ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ , ਡਰੱਗ ਬੀਮਾਂ ਕਾਰਡਾਂ ਵਿੱਚ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਖੱਜਲ ਖਵਾਰ ਕੀਤਾ ਜਾ ਰਿਹਾ ਹੈ, ਈਟੀਯੂ ਪੰਜਾਬ (ਰਜਿ) ਇਸ ਦਾ ਸਖਤ ਵਿਰੋਧ ਕਰੇਗੀ - ਪੰਨੂ , ਲਾਹੌਰੀਆ

 ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ , ਡਰੱਗ ਬੀਮਾਂ ਕਾਰਡਾਂ ਵਿੱਚ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਖੱਜਲ ਖਵਾਰ ਕੀਤਾ ਜਾ ਰਿਹਾ ਹੈ, ਈਟੀਯੂ ਪੰਜਾਬ (ਰਜਿ) ਇਸ ਦਾ ਸਖਤ ਵਿਰੋਧ ਕਰੇਗੀ -  ਪੰਨੂ , ਲਾਹੌਰੀਆ 


                 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਵੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾ ਦੀਆ ਅੱਤ ਦੀ ਗਰਮੀ ਤੇ ਸਰਕਾਰੀ ਛੁੱਟੀਆਂ ਵਿੱਚ ਮਰਦਮਸ਼ੁਮਾਰੀ ਡਰੱਗ ਬੀਮਾ ਕਾਰਡਾਂ ਚ ਡਿਊਟੀਆ ਲਗਾ ਕੇ ਵੱਡੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾ ਰਹੀ ਹੈ ਤੇ ਖੱਜਰ ਖੁਆਰ ਕੀਤਾ ਜਾ ਰਿਹਾ ਹੈ। 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਕਿਹਾ ਕਿ ਗਰਮੀਆ ਦੇ ਦਿਨਾਂ ਚ ਡਿਊਟੀਆ ਕਰ ਰਹੇ ਅਧਿਆਪਕਾਂ ਦੀ ਜੋ ਹਾਲਤ ਵੇਖਣ ਨੂੰ ਮਿਲ ਰਹੀ ਹੈ , ਸਰਕਾਰ ਨੂੰ ਰਾਸ਼ਟਰ ਦੇ ਨਿਰਮਾਤਾ ਨਾਲ ਅਜਿਹਾ ਸਲੂਕ ਹਰਗਿਜ ਨਹੀ ਕਰਨਾ ਚਾਹੀਦਾ । ਯੂਨੀਅਨ ਆਗੂਆ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਦੇ ਅਧਿਕਾਰੀ ਏ ਸੀ ਕਮਰਿਆ ਚੋ ਬਾਹਰ ਨਿਕਲ ਕੇ ਵੇਖਣ ਫਿਰ ਪਤਾ ਲੱਗਦਾ ਕੰਮ ਕਿਦਾਂ ਚੱਲਦੇ ਜਾਂ ਫਿਰ ਇੱਕ ਦਿਨ ਹੀ ਫੀਲਡ ਚ ਆ ਕੇ ਡਿਊਟੀ ਕਰ ਕੇ ਵਿਖਾ ਦੇਣ , ਏ ਸੀ ਕਮਰਿਆ ਚ ਬੈਠ ਕੇ ਨੀਤੀਆਂ ਘੜਨੀਆ ਬਹੁਤ ਸੌਖੀਆ ਨੇ । 

ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਣਾ ਚਾਹੀਦਾ ਹੈ ਨਹੀ ਤਾਂ ਅਧਿਆਪਕ ਵਰਗ ਸਮਾ ਆਉਣ ਤੇ ਬਖਸ਼ੇਗਾ ਨਹੀ l ਈਟੀਯੂ ਪੰਜਾਬ (ਰਜਿ) ਇਸ ਦਾ ਸਖਤ ਵਿਰੋਧ ਕਰੇਗੀ ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਦਲਜੀਤ ਸਿੰਘ ਲਾਹੌਰੀਆ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ  ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ  ਪਰਮਜੀਤ ਸਿੰਘ ਬੁੱਢੀਵਿੰਡ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) l

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends