PSEB Class 7 Science Solution Chapter 13: ਵਿਅਰਥ ਪਾਣੀ ਦੀ ਕਹਾਣੀ

PSEB Class 7 Science Solution Chapter 13: ਵਿਅਰਥ ਪਾਣੀ ਦੀ ਕਹਾਣੀ

7ਵੀਂ, ਸਾਇੰਸ, ਪੰਜਾਬੀ ਮਾਧਿਅਮ

ਅਧਿਆਇ-13 ਵਿਅਰਥ ਪਾਣੀ ਦੀ ਕਹਾਣੀ

ਕਿਰਿਆਵਾਂ 'ਤੇ ਆਧਾਰਿਤ ਪ੍ਰਸ਼ਨ

ਕਿਰਿਆ 18.1- ਗੰਦੇ ਪਾਣੀ ਦਾ ਸਰਵੇਖਣ।

ਪ੍ਰਸ਼ਨ 1- ਸਾਫ਼ ਪਾਣੀ ਅਤੇ ਦੂਸ਼ਿਤ ਪਾਣੀ ਦੇ ਰੰਗ ਵਿੱਚ ਕੀ ਅੰਤਰ ਹੈ? ANSWER
ਉੱਤਰ- ਸਾਫ਼ ਪਾਣੀ ਰੰਗਹੀਣ ਹੁੰਦਾ ਹੈ ਪਰ ਦੂਸ਼ਿਤ ਪਾਣੀ ਕਾਲੇ ਜਾਂ ਸਲੇਟੀ ਰੰਗ ਦਾ ਹੁੰਦਾ ਹੈ।
ਪ੍ਰਸ਼ਨ 2- ਡਰੇਨ/ਗੰਦੇ ਪਾਣੀ ਵਿੱਚ ਮੌਜੂਦ ਕੋਈ ਦੋ ਕਾਰਬਨਿਕ ਪ੍ਰਦੂਸ਼ਿਕਾਂ ਦੇ ਨਾਂ ਦੱਸੋ। ANSWER
ਉੱਤਰ- ਮਲ, ਤੇਲ, ਕੀਟਨਾਸ਼ਕ ਆਦਿ।

ਕਿਰਿਆ 18.2- ਮਲ ਪ੍ਰਵਾਹ ਮਾਰਗ ਨੂੰ ਸਮਝਣਾ।

ਪ੍ਰਸ਼ਨ 1- ਮਲ-ਪ੍ਰਵਾਹ ਮਾਰਗ ਵਿੱਚ ਮੈਨ-ਹੋਲ ਕਿਉਂ ਬਣਾਏ ਜਾਂਦੇ ਹਨ? ANSWER
ਉੱਤਰ- ਮਲ-ਪ੍ਰਵਾਹ ਮਾਰਗ ਵਿੱਚ ਕੋਈ ਸਮੱਸਿਆ ਆਉਣ ਤੇ ਮੈਨ-ਹੋਲ ਰਾਹੀਂ ਜਾਂਚ ਅਤੇ ਸਫ਼ਾਈ ਕੀਤੀ ਜਾਂਦੀ ਹੈ।
ਪ੍ਰਸ਼ਨ 2- ਕਿਸੇ ਖੁੱਲ੍ਹੇ ਜਲ ਨਿਕਾਸ ਵਿੱਚ ਜਾਂ ਉਸਦੇ ਨਜ਼ਦੀਕ ਪਾਏ ਜਾਂਦੇ ਦੋ ਜੀਵਾਂ ਦੇ ਨਾਂ ਦੱਸੋ। ANSWER
ਉੱਤਰ- ਮੱਖੀਆਂ ਅਤੇ ਮੱਛਰ ਆਦਿ।

ਕਿਰਿਆ 18.3- ਜਲ ਸੋਧਣ ਪ੍ਰਣਾਲੀ ਨੂੰ ਸਮਝਣਾ।

ਪ੍ਰਸ਼ਨ 1- ਹਵਾ ਗੁਜ਼ਾਰਨ ਤੋਂ ਬਾਅਦ ਤਰਲ ਦੀ ਦਿੱਖ (Appearance) ਵਿੱਚ ਕੀ ਪਰਿਵਰਤਨ ਆਇਆ? ANSWER
ਉੱਤਰ- ਹਵਾ ਗੁਜ਼ਾਰਨ ਤੋਂ ਬਾਅਦ ਤਰਲ ਗੰਧਲਾ ਹੋ ਜਾਂਦਾ ਹੈ।
ਪ੍ਰਸ਼ਨ 2- ਰੇਤ ਫ਼ਿਲਟਰ ਦੁਆਰਾ ਕੀ ਵੱਖ ਹੋਇਆ? ANSWER
ਉੱਤਰ- ਠੋਸ ਅਸ਼ੁੱਧੀਆਂ।
ਅਭਿਆਸ (Exercise)

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਮਲ-ਪ੍ਰਵਾਹ ਵਿੱਚ ਘੁਲੀਆਂ ਅਤੇ ਠੋਸ ਅਸ਼ੁੱਧੀਆਂ ਨੂੰ ________ ਕਹਿੰਦੇ ਹਨ। ANSWER
ਉੱਤਰ- ਪ੍ਰਦੂਸ਼ਕ।
(ii) ਕਿਰਿਆਸ਼ੀਲ ਗਾਰ ਵਿੱਚ ਲਗਭਗ ________ ਪਾਣੀ ਹੁੰਦਾ ਹੈ। ANSWER
ਉੱਤਰ- 97%।
(iii) ਜਲ ਸ਼ੁੱਧੀਕਰਨ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ ________ ਕਹਿੰਦੇ ਹਨ। ANSWER
ਉੱਤਰ- ਗਾਰ।
(iv) ਵਿਅਰਥ ਜਲ-ਸੋਧਕ ਪ੍ਰਣਾਲੀ ਅਜਿਹੀ ਥਾਂ ਹੁੰਦੀ ਹੈ ਜਿੱਥੇ ਵਿਅਰਥ ਪਾਣੀ ਵਿੱਚੋਂ ________ ਨੂੰ ਵੱਖ ਕੀਤਾ ਜਾਂਦਾ ਹੈ। ANSWER
ਉੱਤਰ- ਦੂਸ਼ਕਾਂ।

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਖੁੱਲ੍ਹੀਆਂ ਨਾਲੀਆਂ ਦੀ ਗੰਧ ਅਤੇ ਦਿੱਖ ਬਹੁਤ ਮਨਮੋਹਕ ਹੁੰਦੀ ਹੈ। ANSWER
ਉੱਤਰ- ਗਲਤ।
(ii) ਪਾਲੀਥੀਨ ਦੇ ਲਿਫ਼ਾਫ਼ੇ ਨਾਲੀਆਂ ਵਿੱਚ ਸੁੱਟੋ। ANSWER
ਉੱਤਰ- ਗਲਤ।
(iii) ਖੁੱਲ੍ਹੀਆਂ ਨਾਲੀਆਂ ਮੱਖੀਆਂ ਅਤੇ ਮੱਛਰਾਂ ਦੀਆਂ ਪ੍ਰਜਣਨ ਥਾਵਾਂ ਹੁੰਦੀਆਂ ਹਨ। ANSWER
ਉੱਤਰ- ਸਹੀ।
(iv) ਖੁੱਲੇ ਮੈਦਾਨ ਵਿੱਚ ਪਖਾਨਾ ਨਾ ਕਰੋ। ANSWER
ਉੱਤਰ- ਸਹੀ।
(v) ਭੋਜਨ ਦੇ ਬਚੇ ਠੋਸ ਟੁਕੜੇ ਨਾਲੀਆਂ ਨੂੰ ਬੰਦ ਕਰ ਸਕਦੇ ਹਨ। ANSWER
ਉੱਤਰ- ਸਹੀ।

ਪ੍ਰਸ਼ਨ 3- ਕਾਲਮ 'ੳ’ ਦਾ ਕਾਲਮ 'ਅ' ਨਾਲ ਮਿਲਾਨ ਕਰੋ।

ਮਿਲਾਨ ਦੇਖਣ ਲਈ ਕਲਿੱਕ ਕਰੋ ANSWER
ਕਾਲਮ 'ੳ'ਕਾਲਮ 'ਅ'
(i) ਕਾਰਬਨਿਕ ਅਸ਼ੁੱਧੀਆਂ(ਹ) ਮਨੁੱਖੀ ਮਲ
(ii) ਅਕਾਰਬਨਿਕ ਅਸ਼ੁੱਧੀਆਂ(ਸ) ਨਾਈਟ੍ਰੇਟ ਅਤੇ ਫਾਸਫੇਟ
(iii) ਵਿਅਰਥ ਜਲ-ਸੋਧਣ(ੳ) ਮਲ-ਪ੍ਰਵਾਹ ਉਪਚਾਰ
(iv) ਪਾਣੀ ਨਾਲ ਹੋਣ ਵਾਲੀ ਬਿਮਾਰੀ(ਅ) ਟਾਈਫਾਈਡ
(v) ਸੁੱਕੀ ਗਾਰ(ੲ) ਰੂੜੀ ਖਾਦ

ਪ੍ਰਸ਼ਨ 4- ਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ।

(i) ਵਿਅਰਥ ਜਲ ਸੋਧਕ ਯੰਤਰ ਵਿੱਚ ਹੁੰਦੇ ਹਨ- ANSWER
ਉੱਤਰ- (ਸ) ਇਹ ਸਾਰੇ ਹੀ (ਛੜਾਂ ਵਾਲੀ ਜਾਲੀ, ਜਲ-ਸ਼ੁੱਧੀਕਰਨ, ਗਾਰ ਤੇ ਰੇਤ ਵੱਖ ਕਰਨ ਵਾਲਾ ਟੈਂਕ)।
(ii) ਵਿਅਰਥ ਜਲ ਸੋਧਕ ਪਲਾਂਟ ਦੇ ਸਹਿ ਉਤਪਾਦ ਹੁੰਦੇ ਹਨ- ANSWER
ਉੱਤਰ- (ੲ) ੳ ਅਤੇ ਅ ਦੋਵੇਂ (ਬਾਇਓਗੈਸ ਅਤੇ ਗਾਰ)।
(iii) ਇਨ੍ਹਾਂ ਵਿੱਚੋਂ ਕਿਹੜਾ ਰਸਾਇਣ ਪਾਣੀ ਨੂੰ ਕੀਟਾਣੂ ਰਹਿਤ ਕਰਨ ਲਈ ਵਰਤਿਆ ਜਾਂਦਾ ਹੈ? ANSWER
ਉੱਤਰ- (ੲ) ੳ ਅਤੇ ਅ ਦੋਵੇਂ (ਕਲੋਰੀਨ ਅਤੇ ਓਜ਼ੋਨ)।
(iv) ਵਿਸ਼ਵ ਟਾਇਲਟ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ- ANSWER
ਉੱਤਰ- (ੲ) 19 ਨਵੰਬਰ।
(v) ਇਨ੍ਹਾਂ ਵਿੱਚੋਂ ਕਿਹੜੀ ਘੱਟ ਖਰਚੇ ਵਾਲੀ ਮੌਕੇ ਤੇ ਮਲ-ਪ੍ਰਵਾਹ ਨਿਪਟਾਰੇ ਦੀ ਪ੍ਰਣਾਲੀ ਨਹੀਂ ਹੈ? ANSWER
ਉੱਤਰ- (ਸ) ਛੜਾਂ ਵਾਲੀ ਜਾਲੀ।

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।

(i) ਮਲ-ਪ੍ਰਵਾਹ ਕੀ ਹੁੰਦਾ ਹੈ? ANSWER
ਉੱਤਰ- ਮਲ-ਪ੍ਰਵਾਹ ਉਹ ਵਿਅਰਥ ਪਾਣੀ ਹੁੰਦਾ ਹੈ ਜਿਸ ਵਿੱਚ ਘੁਲੀਆਂ ਹੋਈਆਂ ਅਤੇ ਲਟਕਦੀਆਂ ਠੋਸ ਅਸ਼ੁੱਧੀਆਂ ਹੁੰਦੀਆਂ ਹਨ।
(ii) ਗਾਰ ਕੀ ਹੁੰਦੀ ਹੈ? ANSWER
ਉੱਤਰ- ਜਲ ਸ਼ੁੱਧੀਕਰਨ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ ਗਾਰ ਕਹਿੰਦੇ ਹਨ।
(iii) ਨਿਰਮਲ ਜਲ ਜਾਂ ਸ਼ੁੱਧ ਕੀਤਾ ਜਲ ਕੀ ਹੁੰਦਾ ਹੈ? ANSWER
ਉੱਤਰ- ਉਹ ਪਾਣੀ ਜੋ ਹਰ ਤਰ੍ਹਾਂ ਦੀਆਂ ਅਸ਼ੁੱਧੀਆਂ ਤੋਂ ਮੁਕਤ ਹੁੰਦਾ ਹੈ, ਨੂੰ ਨਿਰਮਲ ਜਾਂ ਸ਼ੁੱਧ ਜਲ ਕਹਿੰਦੇ ਹਨ।
(iv) ਸੈਪਟਿਕ ਟੈਂਕ ਕੀ ਹੁੰਦਾ ਹੈ? ANSWER
ਉੱਤਰ- ਸੈਪਟਿਕ ਟੈਂਕ, ਮਲ-ਪ੍ਰਵਾਹ ਸੋਧ ਦੀ ਅਜਿਹੀ ਛੋਟੀ ਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਅਣ-ਆਕਸੀ ਜੀਵਾਣੂ ਹੁੰਦੇ ਹਨ ਜੋ ਵਿਅਰਥ ਪਦਾਰਥਾਂ ਨੂੰ ਨਿਖੇੜਦੇ ਹਨ।
(v) ਵਿਅਰਥ ਜਲ ਸੋਧਣ ਪ੍ਰਣਾਲੀ ਕੀ ਹੁੰਦੀ ਹੈ? ANSWER
ਉੱਤਰ- ਵਿਅਰਥ ਜਲ ਸੋਧਣ ਪ੍ਰਣਾਲੀ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਮਲ-ਪ੍ਰਵਾਹ ਵਿੱਚੋਂ ਅਸ਼ੁੱਧੀਆਂ ਵੱਖ ਕਰਕੇ ਪਾਣੀ ਅਤੇ ਅਸ਼ੁੱਧੀਆਂ ਦਾ ਉੱਚਿਤ ਉਪਚਾਰ ਕੀਤਾ ਜਾਂਦਾ ਹੈ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ।

(i) ਤੇਲ, ਘਿਓ ਆਦਿ ਨੂੰ ਡਰੇਨ ਵਿੱਚ ਕਿਉਂ ਨਹੀਂ ਸੁੱਟਣਾ ਚਾਹੀਦਾ? ਟਿੱਪਣੀ ਕਰੋ। ANSWER
ਉੱਤਰ- ਤੇਲ, ਘਿਓ ਆਦਿ ਸਖ਼ਤ ਹੋ ਕੇ ਨਿਕਾਸ ਵਾਲੀਆਂ ਪਾਈਪਾਂ ਨੂੰ ਬੰਦ ਕਰ ਸਕਦੇ ਹਨ ਅਤੇ ਮਿੱਟੀ ਦੇ ਮੁਸਾਮਾਂ ਨੂੰ ਵੀ ਬੰਦ ਕਰ ਦਿੰਦੇ ਹਨ। ਇਸ ਲਈ ਤੇਲ, ਘਿਓ ਨੂੰ ਡਰੇਨ ਵਿੱਚ ਨਹੀਂ ਸੁੱਟਣਾ ਚਾਹੀਦਾ।
(ii) ਵਿਅਰਥ ਜਲ ਸੋਧਕ ਪ੍ਰਣਾਲੀ ਵਿੱਚ ਛੜਾਂ ਵਾਲੀ ਜਾਲੀ ਦਾ ਕੀ ਕੰਮ ਹੁੰਦਾ ਹੈ? ANSWER
ਉੱਤਰ- ਛੜਾਂ ਵਾਲੀ ਜਾਲੀ ਦੀ ਮਦਦ ਨਾਲ ਵਿਅਰਥ ਪਾਣੀ ਵਿੱਚੋਂ ਕੱਪੜਿਆਂ ਦੇ ਟੁਕੜੇ, ਡੰਡੀਆਂ, ਡੱਬੇ, ਪਲਾਸਟਿਕ ਦੇ ਪੈਕਟ, ਨੈਪਕਿਨ ਆਦਿ ਵੱਡੇ ਅਕਾਰ ਦੇ ਪ੍ਰਦੂਸ਼ਕ ਵੱਖ ਕੀਤੇ ਜਾਂਦੇ ਹਨ।
(iii) ਕੂੜੇ ਨੂੰ ਕੇਵਲ ਕੂੜੇਦਾਨ ਵਿੱਚ ਸੁੱਟੋ। ਟਿੱਪਣੀ ਕਰੋ। ANSWER
ਉੱਤਰ- ਕੂੜੇ ਨੂੰ ਹਮੇਸ਼ਾ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। ਇਸ ਨਾਲ ਆਲ਼ੇ-ਦੁਆਲ਼ੇ ਸਾਫ਼-ਸਫ਼ਾਈ ਵੀ ਬਣੀ ਰਹਿੰਦੀ ਹੈ ਅਤੇ ਕੂੜੇ ਦਾ ਸਹੀ ਢੰਗ ਨਾਲ ਉਪਚਾਰ ਵੀ ਕੀਤਾ ਜਾ ਸਕਦਾ ਹੈ।
(iv) ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ ਕੀ ਹਨ? ANSWER
ਉੱਤਰ- ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ ਵਜੋਂ ਸੈਪਟਿਕ ਟੈਂਕ, ਰਸਾਇਣਿਕ ਟੈਂਕ, ਕੰਪੋਸਟਿੰਗ ਟੋਏ ਆਦਿ ਨਾਲ ਘਰੇਲੂ ਤੌਰ ਤੇ ਮਲ-ਪ੍ਰਵਾਹ ਦੀਆਂ ਅਸ਼ੁੱਧੀਆਂ ਦਾ ਉਪਚਾਰ ਕਰਕੇ ਖਾਦ ਆਦਿ ਵਿੱਚ ਬਦਲਿਆ ਜਾ ਸਕਦਾ ਹੈ।
(v) ਅਣਸੋਧੇ ਮਲ-ਪ੍ਰਵਾਹ ਨੂੰ ਜਲ-ਭੰਡਾਰਾਂ ਵਿੱਚ ਸੁੱਟਣਾ ਕਿਵੇਂ ਹਾਨੀਕਾਰਕ ਹੈ? ANSWER
ਉੱਤਰ- ਅਣਸੋਧੇ ਮਲ ਪ੍ਰਵਾਹ ਵਿੱਚ ਹਾਨੀਕਾਰਕ ਸੂਖਮਜੀਵ ਅਤੇ ਪ੍ਰਦੂਸ਼ਕ ਆਦਿ ਹੁੰਦੇ ਹਨ, ਜਿਹੜੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦੇ ਹਨ। ਇਸ ਪਾਣੀ ਨੂੰ ਵਰਤਣ ਵਾਲੇ ਜੀਵਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਜਲੀ ਜੀਵਾਂ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਲਈ ਮਲ ਪ੍ਰਵਾਹ ਨੂੰ ਉਪਚਾਰਿਤ ਕਰਕੇ ਹੀ ਜਲ ਸਰੋਤਾਂ ਵਿੱਚ ਵਹਾਉਣਾ ਚਾਹੀਦਾ ਹੈ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ।

(i) ਖੁੱਲ੍ਹੇ ਵਿੱਚ ਪਖਾਨਾ ਕਰਨਾ, ਵਿਸ਼ੇ ਤੇ ਸੰਖੇਪ ਨੋਟ ਲਿਖੋ। ANSWER
ਉੱਤਰ- ਸਾਡੇ ਦੇਸ ਵਿੱਚ ਸਹੂਲਤਾਂ ਦੀ ਘਾਟ ਹੋਣ ਕਰਕੇ ਕਈ ਲੋਕ ਖੁੱਲ੍ਹੇ ਵਿੱਚ ਪਖਾਨਾ ਕਰਦੇ ਹਨ। ਇਸ ਨਾਲ ਕਈ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਨਾਲ ਹੈਜ਼ਾ, ਟਾਈਫਾਈਡ, ਹੈਪਾਟਾਈਟਸ ਏ, ਪੋਲੀਓ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਭਾਰਤ ਵਿੱਚ ਖੁੱਲ੍ਹੇ ਮਲ ਨਿਕਾਸ ਕਰਕੇ ਹੋਣ ਵਾਲੀਆਂ ਬਿਮਾਰੀਆਂ ਨਾਲ ਹਰ ਸਾਲ ਲਗਭਗ ਇੱਕ ਲੱਖ ਬੱਚਿਆਂ ਦੀ ਮੌਤ ਹੁੰਦੀ ਹੈ। ਇਸ ਲਈ ਖੁੱਲ੍ਹੇ ਵਿੱਚ ਪਖਾਨਾ ਕਰਨ ਤੋਂ ਸਖ਼ਤ ਗੁਰੇਜ਼ ਕਰਨਾ ਚਾਹੀਦਾ ਹੈ।
(ii) ਘਰਾਂ ਵਿੱਚ ਮਲ ਵਿਸਰਜਨ ਪ੍ਰਬੰਧਨ (Sewage system) ਦੀ ਸੁਚਾਰੂ ਵਿਵਸਥਾ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ? ANSWER
ਉੱਤਰ-
(1) ਤੇਲ ਅਤੇ ਘਿਓ ਆਦਿ ਨੂੰ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ।
(2) ਪੇਂਟ, ਦਵਾਈਆਂ, ਗ੍ਰੀਸ, ਹੋਰ ਰਸਾਇਣਾਂ ਨੂੰ ਸੀਵਰੇਜ਼ ਵਿੱਚ ਨਹੀਂ ਸੁੱਟਣਾ ਚਾਹੀਦਾ।
(3) ਪਲਾਸਟਿਕ ਦੇ ਲਿਫ਼ਾਫ਼ੇ, ਖਿਡੌਣੇ, ਚਾਹ ਪੱਤੀ ਆਦਿ ਨੂੰ ਸੀਵਰੇਜ਼ ਵਿੱਚ ਨਹੀਂ ਸੁੱਟਣਾ ਚਾਹੀਦਾ।
(4) ਪਾਣੀ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ।
(5) ਫਾਸਫੇਟ ਮੁਕਤ ਸਾਬਣ ਅਤੇ ਡਿਟਰਜੈਂਟ ਵਰਤਣੇ ਚਾਹੀਦੇ ਹਨ।
(6) ਟਾਇਲਟ ਦੀ ਵਰਤੋਂ ਕਚਰਾ ਟੋਕਰੀ ਵਜੋਂ ਨਾ ਕਰੋ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends