BREAKING NEWS: PSPCL ਵਲੋਂ ਅਸਿਸਟੈਂਟ ਲਾਈਨਮੈਨ (ALM) ਦੀਆਂ 6289 ਅਸਾਮੀਆਂ ਦੀ ਭਰਤੀ ਤੁਰੰਤ ਪ੍ਰਭਾਵ ਨਾਲ ਰੱਦ

PSPCL Assistant Lineman Recruitment Cancelled News
ਪੰਜਾਬ ਨਿਊਜ਼ (Punjab News)

PSPCL ਵਲੋਂ ਅਸਿਸਟੈਂਟ ਲਾਈਨਮੈਨ (ALM) ਦੀਆਂ 6289 ਅਸਾਮੀਆਂ ਦੀ ਭਰਤੀ ਤੁਰੰਤ ਪ੍ਰਭਾਵ ਨਾਲ ਰੱਦ

📅 ਮਿਤੀ: 15 ਜੂਨ 2026 📍 ਪਟਿਆਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਲੋਂ 7 ਜੂਨ 2026 ਨੂੰ ਜਾਰੀ ਕੀਤੇ ਗਏ ਦੋ ਵੱਡੇ ਭਰਤੀ ਇਸ਼ਤਿਹਾਰਾਂ ਨੂੰ ਅੱਜ ਅਚਾਨਕ ਰੱਦ ਕਰ ਦਿੱਤਾ ਗਿਆ ਹੈ।

ਪਟਿਆਲਾ: ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵੱਡੀ ਅਤੇ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਹਾਲ ਹੀ ਵਿੱਚ ਕੱਢੀਆਂ ਗਈਆਂ ਅਸਿਸਟੈਂਟ ਲਾਈਨਮੈਨ (Assistant Lineman) ਦੀਆਂ ਕੁੱਲ 6289 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।

ਪੀ.ਐਸ.ਪੀ.ਸੀ.ਐਲ. ਦੇ ਉਪ ਸਕੱਤਰ (ਭਰਤੀ), ਪਟਿਆਲਾ ਵੱਲੋਂ ਅੱਜ (15 ਜੂਨ 2026) ਇੱਕ ਪਬਲਿਕ ਨੋਟਿਸ ਜਾਰੀ ਕਰਕੇ ਇਸ ਸਬੰਧੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਰੱਦ ਕੀਤੇ ਗਏ ਇਸ਼ਤਿਹਾਰਾਂ ਦਾ ਵੇਰਵਾ:

ਵਿਭਾਗ ਦਾ ਨਾਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL)
ਇਸ਼ਤਿਹਾਰ ਨੰਬਰ (Advertisement No.) CRA-317/26 ਅਤੇ CRA-318/26
ਅਹੁਦੇ ਦਾ ਨਾਮ ਅਸਿਸਟੈਂਟ ਲਾਈਨਮੈਨ (Assistant Lineman - ALM)
ਕੁੱਲ ਖਾਲੀ ਅਸਾਮੀਆਂ 6289 (3289 + 3000 ਅਸਾਮੀਆਂ)
ਇਸ਼ਤਿਹਾਰ ਜਾਰੀ ਹੋਣ ਦੀ ਮਿਤੀ 07.06.2026
ਭਰਤੀ ਰੱਦ ਹੋਣ ਦੀ ਮਿਤੀ 15.06.2026
ਸਥਿਤੀ ਤੁਰੰਤ ਪ੍ਰਭਾਵ ਨਾਲ ਰੱਦ (Cancelled with immediate effect)

ਦੱਸ ਦੇਈਏ ਕਿ ਵਿਭਾਗ ਵੱਲੋਂ 7 ਜੂਨ 2026 ਨੂੰ ਵਿਗਿਆਪਨ ਨੰਬਰ CRA 317/26 ਤਹਿਤ 3289 ਅਸਾਮੀਆਂ ਅਤੇ CRA 318/26 ਤਹਿਤ 3000 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਪਰ ਅੱਜ ਜਾਰੀ ਕੀਤੇ ਗਏ ਤਾਜ਼ਾ ਨੋਟਿਸ ਵਿੱਚ ਬਿਨਾਂ ਕੋਈ ਖਾਸ ਕਾਰਨ ਦੱਸੇ ਇਸ ਪੂਰੀ ਪ੍ਰਕਿਰਿਆ ਨੂੰ ਮੰਦਭਾਗਾ ਫੈਸਲਾ ਲੈਂਦਿਆਂ ਰੱਦ ਕਰ ਦਿੱਤਾ ਗਿਆ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends