PSEB CLASS 6 SCIENCE CHAPTER 4 ( KNOW THE PLANTS ) SOLUTION

6ਵੀਂ, ਸਾਇੰਸ, ਪੰਜਾਬੀ ਮਾਧਿਅਮ, ਟਰਮ-1 (2023-2024) ਦਾ ਸਿਲੇਬਸ

ਅਧਿਆਇ-4 ਪੌਦਿਆਂ ਨੂੰ ਜਾਣੋ

ਕਿਰਿਆਵਾਂ 'ਤੇ ਆਧਾਰਿਤ ਪ੍ਰਸ਼ਨ-ਉੱਤਰ

ਕਿਰਿਆ 1- ਪੌਦਿਆਂ ਦੀਆਂ ਕਿਸਮਾਂ ਨੂੰ ਜਾਣਨਾ।

ਪ੍ਰਸ਼ਨ 1- ਗੁਲਾਬ ਦਾ ਪੌਦਾ ਇੱਕ ________ ਹੈ।
ਉੱਤਰ- ਝਾੜੀ।
ਪ੍ਰਸ਼ਨ 2- ਅੰਬ ਦਾ ਪੌਦਾ ਇੱਕ ________ ਹੈ।
ਉੱਤਰ- ਰੁੱਖ।
ਪ੍ਰਸ਼ਨ 3- ਕਣਕ ਦਾ ਪੌਦਾ ਇੱਕ ________ ਹੈ।
ਉੱਤਰ- ਬੂਟੀ।

ਕਿਰਿਆ 2- ਮੁਸਲ ਜੜ੍ਹਾਂ ਅਤੇ ਰੇਸ਼ੇਦਾਰ ਜੜ੍ਹਾਂ ਦਾ ਅਧਿਐਨ ਕਰਨਾ।

ਕ੍ਰਮ ਅੰਕ ਪੌਦੇ ਦਾ ਨਾਮ ਜੜ੍ਹ ਦੀ ਕਿਸਮ
1ਗਾਜਰਮੂਸਲ ਜੜ੍ਹ
2ਘਾਹਰੇਸ਼ੇਦਾਰ ਜੜ੍ਹ
3ਮੂਲੀਮੂਸਲ ਜੜ੍ਹ
4ਸ਼ਲਗਮਮੂਸਲ ਜੜ੍ਹ
5ਕਣਕਰੇਸ਼ੇਦਾਰ ਜੜ੍ਹ
6ਬਾਜਰਾਰੇਸ਼ੇਦਾਰ ਜੜ੍ਹ
7ਅੱਕਮੂਸਲ ਜੜ੍ਹ

ਕਿਰਿਆ 3- ਇਹ ਦਰਸਾਉਣਾ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜੜ੍ਹਾਂ ਜਰੂਰੀ ਹਨ।

ਪ੍ਰਸ਼ਨ 1- ________ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ।
ਉੱਤਰ- ਜੜ੍ਹਾਂ।
ਪ੍ਰਸ਼ਨ 2- 'ਅ' ਗਮਲੇ ਵਾਲਾ ਪੌਦਾ ਕਿਉਂ ਮੁਰਝਾ ਗਿਆ?
ਉੱਤਰ- ਕਿਉਂਕਿ 'ਅ’ ਗਮਲੇ ਵਾਲੇ ਪੌਦੇ ਦੀਆਂ ਜੜ੍ਹਾਂ ਨਾ ਹੋਣ ਕਾਰਨ ਪੱਤਿਆਂ ਤੱਕ ਪਾਣੀ ਅਤੇ ਖਣਿਜ ਨਹੀਂ ਪਹੁੰਚੇ।

ਕਿਰਿਆ 4- ਨਿਰੀਖਣ ਕਰਨਾ ਕਿ ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਮਜ਼ਬੂਤ ਕਰਦੀਆਂ ਹਨ।

ਪ੍ਰਸ਼ਨ 1- ਪੌਦੇ ਨੂੰ ਮਿੱਟੀ ਵਿੱਚੋਂ ਪੁੱਟਣਾ ਆਸਾਨ ਨਹੀਂ ਹੈ ਕਿਉਂਕਿ ਇਸ ਵਿੱਚ ਮਜ਼ਬੂਤ ________ ਹੁੰਦੀਆਂ ਹਨ।
ਉੱਤਰ- (ੳ) ਜੜ੍ਹਾਂ।

ਕਿਰਿਆ 5- ਤਣਾ ਹਮੇਸ਼ਾ ਉੱਪਰ ਵੱਲ ਵਧਦਾ ਹੈ।

ਪ੍ਰਸ਼ਨ 1- ਪੌਦੇ ਦਾ ਕਿਹੜਾ ਭਾਗ ਹਮੇਸ਼ਾ ਉੱਪਰ ਵੱਲ ਵਧਦਾ ਹੈ?
ਉੱਤਰ- (ੲ) ਤਣਾ।

ਕਿਰਿਆ 6- ਇਹ ਦਰਸਾਉਣਾ ਕਿ ਤਣਾ ਪਾਣੀ ਦੇ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ।

ਪ੍ਰਸ਼ਨ 1- ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਕਿਉਂ ਦਿਖਾਈ ਦਿੰਦੇ ਹਨ?
ਉੱਤਰ- ਕਿਉਂਕਿ ਜੜ੍ਹਾਂ ਤੋਂ ਤਣੇ ਰਾਹੀਂ ਪੱਤਿਆਂ ਤੱਕ ਪਾਣੀ ਦੇ ਨਾਲ ਲਾਲ ਰੰਗ ਵੀ ਪਹੁੰਚ ਜਾਂਦਾ ਹੈ।

ਕਿਰਿਆ 7- ਪੱਤਿਆਂ ਰਾਹੀਂ ਪੌਦਿਆਂ ਵਿੱਚ ਵਾਸ਼ਪ-ਉਤਸਰਜਨ ਕਿਰਿਆ ਨੂੰ ਦਰਸਾਉਣਾ।

ਪ੍ਰਸ਼ਨ 1- ਸਟੋਮੈਟਾ ਕੀ ਹੈ?
ਉੱਤਰ- ਪੱਤਿਆਂ ਦੀ ਸਤ੍ਹਾ ‘ਤੇ ਮੌਜੂਦ ਛੋਟੇ-ਛੋਟੇ ਛੇਦਾਂ ਨੂੰ ਸਟੋਮੈਟਾ ਕਹਿੰਦੇ ਹਨ।
ਪ੍ਰਸ਼ਨ 2- ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ ਦਿਓ।
ਉੱਤਰ- ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ, ਇਸ ਪ੍ਰਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ।

ਅਭਿਆਸ

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ________ ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ।
ਉੱਤਰ- ਰੇਸ਼ੇਦਾਰ।
(ii) ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ________ ਕਹਿੰਦੇ ਹਨ।
ਉੱਤਰ- ਸ਼ਿਰਾ ਵਿਨਿਆਸ।
(iii) ________ ਫੁੱਲ ਦਾ ਮਾਦਾ ਹਿੱਸਾ ਹੈ।
ਉੱਤਰ- ਇਸਤਰੀ ਕੇਸਰ।
(iv) ਵੱਡੇ ਦਰੱਖਤ ਦੇ ਤਣੇ ਨੂੰ ________ ਕਹਿੰਦੇ ਹਨ।
ਉੱਤਰ- ਮੁੱਢ (ਟਰੰਕ)।

ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।

(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ।
ਉੱਤਰ- ਸਹੀ।
(ii) ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ।
ਉੱਤਰ- ਸਹੀ।
(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ।
ਉੱਤਰ- ਸਹੀ।
(iv) ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ।
ਉੱਤਰ- ਗਲਤ।

ਪ੍ਰਸ਼ਨ 3- ਕਾਲਮ 'ੳ' ਦਾ ਕਾਲਮ 'ਅ' ਨਾਲ ਮਿਲਾਨ ਕਰੋ-

(i) ਜੜ੍ਹ
ਉੱਤਰ- (ਅ) ਪਾਣੀ ਸੋਖਣਾ।
(ii) ਵੇਲ
ਉੱਤਰ- (ਸ) ਮਨੀ ਪਲਾਂਟ।
(iii) ਹਰੀਆਂ ਪੱਤੀਆਂ
ਉੱਤਰ- (ੳ) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ।
(iv) ਤਣਾ
ਉੱਤਰ- (ੲ) ਪੌਦੇ ਨੂੰ ਸਿੱਧਾ ਰੱਖਣਾ।

ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

(i) ਅੰਬ ਦਾ ਪੌਦਾ ਇੱਕ ...... ਹੈ।
ਉੱਤਰ- (ੲ) ਰੁੱਖ।
(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ...... ਵਿੱਚ ਹੁੰਦੀ ਹੈ।
ਉੱਤਰ- (ਸ) ਪੱਤੇ।
(iii) ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ-
ਉੱਤਰ- (ਅ) ਗੰਢ।
(iv) ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ-
ਉੱਤਰ- (ੲ) ਵਾਸ਼ਪ ਉਤਸਰਜਨ।

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ?
ਉੱਤਰ- ਪੱਤਾ ਬਲੇਡ ਜਾਂ ਫਲਕ ਲੈਮਿਨਾ।
(ii) ਸ਼ਿਰਾ ਵਿਨਿਆਸ ਕੀ ਹੈ? ਇਸ ਦੀਆਂ ਵੱਖ-ਵੱਖ ਕਿਸਮਾਂ ਦੱਸੋ।
ਉੱਤਰ- ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ। ਸ਼ਿਰਾ ਵਿਨਿਆਸ ਦੀਆਂ ਕਿਸਮਾਂ- ਜਾਲੀਦਾਰ ਅਤੇ ਸਮਾਂਤਰ ਸ਼ਿਰਾ ਵਿਨਿਆਸ।
(iii) ਕੈਲਿਕਸ ਕੀ ਹੈ?
ਉੱਤਰ- ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ?
ਵਿਸ਼ੇਸ਼ਤਾਮੂਸਲ ਜੜ੍ਹਰੇਸ਼ੇਦਾਰ ਜੜ੍ਹ
ਡੂੰਘਾਈਮਿੱਟੀ ਦੇ ਅੰਦਰ ਡੂੰਘਾਈ ਤੱਕ ਜਾਂਦੀਆਂ ਹਨ।ਮਿੱਟੀ ਦੇ ਅੰਦਰ ਡੂੰਘਾਈ ਤੱਕ ਨਹੀਂ ਜਾਂਦੀਆਂ।
ਮੁੱਖ ਜੜ੍ਹਇੱਕ ਲੰਬੀ ਮੁੱਖ ਜੜ੍ਹ ਹੁੰਦੀ ਹੈ।ਕੋਈ ਮੁੱਖ ਜੜ੍ਹ ਨਹੀਂ ਹੁੰਦੀ।
ਮੋਟਾਈਜੜ੍ਹਾਂ ਵੱਖ-ਵੱਖ ਮੋਟਾਈ ਦੀਆਂ ਹੁੰਦੀਆਂ ਹਨ।ਜੜ੍ਹਾਂ ਦੀ ਮੋਟਾਈ ਇੱਕੋ ਜਿਹੀ ਹੁੰਦੀ ਹੈ।
ਸ਼ਿਰਾ ਵਿਨਿਆਸਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ।ਪੱਤਿਆਂ ਵਿੱਚ ਸਮਾਂਤਰ ਸ਼ਿਰਾ ਵਿਨਿਆਸ ਹੁੰਦਾ ਹੈ।
(ii) ਪੱਤਿਆਂ ਦੇ ਮੁੱਖ ਕੰਮ ਦੱਸੋ।
ਉੱਤਰ- (1) ਪੱਤੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ। (2) ਪੱਤੇ ਸਟੋਮੈਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। (3) ਪੱਤੇ ਵਾਸ਼ਪ ਉਤਸਰਜਨ ਕਿਰਿਆ ਨਾਲ ਵਾਧੂ ਪਾਣੀ ਬਾਹਰ ਕੱਢਦੇ ਹਨ।
(iii) ਵੇਲਾਂ ਕੀ ਹਨ? ਇੱਕ ਉਦਾਹਰਨ ਦਿਓ।
ਉੱਤਰ- ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ, ਉਹਨਾਂ ਨੂੰ ਵੇਲਾਂ ਕਹਿੰਦੇ ਹਨ। ਉਦਾਹਰਨਾਂ- ਮਨੀ ਪਲਾਂਟ ਅਤੇ ਅੰਗੂਰ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

(i) ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ? ਲੇਬਲ ਕੀਤੇ ਚਿੱਤਰ ਨਾਲ ਸਮਝਾਓ।
ਉੱਤਰ- ਪੱਤੇ ਦੇ ਹਿੱਸੇ ਡੰਡੀ, ਪੱਤਾ ਬਲੇਡ (ਲੈਮਿਨਾ), ਮੱਧ ਸ਼ਿਰਾ ਅਤੇ ਸ਼ਿਰਾਵਾਂ ਆਦਿ ਹਨ। (ਵਿਸਥਾਰ ਲਈ ਪਾਠ-ਪੁਸਤਕ ਦਾ ਚਿੱਤਰ ਦੇਖੋ)।
(ii) ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ।
ਉੱਤਰ- ਫੁੱਲ ਪੌਦੇ ਦਾ ਜਣਨ ਅੰਗ ਹੈ। ਇਸ ਦੇ ਮੁੱਖ ਭਾਗ ਹਨ:
(1) ਪੁੰਕੇਸਰ ਫੁੱਲ ਦਾ ਨਰ ਭਾਗ ਹੈ। ਇਸ ਦੇ ਮੁੱਖ ਹਿੱਸੇ ਪਰਾਗਕੋਸ਼ ਅਤੇ ਫ਼ਿਲਾਮੈਂਟ (ਤੰਤੂ) ਹਨ। ਇਹਨਾਂ ਦਾ ਮੁੱਖ ਕੰਮ ਪਰਾਗਕਣ ਪੈਦਾ ਕਰਨਾ ਹੈ।
(2) ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ। ਇਸਦੇ ਮੁੱਖ ਹਿੱਸੇ ਸਟਿਗਮਾ (ਵਰਤੀਕਾਗਰ), ਸਟਾਇਲ (ਵਰਤਿਕਾ) ਅਤੇ ਅੰਡਕੋਸ਼ ਹਨ।
(3) ਰੰਗਦਾਰ ਪੰਖੜੀਆਂ ਦੇ ਸੁੰਦਰ ਰੰਗ ਕੀੜਿਆਂ ਨੂੰ ਖਿੱਚਦੇ ਹਨ ਜੋ ਪਰਾਗਣ ਵਿੱਚ ਸਹਾਇਕ ਹੁੰਦੇ ਹਨ।
(4) ਹਰੀਆਂ ਪੱਤੀਆਂ ਫੁੱਲ ਨੂੰ ਖਿੜਨ ਤੋਂ ਪਹਿਲਾਂ ਬੱਡ (ਕਲੀ) ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends