PSEB CLASS 10 SOCIAL SCIENCE ( GEOGRAPHY) CHAPTER 3 WATER RESOURCES QUESTIONS AND ANSWERS

PSEB CLASS 10 SOCIAL SCIENCE ( GEOGRAPHY) CHAPTER 3 WATER RESOURCES QUESTIONS AND ANSWERS Punjab Water Resources MCQs
1. ਹੇਠ ਦਿੱਤੀਆਂ ਸੂਚਨਾਵਾਂ ਦੇ ਅਧਾਰ ‘ਤੇ ਦੱਸੋ ਕਿ ਪਾਣੀ ਦੀ ਥੁੜ੍ਹ ਨਾਲ ਕਿਹੜੇ ਇਲਾਕੇ ਜੂਝਣਗੇ-
  • (ੳ) ਵੱਧ ਸਾਲਾਨਾ ਵਰਖਾ ਵਾਲੇ ਇਲਾਕੇ
  • (ਅ) ਵੱਧ ਸਾਲਾਨਾ ਵਰਖਾ ਤੇ ਵੱਧ ਅਬਾਦੀ ਵਾਲੇ ਇਲਾਕੇ
  • (ੲ) ਵੱਧ ਸਾਲਾਨਾ ਵਰਖਾ ਪਰ ਬੁਰੀ ਤਰਹਾਂ ਅਸ਼ੁੱਧ ਪਾਣੀ ਵਾਲੇ ਇਲਾਕੇ
  • (ਸ) ਅ ਅਤੇ ੲ ਦੋਵੇਂ ਸਹੀ ਹਨ।
Click to see Answer
ਉੱਤਰ:- ਅ ਅਤੇ ੲ ਦੋਵੇਂ ਸਹੀ ਹਨ।
2. ਬਹੁ-ਮੰਤਵੀ ਦਰਿਆਈ ਪਰਾਜੈਕਟਾਂ ਬਾਰੇ ਕਿਹੜਾ ਬਿਆਨ ਲਾਗੂ ਨਹੀਂ ਹੁੰਦਾ?
  • (ੳ) ਬਹੁ-ਮੰਤਵੀ ਪਰਾਜੈਕਟਾਂ ਨਾਲ, ਪਾਣੀ ਦੀ ਕਮੀ ਵਾਲੇ ਇਲਾਕੇ ਨੂੰ ਪਾਣੀ ਮਿਲਦਾ ਹੈ।
  • (ਅ) ਬਹੁ-ਮੰਤਵੀ ਪਰਾਜੈਕਟਾਂ ਨਾਲ, ਦਰਿਆ ਕੰਟਰੋਲ ਹੁੰਦੇ ਹਨ ਤੇ ਹੜ੍ਹ ਰੁਕਦੇ ਹਨ।
  • (ੲ) ਬਹੁ-ਮੰਤਵੀ ਪਰਾਜੈਕਟਾਂ ਨਾਲ, ਲੋਕਾਂ ਤੇ ਰੋਜੀ-ਰੋਟੀ ਦਾ ਉਜਾੜ੍ਾ ਹੁੰਦਾ ਹੈ।
  • (ਸ) ਬਹੁ-ਮੰਤਵੀ ਪਰਾਜੈਕਟਾਂ ਨਾਲ, ਸਨਅਤਾਂ ਤੇ ਘਰਾਂ ਨੂੰ ਬਿਜਲੀ ਮਿਲ ਸਕਦੀ ਹੈ।
Click to see Answer
ਉੱਤਰ:- ਬਹੁ-ਮੰਤਵੀ ਪਰਾਜੈਕਟਾਂ ਨਾਲ, ਲੋਕਾਂ ਤੇ ਰੋਜੀ ਰੋਟੀ ਦਾ ਉਜਾੜ੍ਾ ਹੁੰਦਾ ਹੈ।
3. ਭਾਰਤ ਵਿੱਚ, ਸੰਸਾਰ ਦੇ ....................... ਫ਼ੀਸਦੀ ਨਵਿਆਉਣ ਯੋਗ ਜਲ ਸਾਧਨ ਹਨ।
  • (ੳ) ਤਿੰਨ (3)
  • (ਅ) ਚਾਰ (4)
  • (ੲ) ਸੱਤ (7)
  • (ਸ) ਪੰਜ (5)
Click to see Answer
ਉੱਤਰ:- ਚਾਰ (4)
4. ਧਰਤੀ ਉੱਤੇ.................. ਫ਼ੀਸਦੀ ਜਲ ਖਾਰਾ ਹੈ ਤੇ..................... ਫ਼ੀਸਦੀ ਤਾਜਾ ਹੈ।
  • (ੳ) 97 ਤੇ 03
  • (ਅ) 95 ਤੇ 05
  • (ੲ) 90 ਤੇ 10
  • (ਸ) 98 ਤੇ 02
Click to see Answer
ਉੱਤਰ:- 97 ਤੇ 03
5. ਕਿਹੜਾ ਖੇਤਰ ਸਭ ਤੋਂ ਵੱਧ ਤਾਜੇ ਪਾਣੀ ਦੀ ਵਰਤੋਂ ਕਰਦਾ ਹੈ?
  • (ੳ) ਘਰੇਲੂ (ਰਹਾਇਸ਼ੀ)
  • (ਅ) ਸਨਅਤਾਂ (ਉਦਯੋਗ)
  • (ੲ) ਖੇਤੀਬਾੜ੍ੀ (ਜਰਾਇਤੀ)
  • (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
Click to see Answer
ਉੱਤਰ:- ਖੇਤੀਬਾੜ੍ੀ (ਜਰਾਇਤੀ)
6. C.W.M.I ਦਾ ਪੂਰਾ ਨਾਮ ਕੀ ਬਣਦਾ ਹੈ?
  • (ੳ) ਕੰਪੋਜਿਟ ਵਾਟਰ ਮੈਨੇਜਮੈਂਟ ਇੰਡੈਕਸ
  • (ਅ) ਛੱਤੀਸਗੜ੍ਹ ਵੈਸਟ ਬੰਗਾਲ ਮਹਾਂਰਾਸ਼ਟਰ ਇੰਟਰਰਿਲੇਸ਼ਨ
  • (ੲ) ਕੰਪੋਜਡ ਵਾਟਰ ਮਾਰਕੀਟਿੰਗ ਇੰਡੈਕਸ
  • (ਸ) ਉਪਰੋਕਤ ਵਿੱਚੋਂ ਕੋਈ ਨਹੀਂ।
Click to see Answer
ਉੱਤਰ:- ਕੰਪੋਜਿਟ ਵਾਟਰ ਮੈਨੇਜਮੈਂਟ ਇੰਡੈਕਸ
Punjab Water Resources - Subjective Questions

ਛੋਟੇ ਉੱਤਰਾਂ ਵਾਲੇ ਪ੍ਰਸ਼ਨ (30 ਕੁ ਸ਼ਬਦਾਂ ਤੱਕ) - 2 Marks

(i) ਪਾਣੀ, ਨਵਿਆਉਣ ਯੋਗ ਸਾਧਨ ਕਿਵੇਂ ਬਣਦਾ ਹੈ?
Click to see Answer
ਉੱਤਰ: ਧਰਤੀ ਉੱਤੇ ਪਾਣੀ ਦਾ ਜਲ ਚੱਕਰ ਇਕ ਧਰਮ ਤੰਤਰ (Global Process) ਹੈ ਜਿਸ ਅਧੀਨ ਜਲ ਹਵਾ ਤੋਂ ਧਰਤ ਵੱਲ, ਫਿਰ ਧਰਤ ਤੋਂ ਵਾਪਸ ਵਾਯੂ ਮੰਡਲ ਵੱਲ ਚੱਲਦਾ ਹੈ। ਇਸ ਚੱਕਰ ਦੇ ਪ੍ਰਮੁੱਖ ਤੱਤਾਂ ਵਿੱਚ ਮਿੱਟੀ ਵਿੱਚ ਪਾਣੀ ਦਾ ਜਜ਼ਬ ਹੋਣਾ, ਧਰਤੀ ਦੀ ਸਤਹਾ ਉੱਤੇ ਵਹਿਣਾ, ਸਤਹੀ ਜਲ ਦਾ ਜਮੀਨਦੋਜ ਤੇ ਸਾਗਰੀ ਜਲ ਬਣਨਾ ਅਤੇ ਮਿੱਟੀ ਤੇ ਪੌਦਿਆਂ ਤੋਂ ਵਾਸ਼ਪੀਕਰਨ ਆਦਿ ਦੇ ਹੋਣ ਨਾਲ ਪਾਣੀ ਨਵਿਆਉਣ ਯੋਗ ਸਾਧਨ ਬਣ ਜਾਂਦਾ ਹੈ।
(ii) ਪਾਣੀ ਦੀ ਕਮੀ ਦੀ ਪ੍ਰਕਿਰਿਆ ਹੈ ਤੇ ਇਸ ਦਾ ਮੁੱਖ ਕਾਰਨ ਕੀ ਹੈ?
Click to see Answer
ਉੱਤਰ: ਪਾਣੀ ਦੀ ਕਮੀ ਦੀ ਪ੍ਰਕਿਰਿਆ ਤੋਂ ਭਾਵ ਹੈ ਕਿ ਜਦੋਂ ਪਾਣੀ ਦੀ ਮੰਗ ਦੀ ਪੂਰਤੀ ਨੂੰ ਪੂਰਾ ਕਰਨ ਲਈ ਧਰਤੀ ਉੱਪਰ ਤਾਜੇ ਪਾਣੀ ਦੇ ਸਰੋਤਾਂ ਦੀ ਘਾਟ ਹੋਵੇ ਜਾਂ ਉਸ ਮੰਗ ਨੂੰ ਪੂਰਾ ਨਾ ਕੀਤਾ ਜਾ ਸਕੇ। ਪਾਣੀ ਦੀ ਕਮੀ ਦੇ ਮੁੱਖ ਕਾਰਨ ਵੱਧਦੀ ਆਬਾਦੀ ਅਤੇ ਤਾਜੇ ਪਾਣੀ ਦੀ ਮੰਗ ਵਿੱਚ ਵਿਸ਼ਵ-ਵਿਆਪੀ ਵਾਧਾ, ਪਾਣੀ ਦੀ ਜਿਆਦਾ ਵਰਤੋਂ ਅਤੇ ਬਰਬਾਦੀ ਅਤੇ ਮੌਸਮੀ ਤਬਦੀਲੀ ਆਦਿ ਮੁੱਖ ਕਾਰਨ ਹਨ।
(iii) ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਦੇ ਫਾਇਦੇ ਤੇ ਨੁਕਸਾਨ ਕੀ ਹੋ ਸਕਦੇ ਹਨ?
Click to see Answer
ਉੱਤਰ:
ਫਾਇਦੇ:
  • ਮੀਹਾਂ ਦਾ ਪਾਣੀ ਇਕੱਠਾ ਕਰਨ ਲਈ ਸਹਾਇਕ।
  • ਬਿਜਲੀ ਉਤਪਾਦਨ ਲਈ ਸਹਾਇਕ।
  • ਖੇਤੀ ਕਾਰਜਾਂ ਅਤੇ ਸਿੰਚਾਈ ਲਈ ਸਹਾਇਕ।
  • ਘਰੋਗੀ ਤੇ ਸਨਅਤੀ ਖੇਤਰ ਵਿੱਚ ਪਾਣੀ ਦੀ ਜਰੂਰਤ ਪੂਰੀ ਕਰਨ ਵਿੱਚ ਸਹਾਇਕ।
  • ਹੜ੍ਹਾਂ ਨੂੰ ਰੋਕਣ ਲਈ ਸਹਾਇਕ।
  • ਜਹਾਜਰਾਨੀ ਤੇ ਮੱਛੀ ਪਾਲਣ ਦੇ ਕਾਰਜਾਂ ਵਿੱਚ ਸਹਾਇਕ।
ਨੁਕਸਾਨ:
  • ਸਿੰਚਾਈ ਪ੍ਰਬੰਧ ਵਿੱਚ ਤਬਦੀਲੀਆਂ ਅਤੇ ਫ਼ਸਲੀ ਚੱਕਰ ਵਿੱਚ ਤਬਦੀਲੀ।
  • ਵਾਤਾਵਰਣ ਅਤੇ ਕੁਦਰਤੀ ਤਬਦੀਲੀਆਂ (ਮਿੱਟੀ ਵਿੱਚ ਕੱਲਰ ਅਤੇ ਸੇਮ ਦਾ ਆਉਣਾ)।
  • ਧਨਾਢ ਜਿੰਮੀਦਾਰਾਂ ਅਤੇ ਗਰੀਬ ਭੂਮੀਹੀਣਾਂ ਵਿਚਾਲੇ ਪਾੜ੍ਾ ਵੱਧਣਾ।
  • ਅੰਤਰ-ਰਾਜੀ ਝਗੜ੍ੇ ਜਿਵੇਂ ਕਿ ਕਾਵੇਰੀ ਜਲ ਵਿਵਾਦ।
(iv) ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਵੇਂ ਹੈ?
Click to see Answer
ਉੱਤਰ: ਪਾਣੀ, ਧਰਤੀ ਦੇ ਸਭ ਤੋਂ ਵੱਧ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਹਰ ਜੀਵ-ਜੰਤੂ ਤੇ ਪੌਦੇ ਨੂੰ ਜਿਉਣ ਲਈ ਪਾਣੀ ਦੀ ਜਰੂਰਤ ਹੁੰਦੀ ਹੈ। ਧਰਤੀ ਉੱਤੇ ਜੇਕਰ ਪਾਣੀ ਨਾ ਹੁੰਦਾ ਤਾਂ ਜੀਵਨ ਵੀ ਨਾ ਹੁੰਦਾ। ਜਿਉਂਦੇ ਰਹਿਣ ਲਈ ਪਾਣੀ ਪੀਣ ਤੋਂ ਇਲਾਵਾ, ਪਾਣੀ ਦੀ ਵਰਤੋਂ ਕਈ ਥਾਵਾਂ ਵਿੱਚ ਹੁੰਦੀ ਹੈ। ਜਿਵੇਂ ਕਿ ਭੋਜਨ ਪਕਾਉਣਾ, ਕੱਪੜ੍ੇ ਧੋਣਾ, ਭਾਂਡੇ ਮਾਂਜਣਾ, ਸਾਫ਼ ਸਫਾਈ ਕਰਨਾ, ਬਾਗ਼-ਬਗੀਚੇ ਹਰੇ-ਭਰੇ ਰੱਖਣਾ, ਪਸ਼ੂਆਂ ਅਤੇ ਸਨਅਤੀ ਉਤਪਾਦਨਾਂ ਲਈ ਅਤੇ ਫ਼ਸਲਾਂ ਦੀ ਸਿੰਚਾਈ ਆਦਿ ਲਈ ਪਾਣੀ ਦੀ ਵਰਤੋਂ ਹੁੰਦੀ ਹੈ।
(v) ਨੀਲੇ ਪਾਣੀ ਤੇ ਹਰੇ ਪਾਣੀ ਦੇ ਕੀ-ਕੀ ਅਰਥ ਹਨ?
Click to see Answer
ਉੱਤਰ: ਹਰਾ ਪਾਣੀ ਪੌਦੇ ਦੁਆਰਾ ਸੰਚਾਰਿਤ ਪਾਣੀ ਹੈ, ਜੋ ਮਿੱਟੀ ਵਿੱਚ ਸਟੋਰ ਕੀਤੇ ਮੀਂਹ ਦੇ ਪਾਣੀ ਤੋਂ ਆਉਂਦਾ ਹੈ। ਨੀਲਾ ਪਾਣੀ ਝੀਲਾਂ, ਦਰਿਆਵਾਂ ਤੇ ਜਲਮਈਆਂ (aquifers) ਵਿੱਚ ਪਾਇਆ ਜਾਂਦਾ ਹੈ। ਨੀਲਾ ਪਾਣੀ, ਪੀਣ ਵਾਲੇ ਪਾਣੀ ਸਮੇਤ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਘਰਾਂ ਅਤੇ ਕਾਰੋਬਾਰਾਂ ਵਿੱਚ ਕੀਤੀ ਜਾ ਸਕਦੀ ਹੈ।
(vi) ਖੇਤੀਬਾੜ੍ੀ ਦੇ ਖੇਤਰ ਵਿੱਚ ਪਾਣੀ ਦੀ ਵਰਤੋਂ ‘ਤੇ ਨੋਟ ਲਿਖੋ?
Click to see Answer
ਉੱਤਰ: ਖੇਤੀਬਾੜ੍ੀ ਦੇ ਖੇਤਰ ਲਈ ਪਾਣੀ ਬਹੁਤ ਜਰੂਰੀ ਹੈ। ਇਹ ਖੇਤੀਬਾੜ੍ੀ ਦਾ ਅਨਿੱਖੜ੍ਵਾਂ ਅੰਗ ਹੈ। ਖੇਤੀਬਾੜ੍ੀ ਦੇ ਖੇਤਰ ਵਿੱਚ ਪਾਣੀ ਦੀ ਵਰਤੋਂ ਫ਼ਸਲਾਂ, ਫਲਾਂ ਅਤੇ ਸਬਜੀਆਂ ਨੂੰ ਉਗਾਉਣ ਅਤੇ ਪਸ਼ੂ-ਪਾਲਣ ਨੂੰ ਸੰਭਵ ਬਣਾਉਂਦੀ ਹੈ ਜੋ ਕਿ ਸਾਡੀ ਖੁਰਾਕ ਦਾ ਮੁੱਖ ਹਿੱਸਾ ਹੈ। ਜੇਕਰ ਸਿੰਚਾਈ ਦੀ ਗੱਲ ਕਰੀਏ ਤਾਂ ਸਿੰਚਾਈ ਦੇ ਕੰਮਾਂ ਵਿੱਚ ਹੀ 70% ਤਾਜਾ ਪਾਣੀ ਖਰਚ ਹੋ ਜਾਂਦਾ ਹੈ। ਫ਼ਸਲਾਂ ਦੇ ਝਾੜ੍ ਅਤੇ ਉਤਪਾਦਨ ਨੂੰ ਵਧਾਉਣ ਲਈ ਪਾਣੀ ਦੀ ਸਹੀ ਵਰਤੋਂ ਕਰਨੀ ਬਹੁਤ ਮਹੱਤਵਪੂਰਨ ਹੈ।
(vii) ਡੈਮ ਕੀ ਹੁੰਦਾ ਹੈ?
Click to see Answer
ਉੱਤਰ: ਡੈਮ, ਉਹ ਬੰਨ੍ਹ ਹੁੰਦਾ ਹੈ ਜੋ ਵੱਗਦੇ ਦਰਿਆ ਦੇ ਪਾਣੀ ਦੇ ਵਹਿਣ ਨੂੰ ਰੋਕ ਕੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ ਤੇ ਇਸਦੇ ਪਿੱਛੇ ਆਮ ਤੌਰ ‘ਤੇ ਵੱਡੀ ਝੀਲ ਪਾਣੀ ਨੂੰ ਸੰਭਾਲ ਕੇ ਰੱਖਦੀ ਹੈ। ਡੈਮ ਦਾ ਅਰਥ ‘ਝੀਲ’ ਹੁੰਦਾ ਹੈ।
(viii) ਪ੍ਰਾਚੀਨ ਭਾਰਤ ਵਿਚ ਪਾਣੀ ਬੰਨ੍ਹਣ ਦੇ ਕੋਈ ਤਿੰਨ ਤੱਥ ਸਾਂਝੇ ਕਰੋ?
Click to see Answer
ਉੱਤਰ:
  1. ਚੰਦਰਗੁਪਤ ਮੋਰੀਆ ਦੇ ਸ਼ਾਸਨ ਕਾਲ ਦੌਰਾਨ ਬੰਨ੍ਹ, ਝੀਲਾਂ ਤੇ ਹੋਰ ਅਜਿਹੇ ਪ੍ਰਬੰਧ ਰਾਹੀਂ ਸਿੰਚਾਈ ਦੀ ਕਾਮਯਾਬ ਪ੍ਰਣਾਲੀ ਤਿਆਰ ਕੀਤੀ ਗਈ।
  2. ਗਿਆਰਵੀਂ ਸਦੀ ਵਿੱਚ, ਉਸ ਸਮੇਂ ਦੀ ਸਭ ਤੋਂ ਵੱਡੀ ਮਾਨਵ ਨਿਰਮਿਤ ਝੀਲ, ਭੋਪਾਲ ਵਿਖੇ ਬਣਾਈ ਗਈ ਸੀ।
  3. ਚੌਦਵੀਂ ਸਦੀ ਵਿੱਚ ਦਿੱਲੀ ਦੇ ਸ਼ਾਸ਼ਕ ਅਲਤਮਸ਼ ਨੇ ਸਿਰੀ ਫੋਰਟ ਖੇਤਰ ਵਿੱਚ ਜਲ ਪ੍ਰਦਾਨ ਕਰਨ ਲਈ ਹੌਜ ਖਾਸ ਨਾਮਕ ਜਲ ਹੌਦੀਆਂ ਬਣਵਾਈਆਂ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (120 ਕੁ ਸ਼ਬਦਾਂ ਤੱਕ) - 3 to 4 Marks

(i) ਰਾਜਸਥਾਨ ਦੇ ਅਰਧ-ਖੁਸ਼ਕ ਇਲਾਕਿਆਂ ਵਿੱਚ ਕਿਹੜਾ ਵਰਖਾ ਜਲ ਪ੍ਰਬੰਧ ਕੀਤਾ ਜਾ ਸਕਦਾ ਹੈ?
Click to see Answer
ਉੱਤਰ: ਰਾਜਸਥਾਨ ਦੇ ਅਰਧ-ਖੁਸ਼ਕ ਇਲਾਕਿਆਂ ਵਿੱਚ ਵਰਖਾ ਜਲ ਪ੍ਰਬੰਧਨ ਹੇਠ ਦਿੱਤੇ ਅਨੁਸਾਰ ਕੀਤਾ ਜਾ ਰਿਹਾ ਹੈ:
  • ਰਾਜਸਥਾਨ ਵਿੱਚ ਪੀਣ ਯੋਗ ਪਾਣੀ ਦੀ ਲੋੜ੍ ਪੂਰੀ ਕਰਨ ਲਈ ਪਾਣੀ ਦੀ ਸੰਭਾਲ ‘ਤੇ ਭੰਡਾਰਣ ਦੀ ਵਿਧੀ ਅਪਣਾਈ ਜਾ ਰਹੀ ਹੈ। ਮੀਂਹ ਦਾ ਪਾਣੀ ਘਰਾਂ ਦੀਆਂ ਛੱਤਾਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇੱਕ ਟੈਂਕ ਵਿੱਚ ਭੇਜਿਆ ਜਾ ਰਿਹਾ ਹੈ।
  • ਰਾਜਸਥਾਨ ਦੇ ਖੁਸ਼ਕ ਇਲਾਕਿਆਂ ਵਿੱਚ, ਪੀਣ ਦੇ ਉਦੇਸ਼ਾਂ ਲਈ ਪਾਣੀ ਨੂੰ ਸਟੋਰ ਕਰਨ ਲਈ ਹਰ ਘਰ ਵਿੱਚ ਜਮੀਨਦੋਜ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ।
  • ਇਹ ਟੈਂਕ ਵੱਡੇ ਅਤੇ ਡੂੰਘੇ ਕੀਤੇ ਜਾ ਰਹੇ ਹਨ ਤਾਂ ਜੋ ਜਿਆਦਾ ਪਾਣੀ ਨੂੰ ਸਟੋਰ ਕੀਤਾ ਜਾ ਸਕੇ।
(ii) ਰਵਾਇਤੀ ਵਰਖਾ ਜਲ ਪ੍ਰਬੰਧਨ ਅਜੋਕੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
Click to see Answer
ਉੱਤਰ: ਵਰਖਾ ਦੇ ਪਾਣੀ ਨੂੰ ਰਵਾਇਤੀ ਤਰੀਕਿਆਂ ਜਿਵੇਂ ਕਿ ਛੱਤਾਂ ਉੱਪਰ ਮੌਜੂਦ ਪਾਣੀ ਨੂੰ ਪਾਈਪਾਂ ਦੀ ਸਹਾਇਤਾ ਨਾਲ ਜਮੀਨਦੋਜ ਟੈਕਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਜਾਂ ਆਪਣੇ ਘਰਾਂ ਦੇ ਵਿਹੜ੍ਿਆਂ ਵਿੱਚ ਬਣੀਆਂ ਟੈਂਕੀਆਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਰਾਜ ਵਿੱਚ ਹਰ ਘਰ ਦੀ ਛੱਤ ਉੱਪਰ ਮੀਂਹ ਜਲ ਸੰਭਾਲ ਕੇਂਦਰ ਸਥਾਪਿਤ ਕਰਨਾ ਲਾਜਮੀ ਕੀਤਾ ਹੋਇਆ ਹੈ। ਮਾਸਿਨਰਮ ਦੇ ਸ਼ਹਿਰ ਗੇਂਦਾਤੁਰ ਜਿੱਥੇ ਸਾਲਾਨਾ 1000 ਮਿਲੀਮੀਟਰ ਮੀਂਹ ਪੈਂਦਾ ਹੈ, ਉੱਥੇ 80 ਫੀਸਦੀ ਜਲ ਦੀ ਸੰਭਾਲ ਕੀਤੀ ਜਾ ਰਹੀ ਹੈ। ਮੇਘਾਲਿਆ ਵਿੱਚ ਵਰਖਾ ਜਲ ਪ੍ਰਬੰਧਨ ਲਈ ਬਾਂਸ ਦੀ ਟਹਿਣੀ ਨੂੰ ਪਾਈਪ ਦੀ ਤਰ੍ਹਾਂ ਵਰਤ ਕੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਖੁੱਲ੍ਹੀਆਂ ਭਾਈਚਾਰਕ ਜਮੀਨਾਂ ਤੋਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ, ਇਸਨੂੰ ਨਕਲੀ ਖੂਹਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ।
(iii) ਬਹੁ-ਮੰਤਵੀ ਪ੍ਰਾਜੈਕਟਾਂ ਨੇ ਖੇਤੀ ਖੇਤਰ ਵਿਚ ਕੀ-ਕੀ ਤਬਦੀਲੀਆਂ ਲਿਆਂਦੀਆਂ ਹਨ?
Click to see Answer
ਉੱਤਰ: ਬਹੁ-ਮੰਤਵੀ ਪ੍ਰਾਜੈਕਟਾਂ ਨੇ ਖੇਤੀ ਖੇਤਰ ਵਿੱਚ ਫ਼ਸਲੀ, ਵਾਤਾਵਰਣ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀਆਂ ਹੇਠ ਲਿਖੇ ਅਨੁਸਾਰ ਲਿਆਂਦੀਆਂ ਹਨ:
  1. ਬਹੁ-ਮੰਤਵੀ ਪ੍ਰੋਜੈਕਟਾਂ ਵਿੱਚ ਸਿੰਚਾਈ ਪ੍ਰਬੰਧ ਵਿਚ ਤਬਦੀਲੀ ਆਉਣ ਨਾਲ ਫ਼ਸਲੀ ਚੱਕਰ ਵੀ ਤਬਦੀਲ ਹੋ ਗਿਆ ਹੈ।
  2. ਕਿਸਾਨ ਸੰਘਣੀ ਖੇਤੀ ਅਤੇ ਨਕਦ ਫਸਲਾਂ ਦੇ ਵੱਲ ਜਿਆਦਾ ਧਿਆਨ ਦੇਣ ਲੱਗ ਪਏ ਹਨ।
  3. ਵਾਤਾਵਰਣ ਅਤੇ ਕੁਦਰਤੀ ਤਬਦੀਲੀਆਂ ਸਾਹਮਣੇ ਆ ਰਹੀਆਂ ਹਨ ਜਿਵੇਂ ਮਿੱਟੀ ਵਿੱਚ ਕੱਲਰ ਅਤੇ ਸੇਮ ਆਉਣਾ।
  4. ਧਨਾਢ ਜਿੰਮੀਦਾਰਾਂ ਅਤੇ ਗਰੀਬ ਭੂਮੀਹੀਣਾਂ ਵਿਚਕਾਰ ਪਾੜ੍ਾ ਵੱਧਣਾ।
  5. ਡੈਮਾਂ ਕਾਰਨ, ਇੱਕ ਹੀ ਜਲ ਸਾਧਨ ਦੀ ਵਰਤੋਂ ਅਤੇ ਉਸ ਦੇ ਫ਼ਾਇਦਿਆਂ ਵਿੱਚੋਂ ਹਿੱਸਾ ਵੰਡਾਉਣ ਲਈ ਵੱਖੋ-ਵੱਖ ਸਮਾਜਿਕ ਤੇ ਰਾਜਨੀਤਿਕ ਇਕਾਈਆਂ ਵਿੱਚ ਆਪਸੀ ਉਲਝੇਵੇਂ ਆਉਣੇ।
  6. ਰਾਜਾਂ ਵਿਚ ਆਪਸੀ ਅੰਤਰ-ਰਾਜੀ ਝਗੜ੍ੇ ਜਿਵੇਂ ਕਿ ਕਰਨਾਟਕ ਤੇ ਤਾਮਿਲਨਾਡੂ ਵਿਚਕਾਰ ‘ਕਾਵੇਰੀ ਜਲ ਵਿਵਾਦ’।
(iv) ਵਰਖਾ ਜਲ ਸੰਭਾਲ ਕੀ ਹੈ? ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
Click to see Answer
ਉੱਤਰ: ਵਰਖਾ ਜਲ ਸੰਭਾਲ ਦਾ ਅਰਥ ਹੈ ਕਿ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣਾ। ਅੱਜ ਦੇ ਸਮੇਂ ਵਿੱਚ ਵਰਖਾ ਜਲ ਸੰਭਾਲ ਨੂੰ ਇਕ ਵਧੀਆ ਬਦਲ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਵਰਖਾ ਜਲ ਸੰਭਾਲ ਨਾਲ ਸਮਾਜ ਦੀ ਆਰਥਿਕਤਾ ਅਤੇ ਵਾਤਾਵਰਣ ਦੋਹਾਂ ਨੂੰ ਹੀ ਬਹੁਤ ਜਿਆਦਾ ਫਾਇਦਾ ਹੋਵੇਗਾ। ਇਸ ਨੂੰ ਹੇਠ ਲਿਖੇ ਅਨੁਸਾਰ ਲਾਗੂ ਕੀਤਾ ਜਾ ਸਕਦਾ ਹੈ:
  1. ਖੁਸ਼ਕ ਤੇ ਅਰਧ ਖੁਸ਼ਕ ਇਲਾਕਿਆਂ ਵਿੱਚ ਪਾਣੀ ਦੀ ਸੰਭਾਲ ਲਈ ਭੰਡਾਰਨ ਦੀ ਵਿਧੀ ਅਪਣਾਈ ਜਾ ਸਕਦੀ ਹੈ ਅਤੇ ਪਾਣੀ ਨੂੰ ਵੱਡੇ ਟੈਕਾਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ।
  2. ਹੜ੍ਹਾਂ ਵਾਲੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦਾ ਭੂਮੀ ‘ਤੇ ਭੰਡਾਰਨ ਕਰਕੇ ਮਿੱਟੀ ਵਿੱਚ ਨਮੀਂ ਨੂੰ ਸੰਭਾਲਿਆ ਜਾ ਸਕਦਾ ਹੈ।
  3. ਅਰਧ-ਪਹਾੜ੍ੀ ਖੇਤਰਾਂ ਵਿੱਚ ਅਜਾਈਂ ਵਹਿੰਦੇ ਮੀਂਹ ਦੇ ਪਾਣੀ ਨੂੰ ਨਦੀਆਂ ਦੇ ਨਾਲਿਆਂ ਦੇ ਰਾਹੀਂ ਛੋਟੇ-ਛੋਟੇ ਡੈਮ ਬਣਾ ਕੇ ਰੋਕਿਆ ਜਾ ਸਕਦਾ ਹੈ।
  4. ਮੈਦਾਨੀ ਇਲਾਕਿਆਂ ਵਿੱਚ ਵਾਧੂ ਮੀਂਹ ਦੇ ਪਾਣੀ ਨੂੰ ਤੀਜੇ ਦਰਜੇ ਦੇ ਨਾਲੇ ਬਣਾ ਕੇ, ਖੇਤਾਂ ਵਿੱਚ ਪਾਣੀ ਖੜ੍ਹਨ ਤੋਂ ਰੋਕਿਆ ਜਾ ਸਕਦਾ ਹੈ ਤੇ ਘੱਟ ਮੀਂਹ ਵਾਲੇ ਇਲਾਕੇ ਵਿੱਚ ਸਿੰਚਾਈ ਲਈ ਜਾਂ ਨੇੜ੍ਲੇ ਦਰਿਆਵਾਂ ਰਾਹੀਂ ਜਮੀਨਦੋਜ ਪਾਣੀ ਦੇ ਰੀਚਾਰਜ ਲਈ ਵਰਤਿਆ ਜਾ ਸਕਦਾ ਹੈ।
  5. ਸ਼ਹਿਰੀ ਇਲਾਕੇ ਵਿੱਚ ਮੀਂਹ ਦੇ ਪਾਣੀ ਨੂੰ ਨਾਲੇ-ਨਾਲੀਆਂ ਰਾਹੀਂ ਨੇੜ੍ਲੇ ਦਰਿਆਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ।
(v) ਜਲ ਸ਼ੁੱਧੀਕਰਨ ਲਈ ਸੀਚੇਵਾਲ ਮਾਡਲ ਕੀ ਸੀ ਤੇ ਇਹ ਜਲ ਸੰਭਾਲ ਕਿਵੇਂ ਕਰਦਾ ਹੈ?
Click to see Answer
ਉੱਤਰ: ਸੀਚੇਵਾਲ ਮਾਡਲ ਜੋ ਕਿ ਸਧਾਰਨ ਪਾਈਪ ਅਤੇ ਪੰਪ ਫਾਰਮੂਲਾ ਹੈ। ਸੀਚੇਵਾਲ ਮਾਡਲ ਪਾਣੀ ਦੀ ਸ਼ੁੱਧੀਕਰਨ ਵਰਗੀ ਸੰਗੀਨ ਔਕੜ੍ ਦਾ ਹੱਲ ਹੈ। ਇਹ ਤਰੀਕਾ ਜ਼ਿਲ੍ਹਾ ਜਲੰਧਰ ਦੇ ਪਿੰਡ ਸੀਚੇਵਾਲ ਤੇ ਜ਼ਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ ਸਮੇਤ ਕਈ ਥਾਂਵਾਂ ਤੇ ਲਾਗੂ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਇਸ ਨੂੰ ‘ਸੀਚੇਵਾਲ ਮਾਡਲ’ ਦਾ ਨਾਮ ਦਿੱਤਾ ਹੈ ਤੇ ਗੰਗਾ ਸਮੇਤ ਕਈ ਭਾਰਤੀ ਦਰਿਆਵਾਂ ਦੀ ਸਫ਼ਾਈ ਕਰਨ ਹਿੱਤ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਸੀਚੇਵਾਲ ਮਾਡਲ ਦਾ ਮਨੋਰਥ ਪਿੰਡਾਂ ਨੂੰ ਸਾਫ਼ ਸੁਥਰਾ ਅਤੇ ਹਰੇ-ਭਰੇ ਰੱਖਣਾ ਹੈ।

ਸੀਚੇਵਾਲ ਮਾਡਲ ਦੀ ਵਿਧੀ:
  1. ਪਿੰਡਾਂ ਦਾ ਗੰਦਾ ਪਾਣੀ/ ਤਰਲ ਇੱਕ ਟੋਭੇ ਵਿੱਚ ਇਕੱਤਰ ਕਰ ਲਿਆ ਜਾਂਦਾ ਹੈ।
  2. ਪਾਣੀ ਦੀ ਸਤਹ ਉੱਤੇ ਤੈਰਦੇ ਪਦਾਰਥਾਂ ਨੂੰ, ਨਿਤਾਰਨ ਦੀ ਵਿਧੀ ਰਾਹੀਂ ਇਕੱਤਰ ਕਰ ਲਿਆ ਜਾਂਦਾ ਹੈ।
  3. ਦੂਸ਼ਿਤ ਪਾਣੀ ਨੂੰ ਤਿੰਨ ਖੂਹਾਂ ਵਿੱਚ ਪਾਇਆ ਜਾਂਦਾ ਹੈ। ਪਹਿਲੇ ਖੂਹ ਵਿੱਚ ਸਾਰੇ ਮਾਦੇ ਨੂੰ ਘੜ੍ੀ ਦੀਆਂ ਸੂਈਆਂ ਦੇ ਸਮਾਨਅੰਤਰ ਘੁਮਾਇਆ ਜਾਂਦਾ ਹੈ। ਦੂਜੇ ਖੂਹ ਵਿੱਚ ਘੜ੍ੀ ਦੀਆਂ ਸੂਈਆਂ ਦੀ ਹਰਕਤ ਦੇ ਵਿਰੁੱਧ ਘੁੰਮਾਉਣ ਨਾਲ ਤੇਲ ਅਧਾਰਿਤ ਪਦਾਰਥ ਵੱਖਰੇ ਹੋ ਜਾਂਦੇ ਹਨ। ਤੀਜੇ ਖੂਹ ਵਿੱਚ ਪਾਣੀ ਮੁੱਖ ਤਲਾਅ ਵਿੱਚ ਚਲਾ ਜਾਂਦਾ ਹੈ।
  4. ਪ੍ਰਮੁੱਖ ਤਲਾਅ ਵਿਚਲਾ ਪਾਣੀ ਸੂਰਜੀ ਕਿਰਨਾਂ ਨਾਲ ਸਾਫ਼ ਕੀਤਾ ਜਾਂਦਾ ਹੈ।
  5. ਤਲਾਅ ਵਿੱਚੋਂ ਜਲ ਦੇ ਨਿਕਾਸ ਵਾਲੇ ਪਾਸਿਓ, ਮੋਟਰ ਪੰਪ ਦੀ ਸਹਾਇਤਾ ਦਾ ਪਾਣੀ ਚੁੱਕ ਕੇ ਸਿੰਚਾਈ ਲਈ ਭੇਜ ਦਿੱਤਾ ਜਾਂਦਾ ਹੈ।
  6. ਜਲ ਸੋਧਕ ਸਹੂਲਤ ਦੇ ਚਾਰੇ ਪਾਸੇ ਵੀ ਪੌਦੇ ਲਗਾਏ ਜਾਂਦੇ ਹਨ।
(vi) ਭਾਰਤ ਵਿੱਚ ਜਲ ਸੰਕਟ ਬਾਰੇ ‘ਨੀਤੀ ਆਯੋਗ ਦੀ 2018- ਰਿਪੋਰਟ’ ਦੀ ਚਰਚਾ ਕਰੋ?
Click to see Answer
ਉੱਤਰ: ‘ਨੀਤੀ ਆਯੋਗ ਦੀ 2018- ਰਿਪੋਰਟ’ ਅਨੁਸਾਰ ਜਲ ਸਾਧਨਾਂ ਦੇ ਪ੍ਰਬੰਧ ਨੂੰ ਫੌਰਨ ਸੰਵਾਰਨ ਦੀ ਲੋੜ੍ ‘ਤੇ ਬਹੁਤ ਜੋਰ ਦਿੱਤਾ ਗਿਆ ਹੈ। ਦੇਸ਼ ਦੇ ਜਿਹੜੇ ਇਲਾਕਿਆਂ ਵਿੱਚ ਹਰ ਸਾਲ, ਮੌਜੂਦ ਪਾਣੀ ਦਾ 40 ਫੀਸਦੀ ਹਿੱਸਾ ਵਰਤ ਲਿਆ ਜਾਂਦਾ ਹੈ ਉਹਨਾਂ ਇਲਾਕਿਆਂ ਦੇ ਵਾਸੀ 60 ਕਰੋੜ੍ ਦੇ ਲਗਭਗ ਭਾਰਤੀ ਲੋਕ ਉੱਚ ਗੰਭੀਰ ਤੋਂ ਅਤਿਅੰਤ ਗੰਭੀਰ ਜਲ ਸੰਕਟ ਨਾਲ ਜੂਝ ਰਹੇ ਹਨ। ਜਲ ਪ੍ਰਬੰਧਨ ਬਾਰੇ ਮਿਸ਼ਰਤ ਰਿਪੋਰਟ ਅਨੁਸਾਰ ਦੇਸ਼ ਵਿੱਚ ਹਰ ਸਾਲ ਲਗਭਗ ਦੋ ਲੱਖ ਲੋਕ ਸਾਫ਼ ਪਾਣੀ ਦੀ ਕਮੀ ਖੁਣੋਂ ਜਾਨ ਗਵਾ ਰਹੇ ਹਨ ਤੇ ਪਾਣੀ ਦੀ ਵੱਧਦੀ ਮੰਗ ਕਾਰਨ ਸੰਨ 2050 ਤਕ ਪੂਰਤੀ ਨਾਲੋਂ ਮੰਗ ਵੱਧ ਜਾਵੇਗੀ। ਰਾਜਾਂ ਨੂੰ ਲੋੜ੍ ਹੈ ਕਿ ਉਹ ਆਪਣੇ ਜਮੀਨਦੋਜ ਜਲ ਅਤੇ ਖੇਤੀ ਲਈ ਜਲ ਦੀ ਸੰਭਾਲ ਦੇ ਪ੍ਰਬੰਧਨ ਫ਼ੌਰਨ ਆਰੰਭ ਦੇਣ। ਰਿਪੋਰਟ ਅਨੁਸਾਰ ਦਿੱਲੀ, ਬੇਂਗਲੁਰੂ, ਚੇਨੱਈ ਅਤੇ ਹੈਦਰਾਬਾਦ ਸਮੇਤ ਦੇਸ਼ ਦੇ 21 ਸ਼ਹਿਰਾਂ ਵਿੱਚੋਂ 2020 ਤੱਕ ਜਮੀਨਦੋਜ ਜਲ ਖਤਮ ਹੋ ਜਾਵੇਗਾ, 10 ਕਰੋੜ੍ ਲੋਕ ਪੀੜ੍ਤ ਹੋਣਗੇ ਅਤੇ ਸੰਨ 2030 ਤੱਕ ਦੇਸ਼ ਦੀ 40 ਫੀਸਦੀ ਆਬਾਦੀ ਕੋਲ ਪੀਣ ਲਈ ਪਾਣੀ ਨਹੀਂ ਹੋਵੇਗਾ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends