ਸਰਕਾਰ ਵੱਲੋ ਸਕੂਲਾਂ ਦਾ ਸਮਾਂ ਬਦਲਣਾ ਹਾਸੋਹੀਣੀ ਤੇ ਮਖੌਲ ਵਾਲੀ ਗੱਲ ਹੈ, ਸਰਕਾਰ ਦੱਸੇ ਕਿ 1.30 ਤੇ 2 ਵਜੇ ਦਾ ਫਰਕ ਕੀ ?ਅਧਿਆਪਕਾਂ ਦੀਆ ਚਾਰ ਚਾਰ ਡਿਊਟੀਆ ਲਗਾਕੇ ਬੱਚੇ ਕਿਸ ਆਸਰੇ ਛੱਡਣੇ ਹਨ - ਪੰਨੂ , ਲਾਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅਤਿ ਦੀ ਗਰਮੀ ਦੇ ਦਿਨਾਂ ਚ ਤਰਾਹ ਤਰਾਹ ਕਰ ਰਹੇ ਬੱਚਿਆ ਦੀ ਹਾਲਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲੀ ਗੱਲ਼ ਤਾਂ ਇਹ ਕਿ ਸਾਰੇ ਅਧਿਆਪਕ ਤੇ ਮਰਦਮਸ਼ੁਮਾਰੀ , ਹੈਲਥ ਕਾਰਡ , ਡਰੱਗ ਸਰਵੇ ਅਤੇ ਚੋਣਾਂ ਚ ਲਗਾ ਦਿਤੇ ਹਨ ।ਪਹਿਲੀ ਗੱਲ ਤਾਂ ਸਰਕਾਰ ਇਹ ਦੱਸੇ ਕਿ ਬੱਚੇ ਸਕੂਲਾਂ ਚ ਕਿਸ ਆਸਰੇ ਛੱਡੇ ਜਾ ਰਹੇ ਹਨ , ਸਰਕਾਰ ਨੂੰ ਸਪੱਸ਼ਟ ਕਰਦਿਆ ਕਿਹਾ ਕਿ ਇਹ ਅਧਿਆਪਕ ਹੀ ਹਨ ਜਿਹੜੇ ਕੰਮ ਚਲਾਈ ਜਾ ਰਹੇ ਹਨ ਨਹੀ ਤਾਂ ਤੁਸੀ ਤਾਂ ਦਿਵਾਲਾ ਕੱਢਤਾਂ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਨੇ ਕਿਹਾ ਕਿ ਸਰਕਾਰ ਇਹ ਦੱਸੇ ਕਿ 1:30 ਵਜੇ ਤੇ 2 ਵਜੇ ਦਾ ਫਰਕ ਸਾਨੂੰ ਸਮਝ ਨਹੀ ਆਇਆ । ਜਿਸ ਤਰਾਂ ਸਾਰੇ ਅਧਿਆਪਕ ਚਾਰ ਚਾਰ ਡਿਊਟੀਆ ਚ ਫਸਾ ਦਿਤੇ ਹਨ ਇਸ ਸਥਿਤੀ ਚ ਡਿਊਟੀਆ ਤੇ ਗਰਮੀ ਨੂੰ ਮੁੱਖ ਰੱਖਦਿਆਂ ਸਰਕਾਰ ਨੂਂ ਛੁੱਟੀਆ ਕਰਨੀਆ ਬਣਦੀਆ ਸੀ , ਸਰਕਾਰ ਸਪੱਸ਼ਟ ਫੈਸਲਾ ਲਵੇ । ਨਹੀ ਤਾਂ ਮਿਡ ਡੇ ਮੀਲ ਖੁਆ ਕੇ ਛੁੱਟੀ ਕਰ ਦੇਣੀ ਬਣਦੀ ਹੈ , ਜੋ ਭਰ ਗਰਮੀ ਚ ਸਭ ਦੀ ਸਮਝ ਚ' ਆਉਦੀ ਹੈ । ਨਹੀ ਤਾਂ ਸਰਕਾਰ ਛੋਟੇ ਛੋਟੇ ਬੱਚਿਆ ਅਤੇ ਅਧਿਆਪਕਾਂ ਨਾਲ ਮਖੌਲ ਕਰਨੇ ਅਤੇ ਵੰਨ ਸਵੰਨੀਆ ਡਿਊਟੀਆ ਲਗਾ ਕੇ ਸਿਖਿਆ ਦਾ ਸਤਿਆਨਾਸ ਕਰਨਾ ਬੰਦ ਕਰੇ । ਅਜਿਹੇ ਮਖੋਲ ਰਸ਼ਟਰ ਦੇ ਨਿਰਮਾਤਾ ਅਤੇ ਸਿਖਿਆ ਦੇ ਖੇਤਰ ਨਾਲ ਸੋਭਦੇ ਨਹੀ ਹਨ ਜੋ ਤੁਸੀ ਕਰ ਰਹੇ ਹੋ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਦਲਜੀਤ ਸਿੰਘ ਲਹੌਰੀਆ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*
ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)
