| CODE: 01/C | Roll No.: __________ |
| Total No. of Questions: 10 | X |
ਸਲਾਨਾ ਪਰੀਖਿਆ ਪ੍ਰਣਾਲੀ
PUNJABI
Paper: A
(Morning Session)
| Time Allowed: 3 Hours | Maximum Marks: 65 |
(i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲ਼ੇ ਖ਼ਾਨੇ ਵਿੱਚ ਵਿਸ਼ਾ-ਕੋਡ/ਪੇਪਰ-ਕੋਡ 01/C ਜ਼ਰੂਰ ਦਰਜ ਕਰੋ।
(ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 24 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
(iii) ਉੱਤਰ-ਪੱਤਰੀ ਵਿੱਚ ਖ਼ਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
(iv) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ। ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
(v) ਸਾਰੇ ਪ੍ਰਸ਼ਨ ਜ਼ਰੂਰੀ ਹਨ।
(vi) ਪ੍ਰਸ਼ਨ-ਪੱਤਰ ਵਿੱਚ ਕੁੱਲ 10 ਪ੍ਰਸ਼ਨ ਹਨ।
1. ਵਸਤੂਨਿਬਤ ਪ੍ਰਸ਼ਨ (4 x 2 = 8)
ਭਾਗ - ੳ
(ੳ) ਸ਼ਾਹ ਹੁਸੈਨ ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ ?
(ਅ) ਮਰਦਾਨੇ ਨੇ ਬੇਬੇ ਨਾਨਕੀ ਤੋਂ ਕਿੰਨੇ ਰੁਪਏ ਲਏ ਸਨ?
(ੲ) 'ਬੋਲੀ' ਲੇਖ ਕਿਸ ਲੇਖਕ ਦੀ ਰਚਨਾ ਹੈ?
(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਕਿਹੜੀ ਹੈ?
ਭਾਗ - ਅ
(ਹ) ਰਸ਼ੀਦ ਦਾ ਪੁੱਤਰ ਕਿਸ ਦੇਸ ਵਿੱਚ ਰਹਿੰਦਾ ਸੀ?
(ਕ) 'ਬੰਬ-ਕੇਸ' ਇਕਾਂਗੀ ਦੇ ਇਕਾਂਗੀਕਾਰ ਦਾ ਨਾਂ ਲਿਖੋ।
(ਖ) ਪੰਜਾਬ ਤੋਂ ਕਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਲੈ ਕੇ ਆਇਆ?
(ਗ) ਬਲਵੰਤ ਰਾਏ ਕਿੰਨੇ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਸੀ?
ਭਾਗ - ੲ (2 x 2 = 4)
(ਘ) ਤਾਰੋ ਫੁੰਮਣ ਨੂੰ ਕੀ ਕਹਿ ਕੇ ਬੁਲਾਉਂਦੀ ਹੈ ?
(ਙ) ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸਵਾਰੀਆਂ ਨੇ ਬੰਤੇ ਨੂੰ ਕਿੰਨੇ ਪੈਸੇ ਦੇਣੇ ਮੰਨੇ?
2. ਹੇਠ ਲਿਖੇ ਵਾਰਤਕ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ : (6)
(ੳ) ਪ੍ਰਾਰਥਨਾ (ਡਾ. ਬਲਬੀਰ ਸਿੰਘ)
(ਅ) ਮੇਰੇ ਵੱਡੇ-ਵਡੇਰੇ (ਗਿਆਨੀ ਗੁਰਦਿੱਤ ਸਿੰਘ)
3. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ : (2+3=5)
(ੳ) ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ। ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ॥
OR
(ਅ) ਉੱਖਲੀਆਂ ਨਾਸਾਂ ਜਿਨਾ ਮੁਹਿ ਜਾਪਨ ਆਲੇ। ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ।। ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨੇ ਟਾਲੇ।। ਗੱਜੇ ਦੁਰਗਾ ਘੋਰ ਕੈ ਜਣੁ ਘਣੀਅਰ ਕਾਲੇ॥
4. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ : (4)
(ੳ) ਸੋ ਕਿਉ ਮੰਦਾ ਆਖੀਐ (ਗੁਰੂ ਨਾਨਕ ਦੇਵ ਜੀ)
(ਅ) ਮਾਂ-ਪੁੱਤ ਦਾ ਮੇਲ (ਕਾਦਰਯਾਰ)
5. ਕਹਾਣੀਆਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਲਿਖੋ : (2x2=4)
(ੳ) ਕਰਮ ਸਿੰਘ ਦਾ ਸੁਭਾਅ ਕਿਹੋ-ਜਿਹਾ ਸੀ?
(ਅ) ਮਾਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਕਿਉਂ ਪਰਤ ਆਉਣਾ ਚਾਹੁੰਦੀ ਹੈ?
(ੲ) ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ?
(ਸ) ਬੰਮ ਬਹਾਦਰ ਨੇ ਪੈਰਾਂ ਦੇ ਸੰਗਲ ਤੋੜ ਕੇ ਕੀ ਤਬਾਹੀ ਕੀਤੀ ?
6. ਵਾਰਤਕ ਲੇਖਾਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਲਿਖੋ : (2x2=4)
(ੳ) ਕਾਲੀਦਾਸ ਨੂੰ ਹਰ ਪ੍ਰਾਂਤ ਤੇ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ?
(ਅ) ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ?
(ੲ) 'ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ-ਪਿਆਰ ਪੈਦਾ ਹੁੰਦਾ ਹੈ।' ਇਸ ਕਥਨ ਦੀ ਵਿਆਖਿਆ ਕਰੋ।
(ਸ) ਬਾਬਾ ਰਾਮ ਸਿੰਘ ਜੀ ਨੇ ਆਪਣੇ ਜੀਵਨ-ਨਿਰਬਾਹ ਲਈ ਕਿਹੜੇ-ਕਿਹੜੇ ਕਿੱਤੇ ਅਪਣਾਏ?
7. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ : (6)
(ੳ) ਕੁਲਫ਼ੀ (ਸੁਜਾਨ ਸਿੰਘ)
(ਅ) ਧਰਤੀ ਹੇਠਲਾ ਬਲਦ (ਕੁਲਵੰਤ ਸਿੰਘ ਵਿਰਕ)
8. ਹੇਠ ਲਿਖੀਆਂ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ : (3x2=6)
(ੳ) "ਜੀ, ਤੋੜੇ ਵਾਲੀ ਬੰਦੂਕ ਤਾਂ ਘਰ-ਘਰ ਐ। ਸਫ਼ਾ ਜੰਗ, ਗੁਪਤੀ, ਭਾਲਾ, ਨੇਜ਼ਾ, ਛਵ੍ਹੀ; ਕਿਹੜਾ ਹਥਿਆਰ ਐ ਜਿਹੜਾ ਨਹੀਂ ਘੜ ਲੈਂਦੇ। ਤੁਸੀਂ ਵਜ਼ੀਰੇ ਦਾ ਨਾਂ ਤਾਂ ਸੁਣਿਆ ਈ ਐ। ਇੱਥੇ ਮਿੱਤ੍ਰੁ ਲੁਹਾਰ ਦੇ ਮੁਹੱਲੇ ਵਿੱਚ ਕਿਤੇ ਰਹਿੰਦਾ ਐ। ਉਹ ਬੰਬ ਵੀ ਬਣਾਉਂਦੇ।"
(i) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?
(ii) ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਲਈ ਗਈ ਹੈ?
(iii) ਵਜ਼ੀਰਾ ਕਿਹੜੇ ਮੁਹੱਲੇ ਵਿੱਚ ਰਹਿੰਦਾ ਹੈ ?
OR
(ਅ) "ਮੇਰਾ ਤਾਂ ਕੋਈ ਨਹੀਂ ਕਰਦਾ ਜੀਅ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਨੇ ਓ। ਪਰ ਮਾਂ ਜੀ, ਮੈਂ ਮਗਰੋਂ ਨਹੀਂ ਲਹਿਣ ਵਾਲੀ, ਐਡੀ ਸੋਖੀ। ਤੁਸੀਂ ਕਰੋ ਸਈ, ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ !"
(i) ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ ?
(ii) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ?
(iii) ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ?
9. ਨਾਵਲ 'ਇੱਕ ਹੋਰ ਨਵਾਂ ਸਾਲ' ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ : (5)
(ੳ) ਤਾਰੋ
(ਅ) ਪਰਵੇਜ਼
10. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ : (5)
(ੳ) ਸ਼ਾਹੀ ਹਕੀਮ (ਇਕਾਂਗੀ : ਜ਼ਫ਼ਰਨਾਮਾ)
(ਅ) ਸ਼ਰਨਜੀਤ (ਇਕਾਂਗੀ : ਸਮੁੰਦਰੋਂ ਪਾਰ)
PUNJAB NEWS ONLINE: PSEB CLASS 10 ENGLISH GUESS PAPER 2026 DOWNLOAD
PUNJAB NEWS ONLINE: PSEB 10TH ENGLISH SOLUTION : CHAPTER WISE QUESTIONS / IMPORTANT LETTERS /ETC
ਉੱਤਰ ਕੁੰਜੀ (Answer Key) - ਪੰਜਾਬੀ (ਪੇਪਰ-ਏ)
ਉੱਤਰ: ਪਰਮਾਤਮਾ (ਰੱਬ) ਦੇ ਨਾਮ ਨੂੰ।
ਉੱਤਰ: ਸੱਤ ਰੁਪਏ।
ਉੱਤਰ: ਗੁਰਬਖ਼ਸ਼ ਸਿੰਘ ਪ੍ਰੀਤਲੜੀ।
ਉੱਤਰ: ਸੁਖਮਨੀ ਸਾਹਿਬ।
ਉੱਤਰ: ਅਮਰੀਕਾ।
ਉੱਤਰ: ਬਲਵੰਤ ਗਾਰਗੀ।
ਉੱਤਰ: ਭਾਈ ਦਇਆ ਸਿੰਘ।
ਉੱਤਰ: 25 ਸਾਲਾਂ ਤੋਂ।
ਉੱਤਰ: ਸ਼ੇਰ।
ਉੱਤਰ: ਦੋ ਰੁਪਏ।
ਉੱਤਰ: ਇਹ ਸ਼ਬਦ ਵਜ਼ੀਰਾ, ਥਾਣੇਦਾਰ ਨੂੰ ਕਹਿੰਦਾ ਹੈ।
ਉੱਤਰ: ਬੰਬ-ਕੇਸ।
ਉੱਤਰ: ਮਿੱਤ੍ਰੁ ਲੁਹਾਰ ਦੇ ਮੁਹੱਲੇ ਵਿੱਚ।
