PSEB CLASS 10 SCIENCE GUESS PAPER SET 3 MARCH 2026

PSEB Class 10 Science Guess Paper - SET 3 (2025-26)

PSEB Class 10 Science Guess Paper - SET 3 (2025-26)

Time: 3 Hours Total Marks: 80
Question 1. Multiple Choice Questions / ਬਹੁਵਿਕਲਪੀ ਪ੍ਰਸ਼ਨ (16 × 1 = 16 Marks)
1. The reaction Fe2O3 + 2Al → Al2O3 + 2Fe is an example of a:
ਉਪਰੋਕਤ ਰਸਾਇਣਕ ਕਿਰਿਆ (Fe2O3 + 2Al → Al2O3 + 2Fe) ਇੱਕ ਉਦਾਹਰਣ ਹੈ:
  • (A) Combination reaction / ਸੰਯੋਜਨ ਕਿਰਿਆ
  • (B) Double displacement reaction / ਦੂਹਰਾ ਵਿਸਥਾਪਨ ਕਿਰਿਆ
  • (C) Decomposition reaction / ਅਪਘਟਨ ਕਿਰਿਆ
  • (D) Displacement reaction / ਵਿਸਥਾਪਨ ਕਿਰਿਆ
2. A solution reacts with crushed egg-shells to give a gas that turns lime-water milky. The solution contains:
ਇੱਕ ਘੋਲ ਅੰਡੇ ਦੇ ਛਿਲਕੇ ਦੇ ਬਾਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਦਾ ਹੈ ਜੋ ਚੂਨੇ ਦੇ ਪਾਣੀ ਨੂੰ ਦੁਧੀਆ ਕਰ ਦਿੰਦੀ ਹੈ। ਘੋਲ ਵਿੱਚ ਮੌਜੂਦ ਹੈ:
  • (A) NaCl
  • (B) HCl
  • (C) LiCl
  • (D) KCl
3. Which of the following is not a part of the female reproductive system in human beings?
ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ?
  • (A) Ovary / ਅੰਡਕੋਸ਼
  • (B) Uterus / ਬੱਚੇਦਾਨੀ
  • (C) Vas Deferens / ਸ਼ੁਕਰਾਣੂ ਵਹਿਣੀ
  • (D) Fallopian Tube / ਫੈਲੋਪੀਅਨ ਟਿਊਬ

4. Food cans are coated with tin and not with zinc because:
ਭੋਜਨ ਰੱਖਣ ਵਾਲੇ ਡੱਬਿਆਂ ਉੱਤੇ ਟੀਨ ਦੀ ਝਾਲ ਕੀਤੀ ਜਾਂਦੀ ਹੈ, ਜਿੰਕ ਦੀ ਨਹੀਂ ਕਿਉਂਕਿ:
  • (A) Zinc is costlier than tin / ਜਿੰਕ ਟੀਨ ਨਾਲੋਂ ਮਹਿੰਗਾ ਹੈ
  • (B) Zinc has a higher melting point than tin / ਜਿੰਕ ਦਾ ਪਿਘਲਾਉ ਅੰਕ ਟੀਨ ਨਾਲੋਂ ਵੱਧ ਹੈ
  • (C) Zinc is more reactive than tin / ਜਿੰਕ ਟੀਨ ਨਾਲੋਂ ਵੱਧ ਕਿਰਿਆਸ਼ੀਲ ਹੈ
  • (D) Zinc is less reactive than tin / ਜਿੰਕ ਟੀਨ ਨਾਲੋਂ ਘੱਟ ਕਿਰਿਆਸ਼ੀਲ ਹੈ
5. Electronic configuration of an element is 2, 8, 7. The atomic number of this element is:
ਇੱਕ ਪਰਮਾਣੂ ਦੀ ਇਲੈਕਟ੍ਰਾਨੀ ਤਰਤੀਬ 2, 8, 7 ਹੈ। ਇਸ ਤੱਤ ਦਾ ਪਰਮਾਣੂ ਅੰਕ ....... ਹੈ:
  • (A) 10
  • (B) 7
  • (C) 17
  • (D) 11
6. The anther contains:
ਪਰਾਗ ਕੋਸ਼ ਵਿੱਚ ਹੁੰਦਾ ਹੈ :
  • (A) Sepals / ਹਰੀਆਂ ਪੱਤੀਆਂ
  • (B) Ovules / ਬੀਜ ਅੰਡ
  • (C) Pistil / ਇਸਤਰੀ ਕੇਸਰ
  • (D) Pollen grains / ਪਰਾਗ ਕਣ
7. In evolutionary terms, we have more in common with:
ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ:
  • (A) A Chinese school-boy / ਚੀਨ ਦਾ ਵਿਦਿਆਰਥੀ
  • (B) A chimpanzee / ਚਿਮਪਾਂਜ਼ੀ
  • (C) A spider / ਮੱਕੜੀ
  • (D) A bacterium / ਜੀਵਾਣੂ
8. Which one of the following materials cannot be used to make a lens?
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈੱਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ?
  • (A) Water / ਪਾਣੀ
  • (B) Glass / ਕੱਚ
  • (C) Plastic / ਪਲਾਸਟਿਕ
  • (D) Clay / ਮਿੱਟੀ
9. The human eye forms the image of an object at its:
ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ, ਉਹ ਹੈ :
  • (A) Cornea / ਕਾਰਨੀਆ
  • (B) Iris / ਆਇਰਿਸ
  • (C) Pupil / ਪੁਤਲੀ
  • (D) Retina / ਰੈਟਿਨਾ
10. Which of the following terms does not represent electrical power in a circuit?
ਹੇਠ ਲਿਖਿਆਂ ਵਿੱਚੋਂ ਕਿਹੜਾ ਪਦ ਬਿਜਲੀ ਸਰਕਟ ਵਿੱਚ ਬਿਜਲਈ ਸ਼ਕਤੀ ਨੂੰ ਨਹੀਂ ਦਰਸਾਉਂਦਾ?
  • (A) I²R
  • (B) IR²
  • (C) VI
  • (D) V²/R
11. The phenomenon of electromagnetic induction is:
ਬਿਜਲ-ਚੁੰਬਕੀ ਪ੍ਰੇਰਣ ਦੀ ਕਿਰਿਆ:
  • (A) The process of charging a body / ਕਿਸੇ ਵਸਤੂ ਨੂੰ ਚਾਰਜ ਕਰਨ ਦੀ ਕਿਰਿਆ ਹੈ
  • (B) The process of generating magnetic field / ਕੁੰਡਲੀ ਵਿੱਚ ਬਿਜਲਈ ਧਾਰਾ ਲੰਘਾਉਣ ਕਾਰਨ ਚੁੰਬਕੀ ਖੇਤਰ ਪੈਦਾ ਕਰਨ ਦੀ ਕਿਰਿਆ ਹੈ
  • (C) Producing induced current in a coil due to relative motion / ਕੁੰਡਲੀ ਅਤੇ ਚੁੰਬਕ ਦੇ ਵਿਚਕਾਰ ਸਾਪੇਖਿਕ ਗਤੀ ਕਾਰਨ ਕੁੰਡਲੀ ਵਿੱਚ ਪ੍ਰੇਰਿਤ ਬਿਜਲਈ ਧਾਰਾ ਪੈਦਾ ਕਰਨਾ ਹੈ
  • (D) The process of rotating a coil / ਬਿਜਲਈ ਮੋਟਰ ਦੀ ਕੁੰਡਲੀ ਨੂੰ ਘੁਮਾਉਣ ਦੀ ਕਿਰਿਆ ਹੈ
12. Which of the following are environment-friendly practices?
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਨੀ ਪੱਖੀ ਵਿਵਹਾਰ ਦਰਸਾਉਂਦਾ ਹੈ?
  • (A) Carrying cloth-bags for shopping / ਬਾਜ਼ਾਰ ਜਾਂਦੇ ਸਮੇਂ ਸਮਾਨ ਲਈ ਕੱਪੜੇ ਦਾ ਥੈਲਾ ਲੈ ਜਾਣਾ
  • (B) Switching off unnecessary lights and fans / ਕਾਰਜ ਸਮਾਪਤ ਹੋਣ ਤੇ ਲਾਈਟ ਅਤੇ ਪੱਖੇ ਬੰਦ ਕਰਨਾ
  • (C) Walking to school instead of using a vehicle / ਮਾਂ ਦੁਆਰਾ ਸਕੂਟਰ ਤੇ ਛੱਡਣ ਦੀ ਬਜਾਏ ਸਕੂਲ ਪੈਦਲ ਜਾਣਾ
  • (D) All of the above / ਉਪਰੋਕਤ ਸਾਰੇ
13. Give an example of a metal that is liquid at room temperature.
ਅਜਿਹੀ ਧਾਤ ਦੀ ਉਦਾਹਰਣ ਦਿਓ ਜੋ ਕਮਰੇ ਦੇ ਤਾਪਮਾਨ ਤੇ ਤਰਲ ਹੈ।
  • (A) Iron / ਲੋਹਾ
  • (B) Gold / ਸੋਨਾ
  • (C) Mercury / ਪਾਰਾ
  • (D) Zinc / ਜਿੰਕ
14. In the modern periodic table, which are the metals among the first ten elements?
ਆਧੁਨਿਕ ਆਵਰਤੀ ਸਾਰਨੀ ਵਿਚ ਪਹਿਲੇ ਦਸ ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ?
  • (A) Na and Mg
  • (B) Zn and Cu
  • (C) Li and Be
  • (D) K and Ca
15. Xylem tissue is an important plant tissue. In a plant the Xylem is responsible for:
ਪੌਦਿਆਂ ਵਿੱਚ ਜਾਈਲਮ ਟਿਸ਼ੂ ਦਾ ਕੰਮ ਹੈ:
  • (A) Transport of water / ਪਾਣੀ ਦਾ ਪਰਿਵਹਨ
  • (B) Transport of food / ਭੋਜਨ ਦਾ ਪਰਿਵਹਨ
  • (C) Transport of amino acids / ਅਮੀਨੋ ਤੇਜ਼ਾਬ ਦਾ ਪਰਿਵਹਨ
  • (D) Transport of Oxygen / ਆਕਸੀਜਨ ਦਾ ਪਰਿਵਹਨ
16. A spherical mirror and a thin spherical lens have each a focal length of -15 cm. The mirror and the lens are likely to be:
ਕਿਸੇ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈੱਨਜ਼ ਦੋਵਾਂ ਦੀਆਂ ਫੋਕਸ ਦੂਰੀਆਂ -15 cm ਹਨ। ਦਰਪਣ ਅਤੇ ਲੈੱਨਜ਼ ਸੰਭਾਵਿਤ ਹਨ:
  • (A) Both Concave / ਦੋਵੇਂ ਅਵਤਲ
  • (B) Both Convex / ਦੋਵੇਂ ਉੱਤਲ
  • (C) The mirror is concave and lens is convex / ਦਰਪਣ ਅਵਤਲ ਅਤੇ ਲੈੱਨਜ਼ ਉੱਤਲ
  • (D) The mirror is convex and lens is concave / ਦਰਪਣ ਉੱਤਲ ਅਤੇ ਲੈੱਨਜ਼ ਅਵਤਲ
Two Marks Questions / ਦੋ ਅੰਕਾਂ ਵਾਲੇ ਪ੍ਰਸ਼ਨ (Attempt any 14 / ਕੋਈ 14 ਪ੍ਰਸ਼ਨ ਕਰੋ) (14 × 2 = 28 Marks)
Question 2: Why do we apply paint on iron articles?
ਲੋਹੇ ਦੀਆਂ ਵਸਤੂਆਂ ਨੂੰ ਅਸੀਂ ਪੇਂਟ ਕਿਉਂ ਕਰਦੇ ਹਾਂ?
Question 3: Why does dry HCl gas not change the colour of the dry litmus paper?
ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਕਿਉਂ ਨਹੀਂ ਬਦਲਦੀ?
Question 4: Why are platinum, gold and silver used to make jewellery?
ਪਲਾਟੀਨਮ, ਸੋਨਾ (ਗੋਲਡ) ਅਤੇ ਚਾਂਦੀ (ਸਿਲਵਰ) ਗਹਿਣੇ ਬਣਾਉਣ ਲਈ ਕਿਉਂ ਵਰਤੇ ਜਾਂਦੇ ਹਨ?
Question 5: What types of oxides are formed when non-metals combine with oxygen?
ਅਧਾਤਾਂ ਆਕਸੀਜਨ ਨਾਲ ਸੰਯੁਕਤ ਹੋ ਕੇ ਕਿਹੋ ਜਿਹੇ ਆਕਸਾਈਡ ਬਣਾਉਂਦੀਆਂ ਹਨ?
Question 6: Why are decomposition reactions called the opposite of combination reactions?
ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦਾ ਉਲਟ ਕਿਉਂ ਆਖਿਆ ਜਾਂਦਾ ਹੈ?
Question 7: Write two uses of Baking Powder (NaHCO3).
ਬੇਕਿੰਗ ਸੋਡੇ ਜਾਂ ਮਿੱਠੇ ਸੋਡੇ (NaHCO3) ਦੇ ਦੋ ਉਪਯੋਗ ਲਿਖੋ।
Question 8: How does the embryo get nourishment inside the mother's body?
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
Question 9: Draw the electron-dot structure for sodium, oxygen and magnesium.
ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰਾਨੀ ਬਿੰਦੂ ਰਚਨਾ ਬਣਾਓ।
Question 10: Why do stars twinkle?
ਤਾਰੇ ਕਿਉਂ ਟਿਮਟਿਮਾਉਂਦੇ ਹਨ?
Question 11: Why does the sun appear reddish early in the morning?
ਸੂਰਜ ਚੜ੍ਹਨ ਸਮੇਂ ਲਾਲ ਕਿਉਂ ਹੁੰਦਾ ਹੈ?
Question 12: Can you suggest some changes in your school which would make it environment-friendly?
ਕੀ ਤੁਸੀਂ ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾ ਸਕਦੇ ਹੋ, ਜਿਨ੍ਹਾਂ ਨਾਲ ਇਸ ਨੂੰ ਵਾਤਾਵਰਣ ਪੱਖੀ ਬਣਾਇਆ ਜਾ ਸਕੇ?
Question 13: What is biological magnification?
ਜੈਵਿਕ ਵਾਧਾ ਕੀ ਹੈ?
Question 14: Write differences between pollination and fertilization.
ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਵਿੱਚ ਅੰਤਰ ਲਿਖੋ।
Question 15: Name the element having an electronic configuration 2, 8, 2.
ਕਿਸ ਤੱਤ ਵਿੱਚ ਇਲੈਕਟ੍ਰਾਨੀ ਤਰਤੀਬ 2, 8, 2 ਹੈ?
Question 16: Define malleability and ductility.
ਕੁਟੀਣਯੋਗਤਾ ਅਤੇ ਖਿਚੀਣਯੋਗਤਾ ਤੋਂ ਕੀ ਭਾਵ ਹੈ?
Question 17: What happens when zinc is added to iron sulphate solution? Write the chemical reaction.
ਜਦੋਂ ਤੁਸੀਂ ਜ਼ਿੰਕ ਨੂੰ ਆਇਰਨ ਸਲਫੇਟ ਦੇ ਘੋਲ਼ ਵਿੱਚ ਪਾਉਂਦੇ ਹੋ ਤਾਂ ਕੀ ਦੇਖਦੇ ਹੋ? ਰਸਾਇਣਕ ਸਮੀਕਰਣ ਲਿਖੋ।
Question 18: Why do ionic compounds have high melting points?
ਆਇਨੀ ਯੋਗਿਕਾਂ ਦੇ ਪਿਘਲਣ ਅੰਕ ਕਿਉਂ ਵੱਧ ਹੁੰਦੇ ਹਨ?
Three Marks Questions / ਤਿੰਨ ਅੰਕਾਂ ਵਾਲੇ ਪ੍ਰਸ਼ਨ (Attempt any 7 / ਕੋਈ 7 ਪ੍ਰਸ਼ਨ ਕਰੋ) (7 × 3 = 21 Marks)
Question 19: Explain different ways to induce current in a coil.
ਕਿਸੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਢੰਗ ਸਪਸ਼ਟ ਕਰੋ।
Question 20: List the sign conventions for reflection of light by mirrors.
ਦਰਪਣਾਂ ਦੁਆਰਾ ਪਰਾਵਰਤਨ ਲਈ ਚਿੰਨ੍ਹ ਪਰੰਪਰਾ ਲਿਖੋ।
Question 21: Describe how the exchange of oxygen and carbon dioxide gases takes place in Human beings.
ਮਨੁੱਖਾਂ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਗੈਸਾਂ ਦਾ ਆਦਾਨ-ਪ੍ਰਦਾਨ ਕਿਵੇਂ ਹੁੰਦਾ ਹੈ?
Question 22: Write the general trends on moving from left to right in a period of the periodic table on a) Metallic character b) Atomic size c) Valency.
ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਂਦੇ ਸਮੇਂ ਤੱਤਾਂ ਦੇ ਧਾਤਵੀ ਗੁਣ, ਪਰਮਾਣੂ ਅਕਾਰ ਅਤੇ ਸੰਯੋਜਕਤਾ ਕਿਵੇਂ ਬਦਲਦੇ ਹਨ?
Question 23: Plaster of Paris should be stored in a moisture-proof container. Explain why. Write its reaction with water.
ਪਲਾਸਟਰ ਆਫ਼ ਪੈਰਿਸ ਨੂੰ ਨਮੀ-ਰੋਧਕ ਬਰਤਨ ਵਿੱਚ ਕਿਉਂ ਰੱਖਿਆ ਜਾਣਾ ਚਾਹੀਦਾ ਹੈ? ਪਾਣੀ ਨਾਲ ਇਸਦੀ ਸਮੀਕਰਣ ਲਿਖੋ।
Question 24: Why are the small numbers of surviving tigers a cause of worry from the point of view of genetics?
ਬਚੇ ਹੋਏ ਬਾਘਾਂ ਦੀ ਸੰਖਿਆ ਵਿੱਚ ਕਮੀ ਅਨੁਵੰਸ਼ਿਕਤਾ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ ਦਾ ਵਿਸ਼ਾ ਕਿਉਂ ਹੈ?
Question 25: Draw a well-labelled diagram of the human eye.
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ ਬਣਾਓ।
[Paste Human Eye Diagram Here]
Question 26: State Fleming’s left-hand rule.
ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ।
Question 27: What changes can you make in your habits to become more environment friendly?
ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਵੇਂ ਪਰਿਵਰਤਨ ਲਿਆ ਸਕਦੇ ਹੋ?
Five Marks Questions / ਪੰਜ ਅੰਕਾਂ ਵਾਲੇ ਪ੍ਰਸ਼ਨ (3 × 5 = 15 Marks)
Question 28: Draw a well-labelled diagram of the human heart and explain the double circulation.
ਮਨੁੱਖੀ ਦਿਲ ਦੀ ਕਾਟ ਦਾ ਲੇਬਲ ਕੀਤਾ ਚਿੱਤਰ ਬਣਾਓ ਅਤੇ ਦੂਹਰੇ ਚੱਕਰ ਦੀ ਵਿਆਖਿਆ ਕਰੋ।
[Paste Human Heart Diagram Here]
OR / ਜਾਂ
Draw a labelled diagram of the human female reproductive system and describe its main parts.
ਮਨੁੱਖ ਦੀ ਮਾਦਾ ਪ੍ਰਜਨਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ।
[Paste Female Reproductive System Diagram Here]
Question 29: Differentiate between metals and non-metals on the basis of their physical and chemical properties.
ਭੌਤਿਕ ਅਤੇ ਰਸਾਇਣਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
OR / ਜਾਂ
(a) What is a homologous series? Explain with an example.
(a) ਸਮਜਾਤੀ ਲੜੀ ਕੀ ਹੁੰਦੀ ਹੈ? ਉਦਾਹਰਣ ਦੇ ਕੇ ਵਿਆਖਿਆ ਕਰੋ।
(b) Explain the mechanism of the cleaning action of soaps.
(b) ਸਾਬਣ ਦੁਆਰਾ ਸਫਾਈਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ।
Question 30: State Ohm’s law. How is it verified in the laboratory? Explain with the help of a circuit diagram.
ਓਹਮ ਦਾ ਨਿਯਮ ਕੀ ਹੈ? ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਕਿਵੇਂ ਕੀਤੀ ਜਾਂਦੀ ਹੈ? ਸਰਕਟ ਦਾ ਚਿੱਤਰ ਬਣਾ ਕੇ ਸਪਸ਼ਟ ਕਰੋ।
[Paste Ohm's Law Circuit Diagram Here]
OR / ਜਾਂ
(a) Two lamps, one rated 100 W at 220 V, and the other 60 W at 220 V, are connected in parallel to electric mains supply. What current is drawn from the line if the supply voltage is 220 V?
(a) ਦੋ ਬਿਜਲਈ ਬਲਬ ਜਿਹਨਾਂ ਦੀ ਰੇਟਿੰਗ 100 W; 220 V ਅਤੇ 60 W; 220 V ਹੈ, ਬਿਜਲਈ ਮੇਨਜ਼ ਨਾਲ ਸਮਾਨਾਂਤਰ ਕ੍ਰਮ ਵਿੱਚ ਜੁੜੇ ਹਨ। ਜੇਕਰ ਸਪਲਾਈ ਵੋਲਟੇਜ 220 V ਹੈ ਤਾਂ ਮੇਨਜ਼ ਤੋਂ ਕਿੰਨੀ ਬਿਜਲਈ ਧਾਰਾ ਲਈ ਜਾਂਦੀ ਹੈ?
(b) What are the advantages of connecting electrical devices in parallel with the battery instead of connecting them in series?
(b) ਬਿਜਲਈ ਯੰਤਰਾਂ ਨੂੰ ਲੜੀਬੱਧ ਜੋੜਨ ਦੀ ਥਾਂ ਸਮਾਨਾਂਤਰ ਜੋੜਨ ਦੇ ਕੀ ਲਾਭ ਹਨ?

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends