PSEB CLASS 8 MATHEMATICS GUESS PAPER 2026 SET 3

PSEB CLASS 8 GUESS PAPER MARCH 2026 - SET 3

PSEB CLASS 8 GUESS PAPER MARCH 2026 - SET 3

Subject: Mathematics / ਵਿਸ਼ਾ: ਗਣਿਤ

Total Marks / ਕੁੱਲ ਅੰਕ: 80 | Time / ਸਮਾਂ: 3 Hours / 3 ਘੰਟੇ

General Instructions / ਆਮ ਨਿਰਦੇਸ਼:

  1. All questions are compulsory. / ਸਾਰੇ ਪ੍ਰਸ਼ਨ ਜਰੂਰੀ ਹਨ।
  2. Part A contains Question 1 with 20 sub-parts (i-xx) of multiple-choice, true/false, and fill in the blanks carrying 1 mark each. / ਭਾਗ ੳ ਵਿੱਚ ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. Part B contains Questions 2 to 8 carrying 2 marks each. / ਭਾਗ ਅ ਵਿੱਚ ਪ੍ਰਸ਼ਨ ਨੰ: 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. Part C contains Questions 9 to 15 carrying 4 marks each. Three questions have internal choice. / ਭਾਗ ੲ ਵਿੱਚ ਪ੍ਰਸ਼ਨ ਨੰ: 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
  5. Part D contains Questions 16 to 18 carrying 6 marks each. All questions have internal choice. / ਭਾਗ ਸ ਵਿੱਚ ਪ੍ਰਸ਼ਨ ਨੰ: 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।

PART A / ਭਾਗ ੳ

Q1. Answer the following questions (1 Mark each): / ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ (ਹਰੇਕ ਦਾ 1 ਅੰਕ): [20 × 1 = 20]

(i) Additive identity of 2/3 is: / 2/3 ਦਾ ਜੋੜਾਤਮਕ ਤਤਸਮਕ ਹੈ:

  • (a) 0
  • (b) -2/3
  • (c) -2/-3
  • (d) 3/2

(ii) Which of the following number does not have a multiplicative inverse? / ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ?

  • (a) 0
  • (b) -1
  • (c) 1
  • (d) 2/3

(iii) Which of the following is the linear equation in one variable? / ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਚਲ ਵਿੱਚ ਰੇਖੀ ਸਮੀਕਰਨ ਹੈ?

  • (a) 2x-3=0
  • (b) x+y=3
  • (c) 5x-9=2x+3
  • (d) x/2 = 6

(iv) Sum of adjacent angles of rhombus is 180°. / ਸਮਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ 180° ਹੈ।

  • (a) True / ਸਹੀ
  • (b) False / ਗਲਤ

(v) The number of diagonals in a rectangle are ___________. / ਆਇਤ ਵਿੱਚ ਵਿਕਰਨਾਂ ਦੀ ਗਿਣਤੀ ___________ ਹੈ।

(vi) The class size of 40-60 is: / 40-60 ਦਾ ਵਰਗ ਅੰਤਰਾਲ ਹੈ:

  • (a) 0
  • (b) 20
  • (c) 40
  • (d) 60

(vii) Which of the following is a perfect square? / ਨਿਮਨ ਵਿੱਚੋਂ ਕਿਹੜਾ ਪੂਰਨ ਵਰਗ ਹੈ?

  • (a) 4000
  • (b) 40000
  • (c) 40
  • (d) 400000

(viii) The ones digit in square of 52698 is: / 52698 ਦੇ ਵਰਗ ਵਿੱਚ ਇਕਾਈ ਦਾ ਅੰਕ ਹੈ:

  • (a) 1
  • (b) 4
  • (c) 6
  • (d) 9

(ix) Cube root of 1331 is 11. / 1331 ਦਾ ਘਣਮੂਲ 11 ਹੈ।

  • (a) True / ਸਹੀ
  • (b) False / ਗਲਤ

(x) There are 48 girls out of 80 students. Percentage of girls is: / 80 ਵਿਦਿਆਰਥੀਆਂ ਵਿੱਚੋਂ 48 ਲੜਕੀਆਂ ਹਨ, ਲੜਕੀਆਂ ਦਾ ਪ੍ਰਤੀਸ਼ਤ ਪਤਾ ਕਰੋ?

  • (a) 50%
  • (b) 80%
  • (c) 75%
  • (d) 60%

(xi) X+Y+Z is a Trinomial. / X+Y+Z ਇੱਕ ਤਿੰਨ ਪਦੀ ਹੈ।

  • (a) True / ਸਹੀ
  • (b) False / ਗਲਤ

(xii) Find the product of 3x and 5y? / 3x ਅਤੇ 5y ਦਾ ਗੁਣਨਫਲ ਪਤਾ ਕਰੋ?

  • (a) 3xy
  • (b) 15xy
  • (c) 15x
  • (d) 15y

(xiii) The volume of cuboid is lbh. / ਘਣਾਵ ਦਾ ਆਇਤਨ lbh ਹੁੰਦਾ ਹੈ।

  • (a) True / ਸਹੀ
  • (b) False / ਗਲਤ

(xiv) 1 litre = ______________ cm³. / 1 ਲਿਟਰ = ______________ cm³.

(xv) In 2⁶ the exponent is 6. / 2⁶ ਵਿੱਚ ਘਾਤ 6 ਹੈ।

  • (a) True / ਸਹੀ
  • (b) False / ਗਲਤ

(xvi) 3.03 × 10⁶ is equal to: / 3.03 × 10⁶ ਕਿਸ ਦੇ ਬਰਾਬਰ ਹੈ?

  • (a) 303000
  • (b) 30300000
  • (c) 3030000
  • (d) 300000

(xvii) If X and Y are in direct variation which of the following is true? / ਜੇਕਰ X ਅਤੇ Y ਸਿੱਧੇ ਅਨੁਪਾਤ ਵਿੱਚ ਹੋਣ ਤਾਂ ਹੇਠ ਲਿਖਿਆਂ ਵਿੱਚੋਂ ਕੀ ਸਹੀ ਹੈ?

  • (a) XY=K
  • (b) X+Y=K
  • (c) X-Y=K
  • (d) X/Y=K

(xviii) Factors of a² - 25 = (______________) (______________) / a² - 25 ਦਾ ਗੁਣਨਖੰਡ = (______________) (______________)

(xix) Common factor of 2x, 3x², 5 is ________________. / 2x, 3x², 5 ਦਾ ਸਾਂਝਾ ਗੁਣਨਖੰਡ ________________ ਹੈ।

(xx) The points (4, 3) and (3, 4) represent the same point. / ਬਿੰਦੂ (4, 3) ਅਤੇ (3, 4) ਇੱਕੋ ਬਿੰਦੂ ਹਨ।

  • (a) True / ਸਹੀ
  • (b) False / ਗਲਤ

PART B / ਭਾਗ ਅ

Q2. Subtract 4/7 from -3/7 / 4/7 ਨੂੰ -3/7 ਵਿੱਚੋਂ ਘਟਾਓ।

Q3. A die is thrown, find the probability of getting (i) a prime number (ii) number of 2 or 4. / ਜੇਕਰ ਇੱਕ ਪਾਸਾ ਸੁੱਟਿਆ ਜਾਵੇ ਤਾਂ ਸੰਭਾਵਨਾ ਪਤਾ ਕਰੋ (i) ਅਭਾਜ ਸੰਖਿਆ ਆਉਣ ਦੀ (ii) ਸੰਖਿਆ 2 ਜਾਂ 4 ਆਉਣ ਦੀ।

Q4. Find volume of cube having side 4 cm. / ਘਣ ਦਾ ਆਇਤਨ ਪਤਾ ਕਰੋ ਜੇਕਰ ਇਸ ਦੀ ਭੁਜਾ 4 cm ਹੋਵੇ।

Q5. A sum of ₹5000 is borrowed at a rate of 8% per annum for 2 years. Find the simple interest. / 8% ਵਿਆਜ ਦੀ ਦਰ ਨਾਲ 2 ਸਾਲ ਦੇ ਲਈ ₹5000 ਉਧਾਰ ਲਏ ਗਏ। 2 ਸਾਲ ਦੇ ਅੰਤ ਵਿੱਚ ਸਧਾਰਨ ਵਿਆਜ ਪਤਾ ਕਰੋ?

Q6. Subtract 2pq (3p – 2q) from 3pq (p + q) / 2pq (3p – 2q) ਨੂੰ 3pq (p + q) ਵਿੱਚੋਂ ਘਟਾਓ।

Q7. The diagonals of a rhombus are 7.5 cm and 12 cm. Find its area? / ਸਮਾਂਤਰ ਚਤੁਰਭੁਜ ਦੇ ਵਿਕਰਨਾਂ ਦਾ ਮਾਪ 7.5 ਸਮ ਅਤੇ 12 ਸਮ ਹੈ। ਇਸ ਦਾ ਖੇਤਰਫਲ ਪਤਾ ਕਰੋ?

Q8. Find the value of p if 5ᵖ ÷ 5⁻³ = 5⁵ / p ਦਾ ਮੁੱਲ ਪਤਾ ਕਰੋ ਜੇਕਰ 5ᵖ ÷ 5⁻³ = 5⁵ ਹੋਵੇ।

PART C / ਭਾਗ ੲ

Q9. Solve the equation and verify the answer: 3x – 1 = 15 – x / ਸਮੀਕਰਨ ਨੂੰ ਹੱਲ ਕਰੋ ਅਤੇ ਉੱਤਰ ਦੀ ਜਾਂਚ ਕਰੋ: 3x – 1 = 15 – x

OR / ਜਾਂ

Divide 34 into two parts in such a way that (4/7)th of one part is equal to (2/5)th of the other. / 34 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ 4/7 ਦੂਜੇ ਭਾਗ ਦੇ 2/5 ਦੇ ਬਰਾਬਰ ਹੈ।

Q10. In figure, PQRS is a parallelogram. Find the values of x, y and z. / ਚਿੱਤਰ ਵਿੱਚ, PQRS ਇੱਕ ਸਮਾਂਤਰ ਚਤੁਰਭੁਜ ਹੈ। x, y ਅਤੇ z ਦਾ ਮੁੱਲ ਪਤਾ ਕਰੋ?

Q11. Find the smallest number by which 243 must be multiplied so that the result is a perfect square. Also find square root of that number. / ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 243 ਨੂੰ ਗੁਣਾ ਕਰਨ ਤੇ ਉਹ ਪੂਰਨ ਵਰਗ ਬਣ ਜਾਵੇ। ਪ੍ਰਾਪਤ ਸੰਖਿਆ ਦਾ ਵਰਗਮੂਲ ਵੀ ਪਤਾ ਕਰੋ।

Q12. Subtract the third expression from the sum of first two expressions: 2ab + bc – cd, abc + ab – 2bc, –2bc + 3ab / ਹੇਠ ਲਿਖੇ ਵਿਅੰਜਕਾਂ ਵਿੱਚ ਪਹਿਲੇ ਦੋ ਵਿਅੰਜਕਾਂ ਦੇ ਜੋੜ ਵਿੱਚੋਂ ਤੀਸਰੇ ਵਿਅੰਜਕ ਨੂੰ ਘਟਾਓ: 2ab + bc – cd, abc + ab – 2bc, –2bc + 3ab

Q13. 10 men complete a work in 20 days. In how many days 25 men will complete the work? / 10 ਵਿਅਕਤੀ ਕਿਸੇ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਹਨ, 25 ਵਿਅਕਤੀ ਉਸੇ ਕੰਮ ਨੂੰ ਕਿੰਨੇ ਦਿਨ ਵਿੱਚ ਪੂਰਾ ਕਰਨਗੇ?

OR / ਜਾਂ

A truck is moving with a uniform speed of 45 km/hour. (1) How far will it travel in one and a half hours? (2) How much time truck will take to cover a distance of 495 km? / ਇੱਕ ਟਰੱਕ 45 ਕਿਲੋਮੀਟਰ ਪ੍ਰਤੀ ਘੰਟੇ ਦੀ ਸਮਾਨ ਚਾਲ ਤੇ ਚੱਲ ਰਿਹਾ ਹੈ। (1) ਉਹ ਡੇਢ (1.5) ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗਾ? (2) 495 km ਦੀ ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ ਪਤਾ ਕਰੋ।

Q14. Factorize the following: a⁴ – b⁴ / ਗੁਣਨਖੰਡੀਕਰਨ ਕਰੋ: a⁴ – b⁴

OR / ਜਾਂ

Using long division method, solve: (p² + 12p + 35) ÷ (p + 7) / ਲੰਬੀ ਵੰਡ ਵਿਧੀ ਦੀ ਵਰਤੋਂ ਕਰਕੇ ਹੱਲ ਕਰੋ: (p² + 12p + 35) ÷ (p + 7)

Q15. Gurpreet can ride a motorcycle with a uniform speed of 40 km/hr. Draw a time-distance graph for this and from graph find (a) time taken by Gurpreet to ride 100 km (b) the distance covered in 8 hours. / ਗੁਰਪ੍ਰੀਤ ਇੱਕ ਮੋਟਰਸਾਈਕਲ ਨੂੰ 40 ਕਿ.ਮੀ/ਘੰਟਾ ਦੀ ਸਥਿਰ ਰਫਤਾਰ ਤੇ ਚਲਾਉਂਦਾ ਹੈ। ਇਸ ਲਈ ਇੱਕ ਸਮਾਂ ਦੂਰੀ ਗ੍ਰਾਫ ਬਣਾਓ ਅਤੇ ਗ੍ਰਾਫ ਤੋਂ ਪਤਾ ਕਰੋ: (a) ਗੁਰਪ੍ਰੀਤ ਦੁਆਰਾ 100 ਕਿ.ਮੀ. ਦੀ ਦੂਰੀ ਤੈਅ ਕਰਨ ਲਈ ਲੱਗਿਆ ਸਮਾਂ (b) 8 ਘੰਟਿਆਂ ਵਿੱਚ ਤੈਅ ਕੀਤੀ ਦੂਰੀ ਪਤਾ ਕਰੋ।

PART D / ਭਾਗ ਸ

Q16. The shoppers who come to a departmental store are marked as: man (M), woman (W), girl (G), boy (B). The following list gives the shoppers who came during the first hours in the morning. Prepare a frequency distribution table:
W W G W B M G G W W M M W W W G B M W W B G M G M W M W W W W M W B W M G W W W G W W M M W W M W G G M W M M W B W G G /
ਇੱਕ ਡਿਪਾਰਟਮੈਂਟਲ ਸਟੋਰ 'ਤੇ ਆਉਣ ਵਾਲੇ ਗਾਹਕਾਂ ਨੂੰ ਇਸ ਪ੍ਰਕਾਰ ਚਿੰਨ੍ਹਿਤ ਕੀਤਾ ਗਿਆ ਹੈ। ਪੁਰਸ਼ (M), ਇਸਤਰੀ (W), ਲੜਕੀ (G), ਅਤੇ ਲੜਕਾ (B)। ਹੇਠਾਂ ਸਵੇਰ ਦੇ ਪਹਿਲੇ ਘੰਟੇ ਵਿੱਚ ਆਏ ਗਾਹਕਾਂ ਦੀ ਲਿਸਟ ਦਿੱਤੀ ਗਈ ਹੈ। ਇਹਨਾਂ ਦੀ ਇੱਕ ਬਾਰੰਬਾਰਤਾ ਸਾਰਨੀ ਬਣਾਓ: W W G W B M G G W W M M W W W G B M W W B G M G M W M W W W W M W B W M G W W W G W W M M W W M W G G M W M M W B W G G

OR / ਜਾਂ

The following histogram depicts the marks obtained by 46 students of a class. Observe the histogram and answer the following: (i) What is the class size? (ii) How many students obtained less than 20 marks? (iii) How many students obtained 30 or more marks but less than 60? (iv) If passing marks are 30, what is the number of failures? /
ਦਿੱਤਾ ਗਿਆ ਆਇਤ ਚਿੱਤਰ ਇੱਕ ਜਮਾਤ ਦੇ 46 ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕਾਂ ਨੂੰ ਦਰਸਾ ਰਿਹਾ ਹੈ। ਆਇਤ ਚਿੱਤਰ ਨੂੰ ਵੇਖੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ: (i) ਵਰਗ ਅੰਤਰਾਲ ਦਾ ਮਾਪ ਕੀ ਹੈ? (ii) ਕਿੰਨੇ ਵਿਦਿਆਰਥੀਆਂ ਨੇ 20 ਤੋਂ ਘੱਟ ਅੰਕ ਪ੍ਰਾਪਤ ਕੀਤੇ? (iii) ਕਿੰਨੇ ਵਿਦਿਆਰਥੀਆਂ ਨੇ 30 ਤੋਂ ਵੱਧ ਅਤੇ 60 ਤੋਂ ਘੱਟ ਅੰਕ ਪ੍ਰਾਪਤ ਕੀਤੇ? (iv) ਜੇਕਰ ਪਾਸ ਹੋਣ ਲਈ ਲੋੜੀਂਦੇ ਅੰਕ 30 ਹਨ ਤਾਂ ਕਿੰਨੇ ਵਿਦਿਆਰਥੀ ਫੇਲ ਹੋਏ?

Q17. A person purchased a second hand bike for ₹16,000. If its rate depreciates at 5% per year. What will be its value after 2 years? / ਇੱਕ ਵਿਅਕਤੀ ਇੱਕ ਪੁਰਾਣੀ ਮੋਟਰਸਾਈਕਲ ₹16,000 ਵਿੱਚ ਖਰੀਦਦਾ ਹੈ। 5% ਸਲਾਨਾ ਦਰ ਨਾਲ ਇਸ ਦੇ ਮੁੱਲ ਵਿੱਚ ਕਮੀ ਹੋ ਗਈ। 2 ਸਾਲ ਬਾਅਦ ਮੋਟਰਸਾਈਕਲ ਦਾ ਮੁੱਲ ਪਤਾ ਕਰੋ?

OR / ਜਾਂ

From a class of 60 students, 40% students like chess, 50% like carrom and remaining students like other games. Find number of students who like carrom, chess and other games? / 60 ਵਿਦਿਆਰਥੀਆਂ ਦੀ ਜਮਾਤ ਵਿੱਚੋਂ 40% ਵਿਦਿਆਰਥੀ ਸ਼ਤਰੰਜ ਪਸੰਦ ਕਰਦੇ ਹਨ ਅਤੇ 50% ਵਿਦਿਆਰਥੀ ਕੈਰਮ ਪਸੰਦ ਕਰਦੇ ਹਨ ਅਤੇ ਬਾਕੀ ਵਿਦਿਆਰਥੀ ਹੋਰ ਖੇਡਾਂ ਪਸੰਦ ਕਰਦੇ ਹਨ। ਉਹਨਾਂ ਵਿਦਿਆਰਥੀਆਂ ਦੀ ਸੰਖਿਆ ਪਤਾ ਕਰੋ ਜਿਹੜੇ ਕੈਰਮ ਪਸੰਦ ਕਰਦੇ ਹਨ, ਸ਼ਤਰੰਜ ਪਸੰਦ ਕਰਦੇ ਹਨ, ਅਤੇ ਹੋਰ ਖੇਡਾਂ ਪਸੰਦ ਕਰਦੇ ਹਨ।

Q18. A suitcase with measurement 80cm × 40cm × 24 cm is to be covered with a cloth. How many metres of cloth of width 96cm is required to cover the suitcase? / ਇੱਕ ਸੂਟਕੇਸ ਜਿਸ ਦਾ ਮਾਪ 80 ਸਮ × 40 ਸਮ × 24 ਸਮ ਹੈ, ਨੂੰ ਕੱਪੜੇ ਨਾਲ ਢਕਿਆ ਜਾਣਾ ਹੈ। ਸੂਟਕੇਸ ਨੂੰ ਢੱਕਣ ਲਈ 96 ਸਮ ਚੌੜਾਈ ਵਾਲੇ ਕਿੰਨੇ ਮੀਟਰ ਕੱਪੜੇ ਦੀ ਲੋੜ ਪਵੇਗੀ?

OR / ਜਾਂ

Water is pouring into a cuboidal reservoir at the rate of 60 litres per minute. If the volume of reservoir is 108 m³, find the number of hours it will take to fill up reservoir. / ਇੱਕ ਘਣ ਆਕਾਰ ਦੇ ਟੈਂਕ ਵਿੱਚ ਪਾਣੀ 60 ਲੀਟਰ ਪ੍ਰਤੀ ਮਿੰਟ ਦੀ ਦਰ ਨਾਲ ਪਾਇਆ ਜਾ ਰਿਹਾ ਹੈ। ਜੇਕਰ ਟੈਂਕ ਦਾ ਆਇਤਨ 108 ਮੀ³ ਹੋਵੇ ਤਾਂ ਟੈਂਕ ਨੂੰ ਭਰਨ ਨੂੰ ਕਿੰਨੇ ਘੰਟੇ ਲੱਗਣਗੇ?

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends