PSEB CLASS 10 SOCIAL SCIENCE 2-3 MARKS QUESTIONS AND ANSWERS

ਸਮਾਜਿਕ ਸਿੱਖਿਆ - ਮਹੱਤਵਪੂਰਨ ਪ੍ਰਸ਼ਨ (2 ਅੰਕ)

ਪ੍ਰਸ਼ਨ ਦਾ ਸਹੀ ਉੱਤਰ ਦੇਖਣ ਲਈ "View Answer" ਬਟਨ 'ਤੇ ਕਲਿੱਕ ਕਰੋ।


1. ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?
ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਹੈ।
2. 'ਟਿਕਾਊ ਵਿਕਾਸ' (Sustainable Development) ਤੋਂ ਕੀ ਭਾਵ ਹੈ?
ਟਿਕਾਊ ਵਿਕਾਸ ਤੋਂ ਭਾਵ ਅਜਿਹੀ ਵਿਕਾਸ ਪ੍ਰਕਿਰਿਆ ਤੋਂ ਹੈ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਵਰਤਮਾਨ ਅਤੇ ਭਵਿੱਖ ਦੀਆਂ ਦੋਹਾਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੀ ਹੈ।
3. ਕਾਲੀ ਮਿੱਟੀ ਕਿਹੜੇ ਰਾਜਾਂ ਵਿੱਚ ਮਿਲਦੀ ਹੈ?
ਕਾਲੀ ਮਿੱਟੀ ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮਿਲਦੀ ਹੈ।
4. ਆਫ਼ਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ?
ਆਫ਼ਤਾਂ ਦੇ ਪ੍ਰਬੰਧਨ ਤੋਂ ਭਾਵ ਹੈ ਕਿ ਦੇਸ਼ ਅੰਦਰ ਕਿਸੇ ਵੀ ਆਫ਼ਤ ਸਮੇਂ ਉਸਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਇਹ ਯੋਜਨਾ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਵਿੱਚ ਸਹਾਈ ਹੁੰਦੀ ਹੈ।
5. ਬਾਇਓਮ (Biome) ਤੋਂ ਕੀ ਭਾਵ ਹੈ?
ਬਾਇਓਮ ਪਰਿਸਥਿਤ ਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ। ਉਦਾਹਰਣ ਵਜੋਂ ਦਲਦਲ, ਜਲਗਾਹਾਂ ਅਤੇ ਚੌੜੇ ਪੱਤਿਆਂ ਵਾਲੇ ਜੰਗਲ।
6. ਡੈਮ (Dam) ਕੀ ਹੁੰਦਾ ਹੈ?
ਡੈਮ ਉਹ ਬੰਨ੍ਹ ਹੁੰਦਾ ਹੈ ਜੋ ਵੱਗਦੇ ਦਰਿਆ ਦੇ ਪਾਣੀ ਦੇ ਵਹਿਣ ਨੂੰ ਰੋਕ ਕੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ।
7. ਸਾਉਣੀ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ?
ਸਾਉਣੀ ਜਾਂ ਖ਼ਰੀਫ਼ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ 'ਤੇ ਝੋਨਾ, ਗੰਨਾ, ਕਪਾਹ, ਮੂੰਗਫਲੀ ਅਤੇ ਮੱਕੀ ਸ਼ਾਮਿਲ ਹਨ।
8. ਧਾਤਵੇਂ ਖਣਿਜ ਕੀ ਹੁੰਦੇ ਹਨ?
ਇਨ੍ਹਾਂ ਖਣਿਜਾਂ ਵਿੱਚ ਧਾਤਾਂ ਦੇ ਤੱਤ ਸ਼ਾਮਿਲ ਹੁੰਦੇ ਹਨ, ਜਿਵੇਂ ਕਿ ਤਾਂਬਾ, ਸੋਨਾ, ਮੈਂਗਨੀਜ਼ ਅਤੇ ਬਾਕਸਾਈਟ।
9. ਪਥਰਾਟ ਬਾਲਣ (Fossil Fuels) ਤੋਂ ਕੀ ਭਾਵ ਹੈ?
ਪਥਰਾਟ ਬਾਲਣ ਹਾਈਡਰੋਕਾਰਬਨ ਹੁੰਦੇ ਹਨ ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ। ਇਹ ਕਰੋੜਾਂ ਸਾਲ ਧਰਤੀ ਹੇਠ ਦੱਬੇ ਰਹਿਣ ਕਾਰਨ ਬਣਦੇ ਹਨ।
10. ਨਿਰਮਾਣ ਸਨਅਤਾਂ ਤੋਂ ਕੀ ਭਾਵ ਹੈ?
ਜੋ ਸਨਅਤਾਂ ਕੱਚੇ ਮਾਲ ਨੂੰ ਵਧੇਰੇ ਕੀਮਤੀ ਅਤੇ ਨਿਵੇਕਲੇ ਪੱਖ ਤੋਂ ਵਰਤੋਂ ਯੋਗ ਵਸਤੂ ਵਿੱਚ ਤਬਦੀਲ ਕਰਦੀਆਂ ਹਨ, ਉਹਨਾਂ ਨੂੰ ਨਿਰਮਾਣ ਸਨਅਤਾਂ ਕਹਿੰਦੇ ਹਨ।
11. ਵਪਾਰ (Trade) ਦੀ ਪਰਿਭਾਸ਼ਾ ਦਿਓ।
ਲੋਕਾਂ, ਰਾਜਾਂ ਅਤੇ ਦੇਸ਼ਾਂ ਵਿਚਾਲੇ ਵਸਤੂਆਂ ਦੇ ਵਟਾਂਦਰੇ ਨੂੰ ਵਪਾਰ ਕਿਹਾ ਜਾਂਦਾ ਹੈ।
12. ਅਰਥਸ਼ਾਸਤਰ (Economics) ਤੋਂ ਕੀ ਭਾਵ ਹੈ?
ਅਰਥ ਸ਼ਾਸਤਰ ਤੋਂ ਭਾਵ ਘਰੇਲੂ ਪ੍ਰਬੰਧ ਤੋਂ ਹੈ ਕਿ ਕਿਵੇਂ ਇੱਕ ਵਿਅਕਤੀ ਜਾਂ ਸਰਕਾਰ ਆਪਣੇ ਸੀਮਿਤ ਸਾਧਨਾਂ ਦੀ ਕੁਸ਼ਲ ਵਰਤੋਂ ਕਰਦੇ ਹਨ।
13. ਦੁਰਲੱਭਤਾ (Scarcity) ਤੋਂ ਕੀ ਭਾਵ ਹੈ?
ਦੁਰਲੱਭਤਾ ਤੋਂ ਭਾਵ ਹੈ ਕਿ ਕਿਸੇ ਵਸਤੂ ਜਾਂ ਸੇਵਾ ਦੀ ਮੰਗ, ਉਸਦੀ ਉਪਲੱਬਧਤਾ (ਸਪਲਾਈ) ਨਾਲੋਂ ਵੱਧ ਹੋਣਾ।
14. ਉਪਭੋਗਤਾ (Consumer) ਕੌਣ ਹੁੰਦਾ ਹੈ?
ਉਪਭੋਗਤਾ ਉਹ ਖਪਤਕਾਰ ਜਾਂ ਲੋਕ ਹੁੰਦੇ ਹਨ, ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਸਤੂਆਂ ਅਤੇ ਸੇਵਾਵਾਂ ਖਰੀਦਦੇ ਜਾਂ ਵਰਤਦੇ ਹਨ।
15. ਬੱਚਤ (Saving) ਦੀ ਪਰਿਭਾਸ਼ਾ ਦਿਓ।
ਬੱਚਤ ਤੋਂ ਭਾਵ ਆਮਦਨ ਦੇ ਉਸ ਭਾਗ ਤੋਂ ਹੈ, ਜਿਸ ਨੂੰ ਵਰਤਮਾਨ ਵਿੱਚ ਖਰਚ ਨਹੀਂ ਕੀਤਾ ਜਾਂਦਾ।
16. ਸਰਕਾਰੀ ਬਜਟ ਕੀ ਹੁੰਦਾ ਹੈ?
ਸਰਕਾਰੀ ਬਜਟ ਇੱਕ ਵਿੱਤੀ ਸਾਲ ਦੇ ਦੌਰਾਨ ਸਰਕਾਰ ਦੀ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦੇ ਵਿੱਤੀ ਬਿਊਰੇ ਨੂੰ ਕਹਿੰਦੇ ਹਨ।
17. ਰਾਸ਼ਟਰੀ ਆਮਦਨ (National Income) ਤੋਂ ਕੀ ਭਾਵ ਹੈ?
ਇੱਕ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਸਮੇਂ ਦੌਰਾਨ ਉਹਨਾਂ ਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਦਾ ਜੋੜ।
18. ਲਿੰਗ ਅਨੁਪਾਤ (Sex Ratio) ਤੋਂ ਕੀ ਭਾਵ ਹੈ?
ਲਿੰਗ ਅਨੁਪਾਤ ਤੋਂ ਭਾਵ ਪ੍ਰਤੀ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਸੰਖਿਆ ਤੋਂ ਹੈ।
19. ਸਾਖ਼ਰਤਾ ਦਰ (Literacy Rate) ਕੀ ਹੈ?
ਸਾਖ਼ਰਤਾ ਦਰ ਤੋਂ ਭਾਵ ਜਨਸੰਖਿਆ ਦੇ ਉਸ ਭਾਗ ਤੋਂ ਹੈ, ਜੋ ਕਿਸੇ ਭਾਸ਼ਾ ਨੂੰ ਸਮਝਣ, ਪੜ੍ਹਣ ਅਤੇ ਲਿਖਣ ਦੀ ਯੋਗਤਾ ਰੱਖਦੇ ਹਨ।
20. ਗਰੀਬੀ ਰੇਖਾ (Poverty Line) ਤੋਂ ਕੀ ਭਾਵ ਹੈ?
ਗਰੀਬੀ ਰੇਖਾ ਤੋਂ ਭਾਵ ਦੇਸ਼ ਦੀ ਜਨਸੰਖਿਆ ਦੇ ਉਸ ਭਾਗ ਤੋਂ ਹੈ, ਜੋ ਆਪਣੀਆਂ ਮੂਲਭੂਤ ਜ਼ਰੂਰਤਾਂ (ਰੋਟੀ, ਕੱਪੜਾ, ਮਕਾਨ) ਨੂੰ ਪੂਰਾ ਨਹੀਂ ਕਰ ਸਕਦੇ।
21. ਨਿੱਜੀ ਖੇਤਰ (Private Sector) ਕੀ ਹੁੰਦਾ ਹੈ?
ਇਸ ਵਿੱਚ ਉਹਨਾਂ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਨ੍ਹਾਂ ਤੇ ਨਿੱਜੀ ਵਿਅਕਤੀਆਂ ਦਾ ਅਧਿਕਾਰ ਹੁੰਦਾ ਹੈ। ਇਹ ਲਾਭ ਪ੍ਰਾਪਤ ਕਰਨ ਲਈ ਕੰਮ ਕਰਦਾ ਹੈ।
22. ਸੇਵਾ ਖੇਤਰ (Service Sector) ਕਿਸਨੂੰ ਕਹਿੰਦੇ ਹਨ?
ਅਰਥਵਿਵਸਥਾ ਦਾ ਉਹ ਖੇਤਰ ਜੋ ਵਸਤੂਆਂ ਦਾ ਉਤਪਾਦਨ ਨਹੀਂ ਕਰਦਾ, ਸਗੋਂ ਸੇਵਾਵਾਂ (ਬੈਂਕਿੰਗ, ਬੀਮਾ, ਆਵਾਜਾਈ) ਪ੍ਰਦਾਨ ਕਰਦਾ ਹੈ।
23. ਵਿਦੇਸ਼ੀ ਵਪਾਰ ਤੋਂ ਕੀ ਭਾਵ ਹੈ?
ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਨਿਰਯਾਤ ਅਤੇ ਆਯਾਤ ਨੂੰ ਵਿਦੇਸ਼ੀ ਵਪਾਰ ਕਿਹਾ ਜਾਂਦਾ ਹੈ।
24. ਮੁਦਰਾ (Money) ਦੀ ਪਰਿਭਾਸ਼ਾ ਦਿਓ।
ਮੁਦਰਾ ਉਹ ਹੈ ਜੋ ਵਟਾਂਦਰੇ ਦੇ ਮਾਧਿਅਮ, ਮੁੱਲ ਦੇ ਮਾਪ ਅਤੇ ਮੁੱਲ ਦੇ ਭੰਡਾਰ ਵਜੋਂ ਸਵੀਕਾਰ ਕੀਤੀ ਜਾਂਦੀ ਹੈ।
25. ਪੰਜਾਬ ਨੂੰ 'ਸਪਤ-ਸਿੰਧੂ' ਕਿਉਂ ਕਿਹਾ ਜਾਂਦਾ ਸੀ?
ਵੈਦਿਕ ਕਾਲ ਵਿੱਚ ਪੰਜਾਬ ਨੂੰ ਸੱਤ ਨਦੀਆਂ ਦਾ ਪ੍ਰਦੇਸ਼ ਹੋਣ ਕਾਰਨ 'ਸਪਤ-ਸਿੰਧੂ' ਕਿਹਾ ਜਾਂਦਾ ਸੀ।
26. ਦੁਆਬਾ (Doaba) ਸ਼ਬਦ ਤੋਂ ਕੀ ਭਾਵ ਹੈ?
ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ।
27. ਲੰਗਰ ਪ੍ਰਥਾ ਦਾ ਕੀ ਮਹੱਤਵ ਹੈ?
ਲੰਗਰ ਪ੍ਰਥਾ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਕਰਵਾ ਕੇ ਸਮਾਨਤਾ ਦਾ ਸੰਦੇਸ਼ ਦਿੰਦੀ ਹੈ।
28. ਸੰਵਿਧਾਨ (Constitution) ਤੋਂ ਕੀ ਭਾਵ ਹੈ?
ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਅਨੁਸਾਰ ਕਿਸੇ ਦੇਸ਼ ਦੀ ਸਰਕਾਰ ਚਲਾਈ ਜਾਂਦੀ ਹੈ।
29. ਪੰਚਸ਼ੀਲ (Panchsheel) ਤੋਂ ਕੀ ਭਾਵ ਹੈ?
ਭਾਰਤ ਅਤੇ ਚੀਨ ਵਿਚਕਾਰ 1954 ਵਿੱਚ ਹੋਏ ਪੰਜ ਸਾਂਝੇ ਸਿਧਾਂਤਾਂ ਦੇ ਸਮਝੌਤੇ ਨੂੰ ਪੰਚਸ਼ੀਲ ਕਿਹਾ ਜਾਂਦਾ ਹੈ।
30. ਲੋਕ ਅਦਾਲਤਾਂ ਦਾ ਕੀ ਫਾਇਦਾ ਹੈ?
ਲੋਕ ਅਦਾਲਤਾਂ ਆਪਸੀ ਸਹਿਮਤੀ ਦੁਆਰਾ ਝਗੜਿਆਂ ਦਾ ਨਿਪਟਾਰਾ ਕਰਕੇ ਗਰੀਬ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦਿਵਾਉਂਦੀਆਂ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends