ਆਸ਼ਾ ਭੋਸਲੇ ਦਾ ਦਿਹਾਂਤ: 92 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਆਸ਼ਾ ਭੋਸਲੇ ਦਾ ਦਿਹਾਂਤ: 92 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਆਸ਼ਾ ਭੋਸਲੇ ਦਾ ਦਿਹਾਂਤ: 92 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਮੁੰਬਈ:12 ਅਪ੍ਰੈਲ ਭਾਰਤ ਦੀ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਐਤਵਾਰ ਦੁਪਹਿਰ ਨੂੰ ਆਪਣਾ ਆਖਰੀ ਸਾਹ ਲਿਆ।

ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਮੌਤ

ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਸ਼ਨੀਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰਡਿਅਕ ਅਰੇਸਟ ਆਇਆ ਸੀ ਅਤੇ ਨਾਲ ਹੀ ਛਾਤੀ ਵਿੱਚ ਵੀ ਤਕਲੀਫ ਸੀ।

ਉਨ੍ਹਾਂ ਦੀ ਪੋਤੀ ਜਨਾਈ ਭੋਸਲੇ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ ਥਕਾਵਟ ਅਤੇ ਛਾਤੀ ਵਿੱਚ ਦਰਦ ਹੈ ਅਤੇ ਉਹ ਜਲਦੀ ਠੀਕ ਹੋ ਜਾਣਗੀਆਂ।

ਸੰਗੀਤ ਜਗਤ ਲਈ ਵੱਡਾ ਨੁਕਸਾਨ

ਆਸ਼ਾ ਭੋਸਲੇ ਨੇ ਆਪਣੇ ਲੰਬੇ ਕਰੀਅਰ ਵਿੱਚ 12,000 ਤੋਂ ਵੱਧ ਗੀਤ ਗਾਏ ਹਨ। ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ।

  • ਦਮ ਮਾਰੋ ਦਮ
  • ਪੀਆ ਤੂ ਅਬ ਤੋ ਆਜਾ
  • ਚੁਰਾ ਲਿਆ ਹੈ ਤੁਮਨੇ

ਸੰਗਰਸ਼ ਤੋਂ ਸਫਲਤਾ ਤੱਕ ਦਾ ਸਫਰ

ਆਸ਼ਾ ਭੋਸਲੇ ਲਈ ਸੰਗੀਤ ਦਾ ਸਫਰ ਆਸਾਨ ਨਹੀਂ ਸੀ। ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਅਤੇ ਆਪਣੇ ਹੁਨਰ ਨਾਲ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।

ਫੈਨਜ਼ ਵਿੱਚ ਸੋਗ ਦੀ ਲਹਿਰ

ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।


👉 Join WhatsApp channel for more updates

Join Now

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends