PSEB CLASS 10 PUNJABI A SAHIT MALA QUESTION AND ANSWER PART 3

ਵਸਤੁਨਿਸ਼ਠ ਪ੍ਰਸ਼ਨ-ਉੱਤਰ (ਕਿੱਸਾ ਅਤੇ ਬੀਰ-ਕਾਵਿ)

ਦਸਵੀਂ ਜਮਾਤ - ਪੰਜਾਬੀ ਸਾਹਿਤ-ਮਾਲਾ

1. ਵਾਰਿਸ ਸ਼ਾਹ
ਕਿੱਸਾ ਹੀਰ
ਪੰਜਾਬੀ ਵਿੱਚ ਸਭ ਤੋਂ ਵੱਡਾ ਕਿੱਸਾਕਾਰ ਕੌਣ ਹੈ?
ਵਾਰਿਸ ਸ਼ਾਹ।
ਰਾਂਝੇ ਦਾ ਪਿੰਡ ਕਿਹੜਾ ਸੀ?
ਤਖ਼ਤ ਹਜ਼ਾਰਾ।
ਤਖ਼ਤ ਹਜ਼ਾਰਾ ਕਿਹੋ-ਜਿਹਾ ਪਿੰਡ ਸੀ?
ਧਰਤੀ ਤੇ ਸਵਰਗ ਵਰਗਾ।
ਜ਼ਮੀਨ ਦੀ ਮਿਣਤੀ ਲਈ ਕਿਸ ਨੂੰ ਬੁਲਾਇਆ ਗਿਆ?
ਕਾਜ਼ੀ ਤੇ ਪੰਚ।
ਰਾਂਝੇ ਦੇ ਹਿੱਸੇ ਕਿਹੋ-ਜਿਹੀ ਜ਼ਮੀਨ ਆਈ?
ਬੰਜਰ।
ਵਾਰਿਸ ਸ਼ਾਹ ਨੇ ਮੁੱਲਾਂ ਦੇ ਬਾਰੇ ਕਿਹੜਾ ਸ਼ਬਦ ਵਰਤਿਆ?
ਝਗੜਿਆਂ ਦੀ ਪੰਡ।
ਰਾਂਝੇ ਨੇ ਹੀਰ ਨੂੰ ਦੇਖ ਕੇ ਕੀ ਕਿਹਾ?
ਵਾਹ ਸੱਜਣ।
ਤੈਮੂਸ ਦੀ ਬੇਟੀ ਕੌਣ ਸੀ?
ਜ਼ੁਲੈਖਾਂ।
2. ਕਾਦਰਯਾਰ
ਕਿੱਸਾ ਪੂਰਨ ਭਗਤ
ਕਾਦਰਯਾਰ ਦੇ ਲਿਖੇ ਕਿੱਸੇ ਦਾ ਕੀ ਨਾਂ ਹੈ?
ਕਿੱਸਾ ਪੂਰਨ ਭਗਤ।
ਪੂਰਨ ਦਾ ਜਨਮ ਕਿੱਥੇ ਹੋਇਆ?
ਸਿਆਲਕੋਟ ਵਿੱਚ।
ਪੂਰਨ ਦਾ ਬਾਪ ਕੌਣ ਸੀ?
ਰਾਜਾ ਸਲਵਾਨ।
ਪੂਰਨ ਨੂੰ ਜਨਮ ਦੇਣ ਵਾਲੀ ਮਾਂ ਦਾ ਕੀ ਨਾਂ ਸੀ?
ਇੱਛਰਾਂ।
ਪੂਰਨ ਦੇ ਹੱਥ ਵੱਢ ਕੇ ਉਸ ਨੂੰ ਕਿੱਥੇ ਸੁੱਟ ਦਿੱਤਾ?
ਖੂਹ ਵਿੱਚ।
ਲੂਣਾ ਨੇ ਪੂਰਨ ਦੇ ਖ਼ੂਨ ਨਾਲ਼ ਕੀ ਕੀਤਾ?
ਹਾਰ-ਸ਼ਿੰਗਾਰ।
ਅਭਿਮੰਨੂੰ ਕੌਣ ਸੀ?
ਅਰਜਨ ਦਾ ਪੁੱਤਰ।
ਅੰਨ੍ਹੀ ਮਾਂ ਨੇ ਪੂਰਨ ਨੂੰ ਕਿਵੇਂ ਪਛਾਣ ਲਿਆ?
ਅਵਾਜ਼ ਤੋਂ।
3. ਹਾਸ਼ਮ ਸ਼ਾਹ
ਕਿੱਸਾ ਸੱਸੀ-ਪੁੰਨੂੰ
ਸੱਸੀ ਕਿਸ ਦਾ ਪਿੱਛਾ ਕਰ ਰਹੀ ਸੀ?
ਪੁੰਨੂੰ ਦਾ।
ਸੱਸੀ ਕਿੱਥੋਂ ਦੀ ਲੰਘ ਰਹੀ ਸੀ?
ਤਪਦੇ ਮਾਰੂਥਲ ਵਿੱਚ ਦੀ।
ਪੁੰਨੂੰ ਕਾਹਦੇ ਉੱਤੇ ਚੜ੍ਹ ਕੇ ਗਿਆ ਸੀ?
ਊਠ ਉੱਤੇ।
ਸੱਸੀ ਦੇ ਨਾਜ਼ੁਕ ਪੈਰ ਕਿਹੋ-ਜਿਹੇ ਸਨ?
ਗੁਲਾਬ ਵਰਗੇ।
ਸੱਸੀ ਦਾ ਮਾਣ ਕੀ ਯਾਦ ਆਉਣ 'ਤੇ ਟੁੱਟ ਗਿਆ?
ਭੰਬੋਰ ਸ਼ਹਿਰ।
ਮਰਨ ਸਮੇਂ ਸੱਸੀ ਨੇ ਆਪਣਾ ਸਿਰ ਕਾਹਦੇ ਉੱਤੇ ਰੱਖ ਦਿੱਤਾ?
ਊਠ ਦੀ ਪੈੜ ਉੱਤੇ।
4. ਸ਼ਾਹ ਮੁਹੰਮਦ
ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ
'ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ' ਕਿਸ ਕਵੀ ਦੀ ਰਚਨਾ ਹੈ?
ਸ਼ਾਹ ਮੁਹੰਮਦ।
ਲੜਾਈ ਵਿੱਚ ਕਿਹੜੀ ਥਾਂ ਦਾ ਜ਼ਿਕਰ ਹੈ?
ਫੇਰੂ ਸ਼ਹਿਰ ਦੀ।
ਕਵੀ ਨੇ 'ਸਰਕਾਰ' ਸ਼ਬਦ ਕਿਸ ਲਈ ਵਰਤਿਆ ਹੈ?
ਮਹਾਰਾਜਾ ਰਣਜੀਤ ਸਿੰਘ ਲਈ।
ਸਿੱਖ ਫ਼ੌਜ ਦੀ ਹਾਰ ਦਾ ਮੁੱਖ ਕਾਰਨ ਕੀ ਸੀ?
ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ।
ਸਿੱਖ ਲੁਧਿਆਣੇ ਨੂੰ ਫ਼ਤਹਿ ਕਰ ਕੇ ਕਿੱਥੇ ਪਹੁੰਚਣਾ ਚਾਹੁੰਦੇ ਸਨ?
ਦਿੱਲੀ।
ਕਵੀ ਨੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨੂੰ ਕੀ ਨਾਂ ਦਿੱਤਾ ਹੈ?
ਜੰਗ ਹਿੰਦ ਪੰਜਾਬ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends