ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 1 ਦੀ ਹੋਈ ਚੋਣ

 ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 1 ਦੀ ਹੋਈ ਚੋਣ



ਅਧਿਆਪਕ ਜਥੇਬੰਦੀ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 1 ਦੀ ਬਲਾਕ ਕਮੇਟੀ ਦੀ ਚੋਣ ਜ਼ਿਲ੍ਹਾ  ਸਕੱਤਰ ਸੁਖਵਿੰਦਰ ਸਿੰਘ ਦੀ  ਅਗਵਾਈ ਵਿੱਚ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਸਾਥੀਆਂ ਦੇ ਸਹਿਯੋਗ ਅਤੇ ਆਪਸੀ ਸਹਿਮਤੀ ਨਾਲ ਬਲਾਕ ਆਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਮਦਨ ਜੌੜਕੀ, ਜਨਰਲ ਸਕੱਤਰ ਹੇਮ ਰਾਜ, ਸੀਨੀਅਰ ਮੀਤ ਪ੍ਰਧਾਨ ਅਮਨ ਕੰਬੋਜ ,ਮੀਤ ਪ੍ਰਧਾਨ ਰਾਘਵ ਕਟਾਰੀਆ ,

ਵਿੱਤ ਸਕੱਤਰ ਰੋਹਿਤ ਵਾਟਸ ,ਪ੍ਰੈਸ ਸਕੱਤਰ ਪ੍ਰਦੀਪ ਕੁੱਕੜ, ਸਰਪ੍ਰਸਤ ਸਤਿੰਦਰ ਕੰਬੋਜ, ਸਲਾਹਕਾਰ ਸਾਹਿਲ ਪਰੂਥੀ ਅਤੇ ਇੰਦਰਾਜ਼

ਕਾਰਜਕਾਰੀ ਮੈਂਬਰ 

ਦੀਪ ਕੰਬੋਜ,ਅਮਨਦੀਪ ,ਭੀਮ ਸੋਨੀ , ਸੁਰੇਸ਼ ਕੁਮਾਰ,ਅਨਿਲ ਵਢੇਰਾ ਮੇਜਰ ਸਿੰਘ ਅਤੇ ਰਵਿੰਦਰ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇਨਕਲਾਬ ਗਿੱਲ, ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਮਦਨ ਜੌੜਕੀ ਨੇ ਕਿਹਾ ਕਿ ਸਮੂਹ ਮੁਲਾਜ਼ਮ ਵਰਗ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ,18 ਫੀਸਦੀ ਡੀ ਏ,ਏਸੀਪੀ,ਬਾਰਡਰ‌ ਏਰੀਆ, ਪੇਂਡੂ ਏਰੀਆ ਭੱਤਿਆਂ ਸਮੇਤ ਬੰਦ ਕੀਤੇ 37 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ,ਪੰਜਾਬ ਸਕੇਲ ਬਹਾਲੀ ਸਮੇਂਤ ਹੋਰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਸਾਥੀਆਂ ਨੂੰ ਸੰਘਰਸ਼ਾਂ ਦੇ ਪਿੜ ਵਿੱਚ ਕੁੱਦਣ ਲਈ ਕਿਹਾ ਤਾਂ ਜ਼ੋ ਸਰਕਾਰ ਤੋਂ ਮੁਲਾਜ਼ਮ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ।ਇਸ ਮੌਕੇ ਤੇ ਬਲਜੀਤ ਸਿੰਘ,ਨੀਰਜ ਕੁਮਾਰ,ਸੁਨੀਲ ਗਾਂਧੀ, ਵਿਜੇ ਕੁਮਾਰ ਅਤੇ ਹੋਰ ਸਾਥੀ ਅਧਿਆਪਕ ਮੌਜੂਦ ਸਨ। ਬਲਾਕ ਪ੍ਰਧਾਨ ਮਦਨ ਜੌੜਕੀ ਵੱਲੋਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends