ਪੈਨਸ਼ਨਰਾਂ ਨੇ ਬੇਰੁਜਗਾਰ ਸਹਾਇਕ ਲਾਇਨਮੈਨਾਂ 'ਤੇ ਕੀਤੇ ਅੰਨ੍ਹੇ ਤਸ਼ੱਦਦ ਦੀ ਕੀਤੀ ਸਖਤ ਨਿਖੇਧੀ

 *ਪੈਨਸ਼ਨਰਾਂ ਨੇ ਬੇਰੁਜਗਾਰ ਸਹਾਇਕ ਲਾਇਨਮੈਨਾਂ 'ਤੇ ਕੀਤੇ ਅੰਨ੍ਹੇ ਤਸ਼ੱਦਦ ਦੀ ਕੀਤੀ ਸਖਤ ਨਿਖੇਧੀ*


ਨਵਾਂ ਸ਼ਹਿਰ 6 ਜੂਨ ( ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਵਿੱਚ ਜੋਗਾ ਰਾਮ ਮਹਿੰਦੀਪੁਰ ਅਤੇ ਸਵਰਨ ਸਿੰਘ ਭੰਗੂ ਦੇ ਸਦੀਵੀ ਵਿਛੋੜੇ ਤੇ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੇ ਬੇਰੁਜ਼ਗਾਰ ਸਹਾਇਕ ਲਾਇਨਮੈਨਾਂ 'ਤੇ ਪਟਿਆਲਾ ਵਿਖੇ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।  



           ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਭਲਵਿੰਦਰ ਪਾਲ, ਜਸਵੀਰ ਮੋਰੋਂ, ਰਾਮ ਪਾਲ, ਰੇਸ਼ਮ ਲਾਲ, ਐਚ ਐਸ ਭਾਵੜਾ, ਪ੍ਰਿ. ਧਰਮ ਪਾਲ, ਸਰਵਣ ਰਾਮ, ਦੇਸ ਰਾਜ ਬੱਜੋਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰੇ ਹੋਣ ਦੀਆਂ ਡੀਂਗਾਂ ਮਾਰ ਰਹੀ ਹੈ, ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਅਤੇ ਬਕਾਏ ਦੇਣ ਦੇ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕਰ ਰਹੀ। ਅੱਜ ਤੱਕ ਵੀ ਜਾਰੀ ਨਹੀਂ ਕੀਤੀ ਗਈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ, ਤਨਖਾਹ ਕਮਿਸ਼ਨ ਦੇ ਬਕਾਏ, ਪੈਨਸ਼ਨਰਾਂ 'ਤੇ 2.59 ਦਾ ਗੁਣਾਂਕ ਲਾਗੂ ਕਰਨ ਸਮੇਤ ਸਮੁੱਚੀਆਂ ਮੰਗਾਂ ਦਾ ਹੱਲ ਕਰਨ ਬਾਰੇ ਕੋਈ ਬਿਆਨ ਨਹੀਂ ਦੇ ਰਹੀ। ਜਨਵਰੀ 2026 ਤੋਂ ਅਗਲਾ ਤਨਖਾਹ ਕਮਿਸ਼ਨ ਲਾਗੂ ਹੋਣਾ ਸੀ, ਪਰ ਇਸ ਸਰਕਾਰ ਨੇ ਪਿਛਲੇ ਤਨਖਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਹੈ। ਉਹਨਾਂ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਹਾਈਕੋਰਟ ਦੇ 30 ਜੂਨ ਤੱਕ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਸਾਰੇ ਬਕਾਏ ਦੇਣ ਦੇ ਫੈਸਲੇ ਵਿਰੁੱਧ ਡਬਲ ਬੈਂਚ ਕੋਲ ਰੀਵਿਊ ਪਟੀਸ਼ਨ ਪਾ ਕੇ ਮੁਲਾਜ਼ਮ ਪੈਨਸ਼ਨਰ ਵਿਰੋਧੀ ਹੋਣ ਦਾ ਪ੍ਰਮਾਣ ਦੇ ਦਿੱਤਾ ਹੈ। 

     ਆਗੂਆਂ ਨੇ ਲੋਕ ਰਾਜ ਦੀ ਬੁਨਿਆਦ, ਚੋਣ ਪ੍ਰੀਕ੍ਰਿਆ ਨੂੰ ਗੈਰ ਪ੍ਰਸੰਗਕ ਬਣਾਉਣ ਲਈ ਲਿਆਂਦੇ ਗਏ ਐਸਆਈਆਰ ਖਿਲਾਫ਼ ਜਨ ਸਾਧਾਰਨ ਵਿੱਚ ਚੇਤਨਤਾ ਪੈਦਾ ਕਰਨ, ਮੋਦੀ ਸਰਕਾਰ ਦੀਆਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਢਾਹ ਲਾਉਣ ਵਾਲੀਆਂ ਨੀਤੀਆਂ ਅਤੇ ਦੇਸ਼ ਦੇ ਸੰਵਿਧਾਨ ਤੇ ਲੋਕ ਰਾਜੀ ਪ੍ਰਣਾਲੀ ਦੇ ਖਾਤਮੇ ਦੀਆਂ ਇਸ ਦੀਆਂ ਕੁਚਾਲਾਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਨ,

ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ਅਤੇ ਇਸ ਜੰਗ ਦੌਰਾਨ ਮੋਦੀ ਸਰਕਾਰ ਦੀ ਗੋਡੇ ਟੇਕੂ ਨੀਤੀ-ਪਹੁੰਚ ਦੇ ਨਤੀਜੇ ਵਜੋਂ ਦੇਸ਼ ਵਾਸੀਆਂ ਨੂੰ ਦਰਪੇਸ਼ ਲੱਕ ਤੋੜ ਮਹਿੰਗਾਈ ਤੇ ਘਾਤਕ ਬੇਰੁਜ਼ਗਾਰੀ, ਜਰੂਰੀ ਵਸਤਾਂ ਦੀ ਕਿੱਲਤ ਅਤੇ ਕਾਲਾ ਬਾਜ਼ਾਰੀ ਆਦਿ ਸਮੱਸਿਆਵਾਂ ਖਿਲਾਫ਼ ਨਿਤਰਨ ਅਤੇ ਆਰ.ਐਸ.ਐਸ. ਦੇ ਫਿਰਕ-ਫਾਸ਼ੀ, ਵੰਡਵਾਦੀ ਏਜੰਡੇ ਖਿਲਾਫ ਗੰਭੀਰ ਵਿਚਾਰ-ਚਰਚਾ ਕਰਦਿਆਂ ਸੰਵਿਧਾਨ ਦੀ ਰਾਖੀ ਕਰਨ ਦਾ ਸੱਦਾ ਦਿੱਤਾ।

          ਮੀਟਿੰਗ ਵਿੱਚ ਬਖਤਾਵਰ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ, ਰਜਿੰਦਰ ਸਿੰਘ ਦੇਹਲ, ਧੰਨਾ ਰਾਮ, ਹਰਮੇਸ਼ ਲਾਲ, ਭਾਗ ਸਿੰਘ, ਸਰੂਪ ਲਾਲ, ਵਿਜੈ ਕੁਮਾਰ, ਪ੍ਰਿੰ ਈਸ਼ਵਰ ਚੰਦਰ, ਹਰਮੇਸ਼ ਲਾਲ, ਸੁਰਿੰਦਰ ਜੀਤ, ਅਮਰਜੀਤ ਲਾਲ, ਹਰਭਜਨ ਸਿੰਘ, ਹਰਬੰਸ ਸਿੰਘ, ਨਰੰਜਣ ਲਾਲ, ਅਵਤਾਰ ਸਿੰਘ, ਬਲਵਿੰਦਰ ਭੱਟੀ, ਹਰਦਿਆਲ ਸਿੰਘ, ਤੇਜਾ ਸਿੰਘ, ਹਰਭਜਨ ਸਿੰਘ, ਹਰਬੰਸ ਲਾਲ, ਗੁਰਦਿਆਲ ਸਿੰਘ, ਚਰਨ ਦਾਸ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends