ ਸਿੰਘ ਬਾਬਾ ਦਲਜੀਤ ਸਿੰਘ ਬੱਲ ਸ਼ਮਸ਼ੇਰ ਸਿੰਘ ਨਿਰੰਜਣਪੁਰ ਨਿਸ਼ਾਨਜੀਤ ਸਿੰਘ ਰਈਆ ਗੁਰਮੀਤ ਸਿੰਘ ਰਈਆ ਕਰਮਜੀਤ ਸਿੰਘ ਪੱਲਾ ਜਸਵਿੰਦਰ ਸਿੰਘ ਭਿੰਡਰ ਗੁਰਪ੍ਰੀਤ ਸਿੰਘ ਨਵਾਂਪਿੰਡ ਲਵਦੀਪ ਸਿੰਘ ਰਈਆ ਸਰਬਜੀਤ ਸਿੰਘ ਤਰਸਿੱਕਾ ਰਾਕੇਸ਼ ਕੁਮਾਰ ਇੰਦਰਜੀਤ ਸਿੰਘ ਖਲਚੀਆਂ ਗੁਰਮੀਤ ਸਿੰਘ ਮਨਿੰਦਰਪਾਲ ਸਿੰਘ ਰਈਆ ਸਨਜੀਤ ਸਿੰਘ ਮਨਿੰਦਰ ਸਿੰਘ ਥੋਥੀਆਂ ਮਨਜੀਤ ਸਿੰਘ ਬੇਰੀਆਂਵਾਲਾ ਬੇਅੰਤ ਸਿੰਘ ਧੂਲਕਾ ਗੁਰਪ੍ਰੀਤ ਸਿੰਘ ਜੱਲੂਪੁਰਖੈੜਾ ਮਨਜੀਤ ਸਿੰਘ ਲਹਿਰਾ ਗਾਗਾ ਗੁਰਿੰਦਰ ਸਿੰਘ ਭੋਰਸ਼ੀ ਹਰਮਨਜੀਤ ਸਿੰਘ ਠੱਠੀਆਂ , ਸ਼ਾਮ ਲਾਲ ਜੋਧੇ ਅਤੇ ਹੋਰ ਆਗੂ ਸ਼ਾਮਿਲ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਦੀ ਇਸ ਸਾਂਝੀ ਲੜਾਈ ਨੂੰ ਮਜ਼ਬੂਤ ਕਰਨ ਲਈ 7 ਅਗਸਤ ਨੂੰ ਚੰਡੀਗੜ੍ਹ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends