ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਸਾਂਝਾ ਮੁਲਾਜਮ ਪੈਨਸ਼ਨਰ ਫਰੰਟ ਪੰਜਾਬ ਦੀ ਏਕਤਾ ਹੋਈ - ਪੰਨੂ , ਲਾਹੌਰੀਆ

 ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਸਾਂਝਾ ਮੁਲਾਜਮ ਪੈਨਸ਼ਨਰ ਫਰੰਟ ਪੰਜਾਬ ਦੀ ਏਕਤਾ ਹੋਈ -  ਪੰਨੂ , ਲਾਹੌਰੀਆ 


            ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ 

ਸਮੁੱਚੀਆ  ਮੁਲਾਜਮ ਜਥੇਬੰਦੀਆ ਹੋਈਆਂ ਇੱਕ ਪਲੇਟਫਾਰਮ ਤੇ ਇਕੱਠੀਆਂ । ਲੁਧਿਆਣਾ ਵਿਖੇ ਅੱਜ ਹੋਈ ਸਾਂਝੀ ਮੀਟਿੰਗ । ਸਿੱਖਿਆ ਵਿਭਾਗ ਸੰਘਰਸ ਕਮੇਟੀ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) , ਮਾਸਟਰ ਕੇਡਰ ਯੂਨੀਅਨ ਪੰਜਾਬ , ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਪੰਜਾਬ , ਲੈਕਚਰਾਰ ਕੇਡਰ ਯੂਨੀਅਨ ਪੰਜਾਬ ਨੇ ਪੰਜਾਬ ਭਰ ਦੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ  ਮੀਟਿੰਗ ਵਿੱਚ ਕੀਤੀ ਸ਼ਮੂਲੀਅਤ । ਮੁਲਾਜਮਾ /ਪੈਨਸ਼ਨਰਾ ਦੇ ਸਾਂਝੇ ਮੰਚ ਤੇ ਫਰੰਟ ਵੱਲੋ ਸਰਕਾਰ  ਵਿਰੁੱਧ ਤਿੱਖੇ ਸਂਘਰਸ਼ ਦੀ ਰਣਨੀਤੀ ਦਾ ਐਲਾਨ ਪੰਜਾਬ ਹੋਵੇਗਾ ਬੰਦ । ਹੜਤਾਲ ਵੱਲ ਵੱਧਣਗੇ ਪੰਜਾਬ ਦੇ ਮੁਲਾਜਮ । 24 ਜੂਨ ਨੂੰ ਜਿਲਾ ਪੱਧਰੀ ਰੈਲੀਆਂ l 1 ਤੋ 10 ਜੁਲਾਈ ਤੱਕ ਮੰਤਰੀਆਂ/ਐਮ ਐਲ ਏਜ ਦੇ ਘਿਰਾਓ l 17 ਜੁਲਾਈ ਨੂੰ ਪੰਜਾਬ ਮਹਾਂਬੰਦ ਬੰਦ  ਕਰਕੇ ਮੋਹਾਲੀ ਵਿਖੇ ਜਾਇੰਟ ਮਹਾਂਰੈਲੀ ਕਰਨਗੇ ਮੰਚ ਤੇ ਫਰੰਟ ।ਅੱਜ ਦੀ ਮੀਟਿੰਗ ਚ ਹਰਜਿੰਦਰ ਪਾਲ ਸਿੰਘ ਪੰਨੂੰ , ਬਲਜਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਲਹੌਰੀਆ ,ਗੁਰਿੰਦਰ ਸਿਂਘ ਘੁਕੇਵਾਲੀ , ਦਲਜੀਤ ਸਿੰਘ ਸਭਰਵਾਲ,ਸਤਵੀਰ ਸਿੰਘ ਰੌਣੀ,ਦਵਿੰਦਰ ਸਿੰਘ ਗੁਰੂ,ਗੁਰਪ੍ਰੀਤ ਸਿੰਘ ਖੱਟੜਾ, ਸੁਖਦੇਵ ਸਿਂਘ ਬੈਨੀਪਾਲ ,ਪਰਮਿੰਦਰ ਚੋਹਾਨ ਤੇ ਹੋਰ ਆਗੂ ਅੱਜ ਸਾਂਝੀ ਮੀਟਿੰਗ ਚ ਸ਼ਾਮਿਲ ਹੋਏ । ਆਗੂਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਚਾਰ ਸਾਲ ਦੇ ਵੱਧ ਸਮੇ ਤੋ ਲੁਟਿਆ ਤੇ ਕੁਟਿਆ ਹੈ । ਅੱਜ ਸਮਾ ਆ ਗਿਆ ਹੈ ਸਰਕਾਰ ਨਾਲ ਦੋ ਹੱਥ ਕਰਕੇ ਆਪਣੇ ਮਸਲੇ ਹੱਲ ਕਰਾਏ ਜਾਣ । ਸਮੁੱਚੇ ਮੁਲਾਜਮ ਤੇ ਅਧਿਆਪਕ ਵਰਗ ਵੱਲੋ ਅਪੀਲ ਵੀ ਕੀਤੀ ਕਿ ਮੁਲਾਜਮਾ/ਪੈਨਸ਼ਨਰਾ  ਦੇ ਇਸ ਸਾਂਝੇ ਬਣੇ ਮੰਚ ਅਤੇ ਫਰੰਟ ਦੇ ਸਾਂਝੇ ਜਾਇੰਟ ਐਕਸਨਾ ਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ । ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਆਗੂਆ ਨੇ ਪੰਜਾਬ ਭਰ ਦੀਆ ਜਿਲਾ ਕਮੇਟੀਆ /ਬਲਾਕ ਕਮੇਟੀਆ ਤੇ ਸਟੇਟ ਕਮੇਟੀਆ  ਨੂੰ ਇਹਨਾ ਸਾਂਝੇ ਪਰੋਗਰਾਮਾਂ ਵਿੱਚ ਵੱਡੀ ਸ਼ਮੂਲੀਅਤ ਕਰਨ ਲਈ ਹਰੇਕ ਤਰਾਂ ਦੀ ਵੱਡੀ ਤਿਆਰੀ ਖਿਚਣ ਦੀ ਅਪੀਲ ਕਰਦਿਆ ਡਿਊਟੀਆ ਵੀ ਲਗਾਈਆ ਗਈਆਂ ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends