ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ (ਰਜਿ:) ਦੇ ਆਗੂ ਤੇ ਸਾਥੀ ਵੱਡੀ ਗਿਣਤੀ ਚ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਵਿਖੇ ਮੁਲਾਜਮਾਂ /ਪੈਨਸ਼ਨਰਾਂ ਦੇ ਜਿਲਾ ਪੱਧਰੀ ਸਾਂਝੇ ਐਕਸ਼ਨ ਚਿਤਾਵਨੀ ਮੀਟਿੰਗ/ ਧਰਨੇ ਚ ਕੀਤੀ ਵੱਡੀ ਸ਼ਮੂਲੀਅਤ - ਪੰਨੂ , ਲਾਹੌਰੀਆ


 ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ (ਰਜਿ:) ਦੇ ਆਗੂ ਤੇ ਸਾਥੀ ਵੱਡੀ ਗਿਣਤੀ ਚ  ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਵਿਖੇ ਮੁਲਾਜਮਾਂ /ਪੈਨਸ਼ਨਰਾਂ ਦੇ ਜਿਲਾ ਪੱਧਰੀ ਸਾਂਝੇ ਐਕਸ਼ਨ ਚਿਤਾਵਨੀ ਮੀਟਿੰਗ/ ਧਰਨੇ ਚ  ਕੀਤੀ ਵੱਡੀ ਸ਼ਮੂਲੀਅਤ  -  ਪੰਨੂ ,  ਲਾਹੌਰੀਆ 

                 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੇ ਜਿਲਾ ਹੈਡ ਕੁਆਰਟਰਾਂ ਤੇ ਸਾਂਝੇ ਪਰੋਗਰਾਮ ਵਿੱਚ ਜਿਲਾ ਕਮੇਟੀਆ ਵੱਲੋ ਕੀਤੀ ਸਮੂਲੀਅਤ । ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਸਾਾਂਝਾ ਮੁਲਾਜਮ ਤੇ ਪੈਨਸ਼ਨਰ ਫਰੰਟ ਦੇ ਜਾਇੰਟ  ਐਕਸ਼ਨ ਚ ਸ਼ਾਮਿਲ ਹੋਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਾਂਝੇ ਮੰਚ ਤੇ ਫਰੰਟ ਵੱਲੋ 17 ਜੁਲਾਈ ਨੂੰ ਮੋਹਾਲੀ ਪਹੁੰਚ ਕੇ ਸਰਕਾਰ ਦੀ ਧੌਣ ਤੇ ਗੋਡਾ ਰੱਖਿਆ ਜਾਵੇਗਾ ਅਤੇ ਪੰਜਾਬ ਭਰ ਦੇ ਤੈਅ ਸਾਝੇ ਪਰੋਗਰਾਮ ਅਨੁਸਾਰ 5 ਜੁਲਾਈ ਨੂੰ ਐਤਵਾਰ ਕੈਬਨਿਟ ਮੰਤਰੀਆ ਦੀ ਰਿਹਾਇਸ਼ ਮੂਹਰੇ ਵੱਡੇ ਪੱਧਰ ਤੇ ਘਿਰਾਉ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ । ਜਿਸ ਸਬੰਧੀ ਅੱਜ ਹੀ ਮੀਟਿੰਗ ਕਰਕੇ ਯੂਨੀਅਨ ਆਗੂਆਂ ਦੀਆ ਡਿਊਟੀਆ ਲਗਾ ਦਿਤੀਆ ਗਈਆ ਹਨ । 

ਮੁਖ ਮੰਗਾਂ  :

ਪੁਰਾਣੀ ਪੈਨਸ਼ਨ ਬਹਾਲ ਕਰੋ

ਡੀ ਏ  ਰਹਿੰਦੀਆਂ ਕਿਸ਼ਤਾ ਬਕਾਏ ਸਮੇਤ ਲਾਗੂ ਕਰੋ,ਛੇਵੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰੋ , 2.59 ਗੁਣਾਂਕ ਲਾਗੂ ਕਰੋ ,ਪੇਡੂ ,ਬਾਰਡਰ ਭੱਤੇ ਸਮੇਤ ਬਾਕੀ ਭੱਤੇ ਲਾਗੂ ਕਰੋ, ਸੱਤਵੇਂ ਪੇਅ  ਕਮਿਸ਼ਨ  ਦਾ ਗਠਨ ਕਰੋ,ਪੰਜਾਬ ਸਕੇਲ  ਲਾਗੂ 

 ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾਂ ਲਾਭਾਂ ਨਾਲ ਪੱਕੇ ਕਰਨ ਦੀ ਮੰਗ ਠੇਕੇਦਾਰੀ ਦੇ ਵਿਰੋਧ ਅਤੇ ਗੈਰਵਿਦਿਅਕ ਕੰਮਾਂ ਦੇ ਵਿਰੋਧ ਚ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ । ਅੱਜ ਸਾਝੇ ਮੁਲਾਜਮ ਅਤੇ ਪੈਨਸ਼ਨਰਾਂ ਦੇ ਸਾਝੇ ਮੰਚ ਅਤੇ ਫਰੰਟ ਦੇ ਐਕਸ਼ਨ ਵਿੱਚ ਬਾਕੀ ਵਿਭਾਗਾ ਦੇ ਮੁਲਾਜਮਾਂ ਦੇ ਨਾਲ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਅਤੇ ਸਾਂਝੇ ਮੰਚ ਦੇ ਆਗੂਆ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ, ਨਵਦੀਪ ਸਿੰਘ ਅੰਮ੍ਰਿਤਸਰ , ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਥਿੰਦ , ਜਸਵਿੰਦਰਪਾਲ  ਸਿੰਘ ਜੱਸ , ਡਾ. ਗੁਰਪ੍ਰੀਤ ਸਿੰਘ ਸਿੱਧੂ , ਰਣਜੀਤ ਸਿਂਘ ਸਂਧੂ ਕੱਲੇਵਾਲ ,ਮਨਿੰਦਰ ਸਿੰਘ , ਰਵਿੰਦਰ ਸ਼ਰਮਾ ,ਗੁਰਲਾਲ ਸਿੰਘ ਸੋਹੀ ,ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਹਰਚਰਨ ਸਿੰਘ ਸ਼ਾਹ, ਮਲਕੀਤ ਸਿੰਘ ਭੁੱਲਰ, , ਬਲਵਿੰਦਰ ਸਿੰਘ ਬੱਲ , ਜਗਦੀਪ ਸਿੰਘ ਮਜੀਠਾ ਮਲਕੀਅਤ ਸਿੰਘ ਵੱਲਾ , ਸਾਹਿਬ ਸਿੰਘ ਬੁਲਾਰਾ ਗੁਰਿੰਦਰਜੀਤ ਸਿੰਘ ਬਾਬਾ ਰਈਆ ਹਤਿੰਦਰ ਸਿੰਘ , ਰਣਜੀਤ ਸਿੰਘ ਤੇ ਹੋਰ ਆਗੂ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਆਗੂ ਸ਼ਾਮਿਲ ਸਨ । 

ਆਗੂਆ ਨੇ ਕਿਹਾ ਕਿ ਅੱਜ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪੰਜਾਬ ਭਰ ਦੇ ਸਾਰੇ ਜਿਲਾ ਹੈਡ ਕੁਆਟਰਾਂ ਤੇ ਸਾਝੇ ਐਕਸ਼ਨਾ ਵਿੱਚ ਜਿਲਾ ਕਮੇਟੀਆ ਵੱਲੋ ਸ਼ਮੂਲੀਅਤ ਕੀਤੀ ਗਈ ਹੈ ਤੇ ਹੱਕਾਂ ਦੀ ਪਰਾਪਤੀ ਤੱਕ ਸਂਘਰਸ਼ ਜਾਰੀ ਰਹੇਗਾ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends