PSEB Class 7 Science Solution Chapter 2: ਜੰਤੂਆਂ ਵਿੱਚ ਪੋਸ਼ਣ

PSEB Class 7 Science Solution Chapter 2: ਜੰਤੂਆਂ ਵਿੱਚ ਪੋਸ਼ਣ

7ਵੀਂ, ਸਾਇੰਸ, ਪੰਜਾਬੀ ਮਾਧਿਅਮ,ਸਿਲੇਬਸ

ਅਧਿਆਇ-2 ਜੰਤੂਆਂ ਵਿੱਚ ਪੋਸ਼ਣ

ਕਿਰਿਆਵਾਂ 'ਤੇ ਆਧਾਰਿਤ ਪ੍ਰਸ਼ਨ

ਕਿਰਿਆ 2.1- ਸਟਾਰਚ ਨੂੰ ਚਬਾਉਣ ਦੇ ਪ੍ਰਭਾਵ ਦਾ ਅਧਿਐਨ।

ਪ੍ਰਸ਼ਨ 1- ਮੂੰਹ ਵਿਚਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ ਉਸ ਦਾ ਨਾਂ ਲਿਖੋ।
ਉੱਤਰ- ਲਾਰ।
ਪ੍ਰਸ਼ਨ 2- ਆਇਓਡੀਨ ਦਾ ਘੋਲ਼ ਸਟਾਰਚ ਵਿੱਚ ਮਿਲਾਉਣ 'ਤੇ ਕੀ ਪਰਿਵਰਤਨ ਦੇਖਿਆ ਜਾ ਸਕਦਾ ਹੈ?
ਉੱਤਰ- ਰੰਗ ਨੀਲਾ-ਕਾਲਾ ਹੋ ਜਾਵੇਗਾ।
ਪ੍ਰਸ਼ਨ 3- ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਜਾਂਦਾ ਹੈ?
ਉੱਤਰ- ਗੁਲੂਕੋਜ਼ ਵਿੱਚ।

ਕਿਰਿਆ 2- ਵੱਖ-ਵੱਖ ਕਿਸਮ ਦੇ ਦੰਦਾਂ ਦਾ ਅਧਿਐਨ ਕਰਨਾ।

ਪ੍ਰਸ਼ਨ 1- ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਉੱਤਰ- ਤਿੱਖੇ ਦੰਦ।
ਪ੍ਰਸ਼ਨ 2- ਕਿਸ ਉਮਰ ਤੱਕ ਪ੍ਰੀ ਮੋਲਰ ਅਤੇ ਮੋਲਰ ਦਾੜ੍ਹਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ?
ਉੱਤਰ- 50 ਸਾਲ ਜਾਂ ਵੱਧ ਉਮਰ ਵਿੱਚ।
ਪ੍ਰਸ਼ਨ 3- ਬਾਲਗਾਂ ਦੇ ਮੂੰਹ ਵਿੱਚ ਵੱਧ ਤੋਂ ਵੱਧ ਕਿੰਨੇ ਦੰਦ ਹੁੰਦੇ ਹਨ?
ਉੱਤਰ- 32 (ਬੱਤੀ)।

ਕਿਰਿਆ 3- ਜੀਭ ਉੱਤੇ ਮੌਜੂਦ ਵੱਖ-ਵੱਖ ਸੁਆਦ-ਗ੍ਰੰਥੀਆਂ ਦਾ ਅਧਿਐਨ ਕਰਨਾ।

ਪ੍ਰਸ਼ਨ 1- ਜੀਭ ਦੇ ਕਿਸ ਹਿੱਸੇ 'ਤੇ ਖੱਟਾ ਸੁਆਦ ਅਨੁਭਵ ਹੁੰਦਾ ਹੈ?
ਉੱਤਰ- ਜੀਭ ਦੇ ਪਿਛਲੇ ਹਿੱਸੇ ਦੇ ਖੱਬੇ-ਸੱਜੇ ਪਾਸੇ ‘ਤੇ ਖੱਟਾ ਸੁਆਦ ਅਨੁਭਵ ਹੁੰਦਾ ਹੈ।
ਪ੍ਰਸ਼ਨ 2- ਜੀਭ ਦੇ ਅਗਲੇ ਹਿੱਸੇ 'ਤੇ ਕੌੜਾ ਸੁਆਦ ਕਿਉਂ ਅਨੁਭਵ ਹੁੰਦਾ ਹੈ?
ਉੱਤਰ- ਕਿਉਂਕਿ ਜੀਭ ਦੇ ਅਗਲੇ ਹਿੱਸੇ 'ਤੇ ਕੇਵਲ ਮਿੱਠੇ ਸੁਆਦ ਵਾਲੀਆਂ ਸੁਆਦ ਗ੍ਰੰਥੀਆਂ ਹੀ ਮੌਜੂਦ ਹੁੰਦੀਆਂ ਹਨ।
ਅਭਿਆਸ (Exercise)

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ ਉਨ੍ਹਾਂ ਨੂੰ ________ ਕਹਿੰਦੇ ਹਨ।
ਉੱਤਰ- ਸਰਬ-ਆਹਾਰੀ।
(ii) ਮਨੁੱਖ ਵਿੱਚ ਭੋਜਨ ਦਾ ਪਾਚਨ ________ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ________ ਵਿੱਚ ਪੂਰਨ ਹੁੰਦਾ ਹੈ।
ਉੱਤਰ- ਮੂੰਹ, ਛੋਟੀ ਆਂਦਰ।
(iii) ________ ਮਨੁੱਖ ਦੀ ਸਭ ਤੋਂ ਵੱਡੀ ਗ੍ਰੰਥੀ ਹੈ।
ਉੱਤਰ- ਜਿਗਰ।
(iv) ________ ਵਿੱਚ ਅਣਪਚੇ ਭੋਜਨ ਵਿੱਚੋਂ ਪਾਣੀ ਅਤੇ ਲੂਣ ਸੋਖੇ ਜਾਂਦੇ ਹਨ।
ਉੱਤਰ- ਵੱਡੀ ਆਂਦਰ।

ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।

(i) ਜੀਭ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ।
ਉੱਤਰ- ਸਹੀ।
(ii) ਮਨੁੱਖ ਵਿੱਚ ਪਾਚਨ ਕਿਰਿਆ ਮਿਹਦੇ ਵਿੱਚ ਪੂਰੀ ਹੋ ਜਾਂਦੀ ਹੈ।
ਉੱਤਰ- ਗਲਤ।
(iii) ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ।
ਉੱਤਰ- ਸਹੀ।
(iv) ਅਮੀਬਾ ਝੂਠੇ ਪੈਰਾਂ (ਸੁਡੋਪੋਡੀਆ) ਨਾਲ ਭੋਜਨ ਦੇ ਕਣ ਫੜਦਾ ਹੈ।
ਉੱਤਰ- ਸਹੀ।

ਪ੍ਰਸ਼ਨ 3- ਕਾਲਮ 'ੳ’ ਦਾ ਕਾਲਮ 'ਅ' ਨਾਲ ਮਿਲਾਨ ਕਰੋ।

ਮਿਲਾਨ ਦੇਖਣ ਲਈ ਕਲਿੱਕ ਕਰੋ
ਕਾਲਮ 'ੳ'ਕਾਲਮ 'ਅ'
(i) ਜੁਗਾਲੀ ਕਰਨ ਵਾਲਾ (ਰੂਮੀਨੈਂਟ)(ਸ) ਗਊ
(ii) ਕਾਰਬੋਹਾਈਡਰੇਟਸ(ੲ) ਗੁਲੂਕੋਜ਼
(iii) ਪਿੱਤਾ(ੳ) ਪਿੱਤ ਰਸ
(iv) ਛੋਟੀ ਆਂਦਰ(ਹ) ਭੋਜਨ ਦਾ ਪਾਚਨ ਪੂਰਨ ਹੁੰਦਾ ਹੈ
(v) ਮਲ ਤਿਆਗ(ਅ) ਅਣਪਚਿਆ ਭੋਜਨ ਜਮ੍ਹਾਂ ਹੁੰਦਾ ਹੈ

ਪ੍ਰਸ਼ਨ 4- ਸਹੀ ਉੱਤਰ ਚੁਣੋ।

(i) ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ-
ਉੱਤਰ- (ਅ) ਸ਼ਾਕਾਹਾਰੀ।
(ii) ਸੈੱਲਾਂ ਤੋਂ ਬਾਹਰ ਪਾਚਨ ਹੁੰਦਾ ਹੈ-
ਉੱਤਰ- (ੲ) ਮ੍ਰਿਤਜੀਵੀ।
(iii) ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ-
ਉੱਤਰ- (ੳ) ਭੋਜਨ ਗ੍ਰਹਿਣ।
(iv) ਜਿਗਰ ਦਾ ਰਿਸਾਵ-
ਉੱਤਰ- (ਅ) ਪਿੱਤ ਰਸ।
(v) ਅਮੀਬਾ ਵਿੱਚ ਪੋਸ਼ਣ ਦੀ ਕਿਸਮ-
ਉੱਤਰ- (ਅ) ਪ੍ਰਾਣੀਵਤ।

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।

(i) ਪ੍ਰਾਣੀਵਤ ਪੋਸ਼ਣ ਕੀ ਹੈ?
ਉੱਤਰ- ਪ੍ਰਾਣੀਵਤ ਪੋਸ਼ਣ ਦੌਰਾਨ ਗੁੰਝਲਦਾਰ ਭੋਜਨ ਸਰੀਰ ਅੰਦਰ ਲਿਜਾ ਕੇ, ਐਨਜਾਈਮਾਂ ਦੀ ਸਹਾਇਤਾ ਨਾਲ ਸਰਲ ਯੋਗਿਕਾਂ ਵਿੱਚ ਤੋੜ ਕੇ ਸੋਖ ਲਿਆ ਜਾਂਦਾ ਹੈ। ਜਿਵੇਂ- ਅਮੀਬਾ ਅਤੇ ਮਨੁੱਖ ਵਿੱਚ ਪੋਸ਼ਣ।
(ii) ਸੋਖਣ ਤੋਂ ਕੀ ਭਾਵ ਹੈ?
ਉੱਤਰ- ਪਚੇ ਹੋਏ ਭੋਜਨ ਵਿੱਚੋਂ ਜਰੂਰੀ ਪੋਸ਼ਕ ਤੱਤਾਂ ਨੂੰ ਸਰੀਰ ਦੁਆਰਾ ਜਜ਼ਬ ਕਰਨ ਨੂੰ ਸੋਖਣ ਕਹਿੰਦੇ ਹਨ।
(iii) ਸਵੈ ਅੰਗੀਕਰਨ ਦੀ ਪਰਿਭਾਸ਼ਾ ਲਿਖੋ।
ਉੱਤਰ- ਸੋਖੇ ਹੋਏ ਭੋਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲੋਂ ਵਾਧੇ ਅਤੇ ਰੱਖ-ਰਖਾਵ ਲਈ ਕਰਨ ਨੂੰ ਸਵੈ ਅੰਗੀਕਰਨ ਕਹਿੰਦੇ ਹਨ।
(iv) ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ।
ਉੱਤਰ- ਮੂੰਹ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਰੈਕਟਮ ਅਤੇ ਮਲ ਦੁਆਰ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ।

(i) ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ?
ਉੱਤਰ- ਦੁੱਧ ਦੇ ਦੰਦ: ਬਾਲ ਅਵਸਥਾ ਦੌਰਾਨ ਉੱਗੇ 20 ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਹ 6 ਤੋਂ 8 ਸਾਲ ਦੀ ਉਮਰ ਵਿੱਚ ਨਿਕਲ ਜਾਂਦੇ ਹਨ। ਸਥਾਈ ਦੰਦ: ਦੁੱਧ ਦੇ ਦੰਦ ਨਿਕਲਨ ਤੋਂ ਬਾਅਦ ਉੱਗੇ 32 ਦੰਦਾਂ ਦੇ ਸੈੱਟ ਨੂੰ ਸਥਾਈ ਦੰਦ ਕਹਿੰਦੇ ਹਨ।
(ii) ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ ਲਿਖੋ।
ਉੱਤਰ-
(ੳ) ਤਿੱਖੇ ਦੰਦ (4): ਭੋਜਨ ਕੱਟਣ ਲਈ।
(ਅ) ਸੂਏ (8): ਭੋਜਨ ਫਾੜਨ ਲਈ।
(ੲ) ਪ੍ਰੀ ਮੋਲਰ ਦਾੜਾਂ (8): ਭੋਜਨ ਚਬਾਉਣ ਅਤੇ ਪੀਸਣ ਲਈ।
(ਸ) ਮੋਲਰ ਦਾੜਾਂ (12): ਭੋਜਨ ਨੂੰ ਪੀਸਣ ਲਈ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ।

(i) ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ ਵਰਣਨ ਕਰੋ।
ਉੱਤਰ- ਅਮੀਬਾ ਆਪਣਾ ਭੋਜਨ ਆਭਾਸੀ ਪੈਰਾਂ (ਸੁਡੋਪੋਡੀਆ) ਦੀ ਮਦਦ ਨਾਲ ਪ੍ਰਾਪਤ ਕਰਦਾ ਹੈ। ਜਦੋਂ ਭੋਜਨ ਦੇ ਕਣ ਅਮੀਬੇ ਦੀ ਝਿੱਲੀ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਝਿੱਲੀ ਬਾਹਰ ਵੱਲ ਨੂੰ ਉੱਭਰ ਕੇ ਐਂਡੋਸਾਈਟੋਸਿਸ ਪ੍ਰਕਿਰਿਆ ਨਾਲ ਭੋਜਨ ਅੰਦਰ ਲੈ ਜਾਂਦੀ ਹੈ। ਫਿਰ ਇਹ ਭੋਜਨ ਰਸਧਾਨੀ ਵਿੱਚ ਐਨਜਾਈਮਾਂ ਦੀ ਸਹਾਇਤਾ ਨਾਲ ਸਰਲ ਯੋਗਿਕਾਂ ਵਿੱਚ ਤੋੜ ਕੇ ਸੋਖ ਲਿਆ ਜਾਂਦਾ ਹੈ ਅਤੇ ਫਾਲਤੂ ਭੋਜਨ ਬਾਹਰ ਕੱਢ ਦਿੱਤਾ ਜਾਂਦਾ ਹੈ।
(ii) ਮਨੁੱਖੀ ਪਾਚਨ ਪ੍ਰਣਾਲੀ ਅਤੇ ਰੂਮੀਨੈਂਟ ਪਾਚਨ ਤੰਤਰ ਦੇ ਚਿੱਤਰ ਅੰਕਿਤ ਕਰੋ।
ਉੱਤਰ-
ਮਨੁੱਖੀ ਪਾਚਨ ਪ੍ਰਣਾਲੀ ਦੇ ਮੁੱਖ ਭਾਗ: ਮੂੰਹ, ਭੋਜਨ ਨਲੀ, ਜਿਗਰ, ਪਿੱਤਾ, ਮਿਹਦਾ, ਲੱਬਾ, ਛੋਟੀ ਆਂਦਰ, ਵੱਡੀ ਆਂਦਰ, ਰੈਕਟਮ।

ਰੂਮੀਨੈਂਟ ਪਾਚਨ ਤੰਤਰ: ਇਸ ਵਿੱਚ ਰੂਮੈਨ (Rumen) ਇੱਕ ਮੁੱਖ ਭਾਗ ਹੈ ਜਿੱਥੇ ਜੁਗਾਲੀ ਕਰਨ ਵਾਲੇ ਜੰਤੂ ਭੋਜਨ ਜਮ੍ਹਾਂ ਕਰਦੇ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends