PSEB CLASS 6 SCIENCE SOLUTION CHAPTER 1

6ਵੀਂ, ਸਾਇੰਸ, ਪੰਜਾਬੀ ਮਾਧਿਅਮ (2026-2027) ਦਾ ਸਿਲੇਬਸ

ਅਧਿਆਇ-1 ਭੋਜਨ ਦੇ ਤੱਤ

ਕਿਰਿਆਵਾਂ 'ਤੇ ਆਧਾਰਿਤ ਪ੍ਰਸ਼ਨ-ਉੱਤਰ

ਕਿਰਿਆ 1- ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਰਨਾ।

ਪ੍ਰਸ਼ਨ 1- ਜਦੋਂ ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ਼ ਦੀਆਂ ਕੁੱਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ?
ਉੱਤਰ- ਆਲੂ ਦਾ ਰੰਗ ਗੂੜਾ ਨੀਲਾ-ਕਾਲਾ ਹੋ ਜਾਂਦਾ ਹੈ।
ਪ੍ਰਸ਼ਨ 2- ਆਇਓਡੀਨ ਦੇ ਘੋਲ਼ ਦਾ ਰੰਗ ਕਿਹੜਾ ਹੁੰਦਾ ਹੈ?
ਉੱਤਰ- ਸੰਤਰੀ-ਭੂਰਾ।
ਪ੍ਰਸ਼ਨ 3- ਕੱਚੇ ਆਲੂ ਤੋਂ ਇਲਾਵਾ ਕਿਹੜੇ ਭੋਜਨ ਪਦਾਰਥਾਂ ਨੂੰ ਸਟਾਰਚ ਦੀ ਮੌਜੂਦਗੀ ਦੀ ਪਰਖ ਲਈ ਵਰਤਿਆ ਜਾ ਸਕਦਾ ਹੈ?
ਉੱਤਰ- ਉੱਬਲੇ ਚਾਵਲ, ਕਣਕ ਦਾ ਆਟਾ ਅਤੇ ਗੰਨਾ ਆਦਿ।

ਕਿਰਿਆ 2- ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ ।

ਪ੍ਰਸ਼ਨ 1- ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ- ਕਾਪਰ ਸਲਫੇਟ ਦਾ ਘੋਲ਼ ਅਤੇ ਕਾਸਟਿਕ ਸੋਡਾ।
ਪ੍ਰਸ਼ਨ 2- ਪ੍ਰੋਟੀਨ ਯੁਕਤ ਕੋਈ ਦੋ ਭੋਜਨ ਪਦਾਰਥਾਂ ਦੇ ਨਾਂ ਦੱਸੋ।
ਉੱਤਰ- ਸੋਇਆਬੀਨ, ਦਾਲਾਂ, ਅੰਡਾ ਆਦਿ।

ਕਿਰਿਆ 3- ਦਿੱਤੇ ਗਏ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ।

ਪ੍ਰਸ਼ਨ 1- ਜਦੋਂ ਅਸੀਂ ਕਾਜੂ ਨੂੰ ਕਾਗਜ਼ ਨਾਲ ਰਗੜਦੇ ਹਾਂ ਤਾਂ ਇਹ ਅਲਪ ਪਾਰਦਰਸ਼ੀ ਕਿਉਂ ਬਣ ਜਾਂਦਾ ਹੈ?
ਉੱਤਰ- ਕਾਜੂ ਵਿੱਚ ਮੋਜੂਦ ਚਰਬੀ ਕਾਗਜ਼ ਨੂੰ ਅਲਪ ਪਾਰਦਰਸ਼ੀ ਬਣਾ ਦਿੰਦੀ ਹੈ।
ਪ੍ਰਸ਼ਨ 2- ਕੋਈ ਦੋ ਚਰਬੀ ਯੁਕਤ ਭੋਜਨ ਪਦਾਰਥਾਂ ਦਾ ਨਾਮ ਦੱਸੋ।
ਉੱਤਰ- ਮੱਖਣ, ਬਨਸਪਤੀ ਤੇਲ, ਮੂੰਗਫਲੀ ਅਤੇ ਅੰਡੇ ਆਦਿ।

ਅਭਿਆਸ (Exercise)

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ________ ਦੇ ਘੋਲ਼ ਦੀ ਵਰਤੋਂ ਕਰਦੇ ਹਾਂ।
ਉੱਤਰ- ਆਇਓਡੀਨ।
(ii) ਆਲੂ, ਚਾਵਲ ਅਤੇ ਕਣਕ ਵਿੱਚ ________ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਉੱਤਰ- ਸਟਾਰਚ।
(iii) ਖੱਟੇ ਫ਼ਲਾਂ ਵਿੱਚ ਮੁੱਖ ਤੌਰ 'ਤੇ ________ ਵਿਟਾਮਿਨ ਹੁੰਦਾ ਹੈ।
ਉੱਤਰ- ਸੀ (C)।
(iv) ਅਨੀਮੀਆ ________ ਦੀ ਘਾਟ ਕਾਰਨ ਹੁੰਦਾ ਹੈ।
ਉੱਤਰ- ਲੋਹੇ।
(v) ਗਿੱਲ੍ਹੜ ________ ਦੀ ਘਾਟ ਕਾਰਨ ਹੁੰਦਾ ਹੈ।
ਉੱਤਰ- ਆਇਓਡੀਨ।

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ।
ਉੱਤਰ- ਸਹੀ।
(ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ।
ਉੱਤਰ- ਸਹੀ।
(iii) ਦਾਲਾਂ ਚਰਬੀ ਦਾ ਮੁੱਖ ਸਰੋਤ ਹਨ।
ਉੱਤਰ- ਗਲਤ।
(iv) ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ।
ਉੱਤਰ- ਗਲਤ।
(v) ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ।
ਉੱਤਰ- ਸਹੀ।

ਪ੍ਰਸ਼ਨ 3- ਕਾਲਮ 'ੳ' ਦਾ ਕਾਲਮ ‘ਅ’ ਨਾਲ ਮਿਲਾਨ ਕਰੋ-

(i) ਪ੍ਰੋਟੀਨ ਦੀ ਘਾਟ
ਉੱਤਰ- (ਹ) ਕਵਾਸ਼ੀਓਰਕਰ।
(ii) ਵਿਟਾਮਿਨ A
ਉੱਤਰ- (ਸ) ਅੰਧਰਾਤਾ।
(iii) ਵਿਟਾਮਿਨ B
ਉੱਤਰ- (ਅ) ਬੇਰੀ-ਬੇਰੀ।
(iv) ਵਿਟਾਮਿਨ C
ਉੱਤਰ- (ੲ) ਸਕਰਵੀ।
(v) ਵਿਟਾਮਿਨ D
ਉੱਤਰ- (ੳ) ਰਿਕਟਸ।

ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

(i) ਹੇਠ ਲਿਖਿਆਂ ਵਿਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ?
ਉੱਤਰ- (ਸ) ਮੂੰਗੀ ਦੀ ਦਾਲ।
(ii) ਹੇਠ ਲਿਖਿਆਂ ਵਿਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ?
ਉੱਤਰ- (ੲ) ਆਇਓਡੀਨ।
(iii) ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ?
ਉੱਤਰ- (ੲ) ਲੋਹਾ।

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ?
ਉੱਤਰ- ਅਜਿਹਾ ਭੋਜਨ ਜਿਸ ਵਿੱਚ ਸਰੀਰ ਲਈ ਜਰੂਰੀ ਸਾਰੇ ਪੋਸ਼ਕ ਤੱਤ, ਮੋਟਾ ਆਹਾਰ ਅਤੇ ਪਾਣੀ ਉਚਿਤ ਮਾਤਰਾ ਵਿੱਚ ਮੌਜੂਦ ਹੋਣ ਉਸ ਨੂੰ ਸੰਤੁਲਿਤ ਭੋਜਨ ਕਹਿੰਦੇ ਹਨ।
(ii) ਕਾਰਬੋਹਾਈਡ੍ਰੇਟਸ ਦੇ ਮੁੱਖ ਸਰੋਤ ਕਿਹੜੇ ਹਨ?
ਉੱਤਰ- ਆਲੂ, ਕਣਕ, ਚਾਵਲ, ਅੰਬ ਅਤੇ ਕੇਲਾ ਆਦਿ।
(iii) ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ?
ਉੱਤਰ- ਕਿਉਂਕਿ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਸੈਲਾਂ ਦੇ ਨਿਰਮਾਣ ਲਈ ਜਰੂਰੀ ਹੈ।
(iv) ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ?
ਉੱਤਰ- ਮੋਟਾ ਆਹਾਰ ਕਬਜ਼ ਅਤੇ ਪਾਣੀ ਦੀ ਕਮੀ ਹੋਣ ਤੋਂ ਬਚਾਉਂਦਾ ਹੈ।
(v) ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ।
ਉੱਤਰ- ਮੱਖਣ, ਬਨਸਪਤੀ ਤੇਲ, ਮੂੰਗਫਲੀ ਅਤੇ ਅੰਡੇ ਆਦਿ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਪਾਣੀ ਜੀਵਨ ਲਈ ਕਿਉਂ ਜਰੂਰੀ ਹੈ?
ਉੱਤਰ- (1) ਪਾਣੀ ਭੋਜਨ ਵਿੱਚੋਂ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ।
(2) ਪਾਣੀ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
(ii) ਸਾਡੇ ਸਰੀਰ ਲਈ ਜਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ।
ਉੱਤਰ- ਕਾਰਬੋਹਾਈਡ੍ਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ।
(iii) ਅਸੀਂ ਵਿਟਾਮਿਨ ਸੀ (C) ਕਿਥੋਂ ਪ੍ਰਾਪਤ ਕਰਦੇ ਹਾਂ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ।
ਉੱਤਰ- ਵਿਟਾਮਿਨ ਸੀ ਦੇ ਸਰੋਤ- ਔਲਾ, ਖੱਟੇ ਫ਼ਲ, ਟਮਾਟਰ ਆਦਿ। ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੁੰਦਾ ਹੈ।
(iv) ਚਰਬੀ ਅਤੇ ਕਾਰਬੋਹਾਈਡ੍ਰੇਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ? ਵਿਆਖਿਆ ਕਰੋ।
ਉੱਤਰ- ਕਿਉਂਕਿ ਚਰਬੀ ਅਤੇ ਕਾਰਬੋਹਾਈਡ੍ਰੇਟਸ ਤੋਂ ਸਾਡੇ ਸਰੀਰ ਵਿੱਚ ਊਰਜਾ ਪੈਦਾ ਹੁੰਦੀ ਹੈ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

(i) ਤਰੁੱਟੀ ਰੋਗ ਕੀ ਹੁੰਦੇ ਹਨ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ।
ਉੱਤਰ- ਤਰੁੱਟੀ ਰੋਗ- ਭੋਜਨ ਵਿੱਚ ਲੰਬੇ ਸਮੇਂ ਤੋਂ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਨੂੰ ਤਰੁੱਟੀ ਰੋਗ ਕਹਿੰਦੇ ਹਨ। ਬੱਚਿਆਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕਵਾਸ਼ੀਓਰਕਰ ਰੋਗ ਹੋ ਜਾਂਦਾ ਹੈ। ਇਸ ਰੋਗ ਕਾਰਨ ਸਰੀਰਕ ਵਿਕਾਸ ਹੌਲੀ ਹੁੰਦਾ ਹੈ, ਮੂੰਹ ਸੁੱਜ ਜਾਂਦਾ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਵਾਲ ਸਫੇਦ ਹੋਣ ਲਗਦੇ ਹਨ। ਬੱਚਿਆਂ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੀ ਘਾਟ ਕਾਰਨ ਮੈਰਾਸਮਸ ਰੋਗ ਹੋ ਜਾਂਦਾ ਹੈ। ਇਸ ਰੋਗ ਕਾਰਨ ਅੱਖਾਂ ਧਸ ਜਾਂਦੀਆਂ ਹਨ, ਪਸਲੀਆਂ ਉੱਭਰ ਜਾਂਦੀਆਂ ਹਨ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ।
(ii) ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ।
ਉੱਤਰ- ਖਣਿਜ ਪਦਾਰਥ ਸਾਡੀ ਚੰਗੀ ਸਿਹਤ ਅਤੇ ਸਰੀਰ ਦੇ ਉਚਿਤ ਵਾਧੇ ਲਈ ਜਰੂਰੀ ਹੁੰਦੇ ਹਨ। ਉਦਾਹਰਨ ਵਜੋ-
(1) ਲੋਹਾ ਲਹੂ ਵਿੱਚ ਹੀਮੋਗਲੋਬਿਨ ਬਣਨ ਲਈ ਜਰੂਰੀ ਹੈ।
(2) ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਜਰੂਰੀ ਹੈ।
(3) ਫਾਸਫੋਰਸ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
(4) ਆਇਓਡੀਨ ਥਾਇਰਾਇਡ ਗ੍ਰੰਥੀ ਦੇ ਠੀਕ ਕੰਮ ਕਰਨ ਲਈ ਜਰੂਰੀ ਹੈ।
(iii) ਵਿਟਾਮਿਨ ਕੀ ਹੁੰਦੇ ਹਨ? ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ।
ਉੱਤਰ- ਵਿਟਾਮਿਨ ਕੁੱਝ ਰਸਾਇਣਿਕ ਪਦਾਰਥ ਹਨ ਜੋ ਸਾਡੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ। ਵਿਟਾਮਿਨਾਂ ਦੇ ਕੰਮ-

(1) ਵਿਟਾਮਿਨ A- ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣਾ
(2) ਵਿਟਾਮਿਨ B- ਪਾਚਨ ਪ੍ਰਣਾਲੀ, ਕੇਂਦਰੀ ਨਾੜੀ ਪ੍ਰਣਾਲੀ ਅਤੇ ਸਰੀਰ ਦੇ ਸਹੀ ਵਾਧੇ ਲਈ ਜਰੂਰੀ
(3) ਵਿਟਾਮਿਨ C- ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ
(4) ਵਿਟਾਮਿਨ D- ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜਰੂਰੀ
(5) ਵਿਟਾਮਿਨ E- ਸੈਲਾਂ ਨੂੰ ਟੁੱਟ-ਭੱਜ ਤੋਂ ਬਚਾਉਂਦਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ
(6) ਵਿਟਾਮਿਨ K- ਖੂਨ ਦੇ ਜੰਮਣ ਵਿੱਚ ਸਹਾਈ ਹੁੰਦਾ ਹੈ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends