ਜੰਗਾਂ-ਯੁਧਾਂ ਤੋਂ ਸਦੀਵੀ ਮੁਕਤੀ ਲਈ ਸਾਮਰਾਜ ਦੀ ਹੋਂਦ ਮਿਟਾਉਣ ਦਾ ਯੁੱਧ ਵਿੱਢੋ -ਪਾਸਲਾ

 *ਜੰਗਾਂ-ਯੁਧਾਂ ਤੋਂ ਸਦੀਵੀ ਮੁਕਤੀ ਲਈ ਸਾਮਰਾਜ ਦੀ ਹੋਂਦ ਮਿਟਾਉਣ ਦਾ ਯੁੱਧ ਵਿੱਢੋ -ਪਾਸਲਾ* 

*ਮੋਦੀ ਸਰਕਾਰ ਦੀ ਕਾਇਰਤਾ ਦਾ ਦੇਸ਼ ਨੂੰ ਵੱਡਾ ਭੁਗਤਾਨ ਤਾਰਨਾ ਪਵੇਗਾ -ਬਰਾੜ*

*ਸਾਮਰਾਜ ਦੀ ਬੇਕਿਰਕ ਲੁੱਟ ਤੇ ਦਾਬੇ ਦੇ ਖਾਤਮੇ ਲਈ ਸਮਾਜਵਾਦ ਹੀ ਇਕੋ-ਇੱਕ ਬਦਲ- ਅਸ਼ੋਕ ਓਮਕਾਰ* 


ਬੰਗਾ/ ਖਟਕੜ ਕਲਾਂ; 23 ਮਾਰਚ- "ਸਾਮਰਾਜੀ ਸਰਗਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਜ਼ਰਾਇਲ ਨਾਲ ਮਿਲੀ ਭੁਗਤ ਕਰਕੇ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ਤੋਂ ਇਹ ਤੱਥ ਬਾਖੂਬੀ ਸਿੱਧ ਹੋ ਗਿਆ ਹੈ ਕਿ ਜਦੋਂ ਤੱਕ ਸਾਮਰਾਜ ਦੀ ਹੋਂਦ ਕਾਇਮ ਹੈ, ਉਦੋਂ ਤਾਈਂ ਮਾਨਵ ਜਾਤੀ ਜੰਗਾਂ-ਯੁੱਧਾਂ ਦੇ ਸੰਤਾਪ ਤੋਂ ਮੁਕਤ ਨਹੀਂ ਹੋ ਸਕਦੀ।" 



"ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਕੁਦਰਤੀ ਵਸੀਲੇ ਹਥਿਆਉਣ ਤੇ ਏਸ਼ੀਆਈ ਮਹਾਦੀਪ ਨੂੰ ਜੰਗ ਦਾ ਅਖਾੜਾ ਬਣਾਉਣ ਲਈ ਵਿੱਢੀ ਇਹ ਜੰਗ ਨਾ ਕੇਵਲ ਹਜ਼ਾਰਾਂ ਨਿਰਦੋਸ਼ਾਂ ਦੀਆਂ ਅਜਾਈਂ ਮੌਤਾਂ ਦਾ ਜਰੀਆ ਬਣ ਰਹੀ ਹੈ, ਬਲਕਿ ਇਸ ਨਾਲ ਜਰੂਰੀ ਵਸਤਾਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ ਅਤੇ ਮਹਿੰਗਾਈ-ਬੇਰੁਜ਼ਗਾਰੀ ਤੇ ਕਾਲਾ ਬਾਜ਼ਾਰੀ ਵੀ ਸ਼ਿਖਰਾਂ ਛੋਹ ਗਈ ਹੈ।" 

"ਆਰ.ਐਸ.ਐਸ. ਦੀ ਵਿਚਾਰਧਾਰਕ ਸੇਧ ਅਨੁਸਾਰ ਦੇਸ਼ ਚਲਾ ਰਹੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਇਸ ਮੌਕੇ ਪੀੜਤ ਈਰਾਨ ਨਾਲ ਖੜ੍ਹਨ ਦੀ ਥਾਂ ਅਮਰੀਕਾ-ਇਜ਼ਰਾਇਲ ਦੀ ਧਾੜਵੀ ਜੁੰਡਲੀ ਦਾ ਸਾਥ ਦੇਣ ਕਰਕੇ ਨਾ ਕੇਵਲ ਦੁਨੀਆ ਭਰ 'ਚ ਦੇਸ਼ ਦੇ ਸਵੈਮਾਨ ਨੂੰ ਭਾਰੀ ਸੱਟ ਲੱਗੀ ਹੈ, ਬਲਕਿ ਭਾਜਪਾ ਸਰਕਾਰ ਦੀ ਇਸ ਕਾਇਰਨਾ ਨੀਤੀ-ਪਹੁੰਚ ਦਾ ਖਮਿਆਜ਼ਾ ਦੇਸ਼ ਵਾਸੀਆਂ ਨੂੰ ਬੜੇ ਲੰਮੇ ਸਮੇਂ ਤੱਕ ਭੁਗਤਣਾ ਪਵੇਗਾ।" 

"ਇਹ ਅਤਿਅੰਤ ਦੁਰਭਾਗ ਦੀ ਗੱਲ ਹੈ ਕਿ ਜੰਗ ਦੇ ਸਿੱਟੇ ਵਜੋਂ ਦੇਸ਼ ਵਾਸੀਆਂ ਦੀਆਂ ਦੁਸ਼ਵਾਰੀਆਂ 'ਚ ਹੋਏ ਅੰਤਾਂ ਦੇ ਵਾਧੇ ਨੂੰ ਠਲ੍ਹ ਪਾਉਣ ਦੇ ਠੋਸ ਉਪਾਅ ਕਰਨ ਦੀ ਥਾਂ ਸਰਕਾਰ ਤੇ ਸੰਘ-ਭਾਜਪਾ ਮੋਦੀ ਦੀਆਂ 'ਫਰਜੀ ਪ੍ਰਾਪਤੀਆਂ' ਦਾ ਗੁਣ-ਗਾਨ ਕਰਨ ਲੱਗੇ ਹੋਏ ਹਨ।" 

ਉਕਤ ਸ਼ਬਦ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਹਾੜੇ ਮੌਕੇ ਹਰਪਾਲ ਸਿੰਘ ਜਗਤਪੁਰ ਅਤੇ ਨਰੰਜਣ ਦਾਸ ਮੇਹਲੀ ਦੀ ਪ੍ਰਧਾਨਗੀ ਹੇਠ ਕੀਤੀ "ਸਾਮਰਾਜ ਭਜਾਓ ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ" ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀਪੀਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਬਰਾੜ, ਐਮਸੀਪੀਆਈ-ਯੂ ਦੇ ਜਨਰਲ ਸਕੱਤਰ ਐਮ. ਅਸ਼ੋਕ ਓਮਕਾਰ ਅਤੇ ਹਰਵਿੰਦਰ ਕੌਰ ਕੌਮੀ ਪ੍ਰਧਾਨ ਸਮਾਜਿਕ ਸੰਘਰਸ਼ ਕਮੇਟੀ ਨੇ ਕਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀ ਕਿਰਤੀ ਲੋਕਾਈ ਦੇ ਇਕਜੁੱਟ, ਬੱਝਵੇਂ ਘੋਲਾਂ ਰਾਹੀਂ ਸਾਮਰਾਜ ਤੇ ਵਿਸ਼ਵੀ ਸੱਜ ਪਿਛਾਖੜ ਦਾ ਫਸਤਾ ਵੱਢਣਾ ਅਤੇ ਸਾਂਝੀਵਾਲਤਾ ਵਾਲਾ ਸਮਾਜਵਾਦੀ ਸਮਾਜ ਸਿਰਜਣਾ ਹੀ ਅਜੋਕੇ ਦੌਰ 'ਚ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਸਮੇਂ ਦੇਵੀ ਕੁਮਾਰੀ ਸਰਹਾਲੀ, ਸੱਜਣ ਸਿੰਘ ਮੁਹਾਲੀ, ਸਤੀਸ਼ ਰਾਣਾ, ਦਰਸ਼ਨ ਨਾਹਰ, ਸਰਬਜੀਤ ਗਿੱਲ, ਇੰਦਰਜੀਤ ਸਿੰਘ ਗਰੇਵਾਲ, ਮੋਹਣ ਸਿੰਘ ਧਮਾਣਾ, ਗੁਰਨਾਇਬ ਸਿੰਘ ਜੈਤੇਵਾਲ, ਧਰਮਿੰਦਰ ਸਿੰਘ, ਜਸਵਿੰਦਰ ਸਿੰਘ ਢੇਸੀ, ਮਨਜਿੰਦਰ ਢੇਸੀ, ਪਰਮਿੰਦਰ ਮੇਨਕਾ, ਨੇ ਵੀ ਵਿਚਾਰ ਰੱਖੇ। 

ਬੁਲਾਰਿਆਂ ਨੇ ਕਿਹਾ ਕਿ ਮੰਤਰੀ ਲਾਲ ਜੀਤ ਸਿੰਘ ਭੁੱਲਰ ਦੇ ਨਾਜਾਇਜ ਦਬਾਅ ਅਧੀਨ ਗੁਦਾਮ ਨਿਗਮ ਦੇ ਅਧਿਕਾਰੀ ਵਲੋਂ ਖੁਦਕੁਸ਼ੀ ਕਰ ਲਏ ਜਾਣ ਦੀ ਮੰਦਭਾਗੀ ਘਟਨਾ ਨੇ 'ਆਪ' ਸਰਕਾਰ ਦੇ ਆਗੂਆਂ ਵਲੋਂ ਮਚਾਈ ਚੌਤਰਫਾ ਲੁੱਟ ਦਾ ਭਾਂਡਾ ਚੌਰਾਹੇ 'ਚ ਭੰਨ ਦਿੱਤਾ ਹੈ। 'ਆਪ' ਦੇ ਆਗੂਆਂ ਕੋਲੋਂ ਹੋ ਰਹੀ ਨਸ਼ਿਆਂ ਦੀ ਭਾਰੀ ਬਰਾਮਦਗੀ, ਮਾਫੀਆ ਗਰੋਹਾਂ ਨਾਲ ਮਿਲੀ ਭੁਗਤ ਅਤੇ ਆਏ ਦਿਨ ਵਾਪਰ ਰਹੀਆਂ ਕਤਲਾਂ, ਲੁੱਟ-ਖੋਹ, ਫਿਰੌਤੀ ਵਸੂਲੀ ਆਦਿ ਵਾਰਦਾਤਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਜੰਗਲ ਰਾਜ 'ਚ ਤਬਦੀਲ ਹੋ ਗਿਆ ਹੈ। ਕਾਨਫਰੰਸ ਉਪਰੰਤ ਭਗਤ ਸਿੰਘ ਦੀ ਯਾਦਗਾਰ ਤੱਕ ਮਾਰਚ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ।

        ਕਾਨਫਰੰਸ ਦੌਰਾਨ ਲੋਕ ਕਲਾ ਮੰਚ ਮੰਡੀ ਮੁਲਾਂ ਪੁਰ ਵਲੋਂ ਭਗਤ ਸਿੰਘ ਵਾਰੇ "ਛਿਪਣ ਤੋਂ ਪਹਿਲਾਂ" ਨਾਟਕ ਅਤੇ ਇਨਕਲਾਬੀ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends