PSEB CLASS 9 PUNJABI B GUESS PAPER MARCH 2026

Punjabi Question Paper
ਸਮਾਂ— 3 ਘੰਟੇ       ਪੰਜਾਬੀ (ਪੇਪਰ- ਬੀ) (ਜਮਾਤ—ਨੌਵੀਂ) (ਸਾਲਾਨਾ ਪ੍ਰੀਖਿਆ ਮਾਰਚ—2026) ਲਿਖਤੀ ਅੰਕ-65
ਆਂਤਰਿਕ ਮੁਲਾਂਕਣ-10
(10x1=10) ਪ੍ਰਸ਼ਨ 1. ਵਸਤੂਨਿਸ਼ਠ ਪ੍ਰਸ਼ਨਾਂ ਦੇ ਉੱਤਰ ਦਿਓ।
  1. ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
  2. ਦੁਆਬੀ ਉਪ-ਬੋਲੀ ਬੋਲਣ ਵਾਲੇ ਕੋਈ ਦੋ ਇਲਾਕੇ ਦੱਸੋ।
  3. ਮਲਵਈ ਉਪ-ਬੋਲੀ ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਬੋਲੀ ਜਾਂਦੀ ਹੈ। (ਸਹੀ/ਗਲਤ)
  4. ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ?
  5. ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?
  6. ਕਾਰਕ ਦੀਆਂ ਕਿੰਨੀਆਂ ਕਿਸਮਾਂ ਹਨ?
  7. "ਪੁਸ਼" ਸ਼ਬਦ ਨੂੰ ਅਗੇਤਰ ਲਾ ਕੇ ਕੋਈ ਇੱਕ ਸ਼ਬਦ ਬਣਾਓ।
  8. "ਵਾਲਾ" ਸ਼ਬਦ ਨੂੰ ਪਿਛੇਤਰ ਲਾ ਕੇ ਕੋਈ ਇੱਕ ਸ਼ਬਦ ਬਣਾਓ।
  9. ਕਿਸ ਅੱਖਰ ਉੱਤੇ ਹੋੜਾ ਲਗਾਉਣ ਨਾਲ ਉਸ ਦਾ ਮੂੰਹ ਖੁੱਲ੍ਹਾ ਦਿੱਤਾ ਜਾਂਦਾ ਹੈ?
  10. 'ਉਦੇਸ਼ ਅਤੇ ਵਿਧੇਅ' ਕਿਸ ਦੇ ਦੋ ਭਾਗ ਹਨ?
(10) ਪ੍ਰਸ਼ਨ 2. ਕਿਸੇ ਇੱਕ ਵਿਸ਼ੇ 'ਤੇ 150 ਸ਼ਬਦਾਂ ਦਾ ਲੇਖ ਲਿਖੋ।

ਸ੍ਰੀ ਗੁਰੂ ਨਾਨਕ ਦੇਵ ਜੀ, ਵਿਸਾਖੀ, 26 ਜਨਵਰੀ, ਦੀਵਾਲੀ, ਸ਼ਹੀਦ ਭਗਤ ਸਿੰਘ

(2+4+2) ਪ੍ਰਸ਼ਨ 3. ਕਿਸੇ ਇੱਕ ਵਿਸ਼ੇ 'ਤੇ ਅਰਜ਼ੀ/ਪੱਤਰ ਲਿਖੋ :-
  1. ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
  2. ਮਿੱਤਰ ਦੇ ਭੈਣ/ਭਰਾ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਸਬੰਧੀ ਮੁਆਫ਼ੀ ਪੱਤਰ ਲਿਖੋ।
(6) ਪ੍ਰਸ਼ਨ 4. ਕਿਸੇ ਇੱਕ ਦੀ ਪੈਰ੍ਹਾ-ਰਚਨਾ ਕਰੋ :-
  1. ਸੰਤੁਲਿਤ ਖ਼ੁਰਾਕ        2. ਸਕੂਲ ਦੀ ਸਫ਼ਾਈ
(5x2=10) ਪ੍ਰਸ਼ਨ 5. ਕਿਸੇ 5 ਮੁਹਾਵਰੇ ਜਾਂ ਅਖਾਣਾਂ ਦੀ ਵਾਕਾਂ ਵਿੱਚ ਵਰਤੋਂ ਕਰੋ।

ਈਦ ਦਾ ਚੰਦ ਹੋਣਾ, ਇੱਕ ਅੱਖ ਨਾਲ ਵੇਖਣਾ, ਸਾਖੀ ਭਰਨਾ, ਆਪਣਾ ਉੱਲੂ ਸਿੱਧਾ ਕਰਨਾ, ਅੱਖਾਂ ਫੇਰ ਲੈਣਾ, ਉਨੀਂ-ਵੀਆਂ ਦਾ ਫ਼ਰਕ ਹੋਣਾ, ਕੁੱਜੇ ਵਿੱਚ ਸਮੁੰਦਰ ਬੰਦ ਕਰਨਾ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ

(2x2=4) ਪ੍ਰਸ਼ਨ 6. ਕਿਸੇ ਦੋ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :-
ਓ) ਵਿਆਕਰਨ ਦੀ ਪਰਿਭਾਸ਼ਾ ਦਿਓ।
ਅ) ਵਿਆਕਰਨ ਦੇ ਅੰਗਾਂ ਦੇ ਨਾਂ ਲਿਖੋ।
ੲ) ਵਿਆਕਰਨ ਦਾ ਕੀ ਮੰਤਵ ਹੈ?
ਸ) ਟਕਸਾਲੀ ਭਾਸ਼ਾ ਤੋਂ ਕੀ ਭਾਵ ਹੈ? ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?
(3) ਪ੍ਰਸ਼ਨ 7. ਕਿਸੇ ਇੱਕ ਪ੍ਰਸ਼ਨ ਦਾ ਸੰਖੇਪ ਉੱਤਰ ਦਿਓ :-
ਕ) ਮੂਲ ਸ਼ਬਦ ਤੋਂ ਕੀ ਭਾਵ ਹੈ? ਕੋਈ ਦੋ ਉਦਾਹਰਨਾਂ ਸਹਿਤ ਲਿਖੋ।
ਖ) ਸਮਾਸੀ ਸ਼ਬਦ ਤੋਂ ਕੀ ਭਾਵ ਹੈ? ਕੋਈ ਦੋ ਉਦਾਹਰਨਾਂ ਸਹਿਤ ਲਿਖੋ।
(3) ਪ੍ਰਸ਼ਨ 8. ਕਿਸੇ ਇੱਕ ਪ੍ਰਸ਼ਨ ਦਾ ਸੰਖੇਪ ਉੱਤਰ ਦਿਓ :-
ਕ) ਕਾਰਕ ਦੀਆਂ ਕਿਸਮਾਂ ਦੇ ਨਾਂ ਲਿਖੋ।
ਖ) ਕਰਮ ਕਾਰਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ।
(3) ਪ੍ਰਸ਼ਨ 9. ਕਿਸੇ ਇੱਕ ਪ੍ਰਸ਼ਨ ਦਾ ਸੰਖੇਪ ਉੱਤਰ ਦਿਓ :-
ਓ) ਵਾਕ ਦੀਆਂ ਕਿਸਮਾਂ ਦੇ ਨਾਂ ਲਿਖੋ।
ਅ) ਸਧਾਰਨ ਵਾਕ ਕਿਸ ਨੂੰ ਕਹਿੰਦੇ ਹਨ?
(2) ਪ੍ਰਸ਼ਨ 10. ਬਰੈਕਟ ਵਿੱਚ ਦਿੱਤੇ ਅਨੁਸਾਰ ਵਾਕ ਵਟਾਂਦਰਾ ਕਰੋ।
ਓ) ਤੁਹਾਡੇ ਸਕੂਲ ਦਾ ਨਾਂ ਦੱਸੋ। (ਪ੍ਰਸ਼ਨਿਕ ਵਾਕ)
ਅ) ਘਰ ਜਾ ਕੇ ਉਸ ਰੋਟੀ ਖਾਧੀ। (ਸੰਯੁਕਤ ਵਾਕ)
(4) ਪ੍ਰਸ਼ਨ 11. ਸ਼ਬਦ-ਜੋੜ ਸੋਧ ਕੇ ਲਿਖੋ।
ਓ) ਮੈਂ ਤੁਹਾਡੀ ਬੌਹੁਤ ਅਡੀਕ ਕਰਕੇ ਸਕੂਲ ਚਲਾ ਗਿਆ ।
ਅ) ਅਸੀਂ ਜਲੰਧਰ ਸ਼ੈਹਰ ਵਿੱਚ ਰਹਿੰਦੇ ਹਾਂ ।
(2) ਪ੍ਰਸ਼ਨ 12.
ਓ) 'ਉਪ' ਅਗੇਤਰ ਲਗਾ ਕੇ ਦੋ ਸ਼ਬਦ ਬਣਾਓ।
ਅ) 'ਕਾਰ' ਪਿਛੇਤਰ ਲਗਾ ਕੇ ਦੋ ਸ਼ਬਦ ਬਣਾਓ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends