PSEB CLASS 10 PUNJABI A SAHIT MALA QUESTION AND ANSWER PART 2

 

ਵਸਤੁਨਿਸ਼ਠ ਪ੍ਰਸ਼ਨ-ਉੱਤਰ (ਸੂਫ਼ੀ ਅਤੇ ਕਿੱਸਾ-ਕਾਵਿ)

ਦਸਵੀਂ ਜਮਾਤ - ਪੰਜਾਬੀ ਸਾਹਿਤ-ਮਾਲਾ

1. ਸ਼ੇਖ਼ ਫ਼ਰੀਦ ਜੀ
ਸਲੋਕ (ਸ਼ੇਖ਼ ਫ਼ਰੀਦ ਜੀ)
ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿਥੇ ਵਸਦਾ ਹੈ?
ਹਿਰਦੇ ਵਿੱਚ।
ਬਾਬਾ ਫ਼ਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ?
ਰੱਬ ਦਾ ਨਾਮ।
ਫ਼ਰੀਦ ਜੀ ਕਿੰਨ੍ਹਾਂ ਤੋਂ ਬਲਿਹਾਰ ਜਾਂਦੇ ਹਨ?
ਪੰਛੀਆਂ ਤੋਂ।
ਜੰਗਲ਼ ਵਿੱਚ ਵਸਦੇ ਪੰਛੀ ਕਿਸ ਦਾ ਲੜ ਨਹੀਂ ਛੱਡਦੇ?
ਰੱਬ ਦਾ।
ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਨਹੀਂ ਵੱਸਦਾ?
ਜੰਗਲਾਂ ਵਿੱਚ।
ਫ਼ਰੀਦ ਜੀ ਮਨੁੱਖ ਨੂੰ ਕਿਸੇ ਦੇ ਔਗੁਣ ਫਰੋਲਣ ਤੋਂ ਪਹਿਲਾਂ ਕਿੱਧਰ ਵੇਖਣ ਲਈ ਕਹਿੰਦੇ ਹਨ?
ਆਪਣੇ ਔਗੁਣਾਂ ਵੱਲ।
ਫ਼ਰੀਦ ਜੀ ਅਨੁਸਾਰ ਕੌਣ ਘਣੇ ਦੁੱਖ ਸਹਿਣਗੇ?
ਚੋਪੜੀਆਂ ਖਾਣ ਵਾਲ਼ੇ।
ਸ਼ੇਖ਼ ਫ਼ਰੀਦ ਜੀ ਕਿਸ ਕਾਵਿ-ਧਾਰਾ ਦੇ ਮੋਢੀ ਕਵੀ ਹਨ?
ਸੂਫ਼ੀ ਕਾਵਿ-ਧਾਰਾ ਦੇ।
2. ਸ਼ਾਹ ਹੁਸੈਨ
ਸਭ ਕਿਛੁ ਮੇਰਾ ਤੂੰ
'ਸਭ ਕਿਛੁ ਮੇਰਾ ਤੂੰ' ਕਾਫ਼ੀ ਕਿਸ ਨੂੰ ਸੰਬੋਧਿਤ ਹੈ?
ਰੱਬ ਨੂੰ।
ਕਵੀ ਨੇ ਹਾਲ ਦਾ ਮਹਿਰਮ ਕਿਸ ਨੂੰ ਆਖਿਆ ਹੈ?
ਰੱਬ ਨੂੰ।
ਕਵੀ ਆਪਣੇ ਆਪ ਲਈ ਕਿਹੜੇ ਸ਼ਬਦ ਦੀ ਵਰਤੋਂ ਕਰਦਾ ਹੈ?
ਨਿਮਾਣਾ।
ਸਾਈਂ ਜਿਨ੍ਹਾਂਦੜੇ ਵਲਿ
ਕਿਨ੍ਹਾਂ ਨੂੰ ਕੋਈ ਗ਼ਮ ਨਹੀਂ ਹੁੰਦਾ?
ਜਿਨ੍ਹਾਂ ਵੱਲ ਸਾਈਂ (ਰੱਬ) ਹੋਵੇ।
ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ?
ਹਕੀਕੀ।
ਜੀਵ ਇਸਤਰੀ ਸਿਰ ਉੱਤੇ ਕੀ ਚੁੱਕ ਕੇ ਦਰ-ਦਰ ਉੱਤੇ ਹੋਕਾ ਦੇ ਰਹੀ ਹੈ?
ਇਸ਼ਕ ਦੀ ਖਾਰੀ।
ਆਪਿ ਨੂੰ ਪਛਾਣੁ
ਬੰਦੇ ਦੇ ਕੰਮ ਆਉਣ ਵਾਲੀ ਅਸਲ ਜਾਇਦਾਦ ਕਿੰਨੀ ਹੈ?
ਸਾਢੇ ਤਿੰਨ ਹੱਥ (ਕਬਰ ਦੀ ਥਾਂ)।
ਆਪੇ ਦੀ ਪਛਾਣ ਕਰਨ ਨਾਲ਼ ਕੀ ਆਸਾਨ ਹੋ ਜਾਂਦਾ ਹੈ?
ਪਰਮਾਤਮਾ ਨੂੰ ਮਿਲ਼ਣਾ।
ਸ਼ਾਹ ਹੁਸੈਨ ਨੇ ਕੁੱਲ ਕਿੰਨੀਆਂ ਕਾਫੀਆਂ ਰਚੀਆਂ?
162।
3. ਬੁੱਲ੍ਹੇ ਸ਼ਾਹ
ਬੁਲ੍ਹਾ ਕੀ ਜਾਣਾ ਮੈਂ ਕੌਣ
ਬੁੱਲ੍ਹੇ ਸ਼ਾਹ ਕਿਹੜੀ ਇੱਕੋ ਗੱਲ ਨੂੰ ਜਾਣਦਾ ਹੈ?
ਰੱਬ ਦੀ ਹੋਂਦ ਨੂੰ।
ਫਿਰਔਨ ਕਿੱਥੋਂ ਦਾ ਹੰਕਾਰੀ ਬਾਦਸ਼ਾਹ ਸੀ?
ਮਿਸਰ ਦਾ।
ਫਿਰਔਨ ਦਾ ਮਾਣ ਕਿਸ ਨੇ ਤੋੜਿਆ ਸੀ?
ਹਜ਼ਰਤ ਮੂਸਾ ਨੇ।
ਇਸ਼ਕ ਦੀ ਨਵੀਓਂ ਨਵੀਂ ਬਹਾਰ
ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਫੂਕਣ ਲਈ ਕਹਿੰਦਾ ਹੈ?
ਮੁਸੱਲਾ।
ਬੁੱਲ੍ਹੇ ਸ਼ਾਹ ਨੇ ‘ਹੀਰ' ਸ਼ਬਦ ਕਿਸ ਲਈ ਵਰਤਿਆ ਹੈ?
ਆਪਣੇ ਲਈ।
'ਬੇਲਾ' ਕਾਹਦਾ ਪ੍ਰਤੀਕ ਹੈ?
ਮਜ਼ਹਬੀ ਕਰਮ-ਕਾਂਡ ਦਾ।
ਤੇਰਾ ਨਾਮ ਧਿਆਈਦਾ ਸਾਈਂ
ਬੁੱਲ੍ਹੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਚੁੱਲ੍ਹੇ ਨੂੰ।
ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਖਿੰਗਰ ਨੂੰ।
ਬੁੱਲ੍ਹੇ ਸ਼ਾਹ ਦਾ ਮੁਰਸ਼ਦ ਕੌਣ ਸੀ?
ਇਨਾਇਤ ਸ਼ਾਹ ਕਾਦਰੀ।
4. ਪੀਲੂ
ਮਿਰਜ਼ਾ ਸਾਹਿਬਾਂ (ਕਿੱਸਾ)
ਸਾਹਿਬਾਂ ਦੇ ਬਾਪ ਦਾ ਨਾਂ ਕੀ ਸੀ?
ਖੀਵਾ ਖ਼ਾਨ।
ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ?
ਬਿੰਝਲ।
ਮਿਰਜ਼ੇ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ?
ਖਰਲਾਂ (ਜੱਟ)।
ਮਿਰਜ਼ਾ ਤੇ ਸਾਹਿਬਾਂ ਕਿੱਥੇ ਪੜ੍ਹਦੇ ਸਨ?
ਮਸੀਤ ਵਿੱਚ।
ਸਾਹਿਬਾਂ ਪੰਸਾਰੀ ਦੀ ਹੱਟੀ ਉੱਤੇ ਕੀ ਲੈਣ ਗਈ ਸੀ?
ਤੇਲ ਲੈਣ।
ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ?
ਸ਼ਹਿਦ।
ਬੀਬੀ ਫ਼ਾਤਮਾ ਕਿਉਂ ਰੋਂਦੀ ਸੀ?
ਆਪਣੇ ਪੁੱਤਰਾਂ ਹਸਨ-ਹੁਸੈਨ ਦੇ ਮਾਰੇ ਜਾਣ ਕਰਕੇ।
ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ?
ਤਿੰਨ ਸੌ।
ਮਿਰਜ਼ੇ ਦੀ ਮੌਤ ਕਿਸ ਦੀ ਅਣਹੋਂਦ ਕਾਰਨ ਹੋਈ?
ਭਰਾਵਾਂ ਦੀ (ਕੋਈ ਸਾਥੀ ਨਾ ਹੋਣ ਕਰਕੇ)।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends